PBN 10th Welcome Life

PSEB 10th Class Welcome Life Solutions Chapter 2 ਤਰਕਸੰਗਤ ਸੋਚ

PSEB 10th Class Welcome Life Solutions Chapter 2 ਤਰਕਸੰਗਤ ਸੋਚ

PSEB Solutions for Class 10 Welcome Life Chapter 2 ਤਰਕਸੰਗਤ ਸੋਚ

Welcome Life Guide for Class 10 PSEB ਤਰਕਸੰਗਤ ਸੋਚ Textbook Questions and Answers

ਵਿਸ਼ੇ ਬਾਰੇ ਜਾਣਕਾਰੀ

◆ ਸਦੀਆਂ ਤੋਂ ਸਾਡੇ ਸਮਾਜ ਵਿੱਚ ਮੁੰਡਿਆਂ ਅਤੇ ਕੁੜੀਆਂ ਵਿੱਚ ਫ਼ਰਕ ਕੀਤਾ ਜਾਂਦਾ ਹੈ । ਮੁੰਡਿਆਂ ਨੂੰ ਕੁੜੀਆਂ ਤੋਂ ਉੱਚਾ ਸਮਝਿਆ ਜਾਂਦਾ ਹੈ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਪੁਰਸ਼ ਪ੍ਰਧਾਨ ਸਮਾਜ ਹੈ ।
◆ ਆਧੁਨਿਕ ਸਮੇਂ ਵਿੱਚ ਤਕਨੀਕ ਅਤੇ ਵਿਗਿਆਨ ਨੇ ਇਸ ਲਿੰਗ ਵਿਤਕਰੇ ਨੂੰ ਕਾਫ਼ੀ ਹੱਦ ਤੱਕ ਖ਼ਤਮ ਕਰ ਦਿੱਤਾ ਹੈ । ਚਾਹੇ ਇਹ ਵਿਤਕਰਾ ਕਾਫ਼ੀ ਘੱਟ ਗਿਆ ਹੈ ਪਰ ਫਿਰ ਵੀ ਕਈ ਥਾਂਵਾਂ ਉੱਤੇ ਇਹ ਵਿਤਕਰਾ ਸਾਨੂੰ ਦਿਖਾਈ ਦਿੰਦਾ ਹੈ ।
◆ ਸਾਡੇ ਕੋਲ ਇਤਿਹਾਸ ਵਿੱਚ ਕਈ ਉਦਾਹਰਨਾਂ ਹਨ, ਜਿੱਥੋਂ ਸਾਨੂੰ ਪਤਾ ਚਲਦਾ ਹੈ ਕਿ ਕਈ ਔਰਤਾਂ ਨੇ ਸਮਾਂ ਪੈਣ ਉੱਤੇ ਬਹੁਤ ਬਹਾਦਰੀ ਦਿਖਾਈ ਹੈ ਜਿਵੇਂਕਿ ਰਾਣੀ ਲਕਸ਼ਮੀ ਬਾਈ । ਇਹਨਾਂ ਤੋਂ ਸਾਨੂੰ ਔਰਤਾਂ ਦੀ ਬਹਾਦਰੀ, ਦਲੇਰੀ ਅਤੇ ਦਿਆਲਤਾ ਵਰਗੇ ਗੁਣਾਂ ਬਾਰੇ ਪਤਾ ਚਲਦਾ ਹੈ ।
◆ ਸਾਨੂੰ ਵੀ ਸਮਾਜ ਵਿੱਚ ਰਹਿੰਦੇ ਹੋਏ ਹਰੇਕ ਪ੍ਰਕਾਰ ਦੇ ਵਿਤਕਰਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਸਮਾਜ ਵਿਚ ਸਮਾਨਤਾ ਲਿਆਉਣ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ।
◆ ਸਾਨੂੰ ਸਮੇਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਸ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ । ਜੇਕਰ ਅਸੀਂ ਅੱਜ ਸਮੇਂ ਦੀ ਕਦਰ ਨਹੀਂ ਕਰਾਂਗੇ ਤਾਂ ਕੱਲ੍ਹ ਸਮਾਂ ਵੀ ਸਾਡੀ ਕਦਰ ਨਹੀਂ ਕਰੇਗਾ ।
◆ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਲਈ ਇੱਕ ਸਮਾਂ ਸਾਰਣੀ ਬਣਾਈਏ ਅਤੇ ਇਸ ਸਾਰਣੀ ਦੇ ਅਨੁਸਾਰ ਆਪਣਾ ਜੀਵਨ ਢਾਲ ਲਈਏ । ਇਸ ਨਾਲ ਸਾਡੇ ਜੀਵਨ ਵਿੱਚ ਅਨੁਸ਼ਾਸਨ ਆ ਜਾਵੇਗਾ ਅਤੇ ਅਸੀਂ ਹਰੇਕ ਕੰਮ ਨੂੰ ਸਹੀ ਸਮੇਂ ਉੱਤੇ ਕਰ ਸਕਾਂਗੇ ।
◆ ਸਾਨੂੰ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ । ਸਾਨੂੰ ਚੰਗੀ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਅਤੇ ਸਿਰਫ਼ ਉਨਾ ਹੀ ਸਮਾਂ ਸੋਸ਼ਲ ਮੀਡੀਆ ਨੂੰ ਪ੍ਰਯੋਗ ਕਰਨਾ ਚਾਹੀਦਾ ਹੈ, ਜਿੰਨਾ ਉਸਦੀ ਲੋੜ ਹੈ । ਮਨੋਰੰਜਨ ਲਈ ਅਸੀਂ ਸੋਸ਼ਲ ਮੀਡੀਆ ਤੋਂ ਇਲਾਵਾ ਹੋਰ ਸਾਧਨਾਂ ਦਾ ਪ੍ਰਯੋਗ ਕਰ ਸਕਦੇ ਹਾਂ ।
◆ ਮੋਬਾਈਲ, ਇੰਟਰਨੈੱਟ ਅਤੇ ਸੰਚਾਰ ਸਾਧਨਾਂ ਦੀ ਵੀ ਸੁਵਰਤੋਂ ਕਰਨੀ ਚਾਹੀਦੀ ਹੈ । ਇਹ ਸਾਨੂੰ ਬਹੁਤ ਵਧੀਆ ਸਮੱਗਰੀ ਮੁਹੱਈਆ ਕਰਵਾਉਂਦੇ ਹਨ । ਇਸ ਲਈ ਅਸੀਂ ਇਹਨਾਂ ਦੀ ਸਹੀ ਵਰਤੋਂ ਕਰਕੇ ਆਪਣੀ ਵਧੀਆ ਸ਼ਖ਼ਸੀਅਤ ਦਾ ਨਿਰਮਾਣ ਕਰ ਸਕਦੇ ਹਾਂ । ਵਿਦਿਆਰਥੀ ਲਈ ਤਾਂ ਇਹ ਬਹੁਤ ਹਨ ।
◆ ਸਾਡੇ ਆਲੇ ਦੁਆਲੇ ਬਹੁਤ ਸਾਰੀ ਨਕਾਰਾਤਮਕਤਾ ਫੈਲੀ ਹੁੰਦੀ ਹੈ । ਸਾਨੂੰ ਕਿਸੇ ਵੀ ਪ੍ਰਕਾਰ ਦੀ ਨਕਾਰਾਤਮਕਤਾ ਤੋਂ ਬਚਣਾ ਚਾਹੀਦਾ ਹੈ ਅਤੇ ਜਿੰਨਾ ਹੋ ਸਕੇ ਸਕਾਰਾਤਮਕਤਾ ਨੂੰ ਅਪਨਾਉਣਾ ਅਤੇ ਫੈਲਾਉਣਾ ਚਾਹੀਦਾ ਹੈ ।
◆ ਇਸ ਦੇ ਨਾਲ-ਨਾਲ ਸਾਨੂੰ ਸਮਾਜ ਵਿੱਚ ਮੌਜੂਦ ਗ਼ਲਤ ਧਾਰਨਾਵਾਂ ਤੋਂ ਵੀ ਬਚਣਾ ਚਾਹੀਦਾ ਹੈ । ਸਾਨੂੰ ਆਪਣੇ ਵਿਵੇਕ ਅਤੇ ਦਿਮਾਗ ਦਾ ਪ੍ਰਯੋਗ ਕਰਕੇ ਗ਼ਲਤ ਧਾਰਨਾਵਾਂ ਤੋਂ ਬਚਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਦੂਰ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ ।

ਅਭਿਆਸ ਦੇ ਪ੍ਰਸ਼ਨ

ਅਭਿਆਸ – I
ਪ੍ਰਸ਼ਨ 1. ਪੰਜਾਬ ਦਾ ਦੂਸਰਾ ਭਾਗ ਕਿੱਥੇ ਸਥਿਤ ਹੈ ?
(ੳ) ਦਿੱਲੀ
(ਅ) ਕੈਨੇਡਾ
(ੲ) ਪਾਕਿਸਤਾਨ
(ਸ) ਰਾਜਸਥਾਨ ।
ਉੱਤਰ-(ੲ) ਪਾਕਿਸਤਾਨ ।
ਪ੍ਰਸ਼ਨ 2. ਪੰਜਾਬ ਦੇ ਵਿਧਾਨ ਸਭਾ ਹਲਕੇ ਕਿੰਨੇ ਹਨ ?
(e) 116
(ਅ) 21
(ੲ) 31
(ਸ) 117.
ਉੱਤਰ-(ਸ) 117.
ਪ੍ਰਸ਼ਨ 3. ਪੰਜਾਬ ਦੇ ਸੰਸਦੀ ਹਲਕੇ (ਲੋਕ ਸਭਾ) ਕਿੰਨੇ ਹਨ ?
(ੳ) 117
(ਅ) 13
(ੲ) 21
(ਸ) 22.
ਉੱਤਰ—(ਅ) 13.
ਪ੍ਰਸ਼ਨ 4. ਯੂਨਾਨੀ ਲੋਕ ਪੰਜਾਬ ਨੂੰ ਕਿਹੜੇ ਨਾਮ ਨਾਲ ਜਾਣਦੇ ਸਨ ?
(ੳ) ਸਪਤ ਸਿੰਧੂ
(ਅ) ਪੈਂਟਾਪੋਟਾਮੀਆ
(ੲ) ਪੰਚਨਦ
(ਸ) ਸਿੰਧ ।
ਉੱਤਰ—(ਅ) ਪੈਂਟਾਪੋਟਾਮੀਆ ।
ਪ੍ਰਸ਼ਨ 5. ਦੁਨੀਆਂ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਪੰਜਾਬ ਨਾਲ ਸੰਬੰਧਤ ਹੈ—
(ੳ) ਪੰਜਾਬੀ ਯੂਨੀਵਰਸਿਟੀ
(ਅ) ਪੰਜਾਬ ਯੂਨੀਵਰਸਿਟੀ
(ੲ) ਤਕਸ਼ਿਲਾ ਯੂਨੀਵਰਸਿਟੀ
(ਸ) ਨਾਲੰਦਾ ਯੂਨੀਵਰਸਿਟੀ
ਉੱਤਰ—(ੲ) ਤਕਸ਼ਿਲਾ ਯੂਨੀਵਰਸਿਟੀ ।
ਅਭਿਆਸ-II
ਵਰਕਸ਼ੀਟ ਲਈ ਪ੍ਰਸ਼ਨ–
ਪ੍ਰਸ਼ਨ 1. ਸੰਦੀਪ ਦੇ ਮਨ ਵਿੱਚ ਕਿਹੜੀ ਗ਼ਲਤ ਧਾਰਨਾ ਸੀ ?
ਉੱਤਰ-ਸੰਦੀਪ ਦੇ ਮਨ ਵਿੱਚ ਇਹ ਗ਼ਲਤ ਧਾਰਨਾ ਬੈਠੀ ਹੋਈ ਸੀ ਕਿ ਪ੍ਰੋਡਕਟ ਅਤੇ ਟਾਨਿਕ ਖਾਣ ਨਾਲ ਸਰੀਰਕ ਤਾਕਤ ਵੱਧ ਜਾਂਦੀ ਹੈ ਅਤੇ ਖਿਡਾਰੀ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹਨ । ਉਹ ਮਿਹਨਤ ਨੂੰ ਤਰਜੀਹ ਨਾ ਦੇ ਕੇ ਦਵਾਈਆਂ ਅਤੇ ਟਾਨਿਕ ਖਾਣ ਨੂੰ ਤਰਜੀਹ ਦੇ ਰਿਹਾ ਸੀ, ਜੋ ਕਿ ਗ਼ਲਤ ਹੈ ।
ਪ੍ਰਸ਼ਨ 2. ਮੈਡਮ ਨੇ ਜਵਾਨ ਲੜਕੀਆਂ ਨੂੰ ਕੀ ਸਮਝਾਇਆ ?

ਉੱਤਰ—ਮੈਡਮ ਨੇ ਜਵਾਨ ਲੜਕੀਆਂ ਨੂੰ ਸਮਝਾਇਆ ਕਿ ਸਾਨੂੰ ਆਪਣੇ ਮਨ ਵਿੱਚ ਗ਼ਲਤ ਧਾਰਨਾਵਾਂ ਨਹੀਂ ਪਾਲਣੀਆਂ ਚਾਹੀਦੀਆਂ । ਕਈ ਲੋਕ ਵਧੀਆ ਸਰੀਰ ਵਿਖਾਉਣ ਲਈ ਦਵਾਈਆਂ ਦਾ ਪ੍ਰਯੋਗ ਕਰਦੇ ਹਨ, ਜੋ ਕਿ ਗ਼ਲਤ ਹੈ । ਬੱਚੇ ਸੋਸ਼ਲ ਮੀਡੀਆ ਉੱਤੇ ਮੌਜੂਦ ਵਿਗਿਆਪਨਾਂ ਦੇ ਜਾਲ ਵਿੱਚ ਫਸ ਜਾਂਦੇ ਹਨ । ਸਾਨੂੰ ਇਹਨਾਂ ਇਸ਼ਤਿਹਾਰਾਂ ਜਾਂ ਵਿਗਿਆਪਨਾਂ ਦੇ ਜਾਲ ਵਿੱਚ ਫ਼ਸਣ ਤੋਂ ਪਹਿਲਾਂ ਆਪ ਤਰਕ ਲਾ ਕੇ ਸੋਚਣਾ ਚਾਹੀਦਾ ਹੈ । ਇਹਨਾਂ ਦਵਾਈਆਂ ਨੂੰ ਖਾਣ ਦੀ ਬਜਾਏ ਸਾਨੂੰ ਮਿਹਨਤ ਅਤੇ ਦੇਸੀ ਖ਼ੁਰਾਕ ਉੱਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ । ਮੈਡਮ ਨੇ ਲੜਕੀਆਂ ਨੂੰ ਦੱਸਿਆ ਕਿ ਸਾਡੇ ਕੋਲ ਕਈ ਉਦਾਹਰਨਾਂ ਹਨ, ਜਿੱਥੇ ਸਾਧਾਰਨ ਪਰਿਵਾਰਾਂ ਤੋਂ ਉੱਠ ਕੇ ਕਈ ਖਿਡਾਰੀਆਂ ਨੇ ਮਿਹਨਤ ਅਤੇ ਦੇਸੀ ਖ਼ੁਰਾਕ ਦੀ ਮਦਦ ਨਾਲ ਉੱਚੇ ਮੁਕਾਮ ਹਾਸਲ ਕੀਤੇ ।
ਪ੍ਰਸ਼ਨ 3. ਪ੍ਰਿੰਟ ਮੀਡੀਆ ਅਤੇ ਸੋਸ਼ਲ ਮੀਡੀਆ ਦੇਖਦੇ ਸਮੇਂ ਕਿਹੜੀ ਚੀਜ਼ ਦਾ ਖਿਆਲ ਰੱਖਣਾ ਜ਼ਰੂਰੀ ਹੈ ?
ਉੱਤਰ-ਪ੍ਰਿੰਟ ਮੀਡੀਆ ਅਤੇ ਸੋਸ਼ਲ ਮੀਡੀਆ ਉੱਤੇ ਕੰਪਨੀਆਂ ਆਪਣੇ ਉਤਪਾਦ ਵੇਚਣ ਲਈ ਵਿਗਿਆਪਨ ਦਿੰਦੀਆਂ ਹਨ । ਇਸ ਪ੍ਰਕਾਰ ਦੇ ਵਿਗਿਆਪਨ ਕਿਸੇ ਟੀ.ਵੀ. ਚੈਨਲ ਦਾ ਹਿੱਸਾ ਨਹੀਂ ਹੁੰਦੇ ਅਤੇ ਇਹਨਾਂ ਉੱਤੇ ਲਿਖਿਆ ਹੁੰਦਾ ਹੈ ਕਿ ਇਹ ਕੰਪਨੀ ਦਾ ਵਿਗਿਆਪਨ ਹੈ । ਇਸ ਲਈ ਇਹਨਾਂ ਨੂੰ ਖਰੀਦਣ ਅਤੇ ਇਹਨਾਂ ਦੇ ਜਾਲ ਵਿੱਚ ਫਸਣ ਤੋਂ ਪਹਿਲਾਂ ਸਾਨੂੰ ਇਹਨਾਂ ਦੀ ਸੱਚਾਈ ਦਾ ਪਤਾ ਕਰਨਾ ਚਾਹੀਦਾ ਹੈ । ਸਾਨੂੰ ਤਰਕ ਦੇ ਆਧਾਰ ਉੱਤੇ ਇਹ ਸੋਚਣਾ ਚਾਹੀਦਾ ਹੈ ਕਿ ਕੀ ਇਹ ਸੰਭਵ ਹੈ । ਜੇਕਰ ਨਹੀਂ ਤਾਂ ਸਾਨੂੰ ਉਹ ਚੀਜ਼ ਨਹੀਂ ਖ਼ਰੀਦਣੀ ਚਾਹੀਦੀ ।
ਪ੍ਰਸ਼ਨ 4. ਅਸੀਂ ਗ਼ਲਤ ਧਾਰਨਾਵਾਂ ਤੋਂ ਕਿਵੇਂ ਛੁਟਕਾਰਾ ਹਾਸਲ ਕਰ ਸਕਦੇ ਹਾਂ ?
ਉੱਤਰ—ਸਾਨੂੰ ਹਰੇਕ ਚੀਜ਼ ਤਰਕ ਦੇ ਆਧਾਰ ਉੱਤੇ ਰੱਖ ਕੇ ਸੋਚਣੀ ਚਾਹੀਦੀ ਹੈ ਕਿ ਕੀ ਇਹ ਠੀਕ ਹੈ ਜਾਂ ਗ਼ਲਤ ਹੈ । ਸਾਨੂੰ ਹੋਰ ਵਿਅਕਤੀਆਂ ਨਾਲ ਵੀ ਗੱਲ ਕਰ ਕੇ ਵੇਖਣੀ ਚਾਹੀਦੀ ਹੈ, ਜੇਕਰ ਤਰਕ ਅਤੇ ਹੋਰਾਂ ਦੇ ਵਿਚਾਰ ਮਿਲਦੇ ਹੋਣ ਤਾਂ ਸਾਨੂੰ ਆਪਣੇ ਵਿੱਚੋਂ ਗ਼ਲਤ ਧਾਰਨਾ ਨੂੰ ਕੱਢ ਦੇਣਾ ਚਾਹੀਦਾ ਹੈ ਅਤੇ ਤਰਕ ਨੂੰ ਸਹੀ ਮੰਨਣਾ ਚਾਹੀਦਾ ਹੈ ।

ਹੋਰ ਮਹੱਤਵਪੂਰਨ ਪ੍ਰਸ਼ਨ

(I) ਵਸਤੂਨਿਸ਼ਠ ਪ੍ਰਸ਼ਨ

(ੳ) ਬਹੁਵਿਕਲਪੀ ਪ੍ਰਸ਼ਨ—
1. ਕਿਹੜੇ ਵਿਦਿਆਰਥੀ ਵਿਲੱਖਣ ਅਤੇ ਸਫਲ ਹੁੰਦੇ ਹਨ ?
(a) ਸਮੇਂ ਦੀ ਕਦਰ ਕਰਨ ਵਾਲੇ
(b) ਖੇਡਾਂ ਖੇਡਣ ਵਾਲੇ
(c) ਸੋਸ਼ਲ ਮੀਡੀਆ ਉੱਤੇ ਵਿਅਸਤ ਰਹਿਣ ਵਾਲੇ
(d) ਕੋਈ ਨਹੀਂ ।
ਉੱਤਰ-(a) ਸਮੇਂ ਦੀ ਕਦਰ ਕਰਨ ਵਾਲੇ ।
2. ਕਿਸ ਨੇ ਮੁੰਡਿਆਂ ਅਤੇ ਕੁੜੀਆਂ ਦਾ ਵਖਰੇਵੇਂ ਦਾ ਨਜ਼ਰੀਆ ਖ਼ਤਮ ਕਰ ਦਿੱਤਾ ਹੈ ?
(a) ਧਰਮ
(b) ਵਿਗਿਆਨ ਅਤੇ ਤਕਨੀਕ
(c) ਸਮਾਜ
(d) ਸਰਕਾਰ ।
ਉੱਤਰ-(b) ਵਿਗਿਆਨ ਅਤੇ ਤਕਨੀਕ
3. ਇਹਨਾਂ ਵਿੱਚੋਂ ਕਿਸ ਦੀ ਉਦਾਹਰਨ ਤੋਂ ਸਾਨੂੰ ਔਰਤਾਂ ਦੀ ਦਲੇਰੀ ਅਤੇ ਦਿਆਲਤਾ ਦੇ ਗੁਣਾਂ ਦਾ ਅਹਿਸਾਸ ਹੁੰਦਾ ਹੈ ?
(a) ਮਾਈ ਭਾਗੋ
(b) ਮਾਤਾ ਗੁਜਰੀ
(c) ਰਾਣੀ ਲਕਸ਼ਮੀ ਬਾਈ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
4. ਕੀ ਆਧੁਨਿਕ ਸਮੇਂ ਵਿੱਚ ਵੀ ਸਾਨੂੰ ਮੁੰਡਿਆਂ ਅਤੇ ਕੁੜੀਆਂ ਵਿਚਕਾਰ ਵਿਤਕਰਾ ਦਿੱਖ ਜਾਂਦਾ ਹੈ ?
(a) ਹਾਂ
(b) ਨਹੀਂ
(c) ਪਤਾ ਨਹੀਂ
(d) ਕਹਿ ਨਹੀਂ ਸਕਦੇ ।
ਉੱਤਰ—(a) ਹਾਂ ।
5. ਸਾਨੂੰ ਕਿਸ ਦੀ ਕਦਰ ਕਰਨੀ ਚਾਹੀਦੀ ਹੈ ?
(a) ਪੈਸੇ ਦੀ
(b) ਸਮੇਂ ਦੀ
(c) ਵਹਿਮਾਂ ਦੀ
(d) ਉਪਰੋਕਤ ਸਾਰੇ ।
ਉੱਤਰ-(b) ਸਮੇਂ ਦੀ
6. ਅਜੋਕੇ ਯੁੱਗ ਵਿੱਚ ਅਸੀਂ ………………… ਦੀ ਸਹੀ ਵਰਤੋਂ ਕਰ ਕੇ ਸਮੇਂ ਦੀ ਬੱਚਤ ਕਰ ਸਕਦੇ ਹਾਂ ।
(a) ਧਰਮ
(b) ਸੋਸ਼ਲ ਮੀਡੀਆ
(c) ਅਖਬਾਰਾਂ
(d) ਮੈਗਜ਼ੀਨ ।
ਉੱਤਰ—(b) ਸੋਸ਼ਲ ਮੀਡੀਆ ।
7. ……………….. ਨਾਲ ਅਸੀਂ ਸਮੇਂ ਦੇ ਹਰੇਕ ਪਲ ਨੂੰ ਆਪਣੀ ਮਰਜ਼ੀ ਨਾਲ ਬਤੀਤ ਕਰ ਸਕਦੇ ਹਾਂ ।
(a) ਯੋਜਨਾ
(b) ਮੋਬਾਈਲ
(c) ਟੀ. ਵੀ.
(d) ਕੋਈ ਨਹੀਂ ।
ਉੱਤਰ—(a) ਯੋਜਨਾ
8. ਆਧੁਨਿਕ ਸੂਚਨਾ ਕ੍ਰਾਂਤੀ ਦੇ ਯੁੱਗ ਵਿੱਚ ………………. ਦੀ ਭੂਮਿਕਾ ਕਾਫ਼ੀ ਵੱਧ ਗਈ ਹੈ ।
(a) ਧਰਮ
(b) ਸਰਕਾਰ
(c) ਸੰਚਾਰ ਸਾਧਨਾਂ
(d) ਵਿਅਕਤੀਗਤ ਸਾਧਨਾਂ ।
ਉੱਤਰ—(c) ਸੰਚਾਰ ਸਾਧਨਾਂ ।
9. ਸੰਚਾਰ ਸਾਧਨਾਂ ਨਾਲ ਕੀ ਪ੍ਰਾਪਤ ਹੁੰਦਾ ਹੈ ?
(a) ਸੂਚਨਾ
(b) ਗਿਆਨ
(c) ਮਨੋਰੰਜਨ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
10. ਸੰਚਾਰ ਸਾਧਨਾਂ ਦਾ ਕੀ ਨੁਕਸਾਨ ਹੈ ?
(a) ਇਸ ਨੂੰ ਪ੍ਰਯੋਗ ਕਰਨ ਦੀ ਆਦਤ ਲਗ ਜਾਂਦੀ ਹੈ ।
(b) ਬੱਚੇ ਗ਼ਲਤ ਆਦਤਾਂ ਗ੍ਰਹਿਣ ਕਰ ਲੈਂਦੇ ਹਨ ।
(c) ਬੱਚੇ ਆਪਣੇ ਮੂਲ ਉਦੇਸ਼ ਤੋਂ ਭਟਕ ਸਕਦੇ ਹਨ ।
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
(ਅ) ਖਾਲੀ ਥਾਂਵਾਂ ਭਰੋ –
1. …………………. ਦੀ ਸਹੀ ਵਰਤੋਂ ਨਾਲ ਅਸੀਂ ਆਪਣੇ ਲਕਸ਼ ਹਾਸਲ ਕਰ ਸਕਦੇ ਹਾਂ ।
2. ………………… ਦੀ ਮਦਦ ਨਾਲ ਸਾਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ।
3. ……………….. ਦਾ ਗ਼ਲਤ ਪ੍ਰਯੋਗ ਨਹੀਂ ਕਰਨਾ ਚਾਹੀਦਾ ।
4. ਸਮਾਜ ਵਿੱਚ ਪੁਰਾਣੇ ਸਮਿਆਂ ਤੋਂ ਹੀ …………… ਅਤੇ …………….. ਵਿੱਚ ਵਿਤਕਰਾ ਚਲਦਾ ਆ ਰਿਹਾ ਹੈ ।
5. ਸਾਨੂੰ ਮਨ ਵਿੱਚ …………… ਧਾਰਨਾਵਾਂ ਨਹੀਂ ਪਾਲਣੀਆਂ ਚਾਹੀਦੀਆਂ ।
ਉੱਤਰ – 1. ਸਮੇਂ, 2. ਸੰਚਾਰ ਸਾਧਨਾਂ, 3. ਸੋਸ਼ਲ ਮੀਡੀਆ, 4. ਮੁੰਡੇ, ਕੂੜੀਆਂ, 5. ਗ਼ਲਤ ।
(ੲ) ਸਹੀ/ਗ਼ਲਤ ਚੁਣੋ –
1. ਸਾਨੂੰ ਗ਼ਲਤ ਧਾਰਨਾਵਾਂ ਤੋਂ ਬਚਣਾ ਚਾਹੀਦਾ ਹੈ ।
2. ਲਿੰਗ ਆਧਾਰਿਤ ਵਿਤਕਰਾ ਆਧੁਨਿਕ ਸਮਾਜ ਦੀ ਧਾਰਨਾ ਹੈ ।
3. ਮੁੰਡੇ ਕੁੜੀਆਂ ਵਿੱਚ ਵਿਤਕਰਾ ਪੁਰਾਣੇ ਸਮਿਆਂ ਤੋਂ ਚਲਦਾ ਆ ਰਿਹਾ ਹੈ ।
4. ਸੋਸ਼ਲ ਮੀਡੀਆ ਦੇ ਭਰਮਜਾਲ ਵਿੱਚ ਬਹੁਤ ਸਾਰੇ ਵਿਅਕਤੀ ਫਸ ਜਾਂਦੇ ਹਨ ।
5. ਪ੍ਰੋਡਕਟ ਖਾਣਾ ਖੇਡਾਂ ਲਈ ਜ਼ਰੂਰੀ ਹੁੰਦਾ ਹੈ ।
ਉੱਤਰ-1. ਸਹੀ, 2. ਗ਼ਲਤ, 3. ਸਹੀ, 4. ਸਹੀ, 5. ਗ਼ਲਤ l

(II) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਕੀ ਸਮਾਜ ਵਿੱਚ ਲਿੰਗ ਆਧਾਰਿਤ ਵਿਤਕਰਾ ਹੁੰਦਾ ਹੈ ?
ਉੱਤਰ-ਜੀ ਹਾਂ, ਸਮਾਜ ਵਿੱਚ ਮੁੰਡੇ ਅਤੇ ਕੁੜੀਆਂ ਵਿੱਚ ਵਿਤਕਰਾ ਹੁੰਦਾ ਹੈ ।
ਪ੍ਰਸ਼ਨ 2. ਕਿਸ ਨੇ ਸਮਾਜ ਵਿੱਚ ਲਿੰਗ ਆਧਾਰਿਤ ਵਿਤਕਰਾ ਕਾਫ਼ੀ ਹੱਦ ਤੱਕ ਘੱਟ ਕਰ ਦਿੱਤਾ ਹੈ ?
ਉੱਤਰ-ਤਕਨੀਕ ਅਤੇ ਵਿਗਿਆਨ ਨੇ ਲਿੰਗ ਆਧਾਰਿਤ ਵਿਤਕਰਾ ਕਾਫੀ ਹੱਦ ਤੱਕ ਘੱਟ ਕਰ ਦਿੱਤਾ ਹੈ ।
ਪ੍ਰਸ਼ਨ 3. ਕਿਸ ਪੱਖੋਂ ਮੁੰਡੇ ਅਤੇ ਕੁੜੀਆਂ ਵਿੱਚ ਫ਼ਰਕ ਨਜ਼ਰ ਨਹੀਂ ਆਉਂਦਾ ਹੈ ?
ਉੱਤਰ-ਹੌਂਸਲਾ, ਬਹਾਦਰੀ, ਸੂਝ-ਬੂਝ ਆਦਿ ਵਰਗੇ ਕਈ ਪੱਖਾਂ ਤੋਂ ਮੁੰਡੇ ਅਤੇ ਕੁੜੀਆਂ ਵਿੱਚ ਫ਼ਰਕ ਨਜ਼ਰ ਨਹੀਂ ਆਉਂਦਾ ਹੈ ।
ਪ੍ਰਸ਼ਨ 4. ਔਰਤਾਂ ਦੀ ਦਲੇਰੀ, ਵੀਰਤਾ ਅਤੇ ਦਿਆਲਤਾ ਦੀ ਕੋਈ ਉਦਾਹਰਨ ਦਿਓ ।
ਉੱਤਰ-ਮਾਈ ਭਾਗੋ, ਮਾਤਾ ਗੁਜਰੀ, ਰਾਣੀ ਲਕਸ਼ਮੀ ਬਾਈ, ਔਰਤਾਂ ਦੀ ਦਲੇਰੀ, ਵੀਰਤਾ ਅਤੇ ਦਿਆਲਤਾ ਦੀਆਂ ਉਦਾਹਰਨਾਂ ਹਨ ।
ਪ੍ਰਸ਼ਨ 5. ਕੀ ਆਧੁਨਿਕ ਸਮੇਂ ਵਿੱਚ ਲਿੰਗ ਆਧਾਰਿਤ ਵਿਤਕਰਾ ਨਜ਼ਰ ਆਉਂਦਾ ਹੈ ?
ਉੱਤਰ-ਜੀ ਹਾਂ, ਅੱਜ ਵੀ ਸਾਨੂੰ ਕਈ ਥਾਂਵਾਂ ਉੱਤੇ ਲਿੰਗ ਆਧਾਰਿਤ ਵਿਤਕਰਾ ਨਜ਼ਰ ਆਉਂਦਾ ਹੈ ।
ਪ੍ਰਸ਼ਨ 6. ਕਿਹੜੇ ਵਿਦਿਆਰਥੀ ਵਿਲੱਖਣ ਅਤੇ ਸਫਲ ਹੁੰਦੇ ਹਨ ?
ਉੱਤਰ-ਸਮੇਂ ਦੀ ਕਦਰ ਕਰਨ ਵਾਲੇ ਵਿਦਿਆਰਥੀ ਵਿਲੱਖਣ ਅਤੇ ਸਫਲ ਹੁੰਦੇ ਹਨ ।
ਪ੍ਰਸ਼ਨ 7. ਸਮੇਂ ਦੀ ਕਦਰ ਕਿਉਂ ਕਰਨੀ ਚਾਹੀਦੀ ਹੈ ?
ਉੱਤਰ-ਕਿਉਂਕਿ ਜੇਕਰ ਇੱਕ ਵਾਰੀ ਸਮਾਂ ਚਲਾ ਗਿਆ ਤਾਂ ਉਹ ਮੁੜ ਕੇ ਵਾਪਸ ਨਹੀਂ ਆਉਂਦਾ ਹੈ ।
ਪ੍ਰਸ਼ਨ 8. ਜੇ ਸਮਾਂ ਵਿਅਰਥ ਕੀਤਾ ਜਾਵੇ ਤਾਂ ਕੀ ਹੋਵੇਗਾ ?
ਉੱਤਰ-ਤਾਂ ਸਮਾਂ ਵੀ ਸਾਡੀ ਕਦਰ ਨਹੀਂ ਕਰੇਗਾ ਅਤੇ ਅਸੀਂ ਜੀਵਨ ਵਿੱਚ ਸਫ਼ਲ ਨਹੀਂ ਹੋ ਸਕਾਂਗੇ ।
ਪ੍ਰਸ਼ਨ 9. ਕਿਹੜਾ ਵਿਦਿਆਰਥੀ ਜੀਵਨ ਵਿੱਚ ਸਫ਼ਲ ਹੁੰਦਾ ਹੈ ?
ਉੱਤਰ-ਜਿਹੜਾ ਵਿਦਿਆਰਥੀ ਸਮੇਂ ਦੀ ਕਦਰ ਕਰਦੇ ਹੋਏ ਸਮੇਂ ਦੀ ਵਿਉਂਤਬੰਦੀ ਕਰਦਾ ਹੈ, ਉਹ ਸਫ਼ਲ ਹੋ ਜਾਂਦਾ ਹੈ l
ਪ੍ਰਸ਼ਨ 10. ਸਮੇਂ ਦੀ ਵਿਉਂਤਬੰਦੀ ਦਾ ਕੀ ਅਰਥ ਹੈ ?
ਉੱਤਰ-ਸਮੇਂ ਦੀ ਵਿਉਂਤਬੰਦੀ ਦਾ ਅਰਥ ਹੈ ਕਿ ਸਮੇਂ ਦਾ ਇਸ ਤਰ੍ਹਾਂ ਪ੍ਰਯੋਗ ਕੀਤਾ ਜਾਵੇ ਕਿ ਹਰੇਕ ਮਿੰਟ ਦਾ ਫ਼ਾਇਦਾ ਹੋ ਸਕੇ ।
ਪ੍ਰਸ਼ਨ 11. ਅਸੀਂ ਆਪਣਾ ਸਮਾਂ ਕਿਵੇਂ ਬਚਾ ਸਕਦੇ ਹਾਂ ?
ਉੱਤਰ-ਸੋਸ਼ਲ ਮੀਡੀਆ ਦਾ ਪ੍ਰਯੋਗ ਕਰ ਕੇ ਅਸੀਂ ਆਪਣਾ ਸਮਾਂ ਬਚਾ ਸਕਦੇ ਹਾਂ ।
ਪ੍ਰਸ਼ਨ 12. ਸੋਸ਼ਲ ਮੀਡੀਆ ਦਾ ਸਾਨੂੰ ਕੀ ਫ਼ਾਇਦਾ ਹੈ ?
ਉੱਤਰ-ਸੋਸ਼ਲ ਮੀਡੀਆ ਤੋਂ ਸਾਨੂੰ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਹੁੰਦੀ ਹੈ ।
ਪ੍ਰਸ਼ਨ 13, ਆਧੁਨਿਕ ਸਮੇਂ ਵਿੱਚ ਕਿਸ ਚੀਜ਼ ਦੀ ਭੂਮਿਕਾ ਕਾਫ਼ੀ ਵੱਧ ਗਈ ਹੈ ?
ਉੱਤਰ-ਆਧੁਨਿਕ ਸਮੇਂ ਵਿੱਚ ਸੰਚਾਰ ਸਾਧਨਾਂ ਦੀ ਭੂਮਿਕਾ ਕਾਫ਼ੀ ਵੱਧ ਗਈ ਹੈ ।
ਪ੍ਰਸ਼ਨ 14. ਸੰਚਾਰ ਸਾਧਨਾਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਦਾ ਮੂਲ ਉਦੇਸ਼ ਕੀ ਹੁੰਦਾ ਹੈ ?
ਉੱਤਰ-ਸੰਚਾਰ ਸਾਧਨਾਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਦਾ ਮੂਲ ਉਦੇਸ਼ ਪੈਸੇ ਕਮਾਉਣਾ ਹੁੰਦਾ ਹੈ ।
ਪ੍ਰਸ਼ਨ 15. ਸੰਚਾਰ ਦੇ ਸਾਧਨ ਕੀ ਮੁਹੱਈਆ ਕਰਵਾਉਂਦੇ ਹਨ ?
ਉੱਤਰ-ਇਹ ਸਾਨੂੰ ਅੱਡ-ਅੱਡ ਪ੍ਰਕਾਰ ਦੀ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ ?
ਪ੍ਰਸ਼ਨ 16. ਸੰਚਾਰ ਸਾਧਨਾਂ ਦੀ ਗ਼ਲਤ ਵਰਤੋਂ ਦਾ ਕੀ ਨੁਕਸਾਨ ਹੈ ?
ਉੱਤਰ-ਸੰਚਾਰ ਸਾਧਨਾਂ ਦੀ ਗ਼ਲਤ ਵਰਤੋਂ ਨਾਲ ਲੋਕ ਮਾੜੀਆਂ ਆਦਤਾਂ ਗ੍ਰਹਿਣ ਕਰ ਲੈਂਦੇ ਹਨ ਅਤੇ ਮੂਲ ਉਦੇਸ਼ ਤੋਂ ਭਟਕ ਜਾਂਦੇ ਹਨ ।
ਪ੍ਰਸ਼ਨ 17. ਵਿਦਿਆਰਥੀਆਂ ਨੂੰ ਇੰਟਰਨੈੱਟ ਅਤੇ ਮੋਬਾਈਲ ਦੀ ਵਰਤੋਂ ਤੋਂ ਪਹਿਲਾਂ ਕੀ ਪ੍ਰਣ ਕਰਨਾ ਚਾਹੀਦਾ ਹੈ ?
ਉੱਤਰ-ਵਿਦਿਆਰਥੀਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਇਨ੍ਹਾਂ ਦੀ ਵਰਤੋਂ ਸਿਰਫ਼ ਆਪਣਾ ਗਿਆਨ ਵਧਾਉਣ ਲਈ ਕਰਨਗੇ ।
ਪ੍ਰਸ਼ਨ 18. ਇੰਟਰਨੈੱਟ ਅਤੇ ਸੰਚਾਰ ਦੇ ਸਾਧਨਾਂ ਦੀ ਸਹੀ ਵਰਤੋਂ ਦਾ ਕੀ ਲਾਭ ਹੁੰਦਾ ਹੈ ?
ਉੱਤਰ—ਇਹ ਵਿਦਿਆਰਥੀ ਦੇ ਗਿਆਨ ਵਿੱਚ ਵਾਧਾ ਅਤੇ ਉਸਦੀ ਸ਼ਖ਼ਸੀਅਤ ਵਿੱਚ ਨਿਖ਼ਾਰ ਲੈ ਕੇ ਆਉਂਦੇ ਹਨ ।
ਪ੍ਰਸ਼ਨ 19. ਕੀ ਖੇਡਾਂ ਖੇਡਣ ਲਈ ਪ੍ਰੋਡਕਟ ਅਤੇ ਟਾਨਿਕ ਖਾਣੇ ਜ਼ਰੂਰੀ ਹਨ ?
ਉੱਤਰ-ਜੀ ਨਹੀਂ, ਖੇਡਾਂ ਖੇਡਣ ਲਈ ਇਹਨਾਂ ਦੀ ਜ਼ਰੂਰਤ ਨਹੀਂ ਹੁੰਦੀ ਹੈ ।
ਪ੍ਰਸ਼ਨ 20. ਖੇਡਾਂ ਵਿੱਚ ਮੁਹਾਰਤ ਹਾਸਲ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-ਖੇਡਾਂ ਵਿੱਚ ਮੁਹਾਰਤ ਲਗਾਤਾਰ ਅਭਿਆਸ ਨਾਲ ਹਾਸਲ ਕੀਤੀ ਜਾ ਸਕਦੀ ਹੈ ।

(III) ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਲਿੰਗ ਵਿਤਕਰੇ ਦਾ ਕੀ ਅਰਥ ਹੈ ?
ਉੱਤਰ-ਸਮਾਜ ਵਿੱਚ ਦੋ ਤਰ੍ਹਾਂ ਦੇ ਲਿੰਗ ਹੁੰਦੇ ਹਨ-ਆਦਮੀ ਅਤੇ ਔਰਤ । ਇਹਨਾਂ ਵਿੱਚ ਜੇਕਰ ਲਿੰਗ ਦੇ ਆਧਾਰ ਉੱਤੇ ਕਿਸੇ ਇੱਕ ਲਿੰਗ ਨਾਲ ਕੋਈ ਵਿਤਕਰਾ ਹੁੰਦਾ ਹੈ ਤਾਂ ਇਸ ਨੂੰ ਲਿੰਗ ਵਿਤਕਰਾ ਕਹਿੰਦੇ ਹਨ । ਸਾਡੇ ਸਮਾਜ ਵਿੱਚ ਪੁਰਸ਼ ਲਿੰਗ ਵਲੋਂ ਇਸਤਰੀ ਲਿੰਗ ਨਾਲ ਵਿਤਕਰਾ ਕੀਤਾ ਜਾਂਦਾ ਹੈ । ਉਦਾਹਰਨ ਦੇ ਲਈ ਕਈ ਅਜਿਹੇ ਕੰਮ ਹਨ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਸਿਰਫ਼ ਆਦਮੀ ਹੀ ਕਰ ਸਕਦੇ ਹਨ । ਆਦਮੀ ਸ਼ਕਤੀਸ਼ਾਲੀ ਹਨ ਅਤੇ ਉਹ ਔਰਤਾਂ ਨਾਲ ਧੱਕਾ ਕਰਦੇ ਹਨ, ਉਹਨਾਂ ਨੂੰ ਕੋਈ ਅਧਿਕਾਰ ਨਹੀਂ ਦਿੰਦੇ । ਇਹ ਹੀ ਲਿੰਗ ਵਿਤਕਰਾ ਹੁੰਦਾ ਹੈ ।
ਪ੍ਰਸ਼ਨ 2. ਕੀ ਅੱਜ ਦੇ ਸਮਾਜ ਵਿੱਚ ਲਿੰਗ ਵਿਤਕਰਾ ਮੌਜੂਦ ਹੈ ?
ਉੱਤਰ-ਜੀ ਹਾਂ, ਅੱਜ ਦੇ ਸਮਾਜ ਵਿੱਚ ਲਿੰਗ ਵਿਤਕਰਾ ਮੌਜੂਦ ਹੈ । ਇਸ ਦੀ ਸਭ ਤੋਂ ਆਮ ਉਦਾਹਰਨ ਅਸੀਂ ਦੇਖ ਸਕਦੇ ਹਾਂ ਕਿਸੇ ਵੀ ਕੰਮ ਕਰਨ ਦੀ ਥਾਂ ਉੱਤੇ, ਜਿੱਥੇ ਔਰਤਾਂ ਨੂੰ ਆਦਮੀਆਂ ਦੀ ਤੁਲਨਾ ਵਿਚ ਕੰਮ ਕਰਨ ਦੇ ਘੱਟ ਪੈਸੇ ਦਿੱਤੇ ਜਾਂਦੇ ਹਨ । ਸਾਡੇ ਰਾਜਨੀਤਿਕ ਜੀਵਨ ਵਿੱਚ ਵੀ ਔਰਤਾਂ ਘੱਟ ਹੁੰਦੀਆਂ ਹਨ । ਸਾਡੇ ਸਮਾਜ ਵਿੱਚ ਹੁੰਦੇ ਜ਼ਿਆਦਾਤਰ ਅਪਰਾਧ ਵੀ ਔਰਤਾਂ ਨਾਲ ਹੀ ਸੰਬੰਧਿਤ ਹੁੰਦੇ ਹਨ । ਔਰਤਾਂ ਨੂੰ ਚਾਹੇ ਸੰਵਿਧਾਨ ਨੇ ਬਰਾਬਰ ਅਧਿਕਾਰ ਦਿੱਤੇ ਹਨ ਪਰ ਸਮਾਜ ਵਿੱਚ ਹਾਲੇ ਵੀ ਉਹਨਾਂ ਨੂੰ ਸਮਾਨਤਾ ਨਹੀਂ ਮਿਲ ਪਾਈ ਹੈ ।
ਪ੍ਰਸ਼ਨ 3. ਕੀ ਮੁੰਡੇ ਕੁੜੀਆਂ ਵਿਚਕਾਰ ਵਿਤਕਰਾ ਖ਼ਤਮ ਕਰ ਦੇਣਾ ਚਾਹੀਦਾ ਹੈ ?
ਉੱਤਰ-ਜੀ ਹਾਂ, ਇਸ ਵਿਤਕਰੇ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ । ਇੱਕ ਆਦਰਸ਼ ਸਮਾਜ ਸਮਾਨਤਾ ਉੱਤੇ ਆਧਾਰਿਤ ਹੁੰਦਾ ਹੈ ਅਤੇ ਉਸ ਵਿੱਚ ਕਿਸੇ ਵੀ ਪ੍ਰਕਾਰ ਦਾ ਵਿਤਕਰਾ, ਚਾਹੇ ਉਹ ਧਰਮ, ਪ੍ਰਜਾਤੀ, ਰਹਿਣ ਦੀ ਥਾਂ, ਪੈਸਾ ਆਦਿ ਕਿਉਂ ਨਾ ਹੋਵੇ, ਨਹੀਂ ਹੋਣਾ ਚਾਹੀਦਾ ਹੈ । ਜੇਕਰ ਅਸੀਂ ਆਦਮੀਆਂ ਅਤੇ ਔਰਤਾਂ ਵਲੋਂ ਕੀਤੇ ਜਾਣ ਵਾਲੇ ਕੰਮਾਂ ਵੱਲ ਦੇਖੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਸਮਾਜ ਨੇ ਜਿਹੜੇ ਕੰਮ ਔਰਤਾਂ ਨੂੰ ਦਿੱਤੇ ਹੋਏ ਹਨ, ਉਹ ਜ਼ਿਆਦਾ ਔਖੇ ਹਨ ਅਤੇ ਉਹਨਾਂ ਨੂੰ ਕਰਨ ਲਈ ਬਹੁਤ ਧੀਰਜ ਰੱਖਣ ਦੀ ਲੋੜ ਹੁੰਦੀ ਹੈ । ਆਦਮੀ ਤਾਂ ਸਹੀ ਤਰੀਕੇ ਨਾਲ ਉਹਨਾਂ ਕੰਮਾਂ ਨੂੰ ਕਰ ਵੀ ਨਹੀਂ ਸਕਣਗੇ । ਇਸ ਲਈ ਸਾਨੂੰ ਇਹ ਵਿਤਕਰਾ ਖ਼ਤਮ ਕਰ ਕੇ ਸਮਾਜ ਵਿਚ ਸਮਾਨਤਾ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।
ਪ੍ਰਸ਼ਨ 4. ਸਮੇਂ ਦੀ ਕਦਰ ਕਿਉਂ ਕਰਨੀ ਚਾਹੀਦੀ ਹੈ ?
ਉੱਤਰ-ਕਹਿੰਦੇ ਹਨ ਕਿ ਗਿਆ ਹੋਇਆ ਸਮਾਂ ਮੁੜ ਕੇ ਵਾਪਸ ਨਹੀਂ ਆਉਂਦਾ ।ਜੇਕਰ ਇੱਕ ਵਾਰੀ ਸਮਾਂ ਹੱਥੋਂ ਨਿਕਲ ਜਾਵੇ, ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੋ, ਉਹ ਵਾਪਸ ਨਹੀਂ ਆਵੇਗਾ ।ਜੇਕਰ ਅਸੀਂ ਸਮੇਂ ਦੀ ਕਦਰ ਕਰਾਂਗੇ ਤਾਂ ਅਸੀਂ ਆਪਣੇ ਸਾਰੇ ਕੰਮ ਠੀਕ ਸਮੇਂ ਅਤੇ ਠੀਕ ਤਰੀਕੇ ਨਾਲ ਕਰ ਸਕਾਂਗੇ, ਸਮੇਂ ਦਾ ਸਹੀ ਮੁੱਲ ਪਵੇਗਾ ਅਤੇ ਸਾਡਾ ਜੀਵਨ ਵੀ ਸਫ਼ਲ ਹੋ ਜਾਵੇਗਾ । ਇਸ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਸਾਨੂੰ ਆਪਣੇ ਸਮੇਂ ਨੂੰ ਸਾਂਭਣਾ ਆਉਣਾ ਚਾਹੀਦਾ ਹੈ । ਜੇਕਰ ਅਸੀਂ ਆਪਣਾ ਸਮਾਂ ਸਾਂਭ ਲਿਆ ਤਾਂ ਨਿਸ਼ਚਿਤ ਰੂਪ ਨਾਲ ਅਸੀਂ ਆਪਣੇ ਜੀਵਨ ਵਿੱਚ ਤਰੱਕੀ ਕਰ ਸਕਾਂਗੇ ਅਤੇ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰ ਸਕਾਂਗੇ । ਇਸ ਲਈ ਇਹ ਕਿਹਾ ਜਾਂਦਾ ਹੈ ਕਿ ਸਮਾਂ ਹੀ ਸੰਕਲਪ ਹੈ ਅਤੇ ਸੰਕਲਪ ਲਵੋ ਕਿ ਅਸੀਂ ਇਸ ਨੂੰ ਵਿਅਰਥ ਨਹੀਂ ਕਰਾਂਗੇ ।
ਪ੍ਰਸ਼ਨ 5. ‘‘ਸਮੇਂ ਦੀ ਸਹੀ ਵਰਤੋਂ ਹੀ ਸਮੇਂ ਦਾ ਸਦਉਪਯੋਗ ਹੈ ।’ ਇਸ ਕਥਨ ਨੂੰ ਸਮਝਾਓ ।
ਉੱਤਰ-ਇਹ ਸਹੀ ਕਿਹਾ ਗਿਆ ਹੈ ਕਿ ਸਮੇਂ ਦੀ ਸਹੀ ਵਰਤੋਂ ਹੀ ਸਮੇਂ ਦਾ ਸਦਉਪਯੋਗ ਹੈ । ਅਸਲ ਵਿੱਚ ਇਹ ਵਿਅਕਤੀ ਦੇ ਆਪਣੇ ਹੱਥ ਵਿੱਚ ਹੁੰਦਾ ਹੈ ਕਿ ਉਹ ਆਪਣੇ ਸਮੇਂ ਦਾ ਕਿਸ ਤਰ੍ਹਾਂ ਉਪਯੋਗ ਕਰਦਾ ਹੈ । ਜੇਕਰ ਉਹ ਆਪਣੇ ਸਮੇਂ ਵਿਚ ਕੋਈ ਵਧੀਆ ਕੰਮ ਕਰਦਾ ਹੈ, ਪੜ੍ਹਦਾ ਹੈ, ਆਪਣੀ ਪ੍ਰਗਤੀ ਦੀਆਂ ਕੋਸ਼ਿਸ਼ਾਂ ਕਰਦਾ ਹੈ ਤਾਂ ਨਿਸ਼ਚਿਤ ਹੀ ਉਸਦੇ ਗਿਆਨ ਅਤੇ ਪੈਸੇ ਵਿਚ ਵਾਧਾ ਹੁੰਦਾ ਹੈ । ਪਰ ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਨਾ ਉਸ ਕੋਲ ਗਿਆਨ ਆਵੇਗਾ ਅਤੇ ਨਾ ਹੀ ਪੈਸਾ । ਇੱਕ ਵਿਦਿਆਰਥੀ ਨੂੰ ਹਮੇਸ਼ਾ ਕਿਹਾ ਜਾਂਦਾ ਹੈ ਕਿ ਉਹ ਇੱਕ ਸਮਾਂ ਸਾਰਣੀ ਬਣਾਵੇ ਤਾਂਕਿ ਸਾਰੇ ਵਿਸ਼ਿਆਂ ਉੱਤੇ ਬਰਾਬਰ ਧਿਆਨ ਦਿੱਤਾ ਜਾ ਸਕੇ । ਜੇਕਰ ਉਹ ਆਪਣੀ ਸਮਾਂ ਸਾਰਣੀ ਨਹੀਂ ਬਣਾਉਂਦਾ ਅਤੇ ਸਮਾਂ ਵਿਅਰਥ ਬਤੀਤ ਕਰ ਦਿੰਦਾ ਹੈ ਤਾਂ ਆਉਣ ਵਾਲਾ ਸਮਾਂ ਉਸ ਲਈ ਠੀਕ ਨਹੀਂ ਹੋਵੇਗਾ । ਇਸੇ ਕਰਕੇ ਹਰੇਕ ਵਿਅਕਤੀ ਨੂੰ ਆਪਣੇ ਸਮੇਂ ਦਾ ਸਹੀ ਉਪਯੋਗ ਕਰਨਾ ਚਾਹੀਦਾ ਹੈ ਤਾਂਕਿ ਉਹ ਵੱਧ ਤੋਂ ਵੱਧ ਪ੍ਰਗਤੀ ਕਰ ਸਕੇ ।
ਪ੍ਰਸ਼ਨ 6. ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-ਅੱਜ-ਕਲ੍ਹ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਦਾ ਸਾਡੇ ਜੀਵਨ ਵਿੱਚ ਮਹੱਤਵ ਕਾਫ਼ੀ ਵੱਧ ਗਿਆ ਹੈ । ਸੋਸ਼ਲ ਮੀਡੀਆ ਵਿੱਚ ਫੇਸਬੁੱਕ, ਇੰਸਟਾਗ੍ਰਾਮ, ਗੂਗਲ ਆਦਿ ਆ ਜਾਂਦੇ ਹਨ । ਇਹਨਾਂ ਵਿੱਚੋਂ ਗੂਗਲ ਸਾਡੇ ਲਈ ਬਹੁਤ ਲਾਭਕਾਰੀ ਸਿੱਧ ਹੋ ਸਕਦਾ ਹੈ । ਗੂਗਲ ਉੱਤੇ ਹਰੇਕ ਪ੍ਰਕਾਰ ਦੀ ਜਾਣਕਾਰੀ ਮੌਜੂਦ ਹੁੰਦੀ ਹੈ । ਚਾਹੇ ਕੋਈ ਵੀ ਵਿਸ਼ਾ ਕਿਉਂ ਨਾ ਹੋਵੇ, ਗੂਗਲ ਸਾਨੂੰ ਹਰੇਕ ਪ੍ਰਕਾਰ ਦੀ ਜਾਣਕਾਰੀ ਬਿਨਾਂ ਕਿਸੇ ਦੇਰੀ ਦੇ, ਕੁੱਝ ਸਕਿੰਟਾਂ ਵਿੱਚ ਹੀ ਦੇ ਦਿੰਦਾ ਹੈ । ਇਸ ਤੋਂ ਇਲਾਵਾ ਜਦੋਂ ਅਸੀਂ ਆਪਣਾ ਕੰਮ ਕਰ ਕੇ ਥੱਕ ਜਾਂਦੇ ਹਾਂ ਤਾਂ ਅਸੀਂ ਫੇਸਬੁੱਕ, ਇੰਸਟਾਗ੍ਰਾਮ ਆਦਿ ਨਾਲ ਆਪਣਾ ਮਨੋਰੰਜਨ ਕਰ ਸਕਦੇ ਹਾਂ, ਆਪਣੇ ਪੁਰਾਣੇ ਸਾਥੀ ਲੱਭ ਕੇ ਉਹਨਾਂ ਨਾਲ ਦੁਬਾਰਾ ਸੰਬੰਧ ਸਥਾਪਿਤ ਕਰ ਸਕਦੇ ਹਾਂ । ਇਸ ਤਰ੍ਹਾਂ ਇਹਨਾਂ ਦਾ ਸਹੀ ਪ੍ਰਯੋਗ ਕਰ ਕੇ ਅਸੀਂ ਆਪਣੇ ਜੀਵਨ ਨੂੰ ਕਈ ਪ੍ਰਕਾਰ ਨਾਲ ਸੁਖਾਲਾ ਕਰ ਸਕਦੇ ਹਾਂ ।
ਪ੍ਰਸ਼ਨ 7. ਸਕੂਲ ਅਧਿਆਪਕ ਵਲੋਂ ਵਿਦਿਆਰਥੀਆਂ ਦੇ ਵਟਸਐਪ ਗਰੁੱਪ ਬਣਾਉਣ ਦੇ ਕੀ ਲਾਭ ਹਨ ?
ਉੱਤਰ— (i) ਵਟਸਐਪ ਗਰੁੱਪ ਬਣਾਉਣ ਨਾਲ ਅਧਿਆਪਕ ਵਿਦਿਆਰਥੀਆਂ ਨੂੰ ਘਰੋਂ ਕਰਨ ਵਾਲਾ ਕੰਮ ਦੇ ਸਕਦਾ ਹੈ ।
(ii) ਜੇਕਰ ਵਿਦਿਆਰਥੀ ਨੂੰ ਪੜ੍ਹਨ ਵੇਲੇ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਗਰੁੱਪ ਵਿੱਚ ਪ੍ਰਸ਼ਨ ਪੁੱਛ ਸਕਦਾ ਹੈ ।
(iii) ਵਿਦਿਆਰਥੀ ਇੱਕ-ਦੂਜੇ ਦੇ ਪ੍ਰਸ਼ਨਾਂ ਦੇ ਉੱਤਰ ਦਿੰਦੇ ਹਨ, ਜਿਸ ਨਾਲ ਸਾਰੇ ਵਿਦਿਆਰਥੀਆਂ ਦੀ ਪਾਠ ਦੀ ਦੁਹਰਾਈ ਹੋ ਜਾਂਦੀ ਹੈ ।
(iv) ਵਿਦਿਆਰਥੀ ਇੱਕ-ਦੂਜੇ ਦੇ ਨੇੜੇ ਆ ਜਾਂਦੇ ਹਨ ਅਤੇ ਪ੍ਰੀਖਿਆ ਦੇ ਸਮੇਂ ਇੱਕ-ਦੂਜੇ ਦੀ ਮਦਦ ਕਰਦੇ ਹਨ ।
(v) ਗਰੁੱਪ ਦਾ ਸਹੀ ਇਸਤੇਮਾਲ ਬੱਚਿਆਂ ਲਈ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਪਤਾ ਚਲ ਜਾਂਦਾ ਹੈ ਕਿ ਕਿਸ ਸਮੇਂ ਕਿਹੜੀ ਗੱਲ ਕਰਨੀ ਹੈ ਜਾਂ ਨਹੀਂ ਕਰਨੀ ਹੈ ।
ਪ੍ਰਸ਼ਨ 8. ਕੀ ਪ੍ਰੋਡਕਟ ਅਤੇ ਟਾਨਿਕਾਂ ਦੀ ਮਦਦ ਨਾਲ ਖੇਡ ਨੂੰ ਸੁਧਾਰਿਆ ਜਾ ਸਕਦਾ ਹੈ ?
ਉੱਤਰ-ਜੀ ਨਹੀਂ, ਪ੍ਰੋਡਕਟ ਅਤੇ ਟਾਨਿਕਾਂ ਦੀ ਮਦਦ ਨਾਲ ਖੇਡ ਨੂੰ ਸੁਧਾਰਿਆ ਨਹੀਂ ਜਾ ਸਕਦਾ । ਇਸ ਨਾਲ ਤਾਂ ਸਿਰਫ਼ ਉਸ ਸਮੇਂ ਸਰੀਰਿਕ ਸ਼ਕਤੀ ਵੱਧ ਜਾਵੇਗੀ । ਇਸ ਦੀ ਜੇਕਰ ਸਰੀਰ ਨੂੰ ਆਦਤ ਪੈ ਜਾਵੇ ਤਾਂ ਸਰੀਰ ਖ਼ਰਾਬ ਵੀ ਹੋ ਸਕਦਾ ਹੈ । ਖੇਡ ਨੂੰ ਸਿਰਫ਼ ਇੱਕ ਤਰੀਕੇ ਨਾਲ ਸੁਧਾਰਿਆ ਜਾ ਸਕਦਾ ਹੈ ਅਤੇ ਉਹ ਹੈ ਅਭਿਆਸ ਅਤੇ ਸਖ਼ਤ ਮਿਹਨਤ । ਅਭਿਆਸ ਨਾਲ ਹੀ ਅਸੀਂ ਆਪਣੀ ਖੇਡ ਨੂੰ ਸੁਧਾਰ ਸਕਦੇ ਹਾਂ ਅਤੇ ਖੇਡ ਵਿੱਚ ਮੁਹਾਰਤ ਹਾਸਲ ਕਰ ਸਕਦੇ ਹਾਂ । ਇਹ ਇੱਕ ਗ਼ਲਤ ਧਾਰਨਾ ਹੈ ਕਿ ਟਾਨਿਕਾਂ ਦੀ ਮਦਦ ਨਾਲ ਖੇਡ ਨੂੰ ਸੁਧਾਰਿਆ ਜਾ ਸਕਦਾ ਹੈ । ਸਾਨੂੰ ਅਜਿਹੀ ਧਾਰਨਾ ਤੋਂ ਬਚਣਾ ਚਾਹੀਦਾ ਹੈ ।

(IV) ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ–ਮੋਬਾਇਲ, ਇੰਟਰਨੈੱਟ ਅਤੇ ਸੰਚਾਰ ਸਾਧਨਾਂ ਦੀ ਸੁਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-ਅੱਜ-ਕਲ੍ਹ ਦੇ ਸਮੇਂ ਵਿੱਚ ਸਾਡੇ ਜੀਵਨ ਵਿੱਚ ਸੰਚਾਰ ਸਾਧਨਾਂ ਦੀ ਭੂਮਿਕਾ ਕਾਫ਼ੀ ਵੱਧ ਗਈ ਹੈ ਅਤੇ ਅਸੀਂ ਇਸ ਦਾ ਪ੍ਰਯੋਗ ਵੀ ਕਾਫ਼ੀ ਕਰ ਰਹੇ ਹਾਂ । ਪਰੰਤੂ ਸਾਨੂੰ ਇਸਦੀ ਆਦਤ ਨਹੀਂ ਪੈਣੀ ਚਾਹੀਦੀ ਬਲਕਿ ਸਾਨੂੰ ਇਹਨਾਂ ਦੀ ਸੁਵਰਤੋਂ ਕਰਨੀ ਚਾਹੀਦੀ ਹੈ ।ਹੇਠਾਂ ਲਿਖੇ ਤਰੀਕਿਆਂ ਨਾਲ ਅਸੀਂ ਮੋਬਾਇਲ, ਇੰਟਰਨੈੱਟ ਅਤੇ ਸੰਚਾਰ ਸਾਧਨਾਂ ਦੀ ਸੁਵਰਤੋਂ ਕਰ ਸਕਦੇ ਹਾਂ –
  1. ਸਾਨੂੰ ਮੋਬਾਇਲ ਉੱਤੇ ਗੇਮਾਂ ਨਹੀਂ ਖੇਡਣੀਆਂ ਚਾਹੀਦੀਆਂ ਬਲਕਿ ਸਾਨੂੰ ਗਿਆਨ ਦੀ ਪ੍ਰਾਪਤੀ ਲਈ ਇਸ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
  2. ਗੂਗਲ ਉੱਤੇ ਹਰੇਕ ਵਿਸ਼ੇ ਨਾਲ ਸੰਬੰਧਿਤ ਬਹੁਤ ਸਾਰੀ ਜਾਣਕਾਰੀ ਮੌਜੂਦ ਹੈ । ਸਾਨੂੰ ਸੰਚਾਰ ਸਾਧਨਾਂ ਦਾ ਪ੍ਰਯੋਗ ਕਰਕੇ ਇਸ ਜਾਣਕਾਰੀ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ ਅਤੇ ਆਪਣੇ ਵਿਸ਼ੇ ਉੱਤੇ ਪਕੜ ਮਜ਼ਬੂਤ ਕਰਨੀ ਚਾਹੀਦੀ ਹੈ l
  3. ਅੱਜ-ਕਲ੍ਹ ਤਾਂ ਮੋਬਾਇਲ, ਇੰਟਰਨੈੱਟ ਦੀ ਮਦਦ ਨਾਲ ਪੜ੍ਹਾਈ ਵੀ ਹੋ ਰਹੀ ਹੈ । ਇਸ ਤਰ੍ਹਾਂ ਇਹਨਾਂ ਦੀ ਮਦਦ ਨਾਲ ਪੜ੍ਹਾਈ ਵੀ ਕੀਤੀ ਜਾ ਸਕਦੀ ਹੈ ।
  4. ਵੱਧ ਮੋਬਾਇਲ ਜਾਂ ਕੰਪਿਊਟਰ ਦੇ ਪ੍ਰਯੋਗ ਨਾਲ ਅੱਖਾਂ ਵੀ ਖ਼ਰਾਬ ਹੋ ਸਕਦੀਆਂ ਹਨ । ਇਸ ਲਈ ਜਿੰਨਾ ਜ਼ਰੂਰਤ ਹੋਵੇ, ਇਹਨਾਂ ਦਾ ਸਿਰਫ਼ ਉੱਨਾ ਹੀ ਪ੍ਰਯੋਗ ਕਰਨਾ ਚਾਹੀਦਾ ਹੈ ।
  5. ਇਹਨਾਂ ਦੇ ਪ੍ਰਯੋਗ ਨਾਲ ਅਸੀਂ ਆਪਣਾ ਅਤੇ ਆਪਣੇ ਬੱਚਿਆਂ ਦੀ ਸ਼ਖ਼ਸੀਅਤ ਦਾ ਵਿਕਾਸ ਕਰ ਸਕਦੇ ਹਾਂ ਅਤੇ ਉਹਨਾਂ ਦਾ ਸੁਨਹਿਰਾ ਭਵਿੱਖ ਤਿਆਰ ਕਰ ਸਕਦੇ ਹਾਂ ।
  6. ਇਹਨਾਂ ਦੀ ਮਦਦ ਨਾਲ ਵਿਦਿਆਰਥੀ ਆਪਣੇ ਮੂਲ ਉਦੇਸ਼ ਅਰਥਾਤ ਜੀਵਨ ਵਿੱਚ ਪ੍ਰਗਤੀ ਕਰ ਸਕਦੇ ਹਨ ।

The Complete Educational Website

Leave a Reply

Your email address will not be published. Required fields are marked *