PBN 9th Science

PSEB Solutions for Class 9 Science Chapter 8 ਗਤੀ

PSEB Solutions for Class 9 Science Chapter 8 ਗਤੀ

PSEB 9th Class Science Solutions Chapter 8 ਗਤੀ

→ ਕੋਈ ਵਸਤੂ ਉਸ ਸਮੇਂ ਗਤੀ ਵਿੱਚ ਲਗਦੀ ਹੈ ਜਦੋਂ ਉਹ ਸਮੇਂ ਦੇ ਨਾਲ ਆਪਣੀ ਸਥਿਤੀ ਬਦਲਦੀ ਹੈ ।

→ ਕਿਸੇ ਇਕ ਵਿਅਕਤੀ ਲਈ ਕੋਈ ਵਸਤੂ ਗਤੀ ਅਵਸਥਾ ਵਿੱਚ ਪ੍ਰਤੀਤ ਹੋ ਸਕਦੀ ਹੈ, ਪਰੰਤੂ ਦੂਜੇ ਲਈ ਵਿਰਾਮ ਅਵਸਥਾ ਵਿੱਚ ਪ੍ਰਤੀਤ ਹੋ ਸਕਦੀ ਹੈ ।

→ ਕੁੱਝ ਵਸਤੂਆਂ ਦੀ ਗਤੀ ਨਿਯੰਤਰਿਤ ਹੁੰਦੀ ਹੈ ਜਦਕਿ ਕੁੱਝ ਹੋਰ ਵਸਤੂਆਂ ਦੀ ਗਤੀ ਅਨਿਯੰਤਰਿਤ ਅਤੇ ਅਨਿਯਮਿਤ ਹੁੰਦੀ ਹੈ ।

→ ਕਿਸੇ ਵਸਤੂ ਦੀ ਸਥਿਤੀ ਦਾ ਵਰਣਨ ਕਰਨ ਲਈ ਸਾਨੂੰ ਇੱਕ ਨਿਰਦੇਸ਼ ਬਿੰਦੂ ਨਿਰਧਾਰਿਤ ਕਰਨ ਦੀ ਲੋੜ ਹੁੰਦੀ ਹੈ, ਜਿਸ ਨੂੰ ਮੂਲ ਬਿੰਦੂ (Origin) ਕਹਿੰਦੇ ਹਨ ।

→ ਜਦੋਂ ਕੋਈ ਵਸਤੁ ਸਰਲ ਰੇਖੀ ਪੱਖ ’ਤੇ ਚਲ ਰਹੀ ਹੁੰਦੀ ਹੈ ਤਾਂ ਉਸ ਵਸਤੂ ਦੀ ਗਤੀ ਸਰਲ ਰੇਖੀ ਗਤੀ ਅਖਵਾਉਂਦੀ ਹੈ ।

→ ਉਹ ਰਾਸ਼ੀਆਂ ਜਿਨ੍ਹਾਂ ਨੂੰ ਕੇਵਲ ਉਨ੍ਹਾਂ ਦੇ ਸੰਖਿਆਤਮਕ ਮਾਨ ਦੁਆਰਾ ਨਿਸ਼ਚਿਤ ਰੂਪ ਵਿੱਚ ਵਰਣਨ ਕੀਤਾ ਜਾ ਸਕਦਾ ਹੈ, ਭੌਤਿਕ ਰਾਸ਼ੀਆਂ ਆਖਿਆ ਜਾਂਦਾ ਹੈ । ਇਸ ਸੰਖਿਆਤਮਕ ਮਾਨ ਨੂੰ ਉਸ ਰਾਸ਼ੀ ਦੀ ਮਾਤਰਾ ਕਹਿੰਦੇ ਹਨ ।

→ ਵਸਤੂ ਦੀ ਗਤੀ ਦੀ ਦਰ ਨੂੰ ਉਸ ਵਸਤੂ ਦੀ ਚਾਲ (Speed) ਕਿਹਾ ਜਾਂਦਾ ਹੈ । ਚਾਲ ਦਾ ਮਾਤ੍ਰਿਕ ਮੀਟਰ/ਸੈਕਿੰਡ (m/s ਜਾਂ m/s-1) ਹੁੰਦਾ ਹੈ ।

→ ਵਸਤੂ ਦੀ ਔਸਤ ਚਾਲ (Average speed) ਉਸ ਦੁਆਰਾ ਤੈਅ ਕੀਤੀ ਗਈ ਕੁੱਲ ਦੂਰੀ ਨੂੰ ਕੁੱਲ ਲੱਗੇ ਸਮੇਂ ਨਾਲ ਭਾਗ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ ।

→ ਇਕ ਨਿਸਚਿਤ ਦਿਸ਼ਾ ਵਿੱਚ ਕਿਸੇ ਵਸਤੂ ਦੀ ਗਤੀ ਦੀ ਦਰ ਨੂੰ ਉਸ ਵਸਤੂ ਦਾ ਵੇਗ ਕਿਹਾ ਜਾਂਦਾ ਹੈ । ਅਰਥਾਤ ਕਿਸੇ ਨਿਸਚਿਤ ਦਿਸ਼ਾ ਵਿੱਚ ਚਾਲ ਨੂੰ ‘ਵੇਗ’ ਕਿਹਾ ਜਾਂਦਾ ਹੈ ।

→ ਜੇਕਰ ਕਿਸੇ ਵਸਤੂ ਦਾ ਵੇਗ ਇੱਕ ਸਮਾਨ ਦਰ ਦੇ ਨਾਲ ਬਦਲਦਾ ਹੈ, ਤਾਂ ਇਸ ਦਾ ਔਸਤ ਵੇਗ ਮੁੱਢਲੇ ਵੇਗ (ਪਹਿਲੇ ਵੇਗ) ਅਤੇ ਅੰਤਿਮ ਵੇਗ ਦੇ ਅੰਕਗਣਿਤ ਔਸਤ (Mean) ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ ।

→ ਸਮੇਂ ਅੰਤਰਾਲ ਨੂੰ ਡਿਜ਼ਿਟਲ ਕਲਾਈ (ਹੱਥ) ਘੜੀ ਜਾਂ ਵਿਰਾਮ ਘੜੀ ਦੁਆਰਾ ਮਾਪਿਆ ਜਾਂਦਾ ਹੈ ।

→ ਹਵਾ ਵਿੱਚ ਧੁਨੀ ਦੀ ਚਾਲ 346 m/s
ਹਵਾ ਵਿੱਚ ਪ੍ਰਕਾਸ਼ ਦੀ ਚਾਲ = 3 × 108 m/s

→ ਕਿਸੇ ਵਸਤੂ ਦੇ ਇਕਾਈ ਸਮੇਂ ਵਿੱਚ ਵੇਗ ਦੇ ਪਰਿਵਰਤਨ ਦੇ ਮਾਪ ਨੂੰ ਪ੍ਰਵੇਗ ਕਹਿੰਦੇ ਹਨ ।
PSEB 9th Class Science Notes Chapter 8 ਗਤੀ 3
ਪ੍ਰਵੇਗ ਦਾ S.I. ਮਾਤ੍ਰਿਕ m/s2 ਹੈ ।

→ ਜੇਕਰ ਕਿਸੇ ਵਸਤੂ ਦਾ ਵੇਗ ਸਮੇਂ ਨਾਲ ਬਦਲਦਾ ਹੋਵੇ ਤਾਂ ਉਸ ਦੀ ਗਤੀ ਨੂੰ ਪ੍ਰਵੇਗਿਤ ਕਿਹਾ ਜਾਂਦਾ ਹੈ ।

→ ਸੁਤੰਤਰ ਰੂਪ ਵਿੱਚ ਡਿੱਗ ਰਹੀ ਵਸਤੁ ਇੱਕ ਸਮਾਨ ਵੇਗ ਦੀ ਉਦਾਹਰਨ ਹੈ ।

→ ਜੇਕਰ ਸਰਲ ਰੇਖਾ ਵਿੱਚ ਗਤੀ ਕਰਦੀ ਹੋਈ ਕਿਸੇ ਵਸਤੂ ਦਾ ਵੇਗ ਬਰਾਬਰ ਸਮੇਂ ਅੰਤਰਾਲਾਂ ਵਿੱਚ ਬਰਾਬਰ ਮਾਤਰਾ ਵਿੱਚ ਘੱਟਦਾ ਜਾਂ ਵੱਧਦਾ ਹੈ ਤਾਂ ਵਸਤੁ ਦਾ ਵੇਗ ਇੱਕ ਸਮਾਨ ਵੇਗ ਹੁੰਦਾ ਹੈ ।

→ ਸਮਾਨ ਵੇਗ ਨਾਲ ਚਲਦੀ ਹੋਈ ਵਸਤੂ ਦਾ ਇੱਕ ਨਿਸ਼ਚਿਤ ਸਮੇਂ ਅੰਤਰਾਲ ਵਿੱਚ ਉਸ ਦੇ ਵੇਗ, ਪ੍ਰਵੇਗ ਅਤੇ ਉਸ ਦੁਆਰਾ ਤੈਅ ਕੀਤੀ ਦੂਰੀ ਦੇ ਸੰਬੰਧ ਨੂੰ ਗਤੀ ਦੇ ਸਮੀਕਰਣ ਦੇ ਨਾਂ ਨਾਲ ਜਾਣਿਆ ਜਾਂਦਾ ਹੈ ।

→ ਇੱਕ ਸਮਾਨ ਵੇਗ ਨਾਲ ਚੱਲ ਰਹੀ ਵਸਤੂ ਦੀ ਗਤੀ ਦੀ ਵਿਆਖਿਆ ਹੇਠ ਲਿਖੇ ਤਿੰਨ ਸਮੀਕਰਣਾਂ ਅਨੁਸਾਰ ਕੀਤੀ ਜਾ ਸਕਦੀ ਹੈ ।
V = u + at
S = ut + 1/2at2
2aS = V2 – u2, ਜਿੱਥੇ u ਵਸਤੂ ਦਾ ਆਰੰਭਿਕ ਅਤੇ t ਸਮੇਂ ਬਾਅਦ V ਅੰਤਿਮ ਵੇਗ ਹੈ ।
S ਇਸ ਸਮੇਂ ਵਿੱਚ ਤੈਅ ਕੀਤੀ ਗਈ ਦੁਰੀ ਹੈ ।

→ ਗ੍ਰਾਫ਼ ਦੁਆਰਾ ਵਸਤੂ ਦੀ ਇੱਕ ਸਮਾਨ ਅਤੇ ਅਸਮਾਨ ਗਤੀ ਨੂੰ ਦਰਸਾਇਆ ਜਾ ਸਕਦਾ ਹੈ ।

→ ਜਦੋਂ ਕੋਈ ਵਸਤੁ ਇੱਕ ਸਮਾਨ ਚਾਲ ਨਾਲ ਇੱਕ ਚੱਕਰਾਕਾਰ ਪੱਥ ’ਤੇ ਚਲਦੀ ਹੈ ਤਾਂ ਇਸਦੀ ਗਤੀ ਨੂੰ ਇੱਕ ਸਮਾਨ ਚੱਕਰਾਕਾਰ ਗਤੀ ਕਿਹਾ ਜਾਂਦਾ ਹੈ ।

→ ਗਤੀ (Motion)-ਜਦੋਂ ਕੋਈ ਵਸਤੂ ਆਪਣੇ ਨੇੜੇ ਦੀਆਂ ਸੰਬੰਧਤ ਵਸਤੂਆਂ ਨਾਲੋਂ ਸਥਾਨ ਪਰਿਵਰਤਨ ਕਰੇ, ਤਾਂ ਉਸ ਨੂੰ ਗਤੀ ਦੀ ਅਵਸਥਾ ਵਿੱਚ ਕਿਹਾ ਜਾਂਦਾ ਹੈ ।

→ ਇੱਕ ਸਮਾਨ ਗਤੀ (Uniform Motion)-ਜਦੋਂ ਕੋਈ ਵਸਤੁ ਸਮੇਂ ਦੇ ਸਮਾਨ ਅੰਤਰਾਲ ਵਿੱਚ ਸਮਾਨ ਸਥਿਤੀ ਬਦਲੇ, ਤਾਂ ਇਸਦੀ ਗਤੀ ਨੂੰ ਇੱਕ ਸਮਾਨ ਗਤੀ ਕਹਿੰਦੇ ਹਨ ।

→ ਅਸਮਾਨ ਗਤੀ (Non-uniform Motion)-ਜਦੋਂ ਕੋਈ ਵਸਤੁ ਸਮਾਨ ਸਮਾਂ ਅੰਤਰਾਲ ਵਿੱਚ ਅਸਮਾਨ ਸਥਿਤੀ ਪਰਿਵਰਤਨ ਕਰੇ, ਤਾਂ ਉਸ ਦੀ ਗਤੀ ਨੂੰ ਅਸਮਾਨ ਗਤੀ ਕਹਿੰਦੇ ਹਨ ।

→ ਦੂਰੀ (Distance)-ਜਦੋਂ ਕੋਈ ਵਸਤੁ ਗਤੀ ਕਰਕੇ ਇੱਕ ਸਥਾਨ ਤੋਂ ਦੂਜੇ ਸਥਾਨ ਤਕ ਪਹੁੰਚਦੀ ਹੈ ਅਤੇ ਜਿਹੜੀ ਲੰਬਾਈ ਉਹ ਤੈਅ ਕਰਦੀ ਹੈ, ਉਸ ਪੱਥ ਦੀ ਲੰਬਾਈ ਨੂੰ ਦੁਰੀ ਕਹਿੰਦੇ ਹਨ । ਦੁਰੀ ਦਾ ਸਿਰਫ਼ ਪਰਿਮਾਣ ਹੀ ਹੁੰਦਾ ਹੈ ।

→ ਵਿਸਥਾਪਨ (Displacement)-ਜਦੋਂ ਕੋਈ ਵਸਤੁ ਇੱਕ ਥਾਂ ਤੋਂ ਦੂਸਰੀ ਥਾਂ ਤਕ ਛੋਟੇ ਸਿੱਧੇ ਰਸਤੇ ਰਾਹੀਂ ਗਤੀ ਕਰਕੇ ਅੰਤਿਮ ਪੜਾਅ ‘ਤੇ ਪੁੱਜੇ ਤਾਂ ਅਜਿਹੀ ਦੂਰੀ ਨੂੰ ਵਿਸਥਾਪਨ ਕਹਿੰਦੇ ਹਨ ।

→ ਚਾਲ (Speed)-ਕਿਸੇ ਗਤੀ ਕਰਨ ਵਾਲੀ ਵਸਤੁ ਦੁਆਰਾ ਇਕਾਈ ਸਮੇਂ ਦੌਰਾਨ ਤੈਅ ਕੀਤੀ ਗਈ ਦੁਰੀ ਉਸ ਵਸਤੂ ਦੀ ਚਾਲ ਅਖਵਾਉਂਦੀ ਹੈ । ਇਸ ਦੀ ਮਾਤ੍ਰਿਕ ਇਕਾਈ ਮੀਟਰ ਪ੍ਰਤੀ ਸੈਕਿੰਡ ਹੈ ।
PSEB 9th Class Science Notes Chapter 8 ਗਤੀ 4

→ ਸਮਾਨ ਚਾਲ (Uniform Speed)-ਜਦੋਂ ਕੋਈ ਵਸਤੂ ਇੱਕ ਸਮਾਨ ਸਮੇਂ ਦੇ ਅੰਤਰਾਲ ਵਿੱਚ ਇੱਕ ਸਮਾਨ ਦੂਰੀ ਤੈਅ ਕਰੇ, ਤਾਂ ਅਜਿਹੀ ਚਾਲ ਨੂੰ ਸਮਾਨ ਚਾਲ ਆਖਦੇ ਹਨ ।

→ ਔਸਤ ਚਾਲ (Average Speed)-ਕਿਸੇ ਵਸਤੂ ਦੁਆਰਾ ਇਕਾਈ ਸਮੇਂ ਵਿੱਚ ਤੈਅ ਕੀਤੀ ਗਈ ਦੂਰੀ ਨੂੰ ਔਸਤ ਚਾਲ ਕਹਿੰਦੇ ਹਨ ।

→ ਵੇਗ (Velocity)-ਕਿਸੇ ਵਸਤੂ ਦੁਆਰਾ ਇਕਾਈ ਸਮੇਂ ਵਿੱਚ ਵਿਸ਼ੇਸ਼ ਦਿਸ਼ਾ ਤੈਅ ਕੀਤੀ ਗਈ ਦੂਰੀ ਨੂੰ ਵੇਗ ਕਹਿੰਦੇ ਹਨ । ਵੇਗ ਨੂੰ ਮਾਪਣ ਦੀ ਇਕਾਈ m/s ਜਾਂ ms-1 ਹੈ ।

→ ਸਮਰੂਪ ਜਾਂ ਇੱਕ ਸਮਾਨ ਵੇਗ (Uniform Velocity)-ਕਿਸੇ ਵਸਤੂ ਨੂੰ ਉਸ ਸਮੇਂ ਸਮਰੂਪ ਵੇਗ ਨਾਲ ਗਤੀ ਕਰਦੇ ਹੋਇਆਂ ਆਖਦੇ ਹਨ ਜਦੋਂ ਇਹ ਕਿਸੇ ਖ਼ਾਸ ਦਿਸ਼ਾ ਵਿੱਚ ਸਮੇਂ ਦੇ ਸਮਾਨ ਅੰਤਰਾਲਾਂ ਵਿੱਚ ਸਮਾਨ ਦੂਰੀ ਤੈਅ ਕਰਦੀ ਹੋਵੇ । ਜਦੋਂ ਕੋਈ ਵਸਤੁ ਇੱਕ ਸਮਾਨ ਵੇਗ ਨਾਲ ਗਤੀ ਕਰਦੀ ਹੈ, ਤਾਂ ਇਸ ਦਾ ਵੇਗ ਕਿਸੇ ਵੀ ਸਮੇਂ ਬਰਾਬਰ ਹੁੰਦਾ ਹੈ ।

→ ਅਸਮਾਨ ਵੇਗ (Non-uniform Velocity)-ਕਿਸੇ ਵੇਗ ਨੂੰ ਉਸ ਸਮੇਂ ਅਸਮਾਨ ਵੇਗ ਕਿਹਾ ਜਾਂਦਾ ਹੈ, ਜਦੋਂ

  1. ਇਹ ਆਪਣੀ ਦਿਸ਼ਾ ਬਦਲਦਾ ਹੋਵੇ
  2. ਚਾਲ ਬਦਲੇ ਜਾਂ
  3. ਚਾਲ ਅਤੇ ਦਿਸ਼ਾ ਦੋਵਾਂ ਵਿੱਚ ਤਬਦੀਲੀ ਹੋਵੇ ।

→ ਵੇਗ (Acceleration)-ਕਿਸੇ ਗਤੀ ਕਰਦੀ ਹੋਈ ਵਸਤੂ ਦੇ ਵੇਗ ਵਿੱਚ ਆਏ ਪਰਿਵਰਤਨ ਦੀ ਦਰ, ਵੇਗ ਅਖਵਾਉਂਦੀ ਹੈ ।

a = v/t
ਪ੍ਰਵੇਗ ਦੀ S.I. ਇਕਾਈ ms-2 ਹੈ ।

→ ਸਦਿਸ਼ ਜਾਂ ਵੈਕਟਰ ਰਾਸ਼ੀ (Vector Quantity)-ਜਿਸ ਰਾਸ਼ੀ ਦੇ ਪਰਿਮਾਣ (Magnitude) ਹੋਣ ਦੇ ਨਾਲ-ਨਾਲ | ਉਸ ਦੀ ਦਿਸ਼ਾ ਵੀ ਹੋਵੇ, ਤਾਂ ਅਜਿਹੀ ਰਾਸ਼ੀ ਨੂੰ ਸਦਿਸ਼ ਰਾਸ਼ੀ ਆਖਦੇ ਹਨ ।

→ ਅਦਿਸ਼ ਜਾਂ ਸਕੇਲਰ ਰਾਸ਼ੀ (Scalar Quantity)-ਜਿਸ ਰਾਸ਼ੀ ਦਾ ਕੇਵਲ ਪਰਿਮਾਣ ਹੋਵੇ ਅਤੇ ਦਿਸ਼ਾ ਨਾ ਹੋਵੇ, ਤਾਂ ਅਜਿਹੀ ਰਾਸ਼ੀ ਨੂੰ ਅਦਿਸ਼ ਰਾਸ਼ੀ ਆਖਦੇ ਹਨ ।

→ ਇੱਕ ਸਮਾਨ ਵੇਗ (Uniform Acceleration)-ਜਦੋਂ ਕਿਸੇ ਗਤੀ ਕਰਦੀ ਹੋਈ ਵਸਤੂ ਦਾ, ਸਮੇਂ ਦੇ ਅੰਤਰਾਲਾਂ ਵਿੱਚ ਇਸ ਦੇ ਵੇਗ ਵਿੱਚ ਇੱਕ ਸਮਾਨ ਪਰਿਵਰਤਨ ਹੋਵੇ, ਤਾਂ ਅਜਿਹੇ ਵੇਗ ਨੂੰ ਇੱਕ ਸਮਾਨ ਵੇਗ ਆਖਦੇ ਹਨ ।

→ ਅਸਮਾਨ ਵੇਗ (Non-uniform Acceleration)-ਕਿਸੇ ਵਸਤੂ ਨੂੰ ਅਸਮਾਨ ਪਵੇਗ ਵਿੱਚ ਉਸ ਸਮੇਂ ਆਖਿਆ ਜਾਂਦਾ ਹੈ ਜਦੋਂ ਅਸਮਾਨ ਸਮੇਂ ਦੇ ਅੰਤਰਾਲਾਂ ਵਿੱਚ ਇਸ ਦੇ ਵੇਗ ਵਿੱਚ ਸਮਾਨ ਤਬਦੀਲੀ ਹੋਵੇ ਜਾਂ ਸਮਾਨ ਅੰਤਰਾਲਾਂ ਵਿੱਚ ਗਤੀ ਜਾਂ ਵੇਗ ਅਸਮਾਨ ਹੋਵੇ ।

→ ਚੱਕਰਾਕਾਰ ਜਾਂ ਵਿਤੀ ਗਤੀ (Circular Motion)-ਚੱਕਰਾਕਾਰ ਪੱਥ ‘ਤੇ ਜੇਕਰ ਕੋਈ ਵਸਤੁ ਗਤੀ ਕਰਦੀ ਹੈ, ਤਾਂ ਇਸ ਗਤੀ ਨੂੰ ਚੱਕਰਾਕਾਰ ਗਤੀ ਆਖਦੇ ਹਨ ।

→ ਇੱਕ ਸਮਾਨ ਚੱਕਰਾਕਾਰ ਗਤੀ (Uniform Circular Motion)-ਇੱਕ ਸਮਾਨ ਚੱਕਰਾਕਾਰ ਗਤੀ ਉਹ ਗਤੀ ਹੈ ਜਿਸ ਵਿੱਚ ਪ੍ਰਵੇਗ ਦਾ ਕਾਰਨ ਕੇਵਲ ਗਤੀ ਦੀ ਦਿਸ਼ਾ ਵਿੱਚ ਹੋਈ ਤਬਦੀਲੀ ਹੈ ਜਦਕਿ ਵੇਗ ਦੇ ਪਰਿਮਾਣ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ ।

→ ਕੋਣੀ ਵੇਰਾ (Angular Velocity)-ਕੋਣੀ ਵਿਸਥਾਪਨ ਦੀ ਦਰ ਨੂੰ ਕੋਣੀ ਵੇਗ ਆਖਦੇ ਹਨ ।

ਕੋਣੀ ਵੇਗ ਦੀ ਇਕਾਈ ਰੇਡੀਅਨ (Radian) ਸਕਿੰਟ (rad s-1) ਹੈ ।

PSEB 9th Class Science Important Questions Chapter 8 ਗਤੀ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਗਣਿਤਿਕ ਵਿਧੀ ਦੁਆਰਾ ਗਤੀ ਦੀਆਂ ਸਮੀਕਰਣਾਂ ਨੂੰ ਸਥਾਪਿਤ ਕਰੋ ।
ਉੱਤਰ-
ਇੱਕ ਸਮਾਨ ਵੇਗ ਦੇ ਅਧੀਨ ਗਤੀ ਦੇ ਸਮੀਕਰਣ-ਇੱਕ ਸਮਾਨ ਵੇਗ ਨਾਲ ਸਰਲ ਰੇਖੀ ਗਤੀ ਕਰ ਰਹੀ ਵਸਤੂ ਦੇ ਲਈ ਅੱਗੇ ਲਿਖੇ ਸਮੀਕਰਨ ਹਨ-
(i) v = u + at
(ii) s = ut + 1/2at2
(iii) v2 – u2 = 2aS

(i) ਗਤੀ ਦਾ ਪਹਿਲਾ ਸਮੀਕਰਨ-v= u + at
ਮੰਨ ਲਓ ਕਿਸੇ ਗਤੀਸ਼ੀਲ ਵਸਤੁ ਦਾ ਆਰੰਭਿਕ ਵੇਗ u ਅਤੇ ਇੱਕ ਸਮਾਨ ਵੇਗ ‘a’ ਹੈ । ਮੰਨ ਲਓ ‘t’ ਸੈਕਿੰਡ ਵਿੱਚ S ਦੁਰੀ ਤੈਅ ਕਰਨ ਬਾਅਦ ਵਸਤੁ ਦਾ ਅੰਤਿਮ ਵੇਗ v ਹੋ ਜਾਂਦਾ ਹੈ ।
1 ਸੈਕਿੰਡ ਵਿੱਚ ਵਸਤੂ ਦੇ ਵੇਗ ਵਿੱਚ ਵਾਧਾ = a
t ਸੈਕਿੰਡ ਵਿੱਚ ਵਸਤੂ ਦੇ ਵੇਗ ਵਿੱਚ ਵਾਧਾ = a × t
∴ t ਸੈਕਿੰਡ ਬਾਅਦ ਵਸਤੂ ਦਾ ਵੇਗ = ਵਸਤੂ ਦਾ ਆਰੰਭਿਕ ਵੇਗ +t ਸੈਕਿੰਡ ਵਿੱਚ ਵਸਤੂ ਦੇ ਵੇਗ ਵਿੱਚ ਹੋਇਆ ਵਾਧਾ
V = u + (a × t) ਅਰਥਾਤ
V = u + at

ਪ੍ਰਸ਼ਨ 2.
ਇੱਕ ਸਮਾਨ ਵੇਗ ਨਾਲ ਗਤੀਸ਼ੀਲ ਵਸਤੂ ਲਈ ਗਰਾਫ਼ ਵਿਧੀ (ਜਿਊਮੈਟਰੀਕਲ ਵਿਧੀ) ਦੁਆਰਾ ਹੇਠ ਲਿਖੇ ਸੰਬੰਧ ਸਥਾਪਿਤ ਕਰੋ ।
(i) v = u + at
(ii) S = ut + 1/2at2
(iii) v2 = u2 + 2 aS
ਉੱਤਰ-
(i) ਗਰਾਫ਼ ਦੁਆਰਾ ਗਤੀ ਦੇ ਸਮੀਕਰਨਾਂ ਨੂੰ ਸਥਾਪਿਤ ਕਰਨਾ-
ਮੰਨ ਲਓ ਕੋਈ ਵਸਤੁ ਆਰੰਭਿਕ ਵੇਗ ਘ ਅਤੇ ਸਮਾਨ ਪਵੇਗa ਨਾਲ ਚਲਦੀ ਹੈ ਅਤੇ t ਸਮੇਂ ਬਾਅਦ ਵਸਤੂ ਦੇ

ਵੇਗ v ਹੋ ਜਾਂਦਾ ਹੈ । ਜੇਕਰ x-ਅਕਸ਼ ਤੇ ਸਮਾਂ ਅਤੇ y-ਅਕਸ਼ ਤੇ ਵੇਗ ਨੂੰ ਨਿਰੂਪਤ ਕਰੀਏ ਤਾਂ ਵਸਤੂ ਦਾ ਵੇਗ-ਸਮਾਂ ਗਰਾਫ਼ ਇੱਕ ਝੁਕੀ ਹੋਈ ਸਰਲ ਰੇਖਾ AB ਦੇ ਰੂਪ ਵਿੱਚ ਪ੍ਰਾਪਤ ਹੋਵੇਗਾ । ਇਸ ਗਰਾਫ਼ ਦੀ ਮੱਦਦ ਨਾਲ ਅਸੀਂ ਗਤੀ ਦੇ ਸਮੀਕਰਣਾਂ ਨੂੰ ਹੇਠ ਲਿਖੇ ਅਨੁਸਾਰ ਪ੍ਰਾਪਤ ਕਰ ਸਕਦੇ ਹਾਂ ।
BC = BD + DC
= BD + OA (∵ DC = OA)
ਇਸ ਵਿੱਚ BC = v ਅਤੇ OA = u ਰੱਖਣ ਮਗਰੋਂ,
v = BD + u
ਜਾਂ BD = v – u …………….. (1)
ਵੇਗਾ-ਸਮਾਂ ਗਰਾਫ਼ ਤੋਂ ਵਸਤੂ ਦੇ ਵੇਗ ਨੂੰ ਦਰਸਾਇਆ ਜਾ ਸਕਦਾ ਹੈ,

ਪ੍ਰਸ਼ਨ 3
(ਉ) ਦੂਰੀ-ਸਮਾਂ ਗਰਾਫ਼ ਕੀ ਹੈ ?
(ਅ) ਦੂਰੀ-ਸਮਾਂ ਗਰਾਫ਼ ਦੀ ਢਾਲ ਕੀ ਦਰਸਾਉਂਦੀ ਹੈ ?
ਉੱਤਰ-
(ਉ) ਦੂਰੀ-ਸਮਾਂ ਗਰਾਫ਼ – ਇਹ ਕਿਸੇ ਵਸਤੂ ਦੁਆਰਾ ਤੈਅ ਹੋਈ ਦੂਰੀ ਅਤੇ ਇਸ ਦੂਰੀ ਨੂੰ ਤੈਅ ਕਰਨ ਲਈ ਲੱਗੇ ਸਮੇਂ ਵਿਚਕਾਰ ਰੇਖਾਂਕਿਤ ਪ੍ਰਦਰਸ਼ਣ ਹੈ ਅਰਥਾਤ ਸਮੇਂ ਦੇ ਸਾਪੇਖ ਦੂਰੀ ਨੂੰ ਚਿੱਤਰ ਦੁਆਰਾ ਨਿਰੂਪਣ ਕਰਨਾ ਹੈ । ਇਹ ਗਰਾਫ਼ ਸਰਲ ਰੇਖੀ ਹੋ ਸਕਦਾ ਹੈ ਅਤੇ ਨਹੀਂ ਵੀ ਹੋ ਸਕਦਾ ਹੈ ।

ਦੂਰੀ-ਸਮੇਂ ਦਾ ਅਰਥ – ਜਦੋਂ ਕੋਈ ਵਸਤੁ ਇੱਕ ਸਮਾਨ ਚਾਲ ਨਾਲ ਗਤੀਸ਼ੀਲ ਹੁੰਦੀ ਹੈ, ਤਾਂ ਇਹ ਸਮਾਨ ਸਮਾਂ ਅੰਤਰਾਲਾਂ ਵਿੱਚ ਸਮਾਨ ਦੁਰੀ ਤੈਅ ਕਰਦੀ ਹੈ । ਇੱਕ ਸਮਾਨ ਚਾਲ ਨਾਲ ਗਤੀਸ਼ੀਲ ਵਸਤੂ ਦਾ ਦੂਰੀ-ਸਮਾਂ ਗਰਾਫ਼ ਹਮੇਸ਼ਾ ਸਰਲ ਰੇਖੀ ਹੁੰਦਾ ਹੈ ।

ਉਦਾਹਰਨ – ਨਾਲ ਦਿੱਤੇ ਗਏ ਸਮਾਂ-ਦੁਰੀ ਗਰਾਫ਼ ਤੋਂ ਇਹ ਪਤਾ ਲਗਦਾ ਹੈ ਕਿ 9 AM ਤੋਂ 10 AM ਅਤੇ 11 AM ਤੋਂ 12 AM ਸਮਾਂ ਅੰਤਰਾਲਾਂ ਵਿੱਚ ਲੜੀਵਾਰ AB ਅਤੇ CD ਦੂਰੀ ਤੈਅ ਹੋਈ ਹੈ ।
ਅਤੇ AB = CD
ਇਸ ਲਈ ਸਮਾਨ ਦੂਰੀ ਸਮਾਨ ਸਮਾਂ ਅੰਤਰਾਲਾਂ ਵਿੱਚ ਤੈਅ ਹੁੰਦੀ ਹੈ ਜਿਸ ਕਰਕੇ ਚਾਲ ਇੱਕ ਸਮਾਨ ਹੈ ।

ਪ੍ਰਸ਼ਨ 4.
ਵੇਗ-ਸਮਾਂ ਗਰਾਫ਼ ਦੀ ਸਹਾਇਤਾ ਨਾਲ ਇੱਕ ਸਮਾਨ ਵੇਗ ਨਾਲ ਗਤੀਸ਼ੀਲ ਕਿਸੇ ਵਸਤੂ ਦੀ ਦੂਰੀ ਕਿਵੇਂ ਪਤਾ ਕਰੋਗੇ ? ਉਦਾਹਰਨ ਸਹਿਤ ਸਮਝਾਓ ? · ਉੱਤਰ-
ਇੱਕ ਸਮਾਨ ਗਤੀ ਲਈ ਵੇਗ-ਸਮਾਂ ਗਰਾਫ਼-ਇੱਕ ਸਮਾਨ ਗਤੀ ਲਈ ਕਿਸੇ ਵਸਤੁ ਦਾ ਵੇਗ-ਸਮਾਂ ਗਰਾਫ਼ ਉਹ ਗਰਾਫ਼ ਹੁੰਦਾ ਹੈ ਜਦੋਂ ਕੋਈ ਵਸਤੂ ਸਥਿਰ ਵੇਗ ਨਾਲ ਚੱਲ ਰਹੀ ਹੋਵੇ । ਅਜਿਹੀ ਅਵਸਥਾ ਵਿੱਚ ਵੇਗ-ਸਮਾਂ ਗਰਾਫ਼ Xਧੁਰੇ ਦੇ ਸਮਾਨਾਂਤਰ ਹੁੰਦਾ ਹੈ । ਇਹ ਗਰਾਫ਼ ਚਿੱਤਰ ਵਿੱਚ ਸਰਲ ਰੇਖਾ RS ਦੁਆਰਾ ਦਰਸਾਇਆ ਗਿਆ ਹੈ ।

ਮੰਨ ਲਓ ਰਮੇਸ਼ ਆਪਣੇ ਮੋਟਰ ਸਾਈਕਲ ਤੇ 40 km/h ਦੇ ਸਥਿਰ ਵੇਗ ਨਾਲ ਜਾ ਰਿਹਾ ਹੈ । ਇਸਦਾ ਅਰਥ ਇਹ ਹੈ ਕਿ ਕਿਸੇ ਵੀ ਸਮਾਂ ਅੰਤਰਾਲ ‘ਤੇ ਉਸਦਾ ਵੇਗ 40 km/h ਤੇ ਸਥਿਰ ਰਹੇਗਾ । ਇਸ ਲਈ ਉਹ ਪਹਿਲੇ ਇੱਕ ਘੰਟੇ ਵਿੱਚ 40km, ਦੂਜੇ ਘੰਟੇ ਵਿੱਚ 80km ਅਤੇ ਤੀਜੇ ਘੰਟੇ ਵਿੱਚ 120km ਦੂਰੀ ਤੈਅ ਕਰੇਗਾ । ਅਗਲੇ ਹਰੇਕ ਘੰਟੇ ਵਿੱਚ ਵੀ ਉਸਦੀ ਦੁਰੀ ਇਸੇ ਤਰ੍ਹਾਂ ਵਧਦੀ ਜਾਵੇਗੀ ।

ਵੇਗ-ਸਮਾਂ ਗਰਾਫ਼ ਦੀ ਸਹਾਇਤਾ ਨਾਲ ਅਸੀਂ ਕਿਸੇ ਵੀ ਦਿੱਤੇ ਸਮੇਂ ਵਿੱਚ ਰਮੇਸ਼ ਦੁਆਰਾ ਤੈਅ ਕੀਤੀ ਕੁੱਲ ਦੂਰੀ ਪਤਾ ਕਰ ਸਕਦੇ ਹਾਂ ।

ਤੈਅ ਕੀਤੀ ਦੂਰੀ ਦਾ ਪਤਾ ਲਗਾਉਣਾ । ਸਰਲ ਰੇਖਾ ਗਰਾਫ਼ RS ਉੱਤੇ ਬਿੰਦੂ A ਅਤੇ B ਸਮਾਂ ਅੰਤਰਾਲਾਂ OD = t1 ਅਤੇ OC = t2) ਉੱਤੇ ਰਮੇਸ਼ ਦੀ ਸਥਿਤੀ ਵਿਖਾਉਂਦੇ ਹਨ | ਸਮਾਂ ਮੁਲ ਬਿੰਦੁ 0 ਤੋਂ ਮਾਪਿਆ ਗਿਆ ਹੈ । AD ਅਤੇ BC ਬਿੰਦੁ A ਅਤੇ B ਤੋਂ ਸਮਾਂ-ਧੁਰੇ ਉੱਤੇ ਲੰਬ ਖਿੱਚੇ ਗਏ ਹਨ । ਇਸ ਤਰ੍ਹਾਂ ABCD ਇੱਕ ਆਇਤ ਬਣ ਗਈ ਹੈ ।
ਸਮਾਂ ਅੰਤਰਾਲ (OC – OD) = (t2 – t1)
ਵਿੱਚ ਰਮੇਸ਼ ਦੁਆਰਾ ਤੈਅ ਕੀਤੀ ਦੂਰੀ = ਆਇਤ ABCD ਦਾ ਖੇਤਰਫਲ
ਜਾਂ = AD × DC
= ਵੇਗ × ਸਮਾਂ ਅੰਤਰਾਲ
= V × (t2 – t1)
S = V (t2 – t1)
ਜਾਂ S = 40 (t2 – t1) km

ਪ੍ਰਸ਼ਨ 5.
ਇੱਕ ਸਮਾਨ ਗਿਤ ਗਤੀ ਲਈ ਵੇਗ-ਸਮਾਂ ਗਰਾਫ਼ ਬਣਾਓ ਅਤੇ ਇਸ ਗਰਾਫ਼ ਤੋਂ ਤੁਸੀਂ ਵਸਤੂ ਦੁਆਰਾ ਤੈਅ ਕੀਤੀ ਦੂਰੀ ਦਾ ਕਿਵੇਂ ਪਤਾ ਕਰੋਗੇ ?
ਉੱਤਰ-

ਇੱਕ ਸਮਾਨ ਪ੍ਰਵੇਗਿਤ ਗਤੀ ਲਈ ਵੇਗਸਮਾਂ ਗਰਾਫ਼-ਜਦੋਂ ਕੋਈ ਵਸਤੂ ਸਥਿਰ ਵੇਗ ਨਾਲ ਨਹੀਂ ਪਰੰਤੂ ਲਗਾਤਾਰ ਵਧਦੇ ਵੇਗ ਨਾਲ ਚੱਲ ਰਹੀ ਹੋਵੇ, ਤਾਂ ਉਹ ਵਸਤੂ ਪ੍ਰਵੇਗਿਤ ਹੁੰਦੀ ਹੈ । ਉਸ ਅਵਸਥਾ ਵਿੱਚ ਵੇਗ-ਸਮਾਂ (v – t) ਗਰਾਫ਼ ਇੱਕ ਸਰਲ ਰੇਖਾ OR ਹੁੰਦੀ ਹੈ ਜੋ ਮੁਲ ਬਿੰਦੁ O ਤੋਂ ਸ਼ੁਰੂ ਹੁੰਦੀ ਹੈ ਅਤੇ ਇਹ ਦੋਵਾਂ ਧੁਰਿਆਂ ਤੇ ਬਰਾਬਰ ਝੁਕੀ ਹੋਈ ਪਰਾਂ ਜਾਂਦੀ ਹੈ ।
ਸਾਹਮਣੇ ਦਿੱਤੇ ਚਿੱਤਰ ਦੀ ਸਹਾਇਤਾ ਨਾਲ ਅਸੀਂ ਇੱਕ ਸਮਾਨ ਵੇਗਤ ਗਤੀ ਨਾਲ ਚੱਲ ਰਹੀ ਵਸਤੂ ਦੁਆਰਾ ਤੈਅ ਕੀਤੀ ਦੁਰੀ ਪਤਾ ਕੀਤੀ ਜਾ ਸਕਦੀ ਹੈ ।

OR ਇੱਕ ਸਰਲ ਰੇਖੀ ਗਰਾਫ਼ ਹੈ । ਗਰਾਫ਼ ਉੱਤੇ ਦੋ ਬਿੰਦੁਆਂ A1 ਅਤੇ A2 ਤੋਂ ਸਮਾਂ ਧੁਰੇ ਉੱਤੇ A1A4 ਅਤੇ A2A3 ਲੰਬ ਖਿੱਚੋ | ਹੁਣ A2A3 ਉੱਤੇ ਇੱਕ ਲੰਬ AC ਵੀ ਖਿੱਚੋ | ਸਮਲੰਬ ਚਤੁਰਭੁਜ A1A2A3A4 ਦਾ ਖੇਤਰਫਲ ਵਸਤੂ ਦੁਆਰਾ ਤੈਅ ਕੀਤੀ ਦੂਰੀ ਹੋਵੇਗੀ ।

ਪ੍ਰਸ਼ਨ 6.
ਹੇਠ ਲਿਖਿਆਂ ਦੇ ਗਰਾਫ਼ ਖਿੱਚ ਕੇ ਉਦਾਹਰਨ ਦੁਆਰਾ ਸਮਝਾਓ ।
(i) ਇੱਕ ਸਮਾਨ ਵੇਗਿਤ ਗਤੀ
(ii) ਅਸਮਾਨ ਵੇਗਤ ਗਤੀ ।
ਉੱਤਰ-
(1) ਇੱਕ ਸਮਾਨ ਵੇਰਿਤ ਗਤੀ – ਜੇਕਰ ਕਿਸੇ ਵਸਤੂ ਦੇ ਵੇਗ ਵਿੱਚ ਸਮਾਨ ਸਮਾਂ ਅੰਤਰਾਲ ਵਿੱਚ ਸਮਾਨ ਪਰਿਵਰਤਨ (ਬਦਲਾਓ) ਹੁੰਦਾ ਹੈ, ਤਾਂ ਵਸਤੂ ਦੀ ਗਤੀ ਇੱਕ ਸਮਾਨ ਪ੍ਰਵੇਗਿਤ ਹੁੰਦੀ ਹੈ ।

ਚਿੱਤਰ ਵਿੱਚ ਸੁਤੰਤਰਤਾ ਨਾਲ ਡਿੱਗਦੇ ਹੋਏ ਇੱਕ ਪੱਥਰ ਦਾ ਵੇਗ-ਸਮਾਂ ਗਰਾਫ਼ ਪ੍ਰਦਰਸ਼ਿਤ ਹੈ । ਇਸ ਪੱਥਰ ਦਾ ਵੇਗ ਪ੍ਰਤੀ ਸੈਕਿੰਡ 9.8 ਮੀਟਰ/ਸੈਕਿੰਡ ਵੱਧ ਰਿਹਾ ਹੈ ਅਰਥਾਤ ਵਸਤੂ ਦੀ ਗਤੀ ਦਾ ਪਵੇਗ 9.8 ਮੀਟਰ/ਸੈਕਿੰਡ ਹੈ । ਇਹ ਗਰਾਫ਼ ਇੱਕ ਝੁਕੀ ਹੋਈ ਸਰਲ ਰੇਖਾ ਹੈ ਜੋ ਇਹ ਦਰਸਾਉਂਦਾ ਹੈ ਕਿ ਵਸਤ ਦੀ ਗਤੀ ਇੱਕ ਸਮਾਨ ਵੇਗਤ ਗਤੀ ਹੈ ।

(ii) ਅਸਮਾਨ ਗਿਤ ਗਤੀ – ਜੇਕਰ ਕਿਸੇ ਵਸਤੂ ਦੇ ਵੇਗ ਵਿੱਚ ਸਮਾਨ ਸਮੇਂ ਅੰਤਰਾਲਾਂ ਵਿੱਚ ਪਰਿਵਰਤਨ ਹੁੰਦਾ ਹੈ, ਤਾਂ ਉਸ ਵਸਤੂ ਦੀ ਗਤੀ ਅਸਮਾਨ ਗਿਤ ਕਹਾਉਂਦੀ ਹੈ ।

ਚਿੱਤਰ ਵਿੱਚ ਇੱਕ ਕਾਰ ਦੀ ਗਤੀ ਦਾ ਵੇਗ-ਸਮਾਂ ਗਰਾਫ਼ ਦਿੱਤਾ ਗਿਆ ਹੈ । ਇਸ ਵਿੱਚ ਕਾਰ ਦਾ ਵੇਗ ਘੱਟਦਾ ਵੱਧਦਾ ਹੈ । ਇਹ ਗਰਾਫ਼ ਇੱਕ ਟੇਢੀ ਵਕਰ ਦੇ ਰੂਪ ਵਿੱਚ ਪ੍ਰਾਪਤ ਹੁੰਦੀ ਹੈ ਜੋ ਇਹ ਦਰਸਾਉਂਦੀ ਹੈ ਕਿ ਕਾਰ ਦੀ ਗਤੀ ਅਸਮਾਨ ਰੂਪ ਨਾਲ ਪ੍ਰਵੇਗਿਤ ਗਤੀ ਹੈ ।

ਪ੍ਰਸ਼ਨ 7.
(ਉ) ਚੱਕਰਾਕਾਰ ਵਿਤੀ ਗਤੀ ਕੀ ਹੁੰਦੀ ਹੈ ? ਸਮਾਨ ਚਾਲ ਦੀ ਤੀ ਗਤੀ ਪ੍ਰੇਰਿਤ ਕਿਉਂ ਹੁੰਦੀ ਹੈ ?
(ਅ) ਕੋਣੀ ਵੇਗ ਦੀ ਪਰਿਭਾਸ਼ਾ ਦਿਓ । ਇਸਦੀ ਇਕਾਈ ਕੀ ਹੈ ?
(ੲ) ਸਰਲ ਰੇਖੀ ਅਤੇ ਕੋਣੀ ਵੇਗ ਵਿੱਚ ਸੰਬੰਧ ਸਥਾਪਿਤ ਕਰੋ ।
ਉੱਤਰ-
(ਉ) ਚੱਕਰਾਕਾਰ ਵਿਤੀ ਗਤੀ – ਜੇਕਰ ਕਿਸੇ ਗਤੀਮਾਨ ਵਸਤੂ ਦਾ ਗਮਨ ਪੱਥ ਸਰਲ ਰੇਖੀ ਨਾ ਹੋ ਕੇ ਇੱਕ ਵਿਤੀ ਹੋਵੇ ਤਾਂ ਉਸ ਵਸਤੂ ਦੀ ਗਤੀ ਨੂੰ ਚੱਕਰਾਕਾਰ ਵਿਤੀ ਗਤੀ ਆਖਦੇ ਹਨ ।
ਵਿਤੀ ਗਤੀ ਵਿੱਚ ਚਾਲ ਨਾ ਬਦਲਣ ਤੇ ਵੀ ਹਰੇਕ ਬਿੰਦੂ ਤੇ ਦਿਸ਼ਾ ਵਿੱਚ ਹੋਣ ਵਾਲਾ ਪਰਿਵਰਤਨ ਵੇਗ ਵਿੱਚ ਪਰਿਵਰਤਨ ਪੈਦਾ ਕਰਦਾ ਹੈ, ਜਿਸ ਕਰਕੇ ਵਸਤੂ ਦੀ ਗਤੀ ਪਵੇਗਿਤ ਹੁੰਦੀ ਹੈ ।

(ਅ) ਕੋਣੀ ਵੇਗ – ਹਰੇਕ ਇਕਾਈ ਸਮੇਂ ਵਿੱਚ ਹੋਏ ਕੋਈ ਵਿਸਥਾਪਨ ਨੂੰ ਕੋਈ ਵੇਗ ਕਹਿੰਦੇ ਹਨ ।
ਜੇਕਰ t ਸਮੇਂ ਵਿੱਚ ਵਸਤੂ θ ਕੋਣ ਤੈਅ ਕਰਦੀ ਹੈ, ਤਾਂ ਕੋਣੀ ਵੇਗ ਇਸ ਤਰ੍ਹਾਂ ਪ੍ਰਗਟਾਇਆ ਜਾਂਦਾ ਹੈ :-

(ੲ) ਸਰਲ ਰੇਖੀ ਅਤੇ ਕੋਣੀ ਵੇਗ ਵਿੱਚ ਸੰਬੰਧ – ਮੰਨ ਲਓ ਇੱਕ ਵਸਤੂ ਇੱਕ ਸਮਾਨ ਸਰਲ ਰੇਖੀ ਵੇਗ v ਨਾਲ r = ਅਰਧ ਵਿਆਸ ਵਾਲੇ ਵਿਤ ਵਿੱਚ ਗਤੀ ਕਰ ਰਹੀ ਹੈ ।

ਪ੍ਰਸ਼ਨ 8.
ਇੱਕ ਸਮਾਨ ਚੱਕਰਾਕਾਰ ਗਤੀ ਕੀ ਹੁੰਦੀ ਹੈ ? ਇੱਕ ਸਮਾਨ ਚਾਲ ਦੀ ਚੱਕਰਾਕਾਰ ਗਤੀ ਤ ਗਤੀ ਕਿਉਂ ਹੁੰਦੀ ਹੈ ? ਵਿਵਹਾਰਿਕ ਕਿਰਿਆ ਦੁਆਰਾ ਸਮਝਾਓ । ਇਸ ਤੋਂ ਕੀ ਸਿੱਟਾ ਨਿਕਲਦਾ ਹੈ ?
ਉੱਤਰ-
ਇੱਕ ਸਮਾਨ ਚੱਕਰਾਕਾਰ ਗਤੀ-ਇੱਕ ਸਮਾਨ ਚੱਕਰਾਕਾਰ ਗਤੀ ਉਹ ਗਤੀ ਹੁੰਦੀ ਹੈ ਜਿੱਥੇ ਕਿ ਇੱਕ ਸਮਾਨ ਵੇਗ ਦੀ ਮਾਤਰਾ ਵਿੱਚ ਤਬਦੀਲੀ ਕਾਰਨ ਨਹੀਂ ਪਰੰਤੁ ਵੇਗ ਦੀ ਦਿਸ਼ਾ ਵਿੱਚ ਤਬਦੀਲੀ ਕਾਰਨ ਹੁੰਦੀ ਹੈ | ਜਦੋਂ ਕੋਈ ਵਸਤੂ ਚੱਕਰਾਕਾਰ ਪੱਥ ਵਿੱਚ ਘੁੰਮਦੀ ਹੈ, ਤਾਂ ਉਸ ਚੱਕਰ ਦੇ ਘੇਰੇ ਦੇ ਹਰ ਇੱਕ ਬਿੰਦੁ ਤੇ ਗਤੀ ਦੀ ਦਿਸ਼ਾ ਬਦਲਦੀ ਹੈ । ਵਿਖਾਏ ਗਏ ਚਿੱਤਰ ਵਿੱਚ ਬਿੰਦੂ A, B, C, D ਵਸਤੂ ਦੀਆਂ ਚਾਰ ਸਥਿਤੀਆਂ ਦਰਸਾਉਂਦੇ ਹਨ । AT, BT, CT ਅਤੇ DT ਇਨ੍ਹਾਂ ਬਿੰਦੁਆਂ ਤੇ ਗਤੀ ਦੀਆਂ ਵੱਖ-ਵੱਖ ਦਿਸ਼ਾਵਾਂ ਹਨ । ਕਿਉਂ ਜੋ ਗਤੀ ਦੀ ਦਿਸ਼ਾ ਬਦਲ ਰਹੀ ਹੈ ਇਸ ਲਈ ਵਸਤੁ ਬਦਲੇ ਹੋਏ ਵੇਗ ਨਾਲ ਗਤੀ ਕਰਦੀ ਹੈ । ਇਸ ਲਈ ਇਹ ਗਤੀ ਇੱਕ ਸਮਾਨ ਵੇਗਤ ਹੈ ।

ਮਹੱਤਵਪੂਰਨ ਸਿੱਟਾ – ਮੰਨ ਲਓ ਇੱਕ ਦੌੜਾਕ ਅਰਧ ਵਿਆਸ = r ਵਾਲੇ ਚੱਕਰ ਦੇ ਘੇਰੇ ਦੁਆਲੇ ਇੱਕ ਪੂਰਾ ਚੱਕਰ t ਸੈਕਿੰਡ ਵਿੱਚ ਲਗਾਉਂਦਾ ਹੈ, ਤਾਂ ਉਸਦਾ ਵੇਗ
PSEB 9th Class Science Important Questions Chapter 8 ਗਤੀ 14
2πr/t

ਵਿਵਹਾਰਿਕ ਕਿਰਿਆ – ਤੁਸੀਂ 1 ਮੀਟਰ ਲੰਬਾ ਨਾਈਲੋਨ ਦਾ ਧਾਗਾ । ਲਓ । ਇਸਦੇ ਇੱਕ ਸਿਰੇ ਤੇ ਧਾਤ ਦਾ ਗੋਲਾ ਬੰਨੋ ਅਤੇ ਧਾਗੇ ਦਾ ਦੂਜਾ ਸਿਰਾ ਆਪਣੇ ਹੱਥ ਵਿੱਚ ਫੜ ਕੇ ਧਾਤ ਦੇ ਗੋਲੇ ਨੂੰ ਚੱਕਰਾਕਾਰ ਪੱਥ ਵਿੱਚ ਘਮਾਓ । ਜਦੋਂ ਗੋਲਾ ਘੁੰਮ ਰਿਹਾ ਹੈ ਤਾਂ ਇਸਦੀ ਚਾਲ ਉਸ ਸਮੇਂ ਇੱਕ ਸਮਾਨ ਰਹਿੰਦੀ ਹੈ, ਪਰ ਇਸਦਾ ਵੇਗ ਹਰੇਕ ਬਿੰਦ ਤੇ ਬਦਲਦਾ ਰਹਿੰਦਾ ਹੈ । ਵੇਗ ਵਿੱਚ ਤਬਦੀਲੀ ਦਾ ਕਾਰਨ ਗੋਲੇ ਦੀ . ਗਤੀ ਦੀ ਦਿਸ਼ਾ ਵਿੱਚ ਤਬਦੀਲੀ ਹੈ । ਗਤੀ ਦੀ ਦਿਸ਼ਾ ਹਮੇਸ਼ਾ ਚੱਕਰਾਕਾਰ ਪੱਥ ਦੀ ਸਪਰਸ਼ ਰੇਖਾ ਨਾਲ ਹੁੰਦੀ ਹੈ । ਸਪਰਸ਼ ਰੇਖਾ ਚੱਕਰ ਦੇ ਅਰਧ ਵਿਆਸ ਨੂੰ ਲੰਬ ਹੁੰਦੀ ਹੈ । P1 T ਅਤੇ P2T ਕੁਮਵਾਰ ਬਿੰਦੁ P1 ਅਤੇ P1 ਤੇ ਸਪਰਸ਼ ਰੇਖਾਵਾਂ ਹਨ ਜੋ ਇਨ੍ਹਾਂ ਬਿੰਦੁਆਂ ਤੇ ਗੋਲੇ ਦੀ ਗਤੀ ਦੀਆਂ ਦਿਸ਼ਾਵਾਂ ਦਰਸਾਉਂਦੀਆਂ ਹਨ । ਜੇਕਰ ਕਿਸੇ ਵੀ ਸਮੇਂ ਗੋਲੇ ਨੂੰ ਛੱਡ ਦਿੱਤਾ ਜਾਏ ਤਾਂ ਇਹ ਸਪਰਸ਼ ਰੇਖਾ ‘ਤੇ ਤੀਰ ਦੀ ਦਿਸ਼ਾ ਵਿੱਚ ਜਾ ਡਿੱਗੇਗਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਕਿਸੇ ਵਸਤੂ ਦੀ ਵਿਰਾਮ ਅਵਸਥਾ ਅਤੇ ਗਤੀ ਅਵਸਥਾ ਨੂੰ ਉਦਾਹਰਨ ਦੇ ਕੇ ਸਪੱਸ਼ਟ ਕਰੋ ।
ਉੱਤਰ-
ਵਿਰਾਮ ਅਵਸਥਾ – ਜੇਕਰ ਕਿਸੇ ਵਸਤੂ ਦੀ ਸਥਿਤੀ ਵਿੱਚ ਸਮੇਂ ਦੇ ਨਾਲ ਕੋਈ ਪਰਿਵਰਤਨ ਬਦਲਾਵ ਨਹੀਂ ਹੁੰਦਾ, ਤਾਂ ਉਹ ਵਸਤੁ ਵਿਰਾਮ ਅਵਸਥਾ ਵਿੱਚ ਅਖਵਾਉਂਦੀ ਹੈ ।

ਉਦਾਹਰਨ – ਮੇਜ਼ ਤੇ ਰੱਖੀ ਹੋਈ ਪੁਸਤਕ, ਧਰਤੀ ਤੇ ਖੜੇ ਹੋਏ ਦਰੱਖ਼ਤ ਅਤੇ ਬਿਜਲੀ ਦਾ ਖੰਭਾ ਆਦਿ ।
ਗਤੀ ਅਵਸਥਾ – ਜੇਕਰ ਕਿਸੇ ਵਸਤੂ ਦੀ ਸਥਿਤੀ ਵਿੱਚ ਸਮੇਂ ਦੇ ਨਾਲ ਪਰਿਵਰਤਨ ਹੁੰਦਾ ਹੈ ਅਰਥਾਤ ਵਸਤੁ ਲਗਾਤਾਰ ਆਪਣੇ ਆਲੇ-ਦੁਆਲੇ ਦੀਆਂ ਵਸਤੂਆਂ ਦੇ ਸਾਪੇਖ ਆਪਣੀ ਸਥਿਤੀ ਬਦਲਦੀ ਹੈ, ਤਾਂ ਉਹ ਗਤੀ ਅਵਸਥਾ ਵਿੱਚ ਹੁੰਦੀ ਹੈ ।
ਉਦਾਹਰਨ – ਸੜਕ ਤੋਂ ਚੱਲ ਰਹੀ ਕਾਰ, ਹਵਾ ਵਿੱਚ ਉੱਡਦਾ ਹੋਇਆ ਹਵਾਈ ਜਹਾਜ਼ ਆਦਿ ।

ਪ੍ਰਸ਼ਨ 2.
ਗਤੀ ਕਿੰਨੇ ਕਿਸਮ ਦੀ ਹੁੰਦੀ ਹੈ ? ਹਰੇਕ ਕਿਸਮ ਦੀ ਗਤੀ ਨੂੰ ਉਦਾਹਰਣ ਦੇ ਕੇ ਸਮਝਾਓ ।
ਉੱਤਰ-
ਗਤੀ ਦੀਆਂ ਕਿਸਮਾਂ – ਗਤੀ ਤਿੰਨ ਕਿਸਮ ਦੀ ਹੁੰਦੀ ਹੈ ।
(i) ਸਰੋਲ ਰੇਖੀ ਗਤੀ
(ii) ਚੱਕਰਾਕਾਰ ਵਿਤੀ ਗਤੀ
(iii) ਦੋਲਣ ਗਤੀ ।

ਵੱਖ-ਵੱਖ ਕਿਸਮ ਦੀ ਗਤੀ ਦੇ ਉਦਾਹਰਨ-
(i) ਮੰਨ ਲਓ ਇੱਕ ਪ੍ਰੇਖਕ O ਤੇ ਸਥਿਤ ਹੈ ਅਤੇ ਉਹ ਇੱਕ ਕਾਰ ਨੂੰ ਸੜਕ ਤੇ ਸਥਿਤੀ A ਖੜੀ ਹੋਈ ਵੇਖਦਾ ਹੈ । ਕੁੱਝ ਸਮੇਂ ਬਾਅਦ ਉਹ ਕਾਰ ਨੂੰ B ਸਥਿਤੀ ਤੇ ਦੇਖਦਾ ਹੈ । ਕਾਰ ਦੀ ਸਥਿਤੀ ਵਿੱਚ ਹੋਇਆ ਪਰਿਵਰਤਨ ਇਹ ਦਰਸਾਉਂਦਾ ਹੈ ਕਿ ਕਾਰ ਬਿੰਦੂ O ਦੇ ਸਾਪੇਖ ਗਤੀ ਅਵਸਥਾ ਵਿੱਚ ਹੈ ।

(ii) ਮੰਨ ਲਓ ਇੱਕ ਆਦਮੀ ਧਾਗੇ ਦੇ ਇੱਕ ਸਿਰੇ ਨਾਲ ਬੰਨ੍ਹੇ ਹੋਏ ਪੱਥਰ ਨੂੰ ਵਿਤ ਵਿੱਚ ਘੁਮਾ ਰਿਹਾ ਹੈ । ਇਹ ਕਿਸੇ ਸਮੇਂ ਤੇ A ਸਥਿਤੀ ਅਤੇ ਫਿਰ ਕੁੱਝ ਸਮੇਂ ਬਾਅਦ B ਸਥਿਤੀ ਤੇ ਵੇਖਦਾ ਹੈ । ਇਸ ਲਈ ਬਿੰਦੂ O ਦੇ ਸਾਪੇਖ ਪੱਥਰ ਦੀ ਸਥਿਤੀ ਬਦਲ ਗਈ ਹੈ । ਇਸ ਲਈ ਬਿੰਦੁ 0 ਕੇਂਦਰ ਦੇ ਸਾਪੇਖ ਗਤੀ ਵਿੱਚ ਹੈ ਪਰ 0 ਤੋਂ ਇਸ ਦੀ ਦੁਰੀ ਓਨੀ ਹੀ ਰਹਿੰਦੀ ਹੈ । ਇਸ ਲਈ ਵਸਤੂ ਦੀ ਗਤੀ ਚੱਕਰਾਕਾਰ ਵਿਤੀ ਗਤੀ ਹੈ ।

(iii) ਮੰਨ ਲਓ ਧਾਗੇ ਦੇ ਇੱਕ ਸਿਰੇ ਨਾਲ ਪੱਥਰ ਨੂੰ ਬੰਨ੍ਹ ਕੇ ਤੁਸੀਂ ਕਿਸੇ ਨਿਸਚਿਤ ਬਿੰਦੂ ਤੋਂ ਲਟਕਾ ਦਿੰਦੇ ਹੋ । ਪੱਥਰ ਨੂੰ ਫੜ ਕੇ ਇੱਕ ਦਿਸ਼ਾ ਵਿੱਚ ਲਿਜਾ ਕੇ ਛੱਡ ਦਿੰਦੇ ਹੋ ਤਾਂ ਇਹ ਮੱਧ ਸਥਿਤੀ A ਦੇ ਦੋਨੋਂ ਪਾਸੇ ਗਤੀ ਕਰਨ ਲੱਗੇਗਾ | ਇਸ ਤਰ੍ਹਾਂ ਦੀ ਗਤੀ ਨੂੰ ਦੋਲਣ ਗਤੀ ਆਖਦੇ ਹਨ ।

ਪ੍ਰਸ਼ਨ 3.
‘‘ਵਿਰਾਮ ਅਤੇ ਗਤੀ ਸਾਪੇਖ ਹਨ’’ ਇਸ ਕਥਨ ਦਾ ਕੀ ਭਾਵ ਹੈ ?
ਉੱਤਰ-
ਵਿਰਾਮ ਅਤੇ ਗਤੀ ਸਾਪੇਖ ਹਨ-ਇਸ ਕਥਨ ਦਾ ਅਰਥ ਹੈ ਕਿ ਜੇਕਰ ਕੋਈ ਵਸਤੂ ਕਿਸੇ ਹੋਰ ਵਸਤੂ ਦੇ ਸਾਪੇਖ ਵਿਰਾਮ ਅਵਸਥਾ ਵਿੱਚ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਸੰਸਾਰ ਦੀਆਂ ਹੋਰ ਸਾਰੀਆਂ ਵਸਤੂਆਂ ਦੇ ਸਾਪੇਖ ਵਿਰਾਮ ਅਵਸਥਾ ਵਿੱਚ ਹੈ । ਇਹ ਵਸਤੂ ਹੋਰ ਵਸਤੂਆਂ ਦੇ ਸਾਪੇਖ ਗਤੀ ਵਿੱਚ ਹੋ ਸਕਦੀ ਹੈ । ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਵਿਰਾਮ ਅਤੇ ਗਤੀ ਸਾਪੇਖ ਹਨ ।

ਉਦਾਹਰਨ – ਇੱਕ ਗਤੀਮਾਨ ਰੇਲ ਗੱਡੀ ਵਿੱਚ ਦੋ ਯਾਤਰੀ A ਅਤੇ B ਬਾਰੇ ਵਿਚਾਰ ਕਰੋ । ਦੋਨੋਂ ਯਾਤਰੀ ਇੱਕ-ਦੂਜੇ ਦੇ ਅਤੇ ਰੇਲ ਗੱਡੀ ਦੇ ਸਾਪੇਖ ਵਿਰਾਮ ਅਵਸਥਾ ਵਿੱਚ ਹਨ ਕਿਉਂਕਿ ਉਹਨਾਂ ਦੀ ਸਾਪੇਖ ਸਥਿਤੀ ਇੱਕ-ਦੂਜੇ ਦੇ ਅਤੇ ਰੇਲ ਗੱਡੀ ਦੇ ਮੁਕਾਬਲੇ ਨਹੀਂ ਬਦਲ ਰਹੀ ਹੈ । ਪਰੰਤੁ ਰੇਲ ਗੱਡੀ ਤੋਂ ਬਾਹਰ ਸਥਿਤ ਵੇਖਣ ਵਾਲੇ ਪ੍ਰੇਖਕਾਂ ਅਤੇ ਵਸਤੁਆਂ ਦੇ ਸਾਪੇਖ ਉਹਨਾਂ ਦੀ ਸਥਿਤੀ ਲਗਾਤਾਰ ਸਮੇਂ ਨਾਲ ਬਦਲ ਰਹੀ ਹੈ । ਇਸ ਲਈ ਉਹ ਰੇਲ ਗੱਡੀ ਤੋਂ ਬਾਹਰ ਸਥਿਤ ਪੇਖਕਾਂ ਅਤੇ ਵਸਤੁਆਂ ਦੇ ਸਾਪੇਖ ਗਤੀ ਵਿੱਚ ਹਨ । ਇਸ ਲਈ ਵਿਰਾਮ ਅਤੇ ਗਤੀ ਸਾਪੇਖ ਕਥਨ ਹੈ ।

ਪ੍ਰਸ਼ਨ 4.
ਅਦਿਸ਼ ਅਤੇ ਸਦਿਸ਼ ਰਾਸ਼ੀਆਂ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਅਦਿਸ਼ (ਸਕੇਲਰ) ਰਾਸ਼ੀਆਂ – ਜਿਹਨਾਂ ਭੌਤਿਕ ਰਾਸ਼ੀਆਂ ਨੂੰ ਦਰਸਾਉਣ ਲਈ ਸਿਰਫ਼ ਪਰਿਮਾਣ (ਮਾਪ) ਦੀ ਲੋੜ ਹੁੰਦੀ ਹੈ, ਉਹਨਾਂ ਨੂੰ ਅਦਿਸ਼ ਰਾਸ਼ੀਆਂ ਕਿਹਾ ਜਾਂਦਾ ਹੈ ।

ਉਦਾਹਰਨ – ਲੰਬਾਈ, ਦੂਰੀ, ਪੁੰਜ, ਖੇਤਰਫਲ, ਸਮਾਂ, ਚਾਲ, ਕਾਰਜ, ਊਰਜਾ, ਤਾਪ, ਘਣਤਾ, ਆਇਤਨ, ਬਿਜਲਈ ਧਾਰਾ ਆਦਿ ।
ਕਿਸੇ ਵੀ ਆਦਿਸ਼ ਰਾਸ਼ੀ ਨੂੰ ਸਿਰਫ਼ ਸੰਖਿਆ ਦੁਆਰਾ ਹੀ ਵਿਅਕਤ (ਦਰਸਾਇਆ) ਕੀਤਾ ਜਾ ਸਕਦਾ ਹੈ ।
ਸਦਿਸ਼ ਰਾਸ਼ੀਆਂ ਨੂੰ ਗਣਿਤ ਦੇ ਸਧਾਰਨ ਨਿਯਮਾਂ ਦੇ ਅਨੁਸਾਰ ਹੀ ਜੋੜਿਆ, ਘਟਾਇਆ, ਗੁਣਾ ਅਤੇ ਭਾਗ ਕੀਤਾ ਜਾ ਸਕਦਾ ਹੈ ।
ਸਦਿਸ਼ (ਵੈਕਟਰ) ਰਾਸ਼ੀਆਂ-ਜਿਨ੍ਹਾਂ ਭੌਤਿਕ ਰਾਸ਼ੀਆਂ ਨੂੰ ਦਰਸਾਉਣ ਲਈ ਪਰਿਮਾਣ (ਆਪ) ਅਤੇ ਦਿਸ਼ਾ ਦੋਨਾਂ ਦੀ ਲੋੜ ਹੁੰਦੀ ਹੈ, ਉਹ ਸਦਿਸ਼ ਰਾਸ਼ੀਆਂ ਕਹਾਉਂਦੀਆਂ ਹਨ ।
ਉਦਾਹਰਨ – ਵਿਸਥਾਪਨ, ਵੇਗ, ਸੰਵੇਗ, ਪਵੇਗ, ਬਲ, ਭਾਰ ਅਤੇ ਬਿਜਲਈ ਖੇਤਰ ਆਦਿ । ਕਿਸੇ ਵੀ ਸਦਿਸ਼ ਰਾਸ਼ੀ ਨੂੰ ਦਰਸਾਉਣ ਲਈ ਪਰਿਮਾਣ (ਆਪ) ਦੇ ਨਾਲ ਦਿਸ਼ਾ ਦਾ ਹੋਣਾ ਵੀ ਜ਼ਰੂਰੀ ਹੁੰਦਾ ਹੈ ।

ਪ੍ਰਸ਼ਨ 5.
ਸਦਿਸ਼ ਅਤੇ ਅਦਿਸ਼ ਰਾਸ਼ੀਆਂ ਵਿੱਚ ਅੰਤਰ ਦੱਸੋ ।
ਉੱਤਰ-
ਸਦਿਸ਼ ਅਤੇ ਅਦਿਸ਼ ਰਾਸ਼ੀਆਂ ਵਿੱਚ ਅੰਤਰ-

ਸਦਿਸ਼ (ਸਕੇਲਰ) ਰਾਸ਼ੀਆਂ ਅਦਿਸ਼ (ਵੈਕਟਰ) ਰਾਸ਼ੀਆਂ
(1) ਸਦਿਸ਼ ਰਾਸ਼ੀਆਂ ਉਹ ਭੌਤਿਕ ਰਾਸ਼ੀਆਂ ਹਨ, ਜਿਨ੍ਹਾਂ ਵਿੱਚ ਪਰਿਮਾਣ (ਮਾਘ) ਅਤੇ ਦਿਸ਼ਾ ਦੋਨੋਂ ਹੁੰਦੇ ਹਨ, ਜਿਵੇਂ ਬਲ, ਵੇਗ ਅਤੇ ਪ੍ਰਵੇਗ ਆਦਿ । (1) ਅਦਿਸ਼ ਰਾਸ਼ੀਆਂ ਉਹ ਭੌਤਿਕ ਰਾਸ਼ੀਆਂ ਹਨ, ਜਿਨ੍ਹਾਂ ਵਿੱਚ ਸਿਰਫ਼ ਪਰਿਮਾਣ (ਮਾਪ) ਹੀ ਹੁੰਦਾ ਹੈ; ਜਿਵੇਂ, ਪੁੰਜ, ਆਇਤਨ, ਦੂਰੀ, ਸਮਾਂ ਆਦਿ ।
(2) ਸਦਿਸ਼ ਰਾਸ਼ੀਆਂ ਨੂੰ ਇੱਕ ਤੀਰ ਦੇ ਸੰਕੇਤ ਨਾਲ ਦਰਸਾਇਆ ਜਾਂਦਾ ਹੈ, ਜਿੱਥੇ ਤੀਰ ਦੀ ਲੰਬਾਈ ਪਰਿਮਾਣ ਨੂੰ ਅਤੇ ਤੀਰ ਦਾ ਚਿੰਨ੍ਹ ਦਿਸ਼ਾ ਨੂੰ ਸੰਕੇਤ ਕਰਦਾ ਹੈ । (2) ਅਦਿਸ਼ ਰਾਸ਼ੀਆਂ ਨੂੰ ਕਿਸੇ ਵਿਸ਼ੇਸ਼ ਵਿਧੀ ਜਾਂ ਸੰਕੇਤ ਦੁਆਰਾ ਨਿਰਪਤ ਨਹੀਂ ਕੀਤਾ ਜਾਂਦਾ ਹੈ ।
(3) ਇਹਨਾਂ ਦਾ ਸੰਕਲਣ ਤ੍ਰਿਭੁਜ ਅਤੇ ਸਮਾਨਾਂਤਰ ਚਤੁਰਭੁਜ ਦੇ ਨਿਯਮ ਦੁਆਰਾ ਕੀਤਾ ਜਾਂਦਾ ਹੈ । (3) ਅਦਿਸ਼ ਰਾਸ਼ੀਆਂ ਦਾ ਸੰਕਲਣ, ਬੀਜ ਗਣਿਤਿਕ ਢੰਗ ਜਾਂ ਨਿਯਮਾਂ ਅਨੁਸਾਰ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 6.
ਹੇਠ ਲਿਖੀਆਂ ਭੌਤਿਕ ਰਾਸ਼ੀਆਂ ਨੂੰ ਅਦਿਸ਼ ਅਤੇ ਸਦਿਸ਼ ਵਿੱਚ ਵਰਗੀਕ੍ਰਿਤ ਕਰੋ-
ਦੁਰੀ, ਵਿਸਥਾਪਨ, ਘਣਤਾ, ਬਲ, ਸੰਵੇਗ, ਵੇਗ, ਵੇਗ, ਚਾਲ, ਸਮਾਂ, ਆਇਤਨ, ਊਰਜਾ ।
ਉੱਤਰ-
ਅਦਿਸ਼ ਰਾਸ਼ੀਆਂ-ਦੁਰੀ, ਘਣਤਾ, ਚਾਲ, ਆਇਤਨ, ਊਰਜਾ ।
ਸਦਿਸ਼ ਰਾਸ਼ੀਆਂ-ਵਿਸਥਾਪਨ, ਬਲ, ਸੰਵੇਗ, ਵੇਗ, ਪ੍ਰਵੇਗ ।

ਪ੍ਰਸ਼ਨ 7.
ਦੁਰੀ ਅਤੇ ਵਿਸਥਾਪਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਦੂਰੀ – ਕਿਸੇ ਗਤੀਮਾਨ ਵਸਤੂ ਦੁਆਰਾ ਕਿਸੇ ਨਿਸਚਿਤ ਸਮੇਂ ਵਿੱਚ ਤੈਅ ਕੀਤੇ ਗਏ ਮਾਰਗ (ਰਸਤਾ) ਦੀ ਲੰਬਾਈ ਵਸਤੂ ਦੁਆਰਾ ਤੈਅ ਕੀਤੀ ਗਈ ਦੂਰੀ ਹੁੰਦੀ ਹੈ । ਇਸ ਦਾ ਮਾਤ੍ਰਿਕ ਮੀਟਰ ਹੈ । ਦੂਰੀ ਇੱਕ ਅਦਿਸ਼ ਰਾਸ਼ੀ ਹੈ ।

ਵਿਸਥਾਪਨ – ਕਿਸੇ ਵਸਤੂ ਦਾ ਨਿਸਚਿਤ ਦਿਸ਼ਾ ਵਿੱਚ ਹੋਏ ਸਥਿਤੀ ਪਰਿਵਰਤਨ ਨੂੰ ਵਿਸਥਾਪਨ ਕਹਿੰਦੇ ਹਨ ।ਵਿਸਥਾਪਨ ਸਰਲ ਰੇਖੀ ਜਾਂ ਕੋਈ ਹੋ ਸਕਦਾ ਹੈ । ਇਹ ਅੰਤਿਮ ਅਤੇ ਆਰੰਭਿਕ ਸਥਿਤੀਆਂ ਦੇ ਵਿਚਕਾਰ ਨਿਊਨਤਮ ਦੁਰੀ ਹੁੰਦੀ ਹੈ । ਵਿਸਥਾਪਨ ਦਾ ਮਾਤ੍ਰਿਕ ਮੀਟਰ ਹੈ ਅਤੇ ਇਹ ਇੱਕ ਸਦਿਸ਼ ਰਾਸ਼ੀ ਹੈ ।

ਇੱਕ ਸਰਲ ਰੇਖਾ ਵਿੱਚ ਗਤੀਮਾਨ ਵਸਤੂ ਲਈ ਵਿਸਥਾਪਨ-ਮੰਨ ਲਓ ਇੱਕ ਵਸਤੁ ਆਪਣੀ P ਤੋਂ Q ਤੇ ਬਦਲਦੀ ਹੈ । ਜੇਕਰ ਨਿਸਚਿਤ ਮੁਲ ਬਿੰਦੁ ਤੋਂ ਇਸਦੀ
ਕੁਮਵਾਰ ਦੂਰੀ X1 ਅਤੇ X2 ਹੈ, ਤਾਂ ਵਿਸਥਾਪਨ d ਹੋਵੇਗਾ :-
d = (X2 – X1)
P ਤੋਂ Q ਵੱਲ ਰਾਤੀ ਲਈ ਵਿਸਥਾਪਨ ਨੂੰ ਧਨਾਤਮਕ ਅਤੇ ਉਲਟ ਦਿਸ਼ਾ ਵਿੱਚ ਗਤੀ ਹੋਣ ਦੀ ਅਵਸਥਾ ਵਿੱਚ ਰਿਣਾਤਮਕ ਚਿੰਨ ਰਾਹੀਂ ਦਰਸਾਇਆ ਜਾਂਦਾ ਹੈ ।

ਪ੍ਰਸ਼ਨ 8.
ਇੱਕ ਸਮਾਨ ਰੇਖੀ ਗਤੀ ਅਤੇ ਇੱਕ ਸਮਾਨ ਚੱਕਰਾਕਾਰ (ਵਿਤੀ ਗਤੀ ਵਿੱਚ ਕੀ ਅੰਤਰ ਹੈ ?
ਉੱਤਰ-
ਇੱਕ ਸਮਾਨ ਰੇਖੀ ਗਤੀ – ਜੇਕਰ ਕੋਈ ਗਤੀਮਾਨ ਵਸਤੂ ਕਿਸੇ ਸਰਲ ਰੇਖੀ ਪੱਥ ‘ਤੇ ਇਸ ਤਰ੍ਹਾਂ ਗਤੀ ਕਰੇ ਕਿ ਉਸਦੇ ਦੁਆਰਾ ਸਮਾਨ ਸਮੇਂ ਵਿੱਚ ਸਮਾਨ ਦੁਰੀ ਤੈਅ ਕੀਤੀ ਜਾਵੇ, ਤਾਂ ਵਸਤੂ ਦੀ ਗਤੀ ਇੱਕ ਸਮਾਨ ਰੇਖੀ ਗਤੀ ਅਖਵਾਉਂਦੀ ਹੈ । ਇਸ ਤਰ੍ਹਾਂ ਦੀ ਗਤੀ ਵਿੱਚ ਚਾਲ ਦਾ ਪਰਿਮਾਣ (ਮਾਪ) ਸਮਾਨ ਰਹਿੰਦਾ ਹੈ ਅਤੇ ਪੱਥ ਦੇ ਵੱਖ-ਵੱਖ ਬਿੰਦੂਆਂ ਤੇ ਦਿਸ਼ਾ ਪਰਿਵਰਤਿਤ ਨਹੀਂ ਹੁੰਦੀ ਹੈ । ਇਸ ਲਈ ਇੱਕ ਸਮਾਨ ਰੇਖੀ ਗਤੀ ਵਿੱਚ ਵਸਤੁ ਦਾ ਵੇਗ ਨਹੀਂ ਹੁੰਦਾ ਹੈ ।

ਇੱਕ ਸਮਾਨ ਚੱਕਰਾਕਾਰ (ਵਿਤੀ) ਗਤੀ-ਜਦੋਂ ਕੋਈ ਵਸਤੂ ਇਸ ਤਰ੍ਹਾਂ ਗਤੀ ਕਰਦੀ ਹੈ ਕਿ ਉਸ ਦਾ ਪੱਥ ਚੱਕਰਾਕਾਰ ਹੋਵੇ ਅਤੇ ਚਾਲ ਇੱਕ ਸਮਾਨ ਹੋਵੇ, ਤਾਂ ਵਸਤੂ ਦੀ ਗਤੀ ਇੱਕ ਸਮਾਨ ਚੱਕਰਾਕਾਰ (ਵਿਤੀ) ਗਤੀ ਅਖਵਾਉਂਦੀ ਹੈ | ਭਾਵੇਂ ਵਸਤੂ ਦੀ ਚਾਲ ਦਾ ਪਰਿਮਾਣ ਸਮਾਨ ਰਹਿੰਦਾ ਹੈ ਪਰ ਗਤੀ ਦੀ ਦਿਸ਼ਾ ਹਰੇਕ ਬਿੰਦੂ ਤੇ ਬਦਲਦੀ ਰਹਿੰਦੀ ਹੈ । ਦਿਸ਼ਾ ਵਿੱਚ ਇਹ ਪਰਿਵਰਤਨ ਵਸਤੁ ਵਿੱਚ ਪ੍ਰਵੇਗ ਪੈਦਾ ਕਰਦਾ ਹੈ ।

ਪ੍ਰਸ਼ਨ 9.
ਦੂਰੀ ਅਤੇ ਵਿਸਥਾਪਨ ਵਿੱਚ ਅੰਤਰ ਦੱਸੋ ।
ਉੱਤਰ-
ਦੂਰੀ ਅਤੇ ਵਿਸਥਾਪਨ ਵਿੱਚ ਅੰਤਰ-

ਦੂਰੀ ਵਿਸਥਾਪਨ
(1) ਗਤੀਮਾਨ ਵਸਤੁ ਦੁਆਰਾ ਤੈਅ ਕੀਤੀ ਗਈ ਪੱਥ ਦੀ ਲੰਬਾਈ ਨੂੰ ਦੂਰੀ ਕਹਿੰਦੇ ਹਨ । (1) ਕਿਸੇ ਨਿਸਚਿਤ ਦਿਸ਼ਾ ਵਿੱਚ ਅੰਤਿਮ ਅਤੇ ਆਰੰਭਿਕ ਸਥਿਤੀਆਂ ਦੇ ਵਿਚਕਾਰ ਦੀ ਦੂਰੀ ਨੂੰ ਵਿਸਥਾਪਨ ਕਹਿੰਦੇ ਹਨ ।
(2) ਦੂਰੀ ਇੱਕ ਅਦਿਸ਼ ਰਾਸ਼ੀ ਹੈ । (2) ਵਿਸਥਾਪਨ ਇੱਕ ਸਦਿਸ਼ ਰਾਸ਼ੀ ਹੈ ।
(3) ਦੁਰੀ ਦੇ ਨਿਰੁਪਣ ਲਈ ਸਿਰਫ਼ ਪਰਿਮਾਣ ਦੀ ਲੋੜ ਹੁੰਦੀ ਹੈ ।
ਉਦਾਹਰਨ – ਇੱਕ ਪੱਥਰ ਉੱਪਰ ਵੱਲ h ਉੱਚਾਈ ਤੱਕ ਸੁੱਟਿਆ ਗਿਆ ਜੋ ਵਾਪਿਸ ਮੁੱਢਲੇ ਸਥਾਨ ‘ਤੇ ਆ ਗਿਆ ।∴ ਪੱਥਰ ਦੁਆਰਾ ਤੈਅ ਹੋਈ ਕੁੱਲ ਦੂਰੀ = h+h= 2h
(3) ਵਿਸਥਾਪਨ ਦੇ ਨਿਰੁਪਣ ਲਈ ਪਰਿਮਾਣ ਅਤੇ ਦਿਸ਼ਾ ਦੋਨਾਂ ਦਾ ਹੋਣਾ ਜ਼ਰੂਰੀ ਹੈ ।
ਪੱਥਰ ਦਾ ਵਿਸਥਾਪਨ = h – h = 0

ਪ੍ਰਸ਼ਨ 10.
ਚਾਲ ਅਤੇ ਵੇਗ ਤੋਂ ਕੀ ਭਾਵ ਹੈ ? ਇਹ ਕਿਹੋ ਜਿਹੀਆਂ ਰਾਸ਼ੀਆਂ ਹਨ ? ਇਹਨਾਂ ਦੇ ਮਾਤ੍ਰਿਕ ਲਿਖੋ ।
ਉੱਤਰ-
ਚਾਲ-ਕਿਸੇ ਵਸਤੂ ਦੁਆਰਾ ਇਕਾਈ ਸਮਾਂ ਅੰਤਰਾਲ ਵਿੱਚ ਤੈਅ ਕੀਤੀ ਗਈ ਦੂਰੀ ਉਸ ਵਸਤੂ ਦੀ ਚਾਲ ਹੁੰਦੀ ਹੈ ।

ਜਾਂ v = S/t

ਮਾਤ੍ਰਿਕ – ਚਾਲ ਦਾ ਮਾਤ੍ਰਿਕ ਮੀਟਰ/ਸੈਕਿੰਡ ਹੁੰਦਾ ਹੈ । ਚਾਲ ਇੱਕ ਅਦਿਸ਼ ਰਾਸ਼ੀ ਹੈ ਕਿਉਂਕਿ ਇਸ ਵਿੱਚ ਦਿਸ਼ਾ ਨਹੀਂ ਹੁੰਦੀ ।
ਦੇਗ – ਕਿਸੇ ਵਸਤੂ ਦੁਆਰਾ ਇਕਾਈ ਸਮੇਂ ਵਿੱਚ ਨਿਸਚਿਤ ਦਿਸ਼ਾ ਵਿੱਚ ਤੈਅ ਕੀਤੀ ਗਈ ਦੂਰੀ ਹੈ । ਅਰਥਾਤ ਇਹ ਇਕਾਈ ਸਮੇਂ ਵਿੱਚ ਵਸਤੂ ਦਾ ਵਿਸਥਾਪਨ ਹੈ ।
PSEB 9th Class Science Important Questions Chapter 8 ਗਤੀ 19
ਮਾਤ੍ਰਿਕ-ਵੇਗ ਦਾ ਮਾਤਿਕ ਮੀਟਰ/ਸੈਕਿੰਡ ਹੈ ।
ਵੇਗ ਇਕ ਸਦਿਸ਼ ਰਾਸ਼ੀ ਹੈ ।

ਪ੍ਰਸ਼ਨ 11.
ਚਾਲ ਅਤੇ ਵੇਗ ਵਿੱਚ ਅੰਤਰ ਦੱਸੋ ।
ਉੱਤਰ-
ਚਾਲ ਅਤੇ ਵੇਗ ਵਿੱਚ ਅੰਤਰ-

ਚਾਲ ਵੇਗ
(1) ਇਕਾਈ ਸਮੇਂ ਵਿੱਚ ਤੈਅ ਕੀਤੀ ਦੂਰੀ ਵਸਤੂ ਦੀ ਚਾਲ ਅਖਵਾਉਂਦੀ ਹੈ । (1) ਇਕਾਈ ਸਮੇਂ ਵਿੱਚ ਕਿਸੇ ਨਿਸਚਿਤ ਦਿਸ਼ਾ ਵਿੱਚ ਤੈਅ ਹੋਈ ਦੂਰੀ ਨੂੰ ਵੇਗ ਆਖਦੇ ਹਨ ਜਾਂ ਇਕਾਈ ਸਮੇਂ ਵਿਚ ਹੋਏ ਵਿਸਥਾਪਨ ਨੂੰ ਵੇਗ ਕਹਿੰਦੇ ਹਨ ।
(2) ਚਾਲ ਨੂੰ ਦਰਸਾਉਣ ਲਈ ਸਿਰਫ਼ ਪਰਿਮਾਣ ਦੀ ਲੋੜ ਹੁੰਦੀ ਹੈ । ਇਸ ਲਈ ਚਾਲ ਇੱਕ ਅਦਿਸ਼ ਰਾਸ਼ੀ ਹੈ । (2) ਵੇਗ ਨੂੰ ਦਰਸਾਉਣ ਲਈ ਪਰਿਮਾਣ ਅਤੇ ਦਿਸ਼ਾ ਦੋਨਾਂ ਦੀ ਲੋੜ ਹੁੰਦੀ ਹੈ । ਇਸ ਲਈ ਇਹ ਇੱਕ ਸਦਿਸ਼ ਰਾਸ਼ੀ ਹੈ ।
(3) ਚਾਲ ਨੂੰ ਤੀਰ ਨਾਲ ਪ੍ਰਦਰਸ਼ਿਤ ਨਹੀਂ ਕੀਤਾ ਜਾ ਸਕਦਾ । (3) ਵੇਗ ਨੂੰ ਤੀਰ ਨਾਲ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ । ਤੀਰ ਦੀ ਲੰਬਾਈ ਵੇਗ ਦੇ ਪਰਿਮਾਣ ਅਤੇ ਤੀਰ ਦੀ ਦਿਸ਼ਾ ਵੇਗ ਦੀ ਦਿਸ਼ਾ ਪ੍ਰਦਰਸ਼ਿਤ ਕਰਦੀ ਹੈ ।
(4) ਚਾਲ ਹਮੇਸ਼ਾ ਧਨਾਤਮਕ ਹੁੰਦੀ ਹੈ । (4) ਵੇਗ ਧਨਾਤਮਕ ਅਤੇ ਰਿਣਾਤਮਕ ਦੋਨੋਂ ਤਰ੍ਹਾਂ ਦੀ ਹੁੰਦੀ ਹੈ ।

ਪ੍ਰਸ਼ਨ 12.
ਇੱਕ ਸਮਾਨ ਵੇਗ ਅਤੇ ਪਰਿਵਰਤਨਸ਼ੀਲ ਵੇਗ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਇੱਕ ਸਮਾਨ ਵੇਗ – ਜੇਕਰ ਕੋਈ ਵਸਤੂ ਸਮਾਨ ਸਮਾਂ ਅੰਤਰਾਲਾਂ ਵਿੱਚ ਸਮਾਨ ਦੂਰੀ ਕਿਸੇ ਵਿਸ਼ੇਸ਼ ਦਿਸ਼ਾ ਵਿੱਚ ਤੈਅ ਕਰੇ ਤਾਂ ਵਸਤੂ ਨੂੰ ਸਮਾਨ ਵੇਗ ਨਾਲ ਗਤੀਸ਼ੀਲ ਕਿਹਾ ਜਾਂਦਾ ਹੈ ।

ਪਰਿਵਰਤਨਸ਼ੀਲ ਵੇਗ – ਜੇਕਰ ਕੋਈ ਵਸਤੂ ਕਿਸੇ ਵਿਸ਼ੇਸ਼ ਦਿਸ਼ਾ ਵਿੱਚ ਸਮਾਨ ਸਮਾਂ ਅੰਤਰਾਲਾਂ ਵਿੱਚ ਅਸਮਾਨ ਦੂਰੀ ਤੈਅ ਕਰੇ ਜਾਂ ਫਿਰ ਸਮਾਨ ਸਮਾਂ ਅੰਤਰਾਲਾਂ ਵਿੱਚ ਸਮਾਨ ਦੂਰੀ ਤੈਅ ਕਰੇ, ਪਰੰਤੂ ਉਸਦੀ ਦਿਸ਼ਾ ਵਿੱਚ ਪਰਿਵਰਤਨ ਹੋ ਜਾਏ ਤਾਂ ਵਸਤੁ ਦੇ ਵੇਗ ਨੂੰ ਪਰਿਵਰਤਨਸ਼ੀਲ ਵੇਗ ਕਿਹਾ ਜਾਂਦਾ ਹੈ ।

ਪ੍ਰਸ਼ਨ 13.
ਔਸਤ ਚਾਲ ਅਤੇ ਔਸਤ ਵੇਗ ਕੀ ਹਨ ?
ਉੱਤਰ-
ਔਸਤ ਚਾਲ- ਕਿਸੇ ਗਤੀਮਾਨ ਵਸਤੂ ਦੁਆਰਾ ਇਕਾਈ ਸਮੇਂ ਵਿੱਚ ਤੈਅ ਹੋਈ ਔਸਤ ਦੂਰੀ ਨੂੰ ਉਸਦੀ ਔਸਤ ਚਾਲ ਕਿਹਾ ਜਾਂਦਾ ਹੈ । ਔਸਤ ਚਾਲ ਪਤਾ ਕਰਨ ਲਈ ਵਸਤੂ ਦੁਆਰਾ ਤੈਅ ਕੀਤੀ ਗਈ ਕੁੱਲ ਦੂਰੀ ਨੂੰ ਤੈਅ ਕਰਨ ਲਈ ਲੱਗੇ ਸਮੇਂ ਨਾਲ ਭਾਗ ਦਿੱਤਾ ਜਾਂਦਾ ਹੈ ।

ਜੇਕਰ ਵਸਤੂ ਦੀ ਗਤੀ ਇੱਕ ਸਮਾਨ ਹੈ ਤਾਂ ਚਾਲ ਅਤੇ ਔਸਤ ਚਾਲ ਵਿੱਚ ਕੋਈ ਅੰਤਰ ਨਹੀਂ ਹੁੰਦਾ ਹੈ ।
ਔਸਤ ਵੇਗ – ਕਿਸੇ ਵਸਤੂ ਦੁਆਰਾ ਕਿਸੇ ਸਮੇਂ ਵਿੱਚ ਤੈਅ ਕੀਤੇ ਗਏ ਵਿਸਥਾਪਨ ਅਤੇ ਇਸ ਵਿਸਥਾਪਨ ਨੂੰ ਲੱਗੇ ਸਮੇਂ ਦੇ ਅਨੁਪਾਤ ਨੂੰ ਵਸਤੂ ਦਾ ਵੇਗ ਕਿਹਾ ਜਾਂਦਾ ਹੈ ।

ਜੇਕਰ ਵਸਤੂ ਦਾ ਵੇਗ ਨਿਸਚਿਤ ਦਿਸ਼ਾ ਵਿੱਚ ਇੱਕ ਸਮਾਨ ਦਰ ਨਾਲ ਪਰਿਵਰਤਿਤ ਹੋ ਰਿਹਾ ਹੈ, ਤਾਂ

ਪ੍ਰਸ਼ਨ 14.
ਪ੍ਰਵੇਗ ਦੀ ਪਰਿਭਾਸ਼ਾ ਦਿਓ । ਇਹ ਕਿਹੋ ਜਿਹੀ ਰਾਸ਼ੀ ਹੈ ? ਇਸ ਦਾ ਮਾਤ੍ਰਿਕ ਵੀ ਲਿਖੋ ।
ਉੱਤਰ-
ਪ੍ਰਵੇਗ – ਕਿਸੇ ਗਤੀਮਾਨ ਵਸਤੂ ਦੇ ਵੇਗ ਪਰਿਵਰਤਨ ਦੀ ਦਰ ਨੂੰ ਉਸ ਵਸਤੂ ਦਾ ਵੇਗ ਕਹਿੰਦੇ ਹਨ । ਇਸ ਨੂੰ ‘a’ ਨਾਲ ਦਰਸਾਇਆ ਜਾਂਦਾ ਹੈ । ਇਹ ਇੱਕ ਸਦਿਸ਼ ਰਾਸ਼ੀ ਹੈ ।
ਮਾਤ੍ਰਿਕ-ਇਸ ਦਾ ਮਾ ਮੀਟਰ/ਸੈਕਿਡ ਹੈ ।

ਪ੍ਰਸ਼ਨ 15.
ਧਨਾਤਮਕ ਅਤੇ ਰਿਣਾਤਮਕ ਵੇਗ ਕੀ ਹਨ ?
ਉੱਤਰ-
ਧਨਾਤਮਕ ਵੇਗ – ਜੇਕਰ ਕਿਸੇ ਵਸਤੂ ਦੇ ਵੇਗ ਦਾ ਪਰਿਮਾਣ (ਅਰਥਾਤ ਵਸਤੂ ਦੀ ਚਾਲ) ਸਮੇਂ ਦੇ ਨਾਲ ਲਗਾਤਾਰ ਵੱਧ ਰਿਹਾ ਹੈ, ਤਾਂ ਉਸ ਵਸਤੂ ਦਾ ਵੇਗ ਧਨਾਤਮਕ ਹੁੰਦਾ ਹੈ ।

ਰਿਣਾਤਮਕ ਵੇਗ – ਜੇਕਰ ਕਿਸੇ ਵਸਤੂ ਦੇ ਵੇਗ ਦਾ ਪਰਿਮਾਣ ਸਮੇਂ ਦੇ ਨਾਲ ਲਗਾਤਾਰ ਘੱਟਦਾ ਹੈ ਤਾਂ ਵਸਤੂ ਦਾ ਵੇਗ ਰਿਣਾਤਮਕ ਹੁੰਦਾ ਹੈ । ਰਿਣਾਤਮਕ ਵੇਗ ਨੂੰ ਮੰਦਨ ਵੀ ਆਖਦੇ ਹਨ ।

ਪ੍ਰਸ਼ਨ 16.
ਇਕ ਸਮਾਨ ਵੇਗ ਅਤੇ ਅਸਮਾਨ ਵੇਗ ਦਾ ਕੀ ਅਰਥ ਹੈ ? ਉਦਾਹਰਨ ਦੇ ਕੇ ਸਮਝਾਓ ।
ਉੱਤਰ-
ਇੱਕ ਸਮਾਨ ਵੇਗ-ਜੇਕਰ ਕਿਸੇ ਵਸਤੂ ਦੇ ਵੇਗ ਵਿੱਚ ਸਮਾਨ ਸਮਾਂ ਅੰਤਰਾਲਾਂ ਵਿੱਚ ਸਮਾਨ ਰੂਪ ਨਾਲ ਪਰਿਵਰਤਨ ਹੋ ਰਿਹਾ ਹੈ, ਤਾਂ ਵਸਤੂ ਦਾ ਪ੍ਰਵੇਗ ਇੱਕ ਸਮਾਨ ਵੇਗ ਕਹਾਉਂਦਾ ਹੈ ।
ਉਦਾਹਰਨ – ਚੱਕਰਾਕਾਰ ਵਿਤੀ ਗਤੀ ਵਿੱਚ ।
ਅਸਮਾਨ ਵੇਗ-ਜੇਕਰ ਕਿਸੇ ਵਸਤੂ ਦੇ ਵੇਗ ਵਿੱਚ ਪਰਿਵਰਤਨ ਇੱਕ ਸਮਾਨ ਸਮੇਂ ਅੰਤਰਾਲਾਂ ਵਿੱਚ ਵੱਖ-ਵੱਖ ਹੋਵੇ, ਤਾਂ ਉਸ ਵਸਤੂ ਦਾ ਵੇਗ ਅਸਮਾਨ ਵੇਗ ਹੁੰਦਾ ਹੈ ।
ਉਦਾਹਰਨ-ਭੀੜ ਵਾਲੇ ਬਾਜ਼ਾਰ ਵਿੱਚ ਗੱਡੀ ਚਲਾਉਂਦੇ ਸਮੇਂ ਗੱਡੀ ਦਾ ਵੇਗ ਅਸਮਾਨ ਹੁੰਦਾ ਹੈ ।

ਪ੍ਰਸ਼ਨ 17.
ਗਰਾਫ਼ ਕੀ ਹੁੰਦਾ ਹੈ ? ਇਸ ਦੇ ਕੀ ਲਾਭ ਹਨ ?
ਉੱਤਰ-
ਗਰਾਫ਼ – ਦੋ ਭਿੰਨ ਅਕਸ਼ਾਂ ਤੇ ਕਿਸੇ ਇੱਕ ਰਾਸ਼ੀ ਨੂੰ ਕਿਸੇ ਦੂਜੀ ਰਾਸ਼ੀ ਦੇ ਸਾਪੇਖ ਚਿੱਤਰ ਰਾਹੀਂ ਦਰਸਾਉਣ ਨੂੰ ਗਰਾਫ਼ ਕਹਿੰਦੇ ਹਨ । ਅੱਜ-ਕਲ੍ਹ ਗਰਾਫ਼ ਦੀ ਉਪਯੋਗਿਤਾ ਬਹੁਤ ਜ਼ਿਆਦਾ ਹੈ । ਸਾਰੇ ਖੇਤਰਾਂ ਵਿੱਚ ਵਿਸ਼ਲੇਸ਼ਣ ਅਤੇ ਤੁਲਨਾਤਮਕ ਕੰਮਾਂ ਲਈ ਇਹ ਬਹੁਤ ਸਹਾਇਕ ਸਿੱਧ ਹੋਇਆ ਹੈ । ਇਸ ਦੇ ਹੇਠ ਲਿਖੇ ਪ੍ਰਮੁੱਖ ਲਾਭ ਹਨ:-

  1. ਦੋ ਜਾਂ ਦੋ ਤੋਂ ਵੱਧ ਰਾਸ਼ੀਆਂ ਦਾ ਤੁਲਨਾਤਮਕ ਅਧਿਐਨ ਬਹੁਤ ਸਰਲ ਅਤੇ ਸੌਖਾ ਹੋ ਜਾਂਦਾ ਹੈ ।
  2. ਵੱਖ-ਵੱਖ ਰਾਸ਼ੀਆਂ ਦਾ ਸੰਬੰਧ ਸੌਖਾ ਦਰਸਾਇਆ ਜਾ ਸਕਦਾ ਹੈ ।
  3. ਇੱਕ ਜਗ੍ਹਾ ਹੀ ਵਿਭਿੰਨ ਆਂਕੜੇ ਪੇਸ਼ ਕੀਤੇ ਜਾ ਸਕਦੇ ਹਨ ।
  4. ਗਰਾਫ਼ ਦੀ ਢਾਲ ਨਾਲ ਵੱਖ-ਵੱਖ ਰਾਸ਼ੀਆਂ ਅਤੇ ਸੂਚਨਾਵਾਂ ਨੂੰ ਪ੍ਰਗਟਾਇਆ ਜਾ ਸਕਦਾ ਹੈ ।

ਪ੍ਰਸ਼ਨ 18.
ਤੁਸੀਂ ਕਿਸੇ ਵਸਤੂ ਦੇ ਵੇਗ ਬਾਰੇ ਕੀ ਕਹੋਗੇ । ਜੇਕਰ
(i) ਸਮਾਂ-ਵਿਸਥਾਪਨ ਗਰਾਫ਼ ਸਰਲ ਰੇਖੀ ਹੈ ।
(ii) ਸਮਾਂ-ਵਿਗ ਗਰਾਫ਼ ਸਰਲ ਰੇਖੀ ਹੈ ।
ਉੱਤਰ-
(i) ਵਸਤੁ ਇੱਕ ਸਮਾਨ ਵੇਗ ਨਾਲ ਗਤੀਸ਼ੀਲ ਹੈ ।

(ii) ਜੇਕਰ ਗਰਾਫ਼ ਸਮਾਂ ਅਕਸ਼ ਦੇ ਸਮਾਨਾਂਤਰ ਹੋਵੇ ਤਾਂ ਇਸਦਾ ਅਰਥ ਹੈ ਕਿ ਵਸਤੂ ਇੱਕ ਸਮਾਨ ਵੇਗ ਨਾਲ ਗਤੀਸ਼ੀਲ ਹੈ । ਜੇਕਰ ਸਮਾਂ-ਵੇਗ ਗਰਾਫ਼ ਸਰਲ ਰੇਖੀ ਹੋਵੇ ਅਤੇ ਸਮਾਂ-ਅਕਸ਼ ਦੇ ਨਾਲ ਕੋਣ ਬਣਾਉਂਦੀ ਹੈ, ਤਾਂ ਇਸਦਾ ਅਰਥ ਹੈ ਕਿ ਵਸਤੂ ਅ ਅਸਮਾਨ ਵੇਗ ਨਾਲ ਗਤੀਸ਼ੀਲ ਹੈ ।

ਪ੍ਰਸ਼ਨ 19.
ਇੱਕ ਵਸਤੁ ਇੱਕ ਸਮਾਨ ਚਾਲ (v) ਨਾਲ ਗਤੀਸ਼ੀਲ ਹੈ । ਚਾਲ-ਸਮਾਂ ਗਰਾਫ਼t1 ਤੋਂ t sub<>2, ਸਮਾਂ ਦੇ ਵਿਚਾਲੇ ਉਸ ਦੁਆਰਾ ‘ ਤੈਅ ਕੀਤੀ ਗਈ ਦੂਰੀ ਦੀ ਤੁਸੀਂ ਕਿਵੇਂ ਗਣਨਾ ਕਰੋਗੇ ।
ਉੱਤਰ-

ਇੱਕ ਸਮਾਨ ਚਾਲ (v) ਨਾਲ-ਨਾਲ ਚੱਲਣ ਵਾਲੀ ਵਸਤੁ ਦਾ ਚਾਲ-ਸਮਾਂ ਗਰਾਫ਼ x-ਅਕਸ਼ ਦੇ ਸਮਾਨਾਂਤਰ ਸਰਲ ਰੇਖ ਹੋਵੇਗਾ ।
ਅਸੀਂ ਜਾਣਦੇ ਹਾਂ,
ਵਸਤੂ ਦੁਆਰਾ ਤੈਅ ਹੋਈ ਦੂਰੀ = ਵਸਤੂ ਦੀ ਚਾਲ × ਲੱਗਿਆ ਸਮਾਂ
= v × (t2 – t1)
= AB × (OD – OA)
= AB × AD
= ਆਇਤ ABCD ਦਾ ਖੇਤਰਫਲ

ਪ੍ਰਸ਼ਨ 20.
ਇੱਕ ਪੱਥਰ ਨੂੰ ਧਾਗੇ ਦੇ ਇੱਕ ਸਿਰੇ ਨਾਲ ਬੰਨ੍ਹ ਕੇ ਸਥਿਰ ਵੇਗ ਨਾਲ ਵਿਤੀ ਰੇਖਾ ਤੇ ਘੁਮਾਇਆ ਗਿਆ । ਧਾਗੇ ਨੂੰ ਛੱਡਣ ਤੇ ਪੱਥਰ ਦੀ ਦਿਸ਼ਾ ਕਿਹੜੀ ਹੋਵੇਗੀ ? ਇਸ ਆਧਾਰ ‘ਤੇ ਵਸਤੂਆਂ ਦੀ ਇੱਕ ਸਮਾਨ ਵਿਤੀ ਚੱਕਰਾਕਾਰ ਗਤੀ ਦਾ ਉਦਾਹਰਨ ਦਿਓ ।
ਉੱਤਰ-
ਧਾਗੇ ਨੂੰ ਛੱਡ ਦੇਣ ਨਾਲ ਪੱਥਰ ਦੀ ਦਿਸ਼ਾ ਵਿਤੀ ਪੱਥ ਦੀ ਸਪਰਸ਼ ਰੇਖਾ ਹੋਵੇਗੀ । ਧਾਗੇ ਨੂੰ ਛੱਡਣ ਸਮੇਂ ਪੱਥਰ ਉਸੇ ਦਿਸ਼ਾ ਵਿੱਚ ਗਤੀ ਕਰੇਗਾ ਜਿਸ ਦਿਸ਼ਾ ਵਿੱਚ ਉਹ ਗਤੀ ਕਰ ਰਿਹਾ ਸੀ ।
ਉਦਾਹਰਨ – ਚੰਨ ਅਤੇ ਧਰਤੀ ਦੀ ਗਤੀ, ਧਰਤੀ ਦੇ ਦੁਆਲੇ ਵਿਤੀ ਆਰਬਿਟ ਵਿੱਚ ਚੱਕਰ ਲਾਉਂਦਾ ਹੋਇਆ ਉਪਹਿ ।

ਪ੍ਰਸ਼ਨ 21.
ਦੋ ਰੇਲ-ਗੱਡੀਆਂ O ਬਿੰਦੂ ਤੋਂ ਉੱਤਰ ਵੱਲ ਅਤੇ ਦੱਖਣ ਵੱਲ ਜਾ ਰਹੀਆਂ ਹਨ । ਉੱਤਰ ਦਿਸ਼ਾ ਵਿੱਚ ਜਾਣ ਵਾਲੀ ਗੱਡੀ 60 ਕਿ. ਮੀ./ਘੰਟਾ ਅਤੇ ਦੱਖਣ ਦਿਸ਼ਾ ਵਿੱਚ ਜਾਣ ਵਾਲੀ ਗੱਡੀ ਦੀ ਚਾਲ 80 ਕਿ:ਮੀ:/ਘੰਟਾ ਹੈ । ਇੱਕ ਘੰਟੇ ਬਾਅਦ ਇਹਨਾਂ ਦਾ ਸਾਪੇਖ ਵਿਸਥਾਪਨ ਕਿੰਨਾ ਹੋਵੇਗਾ ?
ਉੱਤਰ-

1 ਘੰਟੇ ਬਾਅਦ ਦੋਨਾਂ ਦਾ ਸਾਪੇਖ ਵਿਸਥਾਪਨ
= OX + OY
= 60 + 80
= 140 ਕਿ:ਮੀ:

ਪ੍ਰਸ਼ਨ 22.
ਚਲਦੀ ਰੇਲ ਗੱਡੀ ਵਿੱਚ ਬੈਠਾ ਇੱਕ ਵਿਅਕਤੀ ਗੇਂਦ ਨੂੰ ਲੰਬਾਤਮਕ ਉੱਪਰ ਵੱਲ ਨੂੰ ਸੁੱਟਦਾ ਹੈ । ਗੇਂਦ ਕਿਸ ਤਰ੍ਹਾਂ ਗਤੀ ਕਰਦੀ ਵਿਖਾਈ ਦੇਵੇਗੀ-
(i) ਰੇਲ ਗੱਡੀ ਵਿੱਚ ਬੈਠੇ ਵਿਅਕਤੀ ਨੂੰ ।
(ii) ਰੇਲ ਗੱਡੀ ਦੇ ਬਾਹਰ ਬੈਠੇ ਵਿਅਕਤੀ ਨੂੰ ।
ਉੱਤਰ-
(i) ਰੇਲ ਗੱਡੀ ਵਿੱਚ ਬੈਠੇ ਵਿਅਕਤੀ ਨੂੰ ਗੇਂਦ ਇੱਕ ਸਮਾਨ ਗਤੀ ਵਿੱਚ ਵਿਖਾਈ ਦੇਵੇਗੀ । ਇਹ ਗਤੀ ਬਿਲਕੁਲ ਉਸ ਵਰਗੀ ਹੈ, ਜਿਵੇਂ ਗੇਂਦ ਧਰਤੀ ਦੀ ਸਤ੍ਹਾ ‘ਤੇ ਸੁੱਟੀ ਗਈ ਹੋਵੇ ।

(ii) ਰੇਲ ਗੱਡੀ ਦੇ ਬਾਹਰ ਬੈਠੇ ਵਿਅਕਤੀ ਨੂੰ ਗੇਂਦ ਅਸਮਾਨ ਗਤੀ ਵਿੱਚ ਜਾਪੇਗੀ ਅਤੇ ਇਸ ਗਤੀ ਦਾ ਪੱਥ ਪੈਰਾਬੋਲਿਕ ਹੋਵੇਗਾ ਕਿਉਂਕਿ ਇਸ ਅਵਸਥਾ ਵਿੱਚ ਗੇਂਦ ਉੱਪਰ ਖਿਤਿਜੀ ਅਤੇ ਗੁਰੂਤਵੀ ਵੇਗ ਦੋਨੋਂ ਹੀ ਕਿਰਿਆ ਕਰਦੇ ਹਨ ।

ਪ੍ਰਸ਼ਨ 23.
ਇੱਕ ਫੁੱਟਬਾਲ ਸਿੱਧੀ ਉੱਪਰ ਵੱਲ ਨੂੰ ਸੁੱਟੀ ਗਈ ਹੈ । ਸਿਖਰ ਉੱਤੇ ਪਹੁੰਚ ਕੇ ਇਸ ਦਾ ਵੇਗ ਅਤੇ ਵੇਗ ਕੀ ਹੋਵੇਗਾ ?
ਉੱਤਰ-
ਉੱਪਰ ਵੱਲ ਸਿੱਧੀ ਛੁੱਟੀ ਫੁੱਟਬਾਲ ਦਾ ਵੇਗ ਹੌਲੀ-ਹੌਲੀ ਘਟੇਗਾ । ਸਿਖਰ ਉੱਤੇ ਪੁੱਜ ਕੇ ਇਸ ਦਾ ਵੇਗ ਸਿਫ਼ਰ ਹੋ ਜਾਵੇਗਾ ਅਤੇ ਵੇਗ ਗੁਰੂਤਵੀ ਵੇਗ g = – 9.81 m/s2 ਦੇ ਬਰਾਬਰ ਹੋਵੇਗਾ ।

ਪ੍ਰਸ਼ਨ 24.
ਕੀ ਇਹ ਸੰਭਵ ਹੋ ਸਕਦਾ ਹੈ ਕਿ ਕੋਈ ਵਿਅਕਤੀ ਸਥਿਰ (ਕਸਮਾਨ ਚਾਲ ਨਾਲ ਚੱਲੇ ਪਰ ਉਸਦਾ ਵੇਗ ਅਸਥਿਰ (ਅਸਮਾਨ) ਹੋਵੇ ? ਜੇ ਹਾਂ, ਤਾਂ ਇੱਕ ਉਦਾਹਰਨ ਦਿਓ ।
ਉੱਤਰ-
ਹਾਂ, ਇਹ ਸੰਭਵ ਹੋ ਸਕਦਾ ਹੈ । ਜਦੋਂ ਕੋਈ ਵਸਤੁ (ਵਿਅਕਤੀ) ਚੱਕਰਾਕਾਰ ਪੱਥ ਉੱਪਰ ਸਥਿਰ ਇੱਕ ਸਮਾਨ ਚਾਲ ਨਾਲ ਚਲਦੀ ਹੈ ਤਾਂ ਉਸ ਦੀ ਚੱਕਰਾਕਾਰ ਪੱਥ ਦੇ ਹਰੇਕ ਬਿੰਦੁ ਤੇ ਦਿਸ਼ਾ ਬਦਲਦੀ ਰਹਿੰਦੀ ਹੈ । ਗਤੀ ਦੀ ਇਹ ਦਿਸ਼ਾ ਉਸ ਬਿੰਦੂ ‘ਤੇ ਚੱਕਰ ਨੂੰ ਟੈਂਜੇਂਟ (ਸਪਰਸ਼ ਰੇਖਾ) ਦੀ ਦਿਸ਼ਾ ਵਿੱਚ ਹੁੰਦੀ ਹੈ । ਇਸ ਲਈ ਦਿਸ਼ਾ ਬਦਲਣ ਕਾਰਨ ਉਸਦਾ . ਵੇਗ ਅਸਥਿਰ (ਅਸਮਾਨ ਹੁੰਦਾ ਹੈ ।

ਭੌਤਿਕ ਰਾਸ਼ੀਆਂ ਦੇ ਚਿੰਨ੍ਹ ਅਤੇ ਜ਼ਰੂਰੀ ਸੂਤਰ (Symbols of Physical Quantities and Important Formulae)

(ੳ) ਭੌਤਿਕ ਰਾਸ਼ੀਆਂ ਦੇ ਚਿੰਨ੍ਹ
ਸਮਾਂ = t
ਚਾਲ = v
ਦੂਰੀ = S
(ਮੁੱਢਲਾ) ਆਰੰਭਿਕ ਵੇਗ = u
ਅੰਤਿਮ ਵੇਗ = υ
ਪ੍ਰਵੇਗ = a
ਔਸਤ ਵੇਗ = Vav

(ਅ ਜ਼ਰੂਰੀ ਸੂਤਰ
ਜੇਕਰ ਆਰੰਭਿਕ ਵੇਗ v ਸਮਾਂ t ਤੇ ਵੇਗ v ਅਤੇ ਸਮਾਨ ਵੇਗ a ਹੋਣ ਤਾਂ ਹੇਠ ਲਿਖੇ ਸੰਬੰਧ ਗਤੀ ਸਮੀਕਰਣ ਕਹਾਉਂਦੇ ਹਨ-
v = u + at (ਸਮਾਂ t ਤੇ ਵੇਗ)
S = ut + 1/2at2 (ਸਮਾਂ ਅੰਤਰਾਲ ਵਿੱਚ ਵਿਸਥਾਪਨ)
v2 = u2 + 2as (ਵੇਗ ਵਰਗ ਸੰਬੰਧ)
Snn = u + a/2(2n -1) (n ਵੇਂ ਇਕਾਈ ਸਮਾਂ ਅੰਤਰਾਲ ਵਿੱਚ ਵਿਸਥਾਪਨ)

ਸੰਖਿਆਤਮਕ ਪ੍ਰਸ਼ਨ (Numerical Problems)

ਪ੍ਰਸ਼ਨ 1.
ਇੱਕ ਕਾਰ ਸਮਾਨ ਵੇਗ ਨਾਲ 18 ਕਿ. ਮੀ. /ਘੰਟਾ ਤੋਂ 36 ਕਿ. ਮੀ./ਘੰਟਾ ਦੀ ਗਤੀ 5 ਸੈਕਿੰਡ ਵਿੱਚ ਪ੍ਰਾਪਤ ਕਰ ਲੈਂਦੀ ਹੈ । ਇਸ ਦਾ ਪ੍ਰਵੇਗ ਅਤੇ ਇਸ ਸਮੇਂ ਵਿੱਚ ਤੈਅ ਹੋਈ ਦੂਰੀ ਪਤਾ ਕਰੋ ।
ਹੱਲ:

ਪ੍ਰਸ਼ਨ 2.
ਇੱਕ ਪੁਲਿਸ ਦੀ ਗੱਡੀ ਹਾਈਵੇ ‘ਤੇ 30 km/h ਦੀ ਚਾਲ ਨਾਲ ਦੌੜਦੀ ਹੈ, ਉਸੇ ਹੀ ਪਾਸੇ ਚੋਰਾਂ ਦੀ ਗੱਡੀ ਜਿਸ ਦੀ ਚਾਲ 192 km/h ਹੈ ਦੌੜ ਰਹੀ ਹੈ, ਪੁਲਿਸ ਚੋਰਾਂ ਉੱਪਰ ਗੋਲੀ ਚਲਾਉਂਦੀ ਹੈ । ਜੇਕਰ ਗੋਲੀ ਦੀ ਚਾਲ 150 m/s ਹੋਵੇ, ਤਾਂ ਕਿਹੜੀ ਚਾਲ ਨਾਲ ਗੋਲੀ ਚੋਰਾਂ ਦੀ ਗੱਡੀ ਨਾਲ ਲੱਗੇਗੀ ?
ਹੱਲ:

ਪ੍ਰਸ਼ਨ 3.
ਇੱਕ ਰੇਲ ਗੱਡੀ ਜਿਹੜੀ 50m ਚਲਦੀ ਹੈ, ਇੱਕ ਸਿੱਧੇ ਅਤੇ ਸਮਤਲ ਟ੍ਰੈਕ ਉੱਤੇ ਖੰਭੇ ਦੇ ਕੋਲ 5 ਸੈਕਿੰਡ ਵਿੱਚ ਪਹੁੰਚਦੀ ਹੈ ।
(i) ਗੱਡੀ ਦੀ ਚਾਲ ਦੱਸੋ
(ii) 450m ਲੰਬੇ ਪੁਲ ਨੂੰ ਪਾਰ ਕਰਨ ਵਿੱਚ ਗੱਡੀ ਕਿੰਨਾ ਸਮਾਂ ਲਵੇਗੀ ?
ਹੱਲ:
ਜਿਵੇਂ ਗੱਡੀ ਖੰਭੇ ਨੂੰ 5 ਸੈਕਿੰਡ ਵਿੱਚ ਪਾਰ ਕਰਦੀ ਹੈ, ਤਾਂ ਇਹ ਆਪਣੀ ਲੰਬਾਈ ਦੇ ਬਰਾਬਰ ਦੂਰੀ ਤੈਅ ਕਰਦੀ ਹੈ ।
PSEB 9th Class Science Important Questions Chapter 8 ਗਤੀ 27
(ii) ਪੁਲ ਨੂੰ ਪਾਰ ਕਰਨ ‘ਤੇ ਜਿੰਨੀ ਲੰਬਾਈ ਗੱਡੀ ਤੈਅ ਕਰਦੀ ਹੈ = ਪੁਲ ਦੀ ਲੰਬਾਈ + ਗੱਡੀ ਦੀ ਲੰਬਾਈ
= 450m + 50m = 500 m
∴ ਪੁਲ ਨੂੰ ਪਾਰ ਕਰਨ ਵਿੱਚ ਲੱਗਿਆ ਸਮਾਂ-
PSEB 9th Class Science Important Questions Chapter 8 ਗਤੀ 28
500/10 m/s = 50 ਸੈਕਿੰਡ

ਪ੍ਰਸ਼ਨ 4.
ਇੱਕ ਵਸਤੂ ਵਿਰਾਮ ਅਵਸਥਾ ਤੋਂ 0.6 ਮੀਟਰ/ਸੈਕਿੰਡ2 ਦੇ ਵੇਗ ਨਾਲ ਗਤੀ ਕਰ ਰਿਹਾ ਹੈ । 300 ਮੀਟਰ ਚੱਲਣ ਤੋਂ ਬਾਅਦ ਇਸ ਦਾ ਵੇਗ ਕੀ ਹੋਵੇਗਾ ? ਇਸ ਦੂਰੀ ਨੂੰ ਤੈਅ ਕਰਨ ਲਈ ਕਿੰਨਾ ਸਮਾਂ ਲੱਗੇਗਾ ?
ਹੱਲ:
ਇੱਥੇ u = 0
a = 0.6 ਮੀਟਰ/ਸੈਕਿੰਡ2
S = 300 ਮੀਟਰ
υ = ?
t = ?
ਅਸੀਂ ਜਾਣਦੇ ਹਾਂ,
υ2 = u2 + 2as
υ2 = (0)2 + 2 x 0.6 x 300
= 360

ਪ੍ਰਸ਼ਨ 5.
15 ਮੀ. ਸੈਂ. ਦੀ ਗਣਨਾ ਕਿ. ਮੀ. /ਘੰਟਾ ਵਿੱਚ ਕਰੋ ।
ਹੱਲ:

= 54 ਕਿ.ਮੀ./ਘੰਟਾ

ਪ੍ਰਸ਼ਨ 6.
ਇੱਕ ਪੱਥਰ ਲੰਬਾਤਮਕ ਉੱਪਰ ਵੱਲ ਨੂੰ 5 m/s ਦੇ ਵੇਗ ਨਾਲ ਸੁੱਟਿਆ ਗਿਆ । ਇਸਦਾ ਵੇਗ ਲੰਬਾਤਮਕ ਦਿਸ਼ਾ ਵਿੱਚ ਹੇਠਾਂ ਵੱਲ 10/ms2 ਹੋ ਗਿਆ, ਤਾਂ ਪੱਥਰ ਦੁਆਰਾ ਪ੍ਰਾਪਤ ਵੱਧ ਤੋਂ ਵੱਧ ਉੱਚਾਈ ਗਿਆਤ ਕਰੋ ਅਤੇ ਇਸ ਵੱਧ ਤੋਂ ਵੱਧ ਉੱਚਾਈ ਨੂੰ ਪਹੁੰਚਣ ਲਈ ਪੱਥਰ ਨੂੰ ਕਿੰਨਾ ਸਮਾਂ ਲੱਗੇਗਾ ?
ਹੱਲ:
u = 5 ਮੀ: ਸੈਂ:
v = 0 (ਵੱਧ ਤੋਂ ਵੱਧ ਉੱਚਾਈ ‘ਤੇ)
ਪ੍ਰਵੇਗ (a) = g = – 10 ਮੀ: ਸੈਂ:2
v2 = u2 + 2gs
(0)2 = (5)2 + 2 × (-10) × h
0 = 25 -20 h
-25 = -20 h
∴ h = 25/20
h = 5/4 = 1.25 ਮੀਟਰ
ਹੁਣ v = u + gt
0 = 5 +(-10) × t
-10 t = -5
∴ t = 5/10=1/2 = 0.5 ਸੈਕਿੰਡ

ਪ੍ਰਸ਼ਨ 7.
ਯਾਤਰਾ ਸ਼ੁਰੂ ਹੋਣ ਸਮੇਂ ਕਾਰ ਦਾ ਉਡੋਮੀਟਰ 2000 km ਦਰਸਾਉਂਦਾ ਹੈ ਅਤੇ ਯਾਤਰਾ ਦੀ ਸਮਾਪਤੀ ਤੇ 240 km ਦਰਸਾਉਂਦਾ ਹੈ । ਜੇਕਰ ਇਸ ਯਾਤਰਾ ਨੂੰ 8 h ਲੱਗੇ ਹੋਣ ਤਾਂ ਕਾਰ ਦੀ ਔਸਤ ਚਾਲ km/h ਅਤੇ ms ਵਿੱਚ ਪਤਾ ਕਰੋ ।
ਹੱਲ :
ਕਾਰ ਦੁਆਰਾ ਤੈਅ ਕੀਤੀ ਗਈ ਦੂਰੀ = = 2400 km-2000 km
= 400 km
ਦੂਰੀ ਤੈਅ ਕਰਨ ਨੂੰ ਲੱਗਿਆ ਸਮਾਂ t = 8 h

ਪ੍ਰਸ਼ਨ 8.
ਉਸ਼ਾ 90 m ਲੰਬੇ ਤਾਲਾਬ ਵਿੱਚ ਤੈਰਦੀ ਹੈ ।ਉਹ ਇੱਕ ਸਿਰੇ ਤਕ ਸਰਲ ਰੇਖੀ ਪੱਥ ‘ਤੇ ਜਾਂਦੀ ਹੈ ਅਤੇ ਵਾਪਸ ਆਉਂਦੀ ਹੈ । ਇਸ ਦੌਰਾਨ ਉਹ ਕੁੱਲ 180 m ਦੀ ਦੂਰੀ 1 ਮਿੰਟ ਵਿੱਚ ਤੈਅ ਕਰਦੀ ਹੈ । ਊਸ਼ਾ ਦੀ ਔਸਤ ਚਾਲ ਅਤੇ ਔਸਤ ਵੇਗ ਗਿਆਤ ਕਰੋ ।
ਹੱਲ:
ਤਾਲਾਬ ਦੀ ਲੰਬਾਈ = 90 km
ਉਸ਼ਾ ਦੁਆਰਾ 1 ਮਿੰਟ ਵਿੱਚ ਤੈਅ ਕੀਤੀ ਗਈ ਦੁਰੀ = 180 m
1 ਮਿੰਟ ਵਿੱਚ ਊਸ਼ਾ ਦਾ ਵਿਸਥਾਪਨ = 90 +(-90)
= 90 – 90
= 0 ਮੀਟਰ

ਪ੍ਰਸ਼ਨ 9.
ਬਰੇਕ ਲਗਾਉਣ ‘ਤੇ ਕਾਰ ਦਾ ਮੰਦਨ (Retardation) 6 m/s2 ਹੋ ਗਿਆ । ਜੇਕਰ ਕਾਰ ਦੀ ਬਰੇਕ ਲਗਾਉਣ ‘ਤੇ ਰੁਕਣ ਵਾਸਤੇ 2 ਸਕਿੰਟ ਲੱਗਣ, ਤਾਂ ਦੱਸੋ ਕਿ ਇਸ ਸਮੇਂ ਦੇ ਦੌਰਾਨ ਕਾਰ ਕਿੰਨੀ ਦੂਰੀ ਤੈਅ ਕਰੇਗੀ ?
ਹੱਲ:
ਇੱਥੇ a = 6 ms/2, t = 2s, υ = 0
υ = u + at
0 = u + (-6) × 2
∴ u = 12 m/s
ਹੁਣ
S = ut + 1/2at2
S = 12 × 2 + 1/2 (-6) (2)2
= 24 + (-3 × 4)
= 24 – 12
= 12m

ਪ੍ਰਸ਼ਨ 10.
(i) ਘੜੀ ਦੀ ਸੈਕਿੰਡਾਂ ਵਾਲੀ ਸੂਈ
(ii) ਘੜੀ ਦੀ ਮਿੰਟਾਂ ਵਾਲੀ ਸੂਈ
(iii) ਘੜੀ ਦੀ ਘੰਟਿਆਂ ਵਾਲੀ ਸੂਈ ਦਾ ਕੋਈ ਵੇਗ ਪਤਾ ਕਰੋ ।
ਹੱਲ:
(i) ਘੜੀ ਦੀ ਸੈਕਿੰਡਾਂ ਵਾਲੀ ਸੂਈ 60 ਸੈਕਿੰਡ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ । ਇਸ ਨੂੰ ਸਮਾਂ ਅੰਤਰਾਲ ਕਹਿੰਦੇ ਹਨ ।
θ = 2π ਰੇਡੀਅਨ

ਪ੍ਰਸ਼ਨ 12.
ਇੱਕ ਚੱਕਰਾਕਾਰ ਸਾਈਕਲ ਟਰੈਕ ਦਾ ਘੇਰਾ 314 ਮੀਟਰ ਹੈ । AB ਇਸ ਦਾ ਇੱਕ ਵਿਆਸ ਹੈ । ਇੱਕ ਸਾਈਕਲ ਸਵਾਰ ਇੱਕ ਸਮਾਨ ਵੇਗ 15.7 m/s ਨਾਲ A ਤੋਂ ਚੱਕਰ ਲਗਾਉਂਦਾ ਹੋਇਆ B ਤਕ ਪਹੁੰਚਦਾ ਹੈ ।
(ਉ) ਸਾਈਕਲ ਸਵਾਰ ਦੁਆਰਾ ਤੈਅ ਕੀਤੀ ਦੂਰੀ ਪਤਾ ਕਰੋ ।
(ਅ) ਜੇ AB ਉੱਤਰ-ਦੱਖਣ ਦਿਸ਼ਾ ਦਰਸਾਉਂਦਾ ਹੈ, ਤਾਂ ਸਾਈਕਲ ਸਵਾਰ ਦਾ ਵਿਸਥਾਪਨ ਪਤਾ ਕਰੋ ।
(ੲ) ਸਾਈਕਲ ਸਵਾਰ ਦਾ ਔਸਤ ਵੇਗ ਪਤਾ ਕਰੋ ।
ਹੱਲ:

(ੲ)
PSEB 9th Class Science Important Questions Chapter 8 ਗਤੀ 36
ਔਸਤ ਵੇਗ = 314/20
= 15.7 ਮੀਟਰ/ਸੈਕਿੰਡ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਗਤੀ ਕੀ ਹੁੰਦੀ ਹੈ ?
ਉੱਤਰ-
ਗਤੀ – ਜਦੋਂ ਕੋਈ ਵਸਤੂ ਸਮੇਂ ਦੇ ਨਾਲ ਆਪਣੀ ਸਥਿਤੀ ਵਿੱਚ ਪਰਿਵਰਤਨ ਕਰਦੀ ਹੈ, ਤਾਂ ਉਸ ਵਸਤੂ ਨੂੰ ਗਤੀ ਵਿੱਚ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਵਸਤੂ ਦਾ ਵਿਸਥਾਪਨ ਕੀ ਹੁੰਦਾ ਹੈ ?
ਉੱਤਰ-
ਵਿਸਥਾਪਨ – ਵਸਤੂ ਦੀ ਅੰਤਿਮ ਸਥਿਤੀ ਅਤੇ ਆਰੰਭਿਕ ਸਥਿਤੀ ਦੇ ਵਿਚਾਲੇ ਦੀ ਨਿਊਨਤਮ ਦੂਰੀ ਨੂੰ ਵਿਸਥਾਪਨ ਕਹਿੰਦੇ ਹਨ |

ਪ੍ਰਸ਼ਨ 3.
ਦੋ ਵਿਭਿੰਨ ਭੌਤਿਕ ਰਾਸ਼ੀਆਂ ਕਿਹੜੀਆਂ ਹਨ ?
ਉੱਤਰ-
ਦੂਰੀ ਅਤੇ ਵਿਸਥਾਪਨ ।

ਪ੍ਰਸ਼ਨ 4.
ਵਾਹਨਾਂ ਦੀ ਗਤੀ ਮਾਪਣ ਲਈ ਕਿਸ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਉਡੋਮੀਟਰ ਦੀ ।

ਪ੍ਰਸ਼ਨ 5.
ਇੱਕ ਸਮਾਨ ਗਤੀ ਕੀ ਹੁੰਦੀ ਹੈ ?
ਉੱਤਰ-
ਇੱਕ ਸਮਾਨ ਗਤੀ – ਜਦੋਂ ਕੋਈ ਵਸਤੂ ਸਮਾਨ ਸਮੇਂ ਅੰਤਰਾਲਾਂ ਵਿੱਚ ਇੱਕ ਸਮਾਨ ਦੂਰੀ ਤੈਅ ਕਰਦੀ ਹੈ, ਤਾਂ ਉਸਦੀ ਗਤੀ ਇਕ ਸਮਾਨ ਗਤੀ ਹੁੰਦੀ ਹੈ ।

ਪ੍ਰਸ਼ਨ 6.
ਅਸਮਾਨ ਗਤੀ ਦੇ ਦੋ ਉਦਾਹਰਨ ਦਿਓ ।
ਉੱਤਰ-
ਸੜਕ ਤੇ ਜਾ ਰਹੀ ਕਾਰ, ਪਾਰਕ ਵਿੱਚ ਕਸਰਤ ਕਰ ਰਿਹਾ ਵਿਅਕਤੀ ।

ਪ੍ਰਸ਼ਨ 7.
ਚਾਲ ਕੀ ਹੈ ?
ਉੱਤਰ-
ਚਾਲ – ਵਸਤੂ ਦੁਆਰਾ ਇਕਾਈ ਸਮੇਂ ਵਿੱਚ ਤੈਅ ਕੀਤੀ ਗਈ ਦੂਰੀ ਨੂੰ ਉਸ ਵਸਤੂ ਦੀ ਚਾਲ ਆਖਦੇ ਹਨ ।

ਪ੍ਰਸ਼ਨ 8. ਚਾਲ ਦਾ ਮਾਤ੍ਰਿਕ ਕੀ ਹੈ ?
ਉੱਤਰ-
ਚਾਲ ਦਾ ਮਾਤ੍ਰਿਕ ਮੀਟਰ/ਸੈਕਿੰਡ ਹੈ । ਇਹ ਮਾਤ੍ਰਿਕ ਕਿਲੋਮੀਟਰ/ਘੰਟਾ ਅਤੇ ਸੈਂਟੀਮੀਟਰ/ਸੈਕਿੰਡ ਵੀ ਹੋ ਸਕਦਾ ਹੈ ।

ਪ੍ਰਸ਼ਨ 9.
ਔਸਤ ਚਾਲ ਕਿਵੇਂ ਪਤਾ ਕੀਤੀ ਜਾਂਦੀ ਹੈ ?
ਉੱਤਰ-
ਔਸਤ ਚਾਲ – ਵਸਤੂ ਦੀ ਔਸਤ ਚਾਲ ਉਸ ਵਸਤੂ ਦੁਆਰਾ ਤੈਅ ਕੀਤੀ ਗਈ ਦੂਰੀ ਨੂੰ ਤੈਅ ਕਰਨ ਲਈ ਲੱਗੇ ਕੁੱਲ ਸਮੇਂ ਨਾਲ ਭਾਗ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ ।
PSEB 9th Class Science Important Questions Chapter 8 ਗਤੀ 37

ਪ੍ਰਸ਼ਨ 10.
ਵੇਗ ਕੀ ਹੁੰਦਾ ਹੈ ?
ਉੱਤਰ-
ਵੇਗ-ਇਕ ਨਿਸਚਿਤ ਦਿਸ਼ਾ ਵਿੱਚ ਚਾਲ ਨੂੰ ਵੇਗ ਕਹਿੰਦੇ ਹਨ ਜਾਂ ਇਕ ਨਿਸਚਿਤ ਦਿਸ਼ਾ ਵਿੱਚ ਇਕਾਈ ਸਮੇਂ ਵਿੱਚ ਵਸਤੁ ਦੁਆਰਾ ਤੈਅ ਕੀਤੀ ਦੁਰੀ ਨੂੰ ਵੇਗ ਕਹਿੰਦੇ ਹਨ ।

ਪ੍ਰਸ਼ਨ 11.
ਵੇਗ ਕੀ ਹੁੰਦਾ ਹੈ ?
ਉੱਤਰ-
ਪ੍ਰਵੇਗ – ਕਿਸੇ ਵਸਤੂ ਦੇ ਇਕਾਈ ਸਮੇਂ ਵਿੱਚ ਵੇਗ ਪਰਿਵਰਤਨ ਨੂੰ ਪ੍ਰਵੇਗ ਕਹਿੰਦੇ ਹਨ ।
PSEB 9th Class Science Important Questions Chapter 8 ਗਤੀ 38

ਪ੍ਰਸ਼ਨ 12.
ਵੇਗ ਦਾ ਮਾਤ੍ਰਿਕ ਕੀ ਹੈ ?
ਉੱਤਰ-
ਪ੍ਰਵੇਗ ਦਾ ਮਾਤਿਕ ਮੀਟਰ/ਸੈਕਿੰਡ2 (ms-2) ਹੈ ।

ਪ੍ਰਸ਼ਨ 13.
ਇੱਕ ਸਮਾਨ ਗਿਤ ਗਤੀਆਂ ਲਈ ਵੇਗ-ਸਮਾਂ ਗਰਾਫ਼ ਕਿਸ ਤਰ੍ਹਾਂ ਦਾ ਹੁੰਦਾ ਹੈ ?
ਉੱਤਰ-
ਇੱਕ ਸਿੱਧੀ ਰੇਖਾ ।

ਪ੍ਰਸ਼ਨ 14.
ਗਿਤ ਗਤੀ ਦਾ ਇਕ ਉਦਾਹਰਣ ਦਿਓ ।
ਉੱਤਰ-
ਇੱਕ ਵਿਤੀ (ਚੱਕਰਾਕਾਰ) ਪੱਥ ‘ਤੇ ਦੌੜਦਾ ਹੋਇਆ ਐਥਲੀਟ ।

ਪ੍ਰਸ਼ਨ 15.
ਇੱਕ ਐਥਲੀਟ ਨੂੰ ਛੇ-ਭੁਜੀ ਪੱਥ ‘ਤੇ ਇੱਕੋ ਦਿਸ਼ਾ ਵਿੱਚ ਦੌੜਦੇ ਹੋਏ ਇੱਕ ਚੱਕਰ ਪੂਰਾ ਕਰਨ ਲਈ ਕਿੰਨੀ ਵਾਰੀ ਦਿਸ਼ਾ ਬਦਲਣੀ ਪਵੇਗੀ ?
ਉੱਤਰ-
ਛੇ ਵਾਰੀ ।

ਪ੍ਰਸ਼ਨ 16.
ਜੇਕਰ ਇੱਕ ਐਥਲੀਟ r ਅਰਧ ਵਿਆਸ ਵਾਲੇ ਵਿਤੀ ਪੱਥ ਦਾ 1 ਚੱਕਰ ਲਗਾਉਣ ਲਈ ‘t’ ਸੈਕਿੰਡ ਲੈਂਦਾ ਹੈ, ਤਾਂ ਉਸ ਐਥਲੀਟ ਦਾ ਵੇਗ ਕੀ ਹੋਵੇਗਾ ?
ਉੱਤਰ-
v = 2πr/t

ਪ੍ਰਸ਼ਨ 17.
ਜੇਕਰ ਕੋਈ ਵਸਤੂ ਚੱਕਰਾਕਾਰ ਪੱਥ ਤੇ ਇੱਕ ਸਮਾਨ ਚਾਲ ਨਾਲ ਚਲ ਰਹੀ ਹੈ, ਤਾਂ ਉਸ ਦੀ ਗਤੀ ਕਿਸ ਕਿਸਮ ਦੀ ਹੋਵੇਗੀ ? |
ਉੱਤਰ-
ਅਸਮਾਨ ਅਤੇ ਵੇਗਤ ਗਤੀ ।

ਪ੍ਰਸ਼ਨ 18.
ਇੱਕ ਵਸਤੁ r ਅਰਧ ਵਿਆਸ ਵਾਲੇ ਵਿਤੀ ਪੱਥ ‘ਤੇ ਗਤੀ ਕਰ ਰਹੀ ਹੈ । ਇੱਕ ਪੂਰਾ ਚੱਕਰ ਲਗਾਉਣ ਵਿੱਚ ਇਸ ਦੀ ਕੁੱਲ ਤੈਅ ਹੋਈ ਦੂਰੀ ਅਤੇ ਵਿਸਥਾਪਨ ਪਤਾ ਕਰੋ ।
ਉੱਤਰ-
ਵਿਸਥਾਪਨ = 0 (ਜ਼ੀਰੋ)
ਕੁੱਲ ਤੈਅ ਹੋਈ ਦੁਰੀ = 2πr

ਪ੍ਰਸ਼ਨ 19.
ਇੱਕ ਕ੍ਰਿਕੇਟ ਖਿਡਾਰੀ ਗੇਂਦ ਨੂੰ ਉੱਪਰ ਸੁੱਟ ਕੇ ਫਿਰ ਪਕੜ ਲੈਂਦਾ ਹੈ । ਦੱਸੋ ਗੇਂਦ ਦਾ ਵਿਸਥਾਪਨ ਕਿੰਨਾ ਹੋਇਆ ਹੈ ?
ਉੱਤਰ-
ਕੁੱਲ ਵਿਸਥਾਪਨ = ਜ਼ੀਰੋ, ਕਿਉਂਕਿ ਇਸ ਪ੍ਰਕਿਰਿਆ ਦੌਰਾਨ ਗੇਂਦ ਆਪਣੀ ਮੁੱਢਲੀ ਸਥਿਤੀ ‘ਤੇ ਆ ਜਾਂਦੀ ਹੈ ।

ਪ੍ਰਸ਼ਨ 20.
ਦੂਰੀ-ਸਮਾਂ ਗਰਾਫ਼ ਦੀ ਢਾਲ ਕੀ ਦੱਸਦੀ ਹੈ ?
ਉੱਤਰ-
ਵਸਤੂ ਦੀ ਚਾਲ ।

ਪ੍ਰਸ਼ਨ 21.
ਪ੍ਰਕਾਸ਼ ਦੀ ਚਾਲ 3 × 108 m/s ਹੈ । ਇਹ km/h ਵਿੱਚ ਕਿੰਨੀ ਹੋਵੇਗੀ ?
ਉੱਤਰ-

ਪ੍ਰਸ਼ਨ 22.
ਦੂਰੀ ਕਿਸ ਤਰ੍ਹਾਂ ਦੀ ਰਾਸ਼ੀ ਹੈ-ਸਕੇਲਰ ਜਾਂ ਵੈਕਟਰ ?
ਉੱਤਰ-
ਸਕੇਲਰ (ਸਦਿਸ਼) ਰਾਸ਼ੀ ।

ਪ੍ਰਸ਼ਨ 23.
ਹਵਾ ਵਿੱਚ ਧੁਨੀ ਦੀ ਚਾਲ ਕਿੰਨੀ ਹੈ ?
ਉੱਤਰ-
346 ms-1

ਪ੍ਰਸ਼ਨ 24.
ਅਸਮਾਨ ਚਾਲ ਨਾਲ ਚੱਲਣ ਵਾਲੇ ਵਾਹਨ ਦਾ ਦੁਰੀ-ਸਮਾਂ ਗਰਾਫ਼ ਦਾ ਆਕਾਰ ਕਿਹੋ ਜਿਹਾ ਹੋਵੇਗਾ ?
ਉੱਤਰ-
ਵਕਰ ਰੇਖਾ ਆਕਾਰ ।

ਪ੍ਰਸ਼ਨ 25.
ਚੱਕਰਾਕਾਰ (ਵਿਤੀ) ਗਤੀ ਕਿਸਨੂੰ ਕਹਿੰਦੇ ਹਨ ?
ਉੱਤਰ-
ਚੱਕਰਾਕਾਰ (ਤੀ ਗਤੀ)-ਜਦੋਂ ਕੋਈ ਵਸਤੂ ਚੱਕਰਾਕਾਰ ਪੱਥ ‘ਤੇ ਗਤੀ ਕਰਦੀ ਹੈ, ਤਾਂ ਵਸਤੂ ਦੀ ਗਤੀ ਚੱਕਰਾਕਾਰ ਵਿਤੀ ਗਤੀ ਕਹਾਉਂਦੀ ਹੈ ।

ਪ੍ਰਸ਼ਨ 26.
ਕੋਣੀ ਵੇਗ ਕਿਸਨੂੰ ਕਹਿੰਦੇ ਹਨ ?
ਉੱਤਰ-
ਕੋਣੀ ਵੇਗ-ਚੱਕਰਾਕਾਰ (ਤੀ ਪੱਥ ‘ਤੇ ਗਤੀ ਕਰਦੀ ਹੋਈ ਵਸਤੂ ਦਾ ਕੋਈ ਵਿਸਥਾਪਨ ਤੈਅ ਕਰਨ ਦੀ ਦਰ ਨੂੰ ਉਸ ਵਸਤੂ ਦਾ ਕੋਣੀ ਵੇਗ ਕਹਿੰਦੇ ਹਨ । ਇਸਨੂੰ (ω) ਐਮੈਗਾ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ ।

Science Guide for Class 9 PSEB ਗਤੀ InText Questions and Answers

ਪਾਠ-ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਇੱਕ ਵਸਤੂ ਦੁਆਰਾ ਕੁੱਝ ਦੂਰੀ ਤੈਅ ਕੀਤੀ ਗਈ । ਕੀ ਇਸਦਾ ਵਿਸਥਾਪਨ ਸਿਫ਼ਰ ਹੋ ਸਕਦਾ ਹੈ ? ਜੇਕਰ ਹਾਂ, ਤਾਂ ਆਪਣੇ ਉੱਤਰ ਨੂੰ ਉਦਾਹਰਣ ਨਾਲ ਸਮਝਾਓ ।
ਉੱਤਰ-ਗਤੀ ਦੌਰਾਨ ਵਿਸਥਾਪਨ ਦੀ ਮਾਤਰਾ ਸਿਫ਼ਰ (ਜ਼ੀਰੋ) ਹੋ ਸਕਦੀ ਹੈ ਜੇਕਰ ਉਹ ਵਸਤੂ ਗਤੀ ਕਰਦੇ ਹੋਏ ਆਪਣੀ ਪਹਿਲੀ ਸਥਿਤੀ ‘ਤੇ ਆ ਜਾਵੇ । ਇਸ ਅਵਸਥਾ ਵਿੱਚ ਅੰਤਿਮ ਸਥਿਤੀ, ਪਹਿਲੀ ਸਥਿਤੀ ਨਾਲ ਮਿਲ ਜਾਂਦੀ ਹੈ । ਉਦਾਹਰਣ ਵਜੋਂ ਮੰਨ ਲਓ ਇੱਕ ਵਸਤੂ ਮੂਲ ਬਿੰਦੂ 0 ਤੋਂ ਗਤੀ ਕਰਦੀ ਹੋਈ ਨ ਤੱਕ 60 km ਦੀ ਦੂਰੀ ਤੈਅ ਕਰਦੀ ਹੈ । ਜੇਕਰ ਉਹ ਵਸਤੂ ਗਤੀ ਕਰਦੀ ਹੋਈ ਵਾਪਿਸ 8 ਤੋਂ 0 ਤੱਕ ਆ ਜਾਵੇ ਤਾਂ ਉਸ ਅਵਸਥਾ ਵਿੱਚ ਉਸ

ਦਾ ਵਿਸਥਾਪਨ ਸਿਰ (ਜ਼ੀਰੋ) ਹੋਵੇਗਾ, ਪਰੰਤੂ ਤੈਅ ਕੀਤੀ ਗਈ ਕੁੱਲ ਦੂਰੀ
= OA + AO
60 km + 60 km = 120 km ਹੋਵੇਗੀ ।

ਪ੍ਰਸ਼ਨ 2.
ਇੱਕ ਕਿਸਾਨ 10 ਮੀਟਰ ਦੀ ਭੁਜਾ ਵਾਲੇ ਇੱਕ ਵਰਗਾਕਾਰ ਖੇਤ ਦੀ ਸੀਮਾ ਤੇ 40 s (ਸੈਕਿੰਡ) ਵਿੱਚ ਇੱਕ ਚੱਕਰ ਲਗਾਉਂਦਾ ਹੈ । 2 ਮਿੰਟ ਅਤੇ 20 s ਸੈਕਿੰਡ) ਦੇ ਬਾਅਦ ਕਿਸਾਨ ਦੇ ਵਿਸਥਾਪਨ ਦੀ ਮਾਤਰਾ ਕਿੰਨੀ ਸੰਖਿਆਤਮਕ ਮਾਨ) । ਹੋਵੇਗੀ ?
ਹੱਲ:

ਖੇਤ ਦੀ ਸੀਮਾ (1 ਚੱਕਰ) = AB + BC + CD + DA
= 10m + 10m + 10m + 10m = 40m
ਕੁੱਲ ਸਮਾਂ = 2 ਮਿੰਟ 20 ਸੈਕਿੰਡ
= (2 × 60 + 20) ਸੈਕਿੰਡ
= (120 + 20 ) ਸੈਕਿੰਡ
= 140 ਸੈਕਿੰਡ
ਖੇਤ ਦੀ ਸੀਮਾ ਦਾ 1 ਚੱਕਰ ਲਗਾਉਣ ਲਈ ਲੱਗਿਆ ਸਮਾਂ = 40 S
ਕਿਸਾਨ 3 ਚੱਕਰ ਲਗਾਉਣ ਲਈ ਸਮਾਂ ਲਵੇਗਾ
= 3 × 40 ਸੈਕਿੰਡ
= 120 ਸੈਕਿੰਡ
ਬਾਕੀ ਬਚਿਆ ਹੋਇਆ ਸਮਾਂ = 140 – 120 = 20 ਸੈਕਿੰਡ

ਪ੍ਰਸ਼ਨ 3.
ਵਿਸਥਾਪਨ ਲਈ ਹੇਠ ਲਿਖੇ ਵਿੱਚੋਂ ਕੀ ਸਹੀ ਹੈ ?
(a) ਇਹ ਸਿਫ਼ਰ ਨਹੀਂ ਹੋ ਸਕਦਾ ?
(b) ਇਸਦੀ ਮਾਤਰਾ ਵਸਤੂ ਦੁਆਰਾ ਤੈਅ ਕੀਤੀ ਗਈ ਦੂਰੀ ਤੋਂ ਜ਼ਿਆਦਾ ਹੁੰਦੀ ਹੈ ?
ਉੱਤਰ-
(a) ਅਤੇ
(b) ਕਥਨਾਂ ਵਿੱਚੋਂ ਕੋਈ ਵੀ ਸਹੀ ਨਹੀਂ ਹੈ ।

ਪ੍ਰਸ਼ਨ 4.
ਚਾਲ (Speed) ਅਤੇ ਵੇਗ (Velocity) ਵਿੱਚ ਅੰਤਰ ਦੱਸੋ ।
ਉੱਤਰ-
ਚਾਲ ਦਾ ਪੂਰੀ ਤਰ੍ਹਾਂ ਨਾਲ ਵਰਣਨ ਕਰਨ ਲਈ ਸਿਰਫ਼ ਮਾਤਰਾ ਦੀ ਲੋੜ ਪੈਂਦੀ ਹੈ ਜਦੋਂ ਕਿ ਵੇਗ ਦਾ ਪੂਰੀ ਤਰ੍ਹਾਂ ਨਾਲ ਵਰਣਨ ਕਰਨ ਲਈ ਮਾਤਰਾ ਪਰਿਮਾਣ ਅਤੇ ਦਿਸ਼ਾ ਦੋਨਾਂ ਦੀ ਜ਼ਰੂਰਤ ਹੁੰਦੀ ਹੈ । ਇਸ ਲਈ ਚਾਲ ਇੱਕ ਅਦਿਸ਼ ਰਾਸ਼ੀ ਹੈ, ਪਰੰਤੁ ਵੇਗ ਇੱਕ ਸਦਿਸ਼ ਰਾਸ਼ੀ ਹੈ । ਚਾਲ ਹਮੇਸ਼ਾ ਧਨਾਤਮਕ ਹੁੰਦੀ ਹੈ ਪਰੰਤੁ ਵੇਗ ਧਨਾਤਮਕ ਅਤੇ ਰਿਣਾਤਮਕ ਦੋਨੋਂ ਹੋ ਸਕਦੀ ਹੈ । ਚਾਲ ਕਿਸੇ ਵਸਤੂ ਦੀ ਇਕਾਈ ਸਮੇਂ ਵਿੱਚ ਤੈਅ ਕੀਤੀ ਗਈ ਦੁਰੀ ਹੁੰਦੀ ਹੈ । ਦੂਜੇ ਪਾਸੇ ਜੇਕਰ ਇਸਦੇ ਨਾਲ ਦਿਸ਼ਾ ਵੀ ਦੱਸੀ ਜਾਵੇ ਤਾਂ ਇਹ ਵੇਗ ਕਹਾਉਂਦੀ ਹੈ । ਅਰਥਾਤ ਇੱਕ ਨਿਸਚਿਤ ਦਿਸ਼ਾ ਵਿੱਚ ਚਾਲ ਨੂੰ ਵੇਗ ਕਹਿੰਦੇ ਹਨ ।

ਪ੍ਰਸ਼ਨ 5.
ਕਿਹੜੀਆਂ ਅਵਸਥਾਵਾਂ ਵਿੱਚ ਔਸਤ ਵੇਗ ਦੀ ਮਾਤਰਾ ਔਸਤ ਚਾਲ ਦੇ ਬਰਾਬਰ ਹੁੰਦੀ ਹੈ ?
ਹੱਲ:

ਜਦੋਂ ਵਸਤੂ ਇੱਕ ਸਿੱਧੀ ਰੇਖਾ ਵਿੱਚ ਬਦਲਦੀ ਹੋਈ ਗਤੀ ਨਾਲ ਇੱਕ ਹੀ ਦਿਸ਼ਾ ਵਿੱਚ ਚਲਦੀ ਹੈ ਤਾਂ ਕੁੱਲ ਤੈਅ ਕੀਤੀ ਗਈ ਦੁਰੀ ਵਿਸਥਾਪਨ ਦੇ ਪਰਿਮਾਣ ਦੇ ਬਰਾਬਰ ਹੁੰਦੀ ਹੈ । ਇਸ ਲਈ ਔਸਤ ਚਾਲ ਅਤੇ ਔਸਤ ਵੇਗ ਬਰਾਬਰ ਹੁੰਦੇ ਹਨ ।

ਪ੍ਰਸ਼ਨ 6.
ਸਵੈਚਾਲਿਤ ਵਾਹਨ ਦਾ ਉਡੋਮੀਟਰ ਕੀ ਮਾਪਦਾ ਹੈ ?
ਉੱਤਰ-
ਸਵੈਚਾਲਿਤ ਵਾਹਨ ਦਾ ਉਡੋਮੀਟਰ ਉਸ ਦੁਆਰਾ ਤੈਅ ਕੀਤੀ ਗਈ ਦੂਰੀ ਮਾਪਦਾ ਹੈ ।

ਪ੍ਰਸ਼ਨ 7.
ਜਦੋਂ ਵਸਤੂ ਇੱਕ ਸਮਾਨ ਗਤੀ ਵਿੱਚ ਹੁੰਦੀ ਹੈ ਤਾਂ ਉਸਦਾ ਮਾਰਗ ਕਿਹੋ ਜਿਹਾ ਦਿਖਾਈ ਦਿੰਦਾ ਹੈ ?
ਉੱਤਰ-
ਜਦੋਂ ਵਸਤੁ ਇੱਕ ਸਮਾਨ ਗਤੀ ਵਿੱਚ ਹੁੰਦੀ ਹੈ ਤਾਂ ਉਸਦਾ ਮਾਰਗ ਇੱਕ ਸਿੱਧੀ ਸਰਲ ਰੇਖਾ ਹੁੰਦਾ ਹੈ ।

ਪ੍ਰਸ਼ਨ 8.
ਇੱਕ ਪ੍ਰਯੋਗ ਦੇ ਦੌਰਾਨ ਪੁਲਾੜਯਾਨ ਤੋਂ ਇੱਕ ਸਿਗਨਲ ਨੂੰ ਧਰਤੀ ਤੱਕ ਪੁੱਜਣ ਲਈ 5 ਮਿੰਟ ਦਾ ਸਮਾਂ ਲੱਗਦਾ ਹੈ । ਧਰਤੀ ‘ਤੇ ਸਥਿਤ ਸਟੇਸ਼ਨ ਤੋਂ ਉਸ ਪੁਲਾੜਯਾਨ ਦੀ ਦੂਰੀ ਕਿੰਨੀ ਹੈ ?
(ਸਿਗਨਲ ਦੀ ਚਾਲ = ਪ੍ਰਕਾਸ਼ ਦੀ ਚਾਲ = 3 × 108ms-1)
ਹੱਲ:
ਸਿਗਨਲ ਨੂੰ ਪੁਲਾੜਯਾਨ ਤੋਂ ਧਰਤੀ ਤੱਕ ਪਹੁੰਚਣ ਲਈ ਲੱਗਾ ਸਮਾਂ (t) = 5 ਮਿੰਟ
= 5 × 60 ਸੈਕਿੰਡ
= 300
ਸੈਕਿੰਡ ਸਿਗਨਲ ਦੀ ਚਾਲ (v) = 3 × 108 ms-1
ਪੁਲਾੜਯਾਨ ਦੀ ਧਰਤੀ ਤੋਂ ਦੂਰੀ (S) = ?
ਪੁਲਾੜਯਾਨ ਦੀ ਧਰਤੀ ਤੋਂ ਦੁਰੀ (S) = ਸਿਗਨਲ ਦੀ ਚਾਲ (v) × ਲੱਗਾ ਸਮਾਂ (t)
(ਸਿਗਨਲ ਦੁਆਰਾ ਤੈਅ ਕੀਤੀ ਗਈ ਦੁਰੀ)
= 3 × 108 × 300
= 3 × 108 × 3 × 100
= 9 × 108 × 102
= 9 × 108+2
= 9 × 1010m
= 9 × 107 km

ਪ੍ਰਸ਼ਨ 9.
ਤੁਸੀਂ ਕਿਸੇ ਵਸਤੂ ਬਾਰੇ ਕਦੋਂ ਕਹੋਗੇ ਕਿ .
(i) ਉਹ ਇੱਕ ਸਮਾਨ ਵੇਗ ਨਾਲ ਗਤੀ ਵਿੱਚ ਹੈ ?
(ii) ਉਹ ਅਸਮਾਨ ਵੇਗ ਨਾਲ ਗਤੀ ਵਿੱਚ ਹੈ ?
ਉੱਤਰ-
(i)ਜਦੋਂ ਕੋਈ ਵਸਤੁ ਸਰਲ ਰੇਖਾ ਵਿੱਚ ਚਲਦੀ ਹੈ ਅਤੇ ਇਸਦਾ ਵੇਗ ਬਰਾਬਰ ਸਮੇਂ ਅੰਤਰਾਲਾਂ ਵਿੱਚ ਬਰਾਬਰ ਮਾਤਰਾ ਵਿੱਚ ਘੱਟਦਾ ਜਾਂ ਵੱਧਦਾ ਹੈ ਤਾਂ ਵਸਤੂ ਦੇ ਵੇਗ ਨੂੰ ਇੱਕ ਸਮਾਨ ਵੇਗ ਨਾਲ ਗਤੀ ਕਰਦਾ ਹੋਇਆ ਕਿਹਾ ਜਾਂਦਾ ਹੈ ।

(ii) ਜਦੋਂ ਕਿਸੇ ਵਸਤੂ ਦਾ ਵੇਗ ਅਸਮਾਨ ਦਰ ਨਾਲ ਬਦਲਦਾ ਹੈ ਅਰਥਾਤ ਉਸ ਵਸਤੂ ਦਾ ਵੇਗ ਸਮਾਨ ਸਮੇਂ ਅੰਤਰਾਲਾਂ ਵਿੱਚ ਅਸਮਾਨ ਮਾਤਰਾ ਵਿੱਚ ਘੱਟਦਾ ਜਾਂ ਵੱਧਦਾ ਹੈ ਤਾਂ ਉਸ ਵੇਲੇ ਵਸਤੂ ਅਸਮਾਨ ਵੇਗ ਨਾਲ ਗਤੀ ਕਰਦੀ ਹੈ ।

ਪ੍ਰਸ਼ਨ 10.
ਇੱਕ ਬੱਸ ਦੀ ਚਾਲ 80 kmh-1 ਤੋਂ ਘੱਟ ਕੇ 60 kmh-1 5 s ਵਿੱਚ ਹੋ ਜਾਂਦੀ ਹੈ । ਬੱਸ ਦਾ ਵੇਗ ਪਤਾ ਕਰੋ ?
ਹੱਲ:

ਪ੍ਰਸ਼ਨ 11.
ਇੱਕ ਰੇਲਗੱਡੀ ਰੇਲਵੇ ਸਟੇਸ਼ਨ ਤੋਂ ਚੱਲਣਾ ਸ਼ੁਰੂ ਕਰਦੀ ਹੈ ਅਤੇ ਇੱਕ ਸਮਾਨ ਵੇਗ ਨਾਲ ਚੱਲਦੇ ਹੋਏ 40 km/h ਦੀ ਚਾਲ 10 ਮਿੰਟਾਂ ਵਿੱਚ ਪ੍ਰਾਪਤ ਕਰ ਲੈਂਦੀ ਹੈ । ਉਸ ਦਾ ਵੇਗ ਪਤਾ ਕਰੋ ।
ਹੱਲ:

ਪ੍ਰਸ਼ਨ 12.
ਕਿਸੇ ਵਸਤੂ ਦੇ ਇੱਕ ਸਮਾਨ ਅਤੇ ਅਸਮਾਨ ਗਤੀ ਦੇ ਲਈ ਦੂਰੀ ਸਮਾਂ (x – t) ਗਰਾਫ਼ ਦੀ ਦਿੱਖ ਕਿਹੋ ਜਿਹੀ ਹੁੰਦੀ ਹੈ ?
ਉੱਤਰ-
ਜਦੋਂ ਕੋਈ ਵਸਤੂ ਬਰਾਬਰ ਸਮੇਂ ਵਿੱਚ ਸਮਾਨ ਦੂਰੀ ਤੈਅ ਕਰਦੀ ਹੈ ਤਦੋਂ ਉਹ ਇੱਕ ਸਮਾਨ ਗਤੀ ਨਾਲ ਚਲਦੀ ਹੈ । ਅਰਥਾਤ ਇਸ ਅਵਸਥਾ ਵਿੱਚ ਵਸਤੂ ਦੁਆਰਾ ਤੈਅ ਕੀਤੀ ਗਈ ਦੂਰੀ ਲੱਗੇ ਸਮੇਂ ਦੇ ਅਨੁਪਾਤੀ ਹੁੰਦੀ ਹੈ । ਇਸ ਲਈ ਇੱਕ ਸਮਾਨ ਗਤੀ ਵਾਲੀ ਵਸਤੂ ਲਈ ਦੁਰੀਸਮਾਂ ਗਰਾਫ਼ ਇੱਕ ਸਰਲ ਰੇਖੀ ਗਰਾਫ਼ ਹੁੰਦਾ ਹੈ ।

ਕਿਸੇ ਵਸਤੂ ਦੀ ਅਸਮਾਨ ਗਤੀ ਦੇ ਲਈ ਦੂਰੀ ਸਮਾਂ (x – t) ਗਰਾਫ਼ ਕਿਸੇ ਵੀ ਆਕਾਰ ਦਾ ਰੇਖੀ ਗਰਾਫ਼ ਹੋ ਸਕਦਾ ਹੈ ਕਿਉਂਕਿ ਜੋ ਇਹ ਵਸਤੂ ਬਰਾਬਰ ਸਮੇਂ ਅੰਤਰਾਲਾਂ ਵਿੱਚ ਅਸਮਾਨ ਦੂਰੀ ਤੈਅ ਕਰਦੀ ਹੈ ।

ਪ੍ਰਸ਼ਨ 13.
ਕਿਸੇ ਵਸਤੂ ਦੀ ਗਤੀ ਦੇ ਸੰਬੰਧ ਵਿੱਚ ਤੁਸੀਂ ਕੀ ਕਹਿ ਸਕਦੇ ਹੋ, ਜਿਸਦਾ ਚਾਲ ਸਮਾਂ (x – t) ਗਰਾਫ਼ ਸਮਾਂਅਕਸ ਦੇ ਸਮਾਨਾਂਤਰ ਇੱਕ ਸਰਲ ਰੇਖਾ ਹੋਵੇ ?
ਉੱਤਰ-
ਉਹ ਵਸਤੂ ਜਿਸ ਦਾ ਦੂਰੀ-ਸਮਾਂ (x – t) ਗਰਾਫ਼ ਸਮਾਂ-ਅਕਸ਼ (t-axis) ਦੇ ਸਮਾਨਾਂਤਰ ਇੱਕ ਸਰਲ ਰੇਖਾ ਹੈ, ਵਿਰਾਮ ਅਵਸਥਾ ਵਿੱਚ ਹੋਵੇਗੀ ।

ਪ੍ਰਸ਼ਨ 14.
ਕਿਸੇ ਵਸਤੂ ਦੀ ਗਤੀ ਦੇ ਸੰਬੰਧ ਵਿੱਚ ਤੁਸੀਂ ਕੀ ਕਹਿ ਸਕਦੇ ਹੋ, ਜਿਸ ਦਾ ਚਾਲ-ਸਮਾਂ ਗਰਾਫ਼ (v – t), ਸਮਾਂ ਅਕਸ਼ ਦੇ ਸਮਾਨਾਂਤਰ ਇੱਕ ਸਰਲ ਰੇਖਾ ਹੋਵੇ ।
ਉੱਤਰ-
ਉਹ ਵਸਤੂ ਜਿਸਦਾ ਚਾਲ-ਸਮਾਂ ਗਰਾਫ਼ (v – t) ਸਮਾਂ-ਅਕਸ਼ ਦੇ ਸਮਾਨਾਂਤਰ ਇਕ ਸਰਲ ਰੇਖਾ ਹੈ, ਇੱਕ ਸਮਾਨ ਚਾਲ ਨਾਲ ਚੱਲ ਰਹੀ ਹੋਵੇਗੀ ।

ਪ੍ਰਸ਼ਨ 15.
ਵੇਗ-ਸਮੇਂ ਗਰਾਫ਼ (v -t) ਵਿੱਚ ਘੇਰੇ ਗਏ ਖੇਤਰਫਲ ਤੋਂ ਮਾਪੀ ਜਾਣ ਵਾਲੀ ਰਾਸ਼ੀ ਕਿਹੜੀ ਹੁੰਦੀ ਹੈ ?
ਉੱਤਰ-
ਵੇ-ਸਮੇਂ ਗਰਾਫ਼ ਵਿੱਚ ਘੇਰੇ ਗਏ ਖੇਤਰਫਲ ਦੁਆਰਾ ਇੱਕ ਨਿਸ਼ਚਿਤ ਸਮੇਂ ਵਿੱਚ ਤੈਅ ਕੀਤੀ ਗਈ ਦੂਰੀ ਮਾਪਦਾ ਹੈ ।

ਪ੍ਰਸ਼ਨ 16.
ਕੋਈ ਬੱਸ ਵਿਰਾਮ ਅਵਸਥਾ ਤੋਂ ਚਲਣਾ ਸ਼ੁਰੂ ਕਰਦੀ ਹੈ ਅਤੇ 2 ਮਿੰਟ ਤੱਕ 0.1 ms-2 ਦੇ ਇੱਕ ਸਮਾਨ ਵੇਗ ਨਾਲ ਚੱਲਦੀ ਹੈ, ਪਤਾ ਕਰੋ-
(i) ਪ੍ਰਾਪਤ ਕੀਤੀ ਗਈ ਚਾਲ
(ii) ਤੈਅ ਕੀਤੀ ਗਈ ਦੂਰੀ ।
ਹੱਲ:
(i) ਬੱਸ ਦਾ ਮੁੱਢਲਾ ਵੇਗ (u) = 0 (ਵਿਰਾਮ ਅਵਸਥਾ)
ਸਮਾਂ (t) = 2 ਮਿੰਟ
= 2 × 60 ਸੈਕਿੰਡ
= 120 ਸੈਕਿੰਡ ,
ਪਵੇਗ (a) = 0.1 ms-2
ਬੱਸ ਦਾ ਅੰਤਿਮ ਵੇਗ (v) = ?
ਬੱਸ ਦੁਆਰਾ ਤੈਅ ਕੀਤੀ ਗਈ ਦੂਰੀ (S) = ?
ਅਸੀਂ ਜਾਣਦੇ ਹਾਂ, v = u + at
v = 0 + 0.1 × 120
v = 1 × 12
∴ v = 12 ms-1

ਪ੍ਰਸ਼ਨ 18.
ਇੱਕ ਟਰਾਲੀ ਇੱਕ ਢਾਲਵੇਂ ਤਲ ਤੇ 2 ms-2 ਦੇ ਵੇਗ ਨਾਲ ਹੇਠਾਂ ਵੱਲ ਜਾ ਰਹੀ ਹੈ । ਗਤੀ ਸ਼ੁਰੂ ਕਰਨ ਦੇ 3 s ਦੇ ਬਾਅਦ ਉਸ ਦਾ ਵੇਗ ਕਿੰਨਾ ਹੋਵੇਗਾ ?
ਹੱਲ:
ਇੱਥੇ ਟਰਾਲੀ ਦਾ ਮੁੱਢਲਾ ਵੇਗ (u) = 0
ਪ੍ਰਵੇਗ (a) = 2 ms-2
ਸਮਾਂ (t) = 3s
ਟਰਾਲੀ ਦਾ ਅੰਤਿਮ ਵੇਗ (v) = ?
v = u + at ਦੀ ਵਰਤੋਂ ਕਰਨ ਤੇ
v = 0 + 2 × 3
= 6 ms-1

ਪ੍ਰਸ਼ਨ 19.
ਇੱਕ ਰੇਸਿੰਗ ਕਾਰ ਦਾ ਇੱਕ ਸਮਾਨ ਵੇਗ 4ms-2 ਹੈ ਅਤੇ ਗਤੀ ਸ਼ੁਰੂ ਕਰਨ ਦੇ 3s ਬਾਅਦ ਉਸਦਾ ਕਿੰਨਾ ਵੇ ਹੋਵੇਗਾ ?
ਹੱਲ:
ਰੇਸਿੰਗ ਕਾਰ ਦਾ ਪ੍ਰਵੇਗ (a) = 4 ms-2
ਕਾਰ ਦਾ ਮੁੱਢਲਾ ਵੇਗ (u) = 0
ਸਮਾਂ (t) = 3 s
ਰੇਨਿੰਗ ਕਾਰ ਦਾ ਅੰਤਿਮ ਵੇਗ (v) = ?
ਅਸੀਂ ਜਾਣਦੇ ਹਾਂ, v = u + at
v = 0 + 4 × 3
∴ ਰੇ ਸੰਗ ਕਾਰ ਦਾ 3 s ਤੋਂ ਬਾਅਦ ਵੇਗ, v = 12 ms-1

ਪ੍ਰਸ਼ਨ 20.
ਕਿਸੇ ਪੱਥਰ ਨੂੰ ਖੜੀ ਲੰਬਵੱਤ ਦਿਸ਼ਾ ਵਿੱਚ ਉੱਪਰ ਵੱਲ ਨੂੰ 5 ms-1 ਦੇ ਵੇਗ ਨਾਲ ਸੁੱਟਿਆ ਜਾਂਦਾ ਹੈ । ਜੇ ਗਤੀ ਦੌਰਾਨ ਪੱਥਰ ਦਾ ਹੇਠਾਂ ਵੱਲ ਨੂੰ ਵੇਗ 10ms-2 ਹੋਵੇ ਤਾਂ ਪੱਥਰ ਦੁਆਰਾ ਕਿੰਨੀ ਉੱਚਾਈ ਪ੍ਰਾਪਤ ਕੀਤੀ ਗਈ ਅਤੇ ਉਸਨੂੰ ਉੱਥੇ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ ?
ਹੱਲ :
ਇੱਥੇ ਮੁੱਢਲਾ ਵੇਗ (u) = 5 ms-1
ਉੱਪਰ ਵੱਲ ਨੂੰ ਵੇਗ (g) = 10.0 ms-2
ਅੰਤਿਮ ਵੇਗ (v) = 0
∵ ਅਧਿਕਤਮ ਉਚਾਈ ਤੇ ਪੁਹੰਚ ਕੇ ਪੱਥਰ ਵਿਰਾਮ ਅਵਸਥਾ ਵਿੱਚ ਆ ਜਾਂਦਾ ਹੈ ।
ਲੱਗਾ ਸਮਾਂ (t) = ?
ਉੱਚਾਈ (S = h) = ?
ਅਸੀਂ ਜਾਣਦੇ ਹਾਂ, y = u + gt
0 = 5 +(-10) × t
0 = 5 – 10t
ਜਾਂ 10t = 5
t = 5/10
= 0.5 s

ਹੁਣ v2 – u2 = 2gs ਦੀ ਵਰਤੋਂ ਕਰਨ ਤੇ
(0)2 – (5)2 = 2 × (-10) × h
– 5 × 5 = -20 h
∴ h = 5×5/20
5/4 m
∴ h = 1.25 m

PSEB 9th Class Science Guide ਗਤੀ Textbook Questions and Answers

ਅਭਿਆਸ ਦੇ ਪ੍ਰਸ਼ਨ

ਪ੍ਰਸ਼ਨ 1.
ਇੱਕ ਐਥਲੀਟ 200 m ਵਿਆਸ ਵਾਲੇ ਇੱਕ ਵਿਤੀ (ਚੱਕਰਾਕਾਰ) ਪੱਥ ਦਾ ਇੱਕ ਪੂਰਾ ਚੱਕਰ 40 s ਵਿੱਚ ਲਗਾਉਂਦਾ ਹੈ । 2 ਮਿੰਟ 20 s ਦੇ ਬਾਅਦ ਉਹ ਕਿੰਨੀ ਦੂਰੀ ਤੈਅ ਕਰੇਗਾ ਅਤੇ ਉਸ ਦਾ ਵਿਸਥਾਪਨ ਕਿੰਨਾ ਹੋਵੇਗਾ ?
ਹੱਲ :

∴ 140 s ਵਿੱਚ ਤੈਅ ਕੀਤੀ ਗਈ ਦੂਰੀ = 4400/7×40 × 140
= 2200 m ( = 1/2 ਚੱਕਰ)

ਇਸ ਲਈ ਗਤੀ ਦੇ ਆਖੀਰ ਵਿੱਚ ਐਥਲੀਟ 1/2 ਚੱਕਰ ਲਗਾ ਕੇ ਵਿਆਸ ਦੇ ਸਾਹਮਣੇ ਸਿਰੇ B ‘ਤੇ ਪਹੁੰਚੇਗਾ ।
∴ ਵਿਸਥਾਪਨ ਮੂਲ ਬਿੰਦੂ ਅਤੇ ਅੰਤਿਮ ਬਿੰਦੂ ਵਿੱਚ ਦੂਰੀ) = ਵਿਤ ਦਾ ਵਿਆਸ = 100 m

300 m ਸਰਲ ਰੇਖੀ ਪੱਥ ‘ਤੇ ਜੋਸੇਫ ਜਾਗਿੰਗ ਕਰਦਿਆਂ ਹੋਇਆਂ 2 ਮਿੰਟ 30 ਸੈਕਿੰਡ ਵਿੱਚ ਇੱਕ ਸਿਰੇ A ਤੋਂ ਦੂਜੇ ਸਿਰੇ B ਤੱਕ ਪਹੁੰਚਦਾ ਹੈ ਅਤੇ ਘੁੰਮ ਕੇ 1 ਮਿੰਟ ਵਿੱਚ 100 m ਪਿੱਛੇ ਬਿੰਦੂ c ‘ਤੇ ਪਹੁੰਚਦਾ ਹੈ । ਜੋਸੇਫ ਦੀ ਔਸਤ ਬਾਲ ਅਤੇ ਔਸਤ ਵੇਗ ਕਿੰਨਾ ਹੋਵੇਗਾ ?
(a) ਸਿਰੇ A ਤੋਂ ਸਿਰੇ B ਤੱਕ ।
(b) ਸਿਰੇ A ਤੋਂ ਸਿਰੇ 0 ਤੱਕ ।
ਹੱਲ:
(a) A ਸਿਰੇ ਤੋਂ B ਸਿਰੇ ਤੱਕ ਲੰਬਾਈ = AB = 300 m
ਲੱਗਾ ਸਮਾਂ (t) = 2 ਮਿੰਟ 30 ਸੈਕਿੰਡ
= (2 × 60 + 30) s
= (120 + 30) s
= 150 s

ਪ੍ਰਸ਼ਨ 3.
ਅਬਦੁਲ ਗੱਡੀ ਤੇ ਸਕੂਲ ਜਾਂਦਿਆਂ ਹੋਇਆਂ ਆਪਣੀ ਯਾਤਰਾ ਦੀ ਔਸਤ ਚਾਲ ਨੂੰ 20 km/h ਪੜ੍ਹਦਾ ਹੈ । ਵਾਪਸੀ ਵੇਲੇ ਘੱਟ ਭੀੜ ਹੋਣ ਕਾਰਣ ਉਸ ਦੀ ਔਸਤ ਚਾਲ 30 km/h ਹੈ | ਅਬਦੁਲ ਦੀ ਇਸ ਪੂਰੀ ਯਾਤਰਾ ਵਿੱਚ ਔਸਤ ਚਾਲ ਪਤਾ ਕਰੋ ।
ਹੱਲ:
ਮੰਨ ਲਓ ਘਰ ਤੋਂ ਸਕੂਲ ਦੀ ਦੂਰੀ = L
ਘਰ ਤੋਂ ਸਕੂਲ ਅਤੇ ਵਾਪਸ ਸਕੂਲ ਤੋਂ ਘਰ ਤੱਕ ਤੈਅ ਕੀਤੀ ਦੂਰੀ = L + L
ਸਕੂਲ ਜਾਣ ਸਮੇਂ ਔਸਤ ਚਾਲ (v1) = 20 kmh

ਪ੍ਰਸ਼ਨ 4.
ਇੱਕ ਮੋਟਰਬੋਟ ਇੱਕ ਝੀਲ ਵਿੱਚ ਵਿਰਾਮ ਅਵਸਥਾ ਤੋਂ ਸ਼ੁਰੂ ਹੋ ਕੇ ਇੱਕ ਸਿੱਧੀ ਰੇਖਾ ਵਿੱਚ ਗਤੀ ਕਰਦਿਆਂ ਹੋਇਆਂ 3 ms-2 ਦੇ ਸਥਿਰ ਨਿਯਤ) ਵੇਗ ਨਾਲ 8 ਸੈਕਿੰਡ (s) ਤੱਕ ਚੱਲਦੀ ਹੈ । ਇਸ ਸਮੇਂ ਅੰਤਰਾਲ ਵਿੱਚ ਮੋਟਰਬੋਟ ਕਿੰਨੀ ਦੂਰੀ ਤੈਅ ਕਰਦੀ ਹੈ ?
ਹੱਲ:
ਇੱਥੇ ਮੁੱਢਲਾ ਵੇਗ (u) = 0 (ਵਿਰਾਮ ਅਵਸਥਾ).
ਪ੍ਰਵੇਗ (a) = 3 ms-1
ਸਮਾਂ (t) = 8 s
ਦੂਰੀ (S) = ?
ਅਸੀਂ ਜਾਣਦੇ ਹਾਂ, S = ut + 1/2at2
S = 0 × 8 + 1/2 × 3 × (8)2
S = 0 + 1/2 × 3 × 8 × 8
ਮੋਟਰਬੋਟ ਦੁਆਰਾ ਤੈਅ ਕੀਤੀ ਗਈ ਦੂਰੀ =. S = 96 m

ਪ੍ਰਸ਼ਨ 5.
ਕਿਸੇ ਕਾਰ ਦਾ ਚਾਲਕ 52 kmh-1 ਦੀ ਗਤੀ ਨਾਲ ਚਲ ਰਹੀ ਕਾਰ ਵਿੱਚ ਬਰੇਕ ਲਗਾਉਂਦਾ ਹੈ ਅਤੇ ਉਹ ਉਲਟ ਦਿਸ਼ਾ ਵਿੱਚ ਇੱਕ ਸਮਾਨ ਗਤੀ ਦਰ ਨਾਲ ਗਿਤ ਹੁੰਦੀ ਹੈ ਅਤੇ ਕਾਰ 5 ਸੈਕਿੰਡ ਵਿੱਚ ਰੁੱਕ ਜਾਂਦੀ ਹੈ । ਦੂਜੀ ਕਾਰ ਦਾ ਚਾਲਕ 30 kmh-1 ਦੀ ਗਤੀ ਨਾਲ ਚਲ ਰਹੀ ਕਾਰ ਤੇ ਹੌਲੀ ਬਰੇਕ ਲਗਾਂਦਾ ਹੈ ਅਤੇ 10 s ਵਿੱਚ ਕਾਰ ਰੁੱਕ ਜਾਂਦੀ ਹੈ । ਇੱਕ ਹੀ ਗਰਾਫ਼ ਵਿੱਚ ਦੋਨੋਂ ਕਾਰਾਂ ਦੇ ਲਈ ਚਾਲ-ਸਮਾਂ ਗਰਾਫ਼ ਬਣਾਓ । ਬਰੇਕ ਲਗਾਉਣ ਤੋਂ ਬਾਅਦ ਦੋਨਾਂ ਵਿੱਚੋਂ ਕਿਹੜੀ ਕਾਰ ਜ਼ਿਆਦਾ ਦੂਰ ਤੱਕ ਜਾਵੇਗੀ ।
ਹੱਲ:
ਚਿੱਤਰ ਵਿੱਚ ਦੋ ਕਾਰਾਂ ਦੇ ਚਾਲ-ਸਮਾਂ ਗਰਾਫ਼ AB ਅਤੇ CD ਦਰਸਾਏ ਗਏ ਹਨ ਜਿਨ੍ਹਾਂ ਦੀ ਕ੍ਰਮਵਾਰ ਚਾਲ 52 kmh-1 ਅਤੇ 30 kmh-1 ਹੈ ।
ਵਿਰਾਮ ਵਿੱਚ ਆਉਣ ਤੋਂ ਪਹਿਲਾਂ ਪਹਿਲੀ ਕਾਰ ਦੁਆਰਾ ਤੈਅ ਕੀਤੀ ਦੂਰੀ = ΔAOB ਦਾ ਖੇਤਰਫਲ

ਪ੍ਰਸ਼ਨ 6.
ਹੇਠ ਦਿੱਤੇ ਚਿੱਤਰ ਵਿੱਚ ਤਿੰਨ ਵਸਤੂਆਂ A,B ਅਤੇ C ਦੇ ਦੂਰੀ-ਸਮਾਂ ਗਰਾਫ਼ ਪ੍ਰਦਰਸ਼ਿਤ ਹੈ । ਗਰਾਫ਼ ਦਾ ਅਧਿਐਨ ਕਰਕੇ ਨਿਮਨ ਪ੍ਰਸ਼ਨਾਂ ਦੇ ਉੱਤਰ ਦਿਓ ।
(a) ਇਹਨਾਂ ਤਿੰਨਾਂ ਵਿੱਚੋਂ ਕਿਹੜਾ ਸਭ ਤੋਂ ਤੇਜ਼ ਚਲ ਰਿਹਾ ਹੈ ?
(b) ਕੀ ਇਹ ਤਿੰਨੋਂ ਕਿਸੇ ਸਮੇਂ ਸੜਕ ‘ਤੇ ਇੱਕ ਹੀ ਜਗਾ ਤੇ ਹੋਣਗੇ ?
(c) c ਕਿੰਨੀ ਦੂਰੀ ਤੈਅ ਕਰ ਚੁੱਕਿਆ ਹੋਵੇਗਾ, ਜਦੋਂ B, A ਤੋਂ ਗੁਜ਼ਰਦਾ ਹੈ ?
(d) ਜਿਸ ਸਮੇਂ B, C ਤੋਂ ਗੁਜ਼ਰਦਾ ਹੈ ਉਸ ਸਮੇਂ ਤੱਕ ਉਹ ਕਿੰਨੀ ਦੂਰੀ ਤੈਅ ਕਰ ਚੁੱਕਿਆ ਹੈ ?

(b) ਕਿਉਂਕਿ ਤਿੰਨਾਂ ਦੇ ਗਰਾਫ਼ ਇੱਕ ਬਿੰਦੂ ‘ਤੇ ਨਹੀਂ ਕੱਟਦੇ ਹਨ, ਇਸ ਲਈ ਇਹ ਤਿੰਨੋਂ ਕਿਸੇ ਸਮੇਂ ਵੀ ਸੜਕ ‘ਤੇ ਇੱਕ ਬਿੰਦੂ ‘ਤੇ ਨਹੀਂ ਮਿਲਣਗੇ ।
(c) ਜਦੋਂ B, N ਬਿੰਦੂ ਤੇ ਨ ਨੂੰ ਮਿਲਦੀ ਹੈ । (1.1 ਘੰਟੇ ‘ਤੇ), ਉਸ ਸਮੇਂ C ਮੂਲ ਬਿੰਦੂ 0 ਤੋਂ ਲਗਪਗ 9 km ਦੀ ਦੂਰੀ ਤੇ ਹੁੰਦੀ ਹੈ ।
(d) B, M ਬਿੰਦੂ ‘ਤੇ C ਨੂੰ ਮਿਲਦੀ ਹੈ, ਉਸ ਸਮੇਂ ਦੌਰਾਨ B 9 km ਦੀ ਦੂਰੀ ਤੈਅ ਕਰਦੀ ਹੈ ।

ਪ੍ਰਸ਼ਨ 7.
20 m ਦੀ ਉੱਚਾਈ ਤੋਂ ਇੱਕ ਗੇਂਦ ਆਰਾਮ ਨਾਲ ਸੁੱਟਿਆ ਜਾਂਦਾ ਹੈ । ਜੇ ਉਸਦਾ ਵੇਗ 10 ms-2 ਦੇ ਇੱਕ ਸਮਾਨ ਵੇਗ ਦੀ ਦਰ ਨਾਲ ਵੱਧਦਾ ਹੈ, ਤਾਂ ਇਹ ਗੇਂਦ ਕਿਸ ਵੇਗ ਦੇ ਨਾਲ ਧਰਤੀ ਨਾਲ ਅਤੇ ਕਿੰਨੇ ਸਮੇਂ ਦੇ ਬਾਅਦ ਧਰਤੀ ਨਾਲ ਟਕਰਾਵੇਗਾ ?
ਹੱਲ:
ਇੱਥੇ,
u = 0,
S = 20 m
a = 10 ms-2
v = ?
t = ?
v2 – u2 = 2 as ਦਾ ਪ੍ਰਯੋਗ ਕਰਨ ‘ਤੇ
v2 – (0)2 = 2 × 10 × 20
v2 = 400
= 20 × 20

ਪ੍ਰਸ਼ਨ 8.
ਕਿਸੇ ਕਾਰ ਦਾ ਚਾਲ-ਸਮਾਂ ਗਰਾਫ਼ ਚਿੱਤਰ ਵਿੱਚ ਦਰਸਾਇਆ ਗਿਆ ਹੈ ?

(ਕ) ਪਹਿਲੇ ਚਾਰ ਸੈਕਿੰਡਾਂ ਵਿੱਚ ਕਾਰ ਕਿੰਨੀ ਦੂਰੀ ਤੈਅ ਕਰਦੀ ਹੈ ? ਇਸ ਸਮੇਂ ਅੰਤਰਾਲ ਵਿੱਚ ਕਾਰ ਦੁਆਰਾ ਤੈਅ ਕੀਤੀ ਗਈ ਦੂਰੀ ਨੂੰ ਗਰਾਫ਼ ਵਿੱਚ ਕਾਲੇ (shaded) ਖੇਤਰ ਦੁਆਰਾ ਦਰਸਾਓ ।
(ਖ) ਗਰਾਫ਼ ਦਾ ਕਿਹੜਾ ਹਿੱਸਾ ਕਾਰ ਦੀ ਇੱਕ ਸਮਾਨ ਗਤੀ ਨੂੰ ਦਰਸਾਉਂਦਾ ਹੈ ?
ਹੱਲ:
(ਕ) X- ਅਕਸ਼ ਦੇ 5 ਛੋਟੇ ਨਿਸ਼ਾਨ = 2 s.
Y-ਅਕਸ਼ ਦੇ 3 ਛੋਟੇ ਨਿਸ਼ਾਨ = 2 ms-1
15 ਛੋਟੇ ਵਰਗਾਂ ਦੀ ਲੰਬਾਈ = 2s × 2 ms-1
= 4 m
∴ 1 ਛੋਟੇ ਵਰਗ ਦੀ ਲੰਬਾਈ = 4/15 m
0 ਤੋਂ 4 s ਹੇਠ ਚਾਲ-ਸਮਾਂ ਗਰਾਫ਼ ਦਾ ਕੁੱਲ ਖੇਤਰਫਲ
= 57 ਛੋਟੇ ਵਰਗ + 1/2 × 6 ਛੋਟੇ ਵਰਗ
= 60 ਛੋਟੇ ਵਰਗ
ਕਾਰ ਦੁਆਰਾ 4 ਸੈਕਿੰਡ ਵਿੱਚ ਤੈਅ ਕੀਤੀ ਗਈ ਦੂਰੀ = 60 ਛੋਟੇ ਵਰਗ
= 60 × 4/15 m
= 16 m

(ਖ) 6 s ਬਾਅਦ ਕਾਰ ਦੀ ਇਕ ਸਮਾਨ ਗਤੀ ਹੈ ।

ਪ੍ਰਸ਼ਨ 9.
ਹੇਠ ਲਿਖਿਆਂ ਵਿੱਚੋਂ ਕਿਹੜੀਆਂ ਅਵਸਥਾਵਾਂ ਸੰਭਵ ਹਨ ਅਤੇ ਹਰੇਕ ਦੇ ਲਈ ਵਿੱਚ ਉਦਾਹਰਣ ਦੇਵੋ-
(ਕ) ਕੋਈ ਵਸਤੂ ਜਿਸਦਾ ਵੇਗ ਸਥਿਰ (ਨਿਯਤ) ਹੋਵੇ ਪਰ ਵੇਗ ਸਿਫ਼ਰ ਹੋਵੇ ।
(ਖ) ਕੋਈ ਵਸਤੂ ਜਿਹੜੀ ਨਿਸਚਿਤ ਦਿਸ਼ਾ ਵਿੱਚ ਗਤੀ ਕਰ ਰਹੀ ਹੋਵੇ ਅਤੇ ਉਸਦਾ ਪਵੇਗ ਲੰਬਵਤ ਹੋਵੇ ।
ਉੱਤਰ-
(ਕ) ਹਾਂ, ਕਿਸੇ ਵਸਤੂ ਦਾ ਸਥਿਰ ਵੇਗ ਹੋ ਸਕਦਾ ਹੈ ਜਦੋਂ ਇਸ ਦਾ ਵੇਗ ਸਿਫ਼ਰ ਹੈ । ਉਦਾਹਰਣ ਲਈ ਜਦੋਂ ਕਿਸੇ ਵਸਤੂ ਨੂੰ ਉੱਪਰ ਵੱਲ ਲੰਬਵਤ ਸੁੱਟਿਆ ਜਾਂਦਾ ਹੈ, ਤਾਂ ਸਭ ਤੋਂ ਵੱਧ ਉਚਾਈ ‘ਤੇ ਪਹੁੰਚ ਕੇ ਇਸ ਦਾ ਵੇਗ ਸਿਫ਼ਰ ਹੋ ਜਾਂਦਾ ਹੈ ਪਰੰਤੂ ਇਸ ਦਾ ਪ੍ਰਵੇਗ ਗੁਰੂਤਾ-ਪ੍ਰਵੇਗ ਦੇ ਬਰਾਬਰ ਹੁੰਦਾ ਹੈ ।

(ਖ) ਹਾਂ, ਖਿਤਿਜੀ ਦਿਸ਼ਾ ਵਿੱਚ ਚੱਲ ਰਹੇ ਜਹਾਜ਼ ਤੇ ਗੁਰੂਤੀ ਪ੍ਰਵੇਗ ਹੇਠਾਂ ਵੱਲ ਲੰਬਵਤ ਦਿਸ਼ਾ ਵਿੱਚ ਕਿਰਿਆ ਕਰਦਾ ਹੈ ।

ਪ੍ਰਸ਼ਨ 10.
ਇੱਕ ਬਨਾਉਟੀ ਉਪਗ੍ਰਹਿ 42250 km ਅਰਧ-ਵਿਆਸ ਦੇ ਚੱਕਰਾਕਾਰ ਹਿ ਪੱਥ ਵਿੱਚ ਘੁੰਮ ਰਿਹਾ ਹੈ । ਜੇਕਰ ਉਹ 24 ਘੰਟਿਆਂ ਵਿੱਚ ਧਰਤੀ ਦੀ ਪਰਿਕਰਮਾ ਕਰਦਾ ਹੈ, ਤਾਂ ਉਸਦੀ ਚਾਲ ਪਤਾ ਕਰੋ ?
ਹੱਲ:
ਇੱਥੇ ਬਨਾਉਟੀ ਉਪਗ੍ਰਹਿ ਦੇ ਚੱਕਰਾਕਾਰ ਪੱਥ ਦਾ ਅਰਧ ਵਿਆਸ = (r) = 42250 km
ਧਰਤੀ ਦੇ ਕੇਂਦਰ ਤੇ ਬਣ ਰਿਹਾ ਕੋਣ (θ) = 2π ਰੇਡੀਅਨ
ਉਪਗ੍ਰਹਿ ਦੁਆਰਾ ਧਰਤੀ ਦੁਆਲੇ 1 ਚੱਕਰ ਲਗਾਉਣ ਲਈ ਲੱਗਿਆ ਸਮਾਂ

The Complete Educational Website

Leave a Reply

Your email address will not be published. Required fields are marked *