PBN 10th Physical Education

ਟੇਬਲ ਟੈਨਿਸ (Table Tennis) Game Rules – PSEB 10th Class Physical Education

ਟੇਬਲ ਟੈਨਿਸ (Table Tennis) Game Rules – PSEB 10th Class Physical Education

ਟੇਬਲ ਟੈਨਿਸ (Table Tennis) Game Rules – PSEB 10th Class Physical Education

ਯਾਦ ਰੱਖਣ ਵਾਲੀਆਂ ਗੱਲਾਂ (Points to Remember)

  1. ਟੇਬਲ ਟੈਨਿਸ ਖੇਡ ਦੇ ਪ੍ਰਕਾਰ = ਦੋ ਸਿੰਗਲ ਅਤੇ ਡਬਲਜ਼
  2. ਮੇਜ਼ ਦੀ ਲੰਬਾਈ ਅਤੇ ਚੌੜਾਈ = 274 x 152.2 ਸੈਂਟੀ. ਮੀ.
  3. ਖੇਡਣ ਵਾਲੇ ਫਰਸ਼ ਦੀ ਉੱਚਾਈ = 76 ਸੈਂਟੀ ਮੀ.
  4. ਖੇਡਣ ਵਾਲੇ ਫਰਸ਼ ਤੋਂ ਜਾਲ ਦੀ ਉੱਚਾਈ = 15. 25 ਸੈਂਟੀ ਮੀ.
  5. ਜਾਲ ਦੀ ਲੰਬਾਈ = 183 ਸੈਂਟੀ. ਮੀ.
  6. ਗੇਂਦ ਦਾ ਭਾਰ = 2.55 ਗ੍ਰਾਮ – 2.70 ਗ੍ਰਾਮ
  7. ਗੇਂਦ ਦਾ ਘੇਰਾ = 40 ਮਿ. ਮੀ.
  8. ਗੇਂਦ ਦਾ ਰੰਗ = ਸਫ਼ੈਦ
  9. ਗੇਂਦ ਕਿਸ ਚੀਜ਼ ਦੀ ਬਣੀ ਹੁੰਦੀ ਹੈ : ਸੈਲਲਾਈਡ ਜਾਂ ਪਲਾਸਟਿਕ
  10. ਮੈਚ ਦੇ ਅਧਿਕਾਰੀ = 1 ਫ਼ਰੀ, 1 ਅੰਪਾਇਰ, 1 ਸਹਾਇਕ ਅੰਪਾਇਰ ॥
  11. ਗੇਮਾਂ ਵਿਚਕਾਰ ਆਰਾਮ = 1 ਮਿੰਟ
  12. ਮੈਚਾਂ ਸਮੇਂ ਟਾਈਮ ਆਊਟ = 1 ਮਿੰਟ
  13. ਰੇਖਾਵਾਂ ਦੀ ਚੌੜਾਈ = 2 ਸੈਂ.ਮੀ.
  14. ਸਤਹਿ ਨੂੰ ਵੰਡਣ ਵਾਲੀ ਰੇਖਾ ਦੀ ਚੌੜਾਈ = 3 ਸੈਂ.ਮੀ. ।

ਖੇਡ ਸੰਬੰਧੀ ਵਪੂਰਨ ਜਾਣਕਾਰੀ

ਟੇਬਲ ਟੈਨਿਸ ਦੇ ਮੇਜ਼ ਦੀ ਲੰਬਾਈ 2.74 ਮੀਟਰ ਅਤੇ ਚੌੜਾਈ 1.52 ਮੀਟਰ ਹੁੰਦੀ ਹੈ ।

ਟੇਬਲ ਟੈਨਿਸ ਦੀ ਖੇਡ ਦੋ ਤਰ੍ਹਾਂ ਦੀ ਹੁੰਦੀ ਹੈ-ਸਿੰਗਲਜ਼ ਅਤੇ ਡਬਲਜ਼ । ਸਿੰਗਲਜ਼ ਵਿਚ ਕੁੱਲ ਖਿਡਾਰੀ ਦੇ ਹੁੰਦੇ ਹਨ । ਇਕ ਖਿਡਾਰੀ ਖੇਡਦਾ ਹੈ ਅਤੇ ਇਕ ਖਿਡਾਰੀ ਬਦਲਵਾਂ (Substitutes) ਹੁੰਦਾ ਹੈ ।

ਡਬਲਜ਼-ਇਸ ਵਿਚ 4 ਖਿਡਾਰੀ ਹੁੰਦੇ ਹਨ, ਜਿਨ੍ਹਾਂ ਵਿਚੋਂ 2 ਖੇਡਦੇ ਹਨ ਅਤੇ ਦੋ ਬਦਲਵੇਂ (Substitute) ਹੁੰਦੇ ਹਨ ।

3. ਡਬਲਜ਼ ਖੇਡ ਲਈ ਖੇਡਣ ਦੀ ਸੜਾ (Playing Surface) ਨੂੰ 3 ਸਮ ਚੌੜੀ ਸਫ਼ੈਦ ਲਾਈਨ ਨਾਲ ਦੋ ਹਿੱਸਿਆਂ ਵਿਚ ਵੰਡਿਆ ਜਾਵੇਗਾ ।

4. ਟੇਬਲ ਟੈਨਿਸ ਦੀ ਖੇਡ ਵਿਚ ਸਿਰਿਆਂ ‘ਤੇ ਸਰਵਿਸ ਆਦਿ ਦੀ ਚੋਣ ਦਾ ਫ਼ੈਸਲਾ ਟਾਸ | ਦੁਆਰਾ ਕੀਤਾ ਜਾਂਦਾ ਹੈ ।

5. ਟਾਸ ਜਿੱਤਣ ਵਾਲਾ ਸਰਵਿਸ ਕਰਨ ਦਾ ਫ਼ੈਸਲਾ ਕਰਦਾ ਹੈ ਤੇ ਟਾਸ ਹਾਰਨ ਵਾਲਾ . ਸਿਰੇ ਦੀ ਚੋਣ ਕਰਦਾ ਹੈ ।


6. ਸਿੰਗਲਜ਼ ਖੇਡ ਵਿਚ 2 ਪੁਆਇੰਟਾਂ ਮਗਰੋਂ ਸਰਵਿਸ ਬਦਲ ਦਿੱਤੀ ਜਾਂਦੀ ਹੈ ।
7. ਮੈਚ ਦੀ ਆਖਰੀ ਸੰਭਵ ਗੇਮ ਵਿਚ ਜਦੋਂ ਕੋਈ ਖਿਡਾਰੀ ਜਾਂ ਜੋੜੀ ਪਹਿਲੇ 5. ਪੁਆਇੰਟ ਪੂਰੇ ਕਰ ਲਵੇ ਤਾਂ ਸਿਰੇ ਬਦਲ ਲਏ ਜਾਂਦੇ ਹਨ ।
8. ਇਕ ਮੈਚ ਪੰਜ ਜਾਂ ਸੱਤ ਗੇਮਾਂ ਵਿਚੋਂ ਸਰਵਉੱਤਮ ਗਮ ਦਾ ਹੁੰਦਾ ਹੈ ।
9. ਟੇਬਲ ਟੈਨਿਸ ਦੇ ਟੇਬਲ ਦੀਆਂ ਲਾਈਨਾਂ ਚਿੱਟੀਆਂ ਹੋਣੀਆਂ ਚਾਹੀਦੀਆਂ ਹਨ ।
10. ਟੇਬਲ ਟੈਨਿਸ ਦਾ ਬਾਕੀ ਸਾਰਾ ਹਿੱਸਾ ਹਰਾ ਤੇ ਨੀਲਾ ਹੁੰਦਾ ਹੈ ।

ਪ੍ਰਸ਼ਨ 2.
ਟੇਬਲ ਟੈਨਿਸ ਦੀ ਖੇਡ ਦੇ ਸਾਮਾਨ ਦਾ ਵਰਣਨ ਕਰੋ ।
ਉੱਤਰ-
ਮੇਜ਼ (Table)-ਮੇਜ਼ ਆਇਤਾਕਾਰ ਹੁੰਦਾ ਹੈ । ਇਸ ਦੀ ਲੰਬਾਈ 2.74 ਮੀਟਰ ਅਤੇ ਚੌੜਾਈ 1.52 ਮੀਟਰ ਹੁੰਦੀ ਹੈ । ਜ਼ਮੀਨ ਤੋਂ ਉਚਾਈ 76 ਸੈਂਟੀਮੀਟਰ ਹੋਵੇਗੀ | ਮੇਜ਼ ਕਿਸੇ ਵੀ ਪਦਾਰਥ ਦਾ ਬਣਿਆ ਹੋ ਸਕਦਾ ਹੈ, ਪਰ ਉਸ ਦੇ ਧਰਾਤਲ ਤੇ 30.8 ਸੈਂਟੀਮੀਟਰ ਦੀ ਉਚਾਈ ਤੋਂ ਕੋਈ ਪ੍ਰਮਾਣਿਕ ਗੇਂਦ ਸੁੱਟਣ ਤੇ ਇਕ ਸਾਰ ਠੱਪਾ ਖਾਵੇਗੀ ਜੋ 22 ਸੈਂਟੀਮੀਟਰ ਤੋਂ ਘੱਟ ਅਤੇ 25 ਸੈਂਟੀਮੀਟਰ ਤੋਂ ਵੱਧ ਉੱਚਾ ਨਹੀਂ ਹੋਣਾ ਚਾਹੀਦਾ |

ਮੇਜ਼ ਦੇ ਉੱਪਰਲੇ ਧਰਾਤਲ ਨੂੰ ਖੇਡ ਤਲ ਕਹਿੰਦੇ ਹਨ । ਇਹ ਗੁੜੇ ਹਲਕੇ ਰੰਗ ਦਾ ਹੁੰਦਾ ਹੈ । ਇਸ ਦੇ ਹਰੇਕ ਕਿਨਾਰੇ ਤੇ 2 ਸੈਂਟੀਮੀਟਰ ਚੌੜੀ ਸਫੈਦ ਰੇਖਾ ਹੋਵੇਗੀ 152.5 ਸੈਂਟੀਮੀਟਰ ਦੇ ਕਿਨਾਰੇ ਵਾਲੀਆਂ ਰੇਖਾਵਾਂ ਅੰਤ ਰੇਖਾਵਾਂ ਅਤੇ 274 ਸੈਂਟੀਮੀਟਰ ਕਿਨਾਰੇ ਵਾਲੀਆਂ ਰੇਖਾਵਾਂ ਅਖਵਾਉਂਦੀਆਂ ਹਨ । ਡਬਲਜ਼ ਖੇਡ ਵਿਚ ਮੇਜ਼ ਦੀ ਸਤਾ 3 ਮਿਲੀਮੀਟਰ ਚੌੜੀ ਸਫ਼ੈਦ ਰੇਖਾ ਦੁਆਰਾ ਦੋ ਭਾਗਾਂ ਵਿਚ ਵੰਡੀ ਹੁੰਦੀ ਹੈ, ਜੋ ਸਾਈਡ ਰੇਖਾ ਦੇ ਸਮਾਨਾਂਤਰ ਅਤੇ ਹਰੇਕ ਤੋਂ ਸਮਾਨ ਦੂਰੀ ਤੇ ਹੁੰਦੀ ਹੈ । ਇਸ ਨੂੰ ਕੇਂਦਰ ਰੇਖਾ ਕਹਿੰਦੇ ਹਨ ।

ਜਾਲ-ਜਾਲ ਦੀ ਲੰਬਾਈ 183 ਸੈਂਟੀਮੀਟਰ ਹੁੰਦੀ ਹੈ । ਇਸ ਦਾ ਉੱਪਰਲਾ ਭਾਗ ਖੇਡ ਸੜਾ (Playing Surface) ਤੋਂ 15.25 ਸੈਂਟੀਮੀਟਰ ਉੱਚਾ ਹੁੰਦਾ ਹੈ । ਇਹ ਰੱਸੀ ਦੁਆਰਾ 15.25 ਸੈਂਟੀਮੀਟਰ ਉੱਚੇ ਸਿੱਧੇ ਖੜੇ ਡੰਡਿਆਂ ਨਾਲ ਬੰਨ੍ਹਿਆ ਹੁੰਦਾ ਹੈ । ਹਰੇਕ ਡੰਡੇ ਦੀ ਬਾਹਰੀ ਸੀਮਾ ਉਸ ਸਾਈਡ ਰੇਖਾ ਅਰਥਾਤ 15.25 ਸੈਂਟੀਮੀਟਰ ਤੋਂ ਬਾਹਰ ਵਲ ਹੁੰਦੀ ਹੈ । ਗੇਂਦ-ਗੇਂਦ ਗੋਲਾਕਾਰ ਹੁੰਦੀ ਹੈ । ਇਹ ਸੈਲੂਲਾਈਡ ਜਾਂ ਪਲਾਸਟਿਕ ਦੀ ਸਫੈਦ ਪਰ ਪ੍ਰਤੀਬਿੰਬਹੀਨ ਹੁੰਦੀ ਹੈ ।

ਇਸ ਦਾ ਵਿਆਸ 37.2 ਮਿਲੀਮੀਟਰ ਤੋਂ ਘੱਟ ਅਤੇ 38.2 ਮਿਲੀਮੀਟਰ ਤੋਂ ਵੱਧ ਨਹੀਂ ਹੁੰਦਾ। ਇਸ ਦਾ ਭਾਰ 2.40 ਗਰਾਮ ਤੋਂ ਘੱਟ ਅਤੇ 2.53 ਗਰਾਮ ਤੋਂ ਵੱਧ ਨਹੀਂ ਹੁੰਦਾ । ‘ਰੈਕਟ (Racket)-ਰੈਕਟ ਕਿਸੇ ਵੀ ਆਕਾਰ ਜਾਂ ਭਾਰ ਦਾ ਹੋ ਸਕਦਾ ਹੈ । ਇਸ ਦਾ ਤਲ ਗੁੜੇ ਰੰਗ ਦਾ ਹੋਣਾ ਚਾਹੀਦਾ ਹੈ । ਇਹ ਖੇਡ 21 ਨੰਬਰਾਂ ਦੀ ਹੁੰਦੀ ਹੈ ।

ਪ੍ਰਸ਼ਨ 3.
ਟੇਬਲ ਟੈਨਿਸ ਦੀ ਖੇਡ ਵਿਚ ਹੇਠ ਲਿਖਿਆਂ ਤੋਂ ਤੁਹਾਡਾ ਕੀ ਭਾਵ ਹੈ
(1) ਖੇਡ ਦਾ ਕੁਮ
(2) ਗੇਂਦ ਖੇਡ ਵਿਚ
(3) ਚੰਗੀ ਸਰਵਿਸ
(4) ਚੰਗੀ ਰਿਟਰਨ (ਵਾਪਸੀ
(5) ਲੈਟ ।
ਉੱਤਰ-
1. ਖੇਡ ਦਾ ਕੂਮ (Order of Play)-ਸਿੰਗਲ (Single) ਖੇਡ ਵਿਚ ਸਰਵਿਸ ਕਰਨ ਵਾਲਾ (ਸਰਵਰ ਲਗਾਤਾਰ ਪੰਜ ਸਰਵਿਸਾਂ ਕਰਦਾ ਹੈ ।
ਭਾਵੇਂ ਉਸ ਦਾ ਅੰਕ ਬਣੇ ਜਾਂ ਨਾ, ਉਸ ਤੋਂ ਬਾਅਦ ਸਰਵਿਸ ਦੂਜੇ ਖਿਡਾਰੀ ਨੂੰ ਮਿਲਦੀ ਹੈ । ਇਸ ਤਰ੍ਹਾਂ ਉਸ ਨੂੰ ਵੀ ਪੰਜ ਸਰਵਿਸਾਂ ਕਰਨ ਦਾ ਹੱਕ ਮਿਲਦਾ ਹੈ ।
ਇਸ ਤਰ੍ਹਾਂ ਹਰ ਪੰਜ ਸਰਵਿਸਾਂ ਕਰਨ ਮਗਰੋਂ ਸਰਵਿਸ ਵਿਚ ਤਬਦੀਲੀ ਹੁੰਦੀ ਹੈ ।

ਡਬਲਜ਼ (Doubles)-ਖੇਡ ਵਿਚ ਸਰਵਰ ਸਰਵਿਸ ਕਰਦਾ ਹੈ ਅਤੇ ਰਿਸੀਵਰ ਚੰਗੀ ਵਾਪਸੀ ਕਰੇਗਾ | ਸਰਵਰ ਦਾ ਸਾਥੀ ਫਿਰ ਵਧੀਆ ਸਰਵਿਸ ਕਰੇਗਾ ਅਤੇ ਫਿਰ ਵਾਰੀ-ਵਾਰੀ ਹਰੇਕ ਖਿਡਾਰੀ ਉਸੇ ਤਰਤੀਬ ਨਾਲ ਵਧੀਆ ਵਾਪਸੀ ਕਰੇਗਾ !

ਚੰਗੀ ਸਰਵਿਸ (Good Service) -ਸਰਵਿਸ ਵਿਚ ਗੇਂਦ ਦਾ ਸੰਪਰਕ ਕਰਦਾ ਹੋਇਆ ਮੁਕਤ ਹੱਥ ਖੁੱਲਾ, ਉਂਗਲੀਆਂ ਜੁੜੀਆਂ ਹੋਈਆਂ ਅਤੇ ਅੰਗੁਠਾ ਮੁਕਤ ਰਹੇਗਾ ਅਤੇ ਖੇਡ ਤਲ ਦੇ ਲੇਵਲ ਤੇ ਰਾਹੀਂ ਸਰਵਰ ਗੇਂਦ ਨੂੰ ਲਿਆ ਕੇ ਹਵਾ ਵਿਚ ਇਸ ਤਰ੍ਹਾਂ ਸਰਵਿਸ ਸ਼ੁਰੂ ਕਰੇਗਾ ਕਿ ਗੇਂਦ ਹਰ ਸਮੇਂ ਨਿਰਣਾਇਕ ਨੂੰ ਨਜ਼ਰ ਆਵੇ । ਗੇਂਦ ‘ਤੇ ਫਿਰ ਇਸ ਤਰ੍ਹਾਂ ਵਾਰ ਕੀਤਾ ਜਾਵੇਗਾ ਕਿ ਸਭ ਤੋਂ ਪਹਿਲਾਂ ਸਰਵਰ ਦਾ ਸਪਰਸ਼ ਕਰਕੇ ਸਿੱਧੇ ਜਾਲ ਦੇ ਉੱਪਰ ਜਾਂ ਆਸਪਾਸ ਪਾਰ ਕਰਦੀ ਹੋਈ ਮੁੜ ਵਾਰ ਕਰਨ ਵਾਲੇ ਦੇ ਖੇਤਰ ਦਾ ਸਪਰਸ਼ ਕਰ ਲਵੇ ।

ਡਬਲਜ਼ (Doubles)-ਖੇਡ ਵਿਚ ਗੇਂਦ ਪਹਿਲੇ ਸਰਵਰ ਦਾ ਸੱਜਾ ਅੱਧ ਜਾਂ ਉਸ ਦੇ ਜਾਲ ਵਲ ਕੇਂਦਰ ਰੇਖਾ ਸਪਰਸ਼ ਕਰਕੇ ਜਾਲ ਦੇ ਆਸ-ਪਾਸ ਜਾਂ ਸਿੱਧੇ ਉਪਰੋਂ ਲੰਘ ਕੇ ਵਾਰ ਕਰਨ ਵਾਲੇ ਦੇ ਸੱਜੇ ਅੱਧ ਜਾਂ ਉਸ ਦੇ ਜਾਲ ਦੇ ਵੱਲ ਕੇਂਦਰ ਰੇਖਾ ਤੇ ਸਪਰਸ਼ ਕਰੇ ।

  • ਚੰਗੀ ਵਾਪਸੀ (A Good Return)-ਸਰਵਿਸ ਜਾਂ ਵਾਪਸ (Return) ਕੀਤੀ ਹੋਈ ਦ ਖਿਡਾਰੀ ਦੁਆਰਾ ਇਸ ਤਰ੍ਹਾਂ ਮਾਰੀ ਜਾਵੇਗੀ ਕਿ ਉਹ ਸਿੱਧੇ ਜਾਲ ਨੂੰ ਪਾਰ ਕਰਕੇ ਜਾਂ ਵਿਰੋਧੀ ਦੇ ਖੇਤਰ ਨੂੰ ਛੂਹ ਲਵੇ ।

2. ਗੇਂਦ ਖੇਡ ਵਿਚ (The ball in the Play-ਗੇਂਦ ਖੇਡ ਵਿਚ ਹੁੰਦੀ ਹੈ, ਜਦ ਕਿ ਇਹ ਹੱਥ ਨਾਲ ਸਰਵਿਸ ਲਈ ਛੱਡ ਦਿੱਤਾ ਜਾਵੇ । ਗੇਂਦ ਖੇਡ ਵਿਚ (Ball in Play) ਤਦ ਤਕ ਹੋਵੇਗਾ ਜਦ ਤਕ –

  1. ਗੇਂਦ ਇਕ ਕੋਰਟ ਨੂੰ ਦੋ ਵਾਰ ਲਗਾਤਾਰ ਛੂਹ ਨਹੀਂ ਲੈਂਦੀ ।
  2. ਸਰਵਿਸ ਤੋਂ ਇਲਾਵਾ ਹਰੇਕ ਕੋਰਟ ਦੇ ਬਿਨਾਂ ਰੈਕਟ ਦੇ ਚੋਟ ਖਾਏ ਵਾਰੀ-ਵਾਰੀ ਨਾ ਛੂਹੇ ।
  3. ਕਿਸੇ ਖਿਡਾਰੀ ਦੁਆਰਾ ਲਗਾਤਾਰ ਇਕ ਤੋਂ ਵਧੇਰੇ ਵਾਰ ਗੇਂਦ ‘ਤੇ ਚੋਟ ਨਾ ਲਗਾਈ ਜਾਵੇ ।
  4. ਕਿਸੇ ਖਿਡਾਰੀ ਜਾਂ ਉਸ ਦੁਆਰਾ ਪਹਿਲੀ ਫੜੀ ਚੀਜ਼ ਨੂੰ ਨਾ ਛੂਹ ਜਾਵੇ ।
  5. ਡਬਲਜ਼ ਸਰਵਿਸ ਵਿਚ ਸਰਵਿਸ ਜਾਂ ਰਿਸੀਵਰ ਦੇ ਸੱਜੇ ਅੱਧੇ ਹਿੱਸੇ ਨੂੰ ਨਾ ਛੂਹ ਜਾਵੇ ।

3. ਚੰਗੀ ਸਰਵਿਸ (Good Service) -ਚੰਗੀ ਸਰਵਿਸ ਲਈ ਗੇਂਦ ਨੂੰ ਸੁਤੰਤਰ ਹੱਥ (Free hand) ਦੀ ਸਥਿਰ ਹਥੇਲੀ ‘ਤੇ ਰੱਖਿਆ ਹੋਣਾ ਚਾਹੀਦਾ ਹੈ, ਹੱਥ ਖੁੱਲ੍ਹਿਆ ਅਤੇ ਟੇਬਲ ਟੈਨਿਸ ਚਪਟਿਆ ਹੋਵੇ, ਉਂਗਲੀਆਂ ਇਕੱਠੀਆਂ ਅਤੇ ਅੰਗੂਠਾ ਇਕ ਪਾਸੇ ਹੋਣਾ ਚਾਹੀਦਾ ਹੈ ।

ਸੁਤੰਤਰ ਹੱਥ (Free hand) ਜਦ ਕਿ ਗੇਂਦ ਦੇ ਸੰਪਰਕ ਵਿਚ ਹੋਵੇ ਤਾਂ ਖੇਡਣ ਦੀ ਸੜਾ (Playing Surface) ਤੋਂ ਉੱਚਾ ਉੱਠਿਆ ਹੋਣਾ ਚਾਹੀਦਾ ਹੈ । ਫਿਰ ਸਰਵਰ ਸਰਵਿਸ ਸ਼ੁਰੂ ਕਰੇਗਾ ਕੇਵਲ ਗੇਂਦ ਨੂੰ ਹੱਥ ਤੋਂ ਛੱਡ ਕੇ ਅਤੇ ਗੇਂਦ ਨੂੰ ਕੋਈ ਸਪਿਨ (Spin) ਨਹੀਂ ਦੇਵੇਗਾ ।

4. ਚੰਗੀ ਰਿਟਰਨ (Good Return)-ਸਰਵਿਸ ਕੀਤੇ ਗਏ ਗੇਂਦ ਤੇ ਚੋਟ ਲਗਾਈ ਜਾਵੇਗੀ ਤਾਂ ਜੋ ਜਾਲ (Net) ਦੇ ਉੱਪਰੋਂ ਗੁਜ਼ਰ ਕੇ ਸਿੱਧੀ ਵਿਰੋਧੀ ਦੇ ਕੋਰਟ ਨੂੰ ਛੁਹੇ । ਜੇਕਰ ਗੇਂਦ ਜਾਲ ਤੋਂ ਪਾਰ ਕਰਦੇ ਹੋਏ ਇਸ ਦੀਆਂ ਸਪੋਰਟਾਂ (Supports) ਨੂੰ ਛੂਹ ਜਾਵੇ, ਉਸ ਨੂੰ ਸਿੱਧੀ ਗੁਜ਼ਰੀ (Passed directly) ਮੰਨਿਆ ਜਾਵੇਗਾ ।

5. ਲੈਟ (A let) ਗੇਂਦ ਖੇਡ ਵਿਚ (Ball in Play) ਨੂੰ ਰੈਲੀ (rally) ਕਹਿੰਦੇ ਹਨ । ਰੈਲੀ ਲੈਟ (Let) ਹੋ ਜਾਂਦੀ ਹੈ ਜਦ|

  1. ਸਰਵਿਸ ਕੀਤਾ ਹੋਇਆ ਬਾਲ ਜਾਲ ਜਾਂ ਉਸ ਦੀ ਸਪੋਰਟ (Support) ਨੂੰ ਛੂਹ ਜਾਵੇ ।
  2. ਜਦ ਕਿਸੇ ਰਿਸੀਵਰ ਜਾਂ ਉਸ ਦਾ ਸਾਥੀ (Partner) ਤਿਆਰ ਨਾ ਹੋਵੇ ਅਤੇ ਸਰਵਿਸ ਕਰ ਦਿੱਤੀ ਜਾਵੇ ।
  3. ਜੇ ਕਿਸੇ ਦੁਰਘਟਨਾ ਵਿਚ ਇਕ ਖਿਡਾਰੀ ਚੰਗੀ ਸਰਵਿਸ ਜਾਂ ਚੰਗੀ ਰਿਟਰਨ ਨਾ ਕਰ ਸਕੇ ।
  4. ਜੇ ਖੇਡਣ ਦੀ ਤਰਤੀਬ ਜਾਂ ਸਿਰਿਆਂ ਦੀ ਗਲਤੀ ਨੂੰ ਠੀਕ ਕਰਨ ਲਈ ਖੇਡ ਰੋਕਿਆ ਜਾਵੇ ।

ਪ੍ਰਸ਼ਨ 4.
ਟੇਬਲ ਟੈਨਿਸ ਦੀ ਖੇਡ ਵਿਚ ਪੁਆਇੰਟ ਕਿਵੇਂ ਮਿਲਦੇ ਹਨ ਅਤੇ ਖਿਡਾਰੀ ਕਿਵੇਂ ਜਿੱਤਦਾ ਹੈ ।
ਉੱਤਰ-
ਪੁਆਇੰਟ (Point)-ਇਕ ਖਿਡਾਰੀ ਇਕ ਪੁਆਇੰਟ ਦੇ ਦੇਵੇਗਾ ਜੇਕਰ –

  1. ਉਹ ਚੰਗੀ ਸਰਵਿਸ ਕਰਨ ਵਿਚ ਅਸਫਲ ਰਹੇ ।
  2. ਜੇਕਰ ਉਸ ਦੇ ਵਿਰੋਧੀ ਨੇ ਚੰਗੀ ਸਰਵਿਸ ਜਾਂ ਚੰਗੀ ਰਿਟਰਨ ਕੀਤੀ ਹੈ ਅਤੇ ਉਹ ਆਪ ਚੰਗੀ ਰਿਟਰਨ ਕਰਨ ਵਿਚ ਅਸਫਲ ਹੋ ਜਾਵੇ ।
  3. ਜੇਕਰ ਉਹ ਜਾਂ ਉਸ ਦੀ ਰੈਕਟ ਜਾਲ ਨੂੰ ਛੂਹ ਜਾਵੇ, ਜਦ ਕਿ ਗੇਂਦ ਖੇਡ ਵਿਚ (Ball in play) ਹੋਵੇ ।
  4. ਜੇਕਰ ਉਸ ਦਾ ਸੁਤੰਤਰ ਹੱਥ (Free hand) ਖੇਡ ਦੀ ਸੜਾ (Playing Surface) ਨੂੰ ਛੂਹ ਜਾਵੇ, ਜਦ ਕਿ ਗੇਂਦ ਖੇਡ ਵਿਚ (Ball in Play) ਹੋਵੇ ।
  5. ਜੇਕਰ ਉਹ ਗੇਂਦ ਨੂੰ ਵਾਲੀ (Volley) ਮਾਰਦਾ ਹੈ ।
  6. ਡਬਲਜ਼ ਵਿਚ ਆਪਣੀ ਵਾਰੀ ਦੇ ਬਿਨਾਂ ਗੇਂਦ ‘ਤੇ ਚੋਟ ਕਰਦਾ ਹੈ ।

ਗੇਮ (A Game)-ਇਕ ਖਿਡਾਰੀ ਜਾਂ ਜੋੜਾ (Game) ਜਿੱਤ ਜਾਵੇਗਾ ਜੇਕਰ ਉਹ ਪਹਿਲੇ 1 ਪੁਆਇੰਟ ਸਕੋਰ ਕਰ ਲੈਂਦਾ ਹੈ । ਜਦ ਦੋਨਾਂ ਖਿਡਾਰੀਆਂ ਦੇ ਜੋੜੇ ਨੇ 11 ਪੁਆਇੰਟ ਸਕੋਰ ਕਰ ਲਏ ਹੋਣ ਤਾਂ ਉਹ ਖਿਡਾਰੀ ਜਾਂ ਜੋੜਾ ਜੇਤੂ ਹੋਵੇਗਾ, ਜੋ ਦੂਸਰੇ ਤੋਂ ਪਹਿਲਾਂ 2 ਪੁਆਇੰਟ ਪ੍ਰਾਪਤ ਕਰ ਲਵੇਗਾ ।

ਪ੍ਰਸ਼ਨ 5.
ਟੇਬਲ ਟੈਨਿਸ ਵਿਚ ਸਿਰਿਆਂ ਦੀ ਚੋਣ ਅਤੇ ਸਰਵਿਸ ਕਿਸ ਤਰ੍ਹਾਂ ਚੁਣਦੇ ਹਨ ? ਸਿਰਿਆਂ ਦਾ ਬਦਲ ਕਿਵੇਂ ਹੁੰਦਾ ਹੈ ? ਸਰਵਿਸ ਅਤੇ ਰਿਸੀਵ ਕਰਨ ਦੀਆਂ ਗਲਤੀਆਂ ਦੱਸੋ ।
ਉੱਤਰ-
ਸਿਰਿਆਂ ਅਤੇ ਸਰਵਿਸ ਦੀ ਚੋਣ (THE CHOICE OF ENDS AND SERVICE) ਟੇਬਲ ਟੈਨਿਸ ਦੀ ਖੇਡ ਵਿਚ ਸਿਰਿਆਂ (Ends) ਅਤੇ ਸਰਵਿਸ ਦੀ ਚੋਣ ਦਾ ਫ਼ੈਸਲਾ ਟਾਸ ਦੁਆਰਾ ਕੀਤਾ ਜਾਂਦਾ ਹੈ । ਟਾਸ ਜਿੱਤਣ ਵਾਲਾ ਸਰਵਿਸ ਕਰਨ ਜਾਂ ਸਰਵਿਸ ਨਾ ਕਰਨ ਦਾ ਫ਼ੈਸਲਾ ਕਰਦਾ ਹੈ ਅਤੇ ਟਾਸ ਹਾਰਨ ਵਾਲਾ ਸਿਰੇ ਦੀ ਚੋਣ ਕਰਦਾ ਹੈ ।

ਸਿਰਿਆਂ ਅਤੇ ਸਰਵਿਸ ਵਿਚ ਤਬਦੀਲੀ (The Change of Ends and Service) -ਇਕ ਖਿਡਾਰੀ ਜਾਂ ਜੋੜਾ ਜੋ ਇਕ ਗੇਮ ਵਿਚ ਇਕ ਸਿਰੇ ਤੇ ਹੁੰਦਾ ਹੈ, ਦੂਜੀ ਗੇਮ ਵਿਚ ਦੂਜੇ ਸਿਰੇ ਤੇ ਹੋਵੇਗਾ ਤੇ ਇਸ ਤਰ੍ਹਾਂ ਜਦ ਤਕ ਮੈਚ ਖ਼ਤਮ ਨਹੀਂ ਹੋ ਜਾਂਦਾ ਇਕ ਮੈਚ, ਇਕ ਗੇਮ ਜਾਂ ਤਿੰਨ ਜਾਂ ਪੰਜ ਗੇਮਾਂ ਵਿਚੋਂ ਸਰਵਉੱਤਮ ਗੇਮ ਦਾ ਹੁੰਦਾ ਹੈ ।

ਮੈਚ ਦੀ ਆਖਰੀ ਸੰਭਵ ਗੇਮ ਵਿਚ ਜਦੋਂ ਕੋਈ ਵੀ ਖਿਡਾਰੀ ਜਾਂ ਜੋੜਾ ਪਹਿਲੇ ਦਸ ਪੁਆਇੰਟ ਪੂਰੇ ਕਰ ਲਵੇ, ਤਾਂ ਸਿਰੇ ਬਦਲੇ ਜਾਂਦੇ ਹਨ । ਸਿੰਗਲਜ਼ (Singles) ਵਿਚ 2 ਪੁਆਇੰਟਾਂ ਤੋਂ ਮਗਰੋਂ ਸਰਵਿਸ ਬਦਲ ਦਿੱਤੀ ਜਾਂਦੀ ਹੈ ਅਰਥਾਤ ਸਰਵਰ ਰਿਸੀਵਰ ਸਰਵਿਸ ਬਣ ਜਾਂਦਾ ਹੈ ।

ਡਬਲਜ਼ (Doubles) ਵਿਚ ਪਹਿਲੀਆਂ ਦੋ ਸਰਵਿਸਾਂ ਕਿਸੇ ਜੋੜੇ ਦੇ ਇਕ ਜਿੱਤੇ ਹੋਏ ਸਾਥੀ ਦੁਆਰਾ ਕੀਤੀਆਂ ਜਾਣਗੀਆਂ ਤੇ ਦੂਜੇ ਜੋੜੇ ਦੇ ਉਸ ਦੇ ਮੁਕਾਬਲੇ ਹਾਰੇ ਸਾਥੀ ਦੁਆਰਾ ਪ੍ਰਾਪਤ ਕੀਤੀਆਂ ਜਾਣਗੀਆਂ ।

ਦੂਜੀਆਂ 2 ਸਰਵਿਸਾਂ ਪਹਿਲੇ 2 ਸਰਵਿਸਾਂ ਪ੍ਰਾਪਤ ਕਰਨ ਵਾਲੇ ਦੇ ਸਾਥੀ ਦੁਆਰਾ ਕੀਤੀਆਂ ਜਾਣਗੀਆਂ । ਤੀਜੀਆਂ 2 ਸਰਵਿਸਾਂ ਪਹਿਲੀਆਂ ਦੋ ਸਰਵਿਸਾਂ ਪ੍ਰਾਪਤ ਕਰਨ ਵਾਲੇ ਦੇ ਸਾਥੀ ਦੁਆਰਾ ਕੀਤੀਆਂ ਜਾਣਗੀਆਂ ।

ਚੌਥੀਆਂ 2 ਸਰਵਿਸਾਂ ਪਹਿਲੇ ਰਿਸੀਵਰ ਦੇ ਸਾਥੀ ਦੁਆਰਾ ਕੀਤੀਆਂ ਜਾਣਗੀਆਂ ਤੇ ਪਹਿਲੇ ਰਿਸੀਵਰ ਦੇ ਸਾਥੀ ਦੁਆਰਾ ਪ੍ਰਾਪਤ ਕੀਤੀਆਂ ਜਾਣਗੀਆਂ | ਪੰਜਵੀਆਂ 2 ਸਰਵਿਸਾਂ ਪਹਿਲੀਆਂ 2 ਸਰਵਿਸਾਂ ਪ੍ਰਾਪਤ ਕਰਨ ਵਾਲੇ ਨੂੰ ਕੀਤੀਆਂ ਜਾਣਗੀਆਂ ਤੇ ਇਸੇ ਤਰਤੀਬ ਨਾਲ ਜਦ ਤਕ ਕਿ ਮੈਚ ਖ਼ਤਮ ਨਹੀਂ ਹੋ ਜਾਂਦਾ । ਸਿਰਿਆਂ, ਸਰਵਿਸ ਜਾਂ ਰਿਸੀਵ ਕਰਨ ਦੀ ਅਨਿਯਮਿਤਤਾ (Out of Order of Ends, Serving or Receiving)-ਜਦੋਂ ਸਿਰਿਆਂ (Ends) ਨੂੰ ਬਦਲਣਾ ਹੋਵੇ ਤੇ ਉਹਨਾਂ ਦੇ ਸਿਰੇ ਨਾ ਬਦਲੇ ਹੋਣ, ਤਾਂ ਉਹਨਾਂ ਨੂੰ ਗ਼ਲਤੀ ਦਾ ਪਤਾ ਲੱਗਣ ਮਗਰੋਂ ਤੁਰੰਤ ਸਿਰੇ ਬਦਲਣੇ ਪੈਣਗੇ, ਪਰ ਸ਼ਰਤ ਇਹ ਹੈ ਕਿ ਗੇਮ ਪੂਰੀ ਨਾ ਹੋ ਗਈ ਹੋਵੇ ।

ਇਸ ਅਵਸਥਾ ਵਿਚ ਸਾਰੇ ਸਕੋਰ ਕੀਤੇ ਗਏ ਪੁਆਇੰਟ ਮੰਨੇ ਜਾਣਗੇ । ਜੇਕਰ ਕੋਈ ਖਿਡਾਰੀ ਬਿਨਾਂ ਆਪਣੀ ਵਾਰੀ ਦੇ ਸਰਵਿਸ ਕਰਦਾ ਹੈ ਜਾਂ ਸਰਵਿਸ ਪ੍ਰਾਪਤ ਕਰਦਾ ਹੈ, ਤਾਂ ਖੇਡ ਗ਼ਲਤੀ ਦਾ ਪਤਾ ਲੱਗਣ ਉੱਤੇ ਰੋਕ ਦਿੱਤੀ ਜਾਵੇਗੀ ਅਤੇ ਖੇਡ ਦੁਬਾਰਾ ਉਸੇ ਖਿਡਾਰੀ ਦੀ ਸਰਵਿਸ ਤੋਂ ਸ਼ੁਰੂ ਕੀਤੀ ਜਾਵੇਗੀ, ਜਿਸ ਦੀ ਸਰਵਿਸ ਕਰਨ ਦੀ ਵਾਰੀ ਖੇਡ ਸ਼ੁਰੂ ਹੋਣ ਜਾਂ 5 ਸਕੋਰ ਉੱਤੇ ਸੀ । ਇਸ ਹਾਲਤ ਵਿਚ ਵੀ ਗ਼ਲਤੀ ਤੋਂ ਪਹਿਲਾਂ ਸਕੋਰ ਕੀਤੇ ਗਏ ਪੁਆਇੰਟ ਮੰਨੇ ਜਾਣਗੇ |

The Complete Educational Website

Leave a Reply

Your email address will not be published. Required fields are marked *