PSEB 10th Class Welcome Life Solutions Chapter 7 ਫ਼ੈਸਲੇ ਲੈਣ ਦੀ ਯੋਗਤਾ
PSEB 10th Class Welcome Life Solutions Chapter 7 ਫ਼ੈਸਲੇ ਲੈਣ ਦੀ ਯੋਗਤਾ
PSEB Solutions for Class 10 Welcome Life Chapter 7 ਫ਼ੈਸਲੇ ਲੈਣ ਦੀ ਯੋਗਤਾ
Welcome Life Guide for Class 10 PSEB ਫ਼ੈਸਲੇ ਲੈਣ ਦੀ ਯੋਗਤਾ Textbook Questions and Answers
ਵਿਸ਼ੇ ਬਾਰੇ ਜਾਣਕਾਰੀ
◆ ਇਹ ਪਾਠ ਭਵਿੱਖ ਲਈ ਕਿੱਤੇ ਦੀ ਚੋਣ ਦੇ ਮੁੱਦੇ ਉੱਤੇ ਸ਼ੁਰੂ ਹੁੰਦਾ ਹੈ ਕਿ ਵਿਅਕਤੀ ਨੂੰ ਕਿਹੜਾ ਕਿੱਤਾ ਚੁਣਨਾ ਚਾਹੀਦਾ ਹੈ ।
◆ ਅਸਲ ਵਿੱਚ ਜ਼ਿਆਦਾਤਰ ਲੋਕ ਇਸ ਮੁੱਦੇ ਉੱਤੇ ਦੁਚਿੱਤੀ ਵਿੱਚ ਫਸੇ ਹੁੰਦੇ ਹਨ ਕਿ ਉਹਨਾਂ ਨੂੰ ਕਿਹੜਾ ਕਿੱਤਾ ਅਪਨਾਉਣਾ ਚਾਹੀਦਾ ਹੈ । ਜਿਸ ਨਾਲ ਉਹਨਾਂ ਨੂੰ ਵੱਧ ਪੈਸੇ ਮਿਲਣ ਅਤੇ ਨਾਲ ਹੀ ਉਹਨਾਂ ਦਾ ਦਿਲ ਵੀ ਲੱਗਿਆ ਰਹੇ ।
◆ ਬਹੁਤ ਸਾਰੇ ਬੱਚਿਆਂ ਉੱਤੇ ਮਾਪਿਆਂ ਦਾ ਦਬਾਓ ਹੁੰਦਾ ਹੈ ਕਿ ਇਹ ਕਿੱਤਾ ਅਪਨਾਉਣਾ ਹੈ ਚਾਹੇ ਬੱਚੇ ਦੀ ਇੱਛਾ ਹੋਵੇ ਜਾਂ ਨਹੀਂ । ਇਹ ਗ਼ਲਤ ਹੈ
◆ ਸਾਨੂੰ ਸਿਰਫ਼ ਉਹੀ ਕਿੱਤਾ ਅਪਨਾਉਣਾ ਚਾਹੀਦਾ ਹੈ ਜਿਸ ਵਿੱਚ ਸਾਡਾ ਮਨ ਲਗਦਾ ਹੋਵੇ । ਸਾਨੂੰ ਕਿਸੇ ਦਬਾਅ ਵਿੱਚ ਨਹੀਂ ਆਉਣਾ ਚਾਹੀਦਾ । ਇਸ ਦੇ ਨਾਲ-ਨਾਲ ਮਾਪਿਆਂ ਨੂੰ ਵੀ ਬੱਚਿਆਂ ਦੀਆਂ ਇੱਛਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਹਰੇਕ ਕਿੱਤੇ ਦੇ ਲਾਭਾਂ, ਨੁਕਸਾਨਾਂ ਬਾਰੇ ਦੱਸਣਾ ਚਾਹੀਦਾ ਹੈ ਤਾਂਕਿ ਉਹ ਸਹੀ ਫ਼ੈਸਲੇ ਲੈ ਸਕਣ ।
◆ ਹਰੇਕ ਵਿਅਕਤੀ ਵਿੱਚ ਫ਼ੈਸਲੇ ਲੈਣ ਦਾ ਵੀ ਹੁਨਰ ਹੋਣਾ ਚਾਹੀਦਾ ਹੈ । ਚਾਹੇ ਅਸੀਂ ਵੱਖ-ਵੱਖ ਸਮਿਆਂ ਉੱਤੇ ਵੱਖਵੱਖ ਫ਼ੈਸਲੇ ਲੈਂਦੇ ਹਾਂ, ਪਰ ਕਈ ਵਾਰੀ ਇਹ ਫ਼ੈਸਲੇ ਲੈਂਦੇ ਹੋਏ ਇੰਨਾ ਸਮਾਂ ਨਿਕਲ ਜਾਂਦਾ ਹੈ ਕਿ ਉਸਦੀ ਅਹਿਮੀਅਤ ਘੱਟ ਜਾਂਦੀ ਹੈ । ਇਸ ਲਈ ਸਹੀ ਸਮੇਂ ਉੱਤੇ ਸਹੀ ਫ਼ੈਸਲੇ ਲੈਣੇ ਚਾਹੀਦੇ ਹਨ ।
◆ ਅਸੀਂ ਆਪਣੀ ਸਖ਼ਸ਼ੀਅਤ ਨੂੰ ਚੰਗੇ ਗੁਣਾਂ ਦੀ ਖ਼ੁਸ਼ਬੂ ਨਾਲ ਮਹਿਕਾ ਸਕਦੇ ਹਾਂ । ਇਸ ਨਾਲ ਸਾਡੇ ਮਨ ਵਿਚ ਬੁਰੇ ਵਿਚਾਰ ਨਹੀਂ ਆਉਣਗੇ ਅਤੇ ਸਾਡੇ ਵਿੱਚ ਚੰਗੇ ਗੁਣ ਆ ਜਾਣਗੇ ।
◆ ਵਿਅਕਤੀ ਵਿੱਚ ਆਤਮ-ਵਿਸ਼ਵਾਸ ਵੀ ਪੂਰਾ ਹੋਣਾ ਚਾਹੀਦਾ ਹੈ ਤਾਂਕਿ ਮੁਸ਼ਕਿਲ ਹਾਲਾਤਾਂ ਦਾ ਡੱਟ ਕੇ ਮੁਕਾਬਲਾ ਕੀਤਾ ਜਾ ਸਕੇ ।
◆ ਵਿਅਕਤੀ ਨੂੰ ਜੀਵਨ ਦੇ ਹਰੇਕ ਪੱਖ ਵਿੱਚ ਆਮ ਸੂਝ (Common Sense) ਦੀ ਵਰਤੋਂ ਕਰਨੀ ਚਾਹੀਦੀ ਹੈ । ਇਸ ਨਾਲ ਅਸੀਂ ਮੁਸ਼ਕਿਲ ਹਾਲਾਤਾਂ ਵਿੱਚ ਨਹੀਂ ਫ਼ਸਦੇ ਅਤੇ ਅਸਾਨੀ ਨਾਲ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ ।
◆ ਜ਼ਿੰਦਗੀ ਵਿੱਚ ਕਈ ਅਜਿਹੇ ਮੌਕੇ ਹੁੰਦੇ ਹਨ ਜਦੋਂ ਕਿਸੇ ਸਮੱਸਿਆ ਨਾਲ ਸੰਬੰਧਿਤ ਨਿਰਣਾ ਲੈਣਾ ਔਖਾ ਹੋ ਜਾਂਦਾ ਹੈ । ਅਜਿਹੀ ਸਥਿਤੀ ਵਿੱਚ ਆਮ ਸਮਝ ਜਾਂ ਸਿਆਣਪ ਹੀ ਕੰਮ ਆਉਂਦੀ ਹੈ । .
◆ ਹਰੇਕ ਵਿਅਕਤੀ ਵਿੱਚ ਆਮ ਸੂਝ ਦੀ ਬਿਰਤੀ ਅਤੇ ਇਸਨੂੰ ਸਹੀ ਸਮੇਂ ਉੱਤੇ ਪ੍ਰਯੋਗ ਕਰਨ ਦਾ ਹੁਨਰ ਹੋਣਾ ਚਾਹੀਦਾ ਹੈ । ਇਸ ਨਾਲ ਜੀਵਨ ਅਸਾਨ ਹੋ ਜਾਂਦਾ ਹੈ ।
ਅਭਿਆਸ ਦੇ ਪ੍ਰਸ਼ਨ
ਭਾਗ – I
ਠੀਕ/ਗ਼ਲਤ ਚੁਣੋ—
1. ਮੈਨੂੰ ਉਹ ਕੋਰਸ ਹੀ ਚੁਣਨਾ ਚਾਹੀਦਾ ਹੈ, ਜੋ ਮੇਰੇ ਮਾਤਾ-ਪਿਤਾ ਕਹਿੰਦੇ ਹਨ, ਭਾਵੇਂ ਮੇਰੀ ਉਸ ਕੰਮ ਵਿੱਚ ਰੁਚੀ ਨਾ ਵੀ ਹੋਵੇ । [ ]
2. ਜੇ ਮੈਥੋਂ ਘਰ ਦੇ ਜਾਂ ਹੋਰ ਹਾਲਾਤਾਂ ਕਾਰਨ ਪੂਰੀ ਕੋਸ਼ਿਸ਼ ਕਰਕੇ ਵੀ ਡਾਕਟਰ ਨਾ ਬਣ ਹੋਇਆ, ਤਾਂ ਡਾਕਟਰੀ ਕਿੱਤੇ ਵਰਗੇ ਹੋਰ ਕੋਰਸ ਫ਼ਰਮਾਸਿਸਟ, ਨਰਸਿੰਗ ਵੀ ਤਾਂ ਕੀਤੇ ਜਾ ਸਕਦੇ ਹਨ । [ ]
3. ਜੋ ਕਿਸਮਤ ਵਿੱਚ ਹੋਇਆ ਮਿਲ ਹੀ ਜਾਣਾ ਹੈ । ਬਹੁਤੀ ਚਿੰਤਾ ਦੀ ਲੋੜ ਨਹੀਂ, ਕੰਮ ਪ੍ਰਤੀ ਸੋਚਣ ਬਾਰੇ । [ ]
4. ਮੈਂ ਦਸਵੀਂ ਪਿੱਛੋਂ ਉਹੀ ਕੋਰਸ ਚੁਣਨਾ ਹੈ, ਜੋ ਮੇਰੀ ਜਮਾਤ ਵਾਲੇ ਸਾਥੀ ਚੁਣਨਗੇ । [ ]
5. ਮੈਂ ਜ਼ਿੰਦਗੀ ਵਿਚ ਜੋ ਬਣਨਾ ਹੈ, ਮੈਂ ਆਪਣਾ ਰਾਹ ਉਹ ਚੁਣਨਾ ਹੈ, ਇਹ ਗੱਲ ਮੇਰੇ ‘ਤੇ ਢੁੱਕਦੀ ਹੈ । [ ]
ਉੱਤਰ-1. ਗ਼ਲਤ, 2. ਸਹੀ, 3. ਗ਼ਲਤ, 4. ਗ਼ਲਤ, 5. ਸਹੀ ।
ਭਾਗ – II
ਪ੍ਰਸ਼ਨ 1. ਦਸਵੀਂ ਤੋਂ ਬਾਅਦ ਮੈਂ ਕੀ ਕਰਨਾ ਹੈ ?
ਉੱਤਰ-ਮੇਰੀ ਇੱਛਾ ਹੈ ਕਿ ਮੈਂ ਕਿਸੇ ਵੱਡੀ ਮਲਟੀ ਨੈਸ਼ਨਲ ਕੰਪਨੀ ਵਿੱਚ ਮੈਨੇਜਰ ਬਣਾ । ਇਸ ਲਈ ਮੈਂ ਕਾਮਰਸ ਲਵਾਂਗਾ ਤਾਂਕਿ ਬੀ.ਕਾਮ. ਕਰਕੇ ਮੈਂ ਐੱਮ.ਬੀ.ਏ. ਕਰਾਂ ਅਤੇ ਆਪਣੇ ਸੁਪਨੇ ਨੂੰ ਪੂਰਾ ਕਰ ਸਕਾਂ । ਇਸ ਨਾਲ ਮੈਂ ਚੰਗੇ ਪੈਸੇ ਵੀ ਕਮਾ ਪਾਵਾਂਗਾ ਅਤੇ ਆਪਣੀ ਇੱਛਾ ਅਨੁਸਾਰ ਕੋਰਸ ਚੁਣ ਕੇ ਮਰਜ਼ੀ ਦਾ ਕੰਮ ਕਰ ਸਕਾਂਗਾ ।
ਪ੍ਰਸ਼ਨ 2. ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਕੁੱਝ ਕਿੱਤਿਆਂ ਦੇ ਨਾਮ ਲਿਖੋ ।
ਉੱਤਰ— (i) ਡਾਕਟਰ
(ii) ਇੰਜੀਨੀਅਰ
(iii) ਮੈਨੇਜਰ
(iv) ਕਾਰਪੈਂਟਰ
(v) ਸੁਨਿਆਰਾ
(vi) ਸਰਕਾਰੀ ਨੌਕਰੀ ਕਰਨ ਵਾਲੇ
(vii) ਦੁੱਧ ਵੇਚਣ ਵਾਲੇ
(viii) ਕਰਿਆਨੇ ਦੀ ਦੁਕਾਨ ਵਾਲੇ
(ix) ਅਧਿਆਪਕ/ਪ੍ਰੋਫ਼ੈਸਰ
(x) ਦੁਕਾਨਦਾਰ l
ਪ੍ਰਸ਼ਨ 3. ਮੈਨੂੰ ਕਿਹੜਾ ਕੰਮ ਕਰਕੇ ਵਧੇਰੇ ਖ਼ੁਸ਼ੀ ਮਿਲਦੀ ਹੈ ?
ਉੱਤਰ—ਮੈਂ ਕਿਸੇ ਵੱਡੀ ਕੰਪਨੀ ਵਿੱਚ ਮੈਨੇਜਰ ਬਣਨਾ ਚਾਹੁੰਦਾ ਹੈ। ਇਸ ਦਾ ਕੰਮ ਹੁੰਦਾ ਹੈ ਸਾਰਿਆਂ ਦੇ ਕੰਮ ਉੱਤੇ ਨਜ਼ਰ ਰੱਖਣਾ । ਇਸ ਲਈ ਮੈਨੂੰ ਅਜਿਹਾ ਕੰਮ ਕਰਨ ਵਿੱਚ ਖ਼ੁਸ਼ੀ ਮਿਲਦੀ ਹੈ, ਜਿਸ ਵਿਚ ਹੋਰਾਂ ਦੇ ਕੰਮ ਉੱਤੇ ਨਜ਼ਰ ਰੱਖਣੀ ਹੋਵੇ ਅਤੇ ਉਸ ਵਿੱਚ ਸੁਧਾਰ ਕਰਨ ਬਾਰੇ ਦੱਸਣਾ ਹੋਵੇ ।
ਅਭਿਆਸ (ਪੇਜ 58)
ਕਈ ਜਟਿਲ ਸਥਿਤੀਆਂ ਵਿੱਚ ਫ਼ੈਸਲਾ ਲੈਣ ਲਈ ਆਮ ਸੂਝ ਕੰਮ ਕਰਦੀ ਹੈ । ਉਦਾਹਰਨ ਵਜੋਂ ‘ਵਿਦਿਆਰਥੀਓ ਇੱਕ ਸਵਾਲ ਦਾ ਜਵਾਬ ਦੇਵੇ ਕਿ ਇੱਕ ਆਦਮੀ ਘਰ ਤੋਂ ਬਾਹਰ ਸੀ ਅਤੇ ਲਗਾਤਾਰ ਮੀਂਹ ਵਿੱਚ ਭਿੱਜ ਰਿਹਾ ਸੀ। ਮੀਂਹ ਪੈਣ ਨਾਲ ਉਸਦਾ ਸਾਰਾ ਸਰੀਰ ਗਿੱਲਾ ਹੋ ਗਿਆ ਸੀ । ਉਸਦਾ ਸਿਰ ਬਿਲਕੁੱਲ ਨੰਗਾ ਸੀ ਅਤੇ ਸਿਰ ਉੱਤੇ ਕੋਈ ਵੀ ਪੱਗ, ਸਾਫਾ, ਟੋਪੀ ਜਾਂ ਅਜਿਹਾ ਕੁੱਝ ਵੀ ਨਹੀਂ ਸੀ ਜਿਸ ਨਾਲ ਉਹ ਆਪਣਾ ਸਿਰ ਗਿੱਲਾ ਹੋਣ ਤੋਂ ਬਚਾ ਸਕੇ । ਪਰੰਤੂ ਉਸਦਾ ਇੱਕ ਵੀ ਵਾਲ (ਸਿਰ ਦਾ ਵਾਲ) ਗਿੱਲਾ ਨਹੀਂ ਹੋਇਆ । ਇਹ ਕਿਵੇਂ ਸੰਭਵ ਹੋ ਸਕਦਾ ਹੈ ?”
ਉੱਤਰ-ਇਸ ਪ੍ਰਸ਼ਨ ਦਾ ਉੱਤਰ ਇਹ ਹੈ ਕਿ ਉਸ ਆਦਮੀ ਦੇ ਸਿਰ ਉੱਤੇ ਕੋਈ ਵਾਲ ਹੀ ਨਹੀਂ ਸੀ । ਉਹ ਪੂਰੀ ਤਰ੍ਹਾਂ ਗੰਜਾ ਸੀ । ਅਜਿਹੇ ਕਈ ਪ੍ਰਸ਼ਨ ਸਾਡੇ ਰੋਜ਼ਾਨਾਂ ਜੀਵਨ ਵਿੱਚ ਸਾਡੇ ਸਾਹਮਣੇ ਆ ਸਕਦੇ ਹਨ ਅਤੇ ਅਸੀਂ ਆਪਣੀ ਆਮ ਸਮਝ ਨਾਲ ਇਹਨਾਂ ਦੇ ਉੱਤਰ ਦੇ ਸਕਦੇ ਹਾਂ ।
ਪਾਠ ਆਧਾਰਿਤ ਪ੍ਰਸ਼ਨ
ਪੇਜ 54
ਗਤੀਵਿਧੀ
ਇਸ ਚਿੱਤਰ ਕਹਾਣੀ ਵੱਲ ਧਿਆਨ ਦੇਵੋ । ਇੱਕ ਕਾਟੋ (ਗਲਹਿਰੀ) ਸੜਕ ਤੋਂ ਲੰਘਣ ਲੱਗੀ, ਅੱਧ ‘ਚੋਂ ਪਿੱਛੇ ਮੁੜ ਗਈ, ਫਿਰ ਉਸਨੂੰ ਲੱਗਿਆ ਕਿ ਸਾਹਮਣੇ ਤੋਂ ਆ ਰਹੀ ਕਾਰ ਕੋਲੋਂ ਬਚ ਕੇ ਪਹਿਲਾਂ ਨਿਕਲ ਜਾਵੇਗੀ । ਫਿਰ ਅੱਗੇ ਵਧੀ, ਪਿੱਛੇ ਮੁੜਣ ਦੇ ਖਿਆਲ ਨਾਲ ਜਦ ਪਿੱਛੇ ਗਈ ਤਾਂ ਪਿਛਲੇ ਪਾਸਿਓਂ ਬੱਸ ਆ ਰਹੀ ਸੀ। ਉਹ ਫਿਰ ਅੱਗੇ ਵਧੀ ਤੇ ਕਾਰ ਦੇ ਟਾਇਰ ਹੇਠਾਂ ਆ ਕੇ ਮਰ ਗਈ । ਦੁਬਿਧਾ ਕਾਰਨ ਉਹ ਸਮੇਂ ਸਿਰ ਸਹੀ ਫ਼ੈਸਲਾ ਨਾ ਲੈ ਸਕੀ ।

ਪ੍ਰਸ਼ਨ 1. ਸਹੀ ਉੱਤਰ ਚੁਣੋ
1. ਕਾਟੋ ਦੀ ਮੌਤ ਦਾ ਕਾਰਨ ………… ਸੀ ?
(ੳ) ਬੱਸ (ਅ) ਕਾਰ (ੲ) ਦੁਬਿਧਾ (ਦੁਚਿੱਤੀ)
2. ਕਾਟੋ ਬਚ ਸਕਦੀ ਸੀ ਜੇ ਉਹ ………. ਸਮੇਂ ‘ਤੇ ……….. ਫ਼ੈਸਲਾ ਲੈ ਲੈਂਦੀ ।
ਉੱਤਰ— 1. (ਅ) ਕਾਰ
2. ਸਹੀ, ਸਹੀ ।
ਜਮਾਤ ਵਿੱਚ ਚਰਚਾ ਕਰਕੇ ਅੱਗੇ ਦਿੱਤੀਆਂ ਸਥਿਤੀਆਂ ਵਿੱਚ ਜੋ ਵੱਧ ਸਹੀ ਫ਼ੈਸਲਾ ਸਾਹਮਣੇ ਆਵੇ, ਉਸਨੂੰ ਲਿਖੋ – ਸਥਿਤੀ-1 : ੳ ਅਤੇ ਅ ਦੋਹੇ ਤੁਹਾਡੇ ਕਰੀਬੀ ਦੋਸਤ ਹਨ ਪਰ ਉਹ ਆਪਸ ਵਿੱਚ ਲੜ ਪਏ ਹਨ ।ੳ ਨੇ ਕਿਹਾ ਕਿ ਤੁਸੀਂ ਅ ਨੂੰ ਨਾ ਬੁਲਾਓ । ਅਤੇ ਅ ਨੇ ਤੁਹਾਨੂੰ ੳ ਨੂੰ ਬੁਲਾਉਣ ਤੋਂ ਮਨ੍ਹਾਂ ਕੀਤਾ ਹੈ । ਤੁਸੀਂ ਕੀ ਕਰੋਗੇ ? ਉੱਤਰ—ਮੈਂ ਦੋਹਾਂ ਨੂੰ ਨਾਲ ਬਿਠਾ ਕੇ ਉਹਨਾਂ ਦੀ ਗੱਲ ਸੁਣਾਂਗਾ ਅਤੇ ਉਹਨਾਂ ਵਿੱਚ ਪੈਦਾ ਹੋਈ ਗ਼ਲਤਫਹਿਮੀ ਨੂੰ ਦੂਰ ਕਰਕੇ ਉਹਨਾਂ ਨੂੰ ਦੁਬਾਰਾ ਦੋਸਤ ਬਣਾ ਦੇਵਾਂਗਾ ।
ਸਥਿਤੀ-2 : ਭਲਕੇ ਤੁਹਾਡੀ ਕਲਾਸ ਵਿੱਚ ਗਣਿਤ ਵਿਸ਼ੇ ਟੈੱਸਟ ਹੋਣਾ ਹੈ । ਤੁਸੀਂ ਗਣਿਤ ਵਿਸ਼ੇ ਵਿੱਚ ਬਹੁਤ ਹੁਸ਼ਿਆਰ ਹੋ ਪਰ ਤੁਹਾਡੇ ਸਾਥੀ ਟੈੱਸਟ ਨਾ ਦੇਣ ਦਾ ਫ਼ੈਸਲਾ ਕਰ ਚੁੱਕੇ ਹਨ । ਤੁਸੀਂ ਕੀ ਕਰੋਗੇ ?
ਉੱਤਰ—ਮੈਂ ਉਹਨਾਂ ਨੂੰ ਸਮਝਾਵਾਂਗਾ ਕਿ ਟੈੱਸਟ ਤਾਂ ਦੇਣਾ ਹੀ ਚਾਹੀਦਾ ਹੈ । ਚਾਹੇ ਨੰਬਰ ਘੱਟ ਆ ਜਾਣ ਪਰ ਕੁੱਝ ਨਵਾਂ ਸਿੱਖਣ ਨੂੰ ਮਿਲੇਗਾ । ਮੈਂ ਉਹਨਾਂ ਨੂੰ ਸਮਝਾਊਂਗਾ ਕਿ ਹਾਲਾਤਾਂ ਤੋਂ ਭੱਜਣਾ ਕੋਈ ਸਮਝਦਾਰੀ ਨਹੀਂ ਹੈ ਬਲਕਿ ਹਾਲਾਤਾਂ ਦਾ ਡੱਟ ਕੇ ਮੁਕਾਬਲਾ ਕਰਨਾ ਹੀ ਬਹਾਦਰੀ ਹੈ l
ਪੇਜ 52
ਪਿਆਰੇ ਵਿਦਿਆਰਥੀਓ, ਹੁਣ ਆਪਾਂ ਅੱਗੇ ਆਪ ਲੱਭਣਾ ਹੈ ਕਿ ਉਹ ਅਵੀਂ ਕਿਸ ਕੰਮ ਵਿੱਚ ਜ਼ਿਆਦਾ ਸਫ਼ਲ ਹੋ ਸਕਦਾ ਹੈ । ਤੁਹਾਨੂੰ ਅਵੀਂ ਲਈ ਜੋ ਕੰਮ ਵੱਧ ਠੀਕ ਲੱਗਦਾ ਹੈ । ਉਸ ਅਨੁਸਾਰ ਅਵੀਂ ਨੂੰ ਉਸ ਕੰਮ ਦੇ ਬਾਕੀਆਂ ਨਾਲੋਂ ਵੱਧ ਅੰਕ ਦਿਓ । ਹਰੇਕ ਕੰਮ ਲਈ ਅਸੀਂ ਅਵੀਂ ਨੂੰ ਪੰਜ ਵਿੱਚੋਂ ਅੰਕ ਦੇਵਾਂਗੇ ।
ਕੰਮ ਜਾਂ ਕਿੱਤਾ | ਕੁੱਲ ਅੰਕ 5 |
1. ਵਪਾਰਕ | |
2. ਡਾਕਟਰੀ | |
3. ਡਰਾਈਵਰੀ | |
4. ਖੇਤੀਬਾੜੀ | |
5. ਸਾਹਿਤਕ (ਅਦਾਕਾਰੀ) | |
6. ਗੱਡੀਆਂ ਦਾ ਕੰਮ | |
7. ਵਿਗਿਆਨੀ | |
8. ਵਿਦੇਸ਼ | |
9. ਮਕੈਨਿਕ |
ਉੱਤਰ-ਇਹ ਟੇਬਲ ਵਿਦਿਆਰਥੀ ਆਪਣੇ ਦੋਸਤ/ਮਿੱਤਰ ਦੀ ਇੱਛਾ ਅਨੁਸਾਰ ਆਪ ਹੀ ਭਰਨਗੇ ।
ਹੋਰ ਮਹੱਤਵਪੂਰਨ ਪ੍ਰਸ਼ਨ
(I) ਵਸਤੂਨਿਸ਼ਠ ਪ੍ਰਸ਼ਨ
(ੳ) ਬਹੁਵਿਕਲਪੀ ਪ੍ਰਸ਼ਨ–
1. ਜੀਵਨ ਜੀਣ ਲਈ ਵਿਅਕਤੀ ਨੂੰ ਕੀ ਕਰਨਾ ਪੈਂਦਾ ਹੈ ?
(a) ਕੰਮ ਕਰਨਾ ਪੈਂਦਾ ਹੈ
(b) ਐਸ਼ ਕਰਨੀ ਪੈਂਦੀ ਹੈ
(c) ਸੌਣਾ ਪੈਂਦਾ ਹੈ
(d) ਜਾਗਣਾ ਪੈਂਦਾ ਹੈ ।
ਉੱਤਰ—(a) ਕੰਮ ਕਰਨਾ ਪੈਂਦਾ ਹੈ ।
2. ਸਾਨੂੰ ਕਿਹੋ ਜਿਹਾ ਕੰਮ ਕਰਨਾ ਚਾਹੀਦਾ ਹੈ ?
(a) ਜੋ ਮਨਪਸੰਦ ਦਾ ਹੋਵੇ
(b) ਜਿਸ ਵਿੱਚ ਵੱਧ ਪੈਸੇ ਹੋਣ
(c) ਜਿਸ ਨੂੰ ਕਰਕੇ ਖ਼ੁਸ਼ੀ ਮਿਲੇ
(d) ਉਪਰੋਕਤ ਸਾਰੇ ।
ਉੱਤਰ—(d) ਉਪਰੋਕਤ ਸਾਰੇ ।
3. ਰਾਜੇ ਨੇ ਆਪਣੇ ਪੁੱਤਰਾਂ ਨੂੰ ਕਿਉਂ ਸੱਦਿਆ ?
(a) ਉਤਰਾਧਿਕਾਰੀ ਦਾ ਫ਼ੈਸਲਾ ਕਰਨ ਲਈ
(b) ਦੂਜੇ ਰਾਜ ਉੱਤੇ ਹਮਲੇ ਲਈ
(c) ਰਾਜ ਨੂੰ ਵੰਡਣ ਲਈ
(d) ਕੋਈ ਨਹੀਂ ।
ਉੱਤਰ—(a) ਉਤਰਾਧਿਕਾਰੀ ਦਾ ਫ਼ੈਸਲਾ ਕਰਨ ਲਈ ।
4. ਰਾਜੇ ਨੇ ਆਪਣੇ ਕਿਸ ਪੁੱਤਰ ਨੂੰ ਉਤਰਾਧਿਕਾਰੀ ਚੁਣਿਆ ?
(a) ਪਹਿਲੇ
(b) ਦੂਜੇ
(c) ਤੀਜੇ
(d) ਕਿਸੇ ਨੂੰ ਨਹੀਂ l
ਉੱਤਰ—(c) ਤੀਜੇ ।
5. ਤੀਜੇ ਪੁੱਤਰ ਨੇ ਕੀ ਕੀਤਾ ਕਿ ਰਾਜੇ ਨੇ ਉਸਨੂੰ ਆਪਣਾ ਉਤਰਾਧਿਕਾਰੀ ਘੋਸ਼ਿਤ ਕਰ ਦਿੱਤਾ ।
(a) ਉਸਨੇ 100 ਰੁਪਏ ਰਾਜੇ ਨੂੰ ਮੋੜ ਦਿੱਤੇ
(b) ਉਸਨੇ ਮਹਿਲ ਕੂੜੇ ਨਾਲ ਭਰ ਦਿੱਤਾ
(c) ਉਸਨੇ ਮਹਿਲ ਵਿੱਚ ਸੁਗੰਧੀ ਭਰ ਦਿੱਤੀ
(d) ਕੋਈ ਨਹੀਂ ।
ਉੱਤਰ— (d) ਕੋਈ ਨਹੀਂ ।
6. ਕਿਸਨੇ ਕਿਹਾ ਈ ਕਿ ‘ਕਲਪਨਾ ਗਿਆਨ ਨਾਲੋਂ ਵਧੇਰੇ ਮਹੱਤਵਪੂਰਨ ਹੁੰਦੀ ਹੈ ?
(a) ਆਈਨਸਟਾਈਨ
(b) ਗੈਲੀਲੀਓ
(c) ਮੈਰੀ ਕਿਊਰੀ
(d) ਸੁਕਰਾਤ ।
ਉੱਤਰ— (a) ਆਈਨਸਟਾਈਨ ।
(ਅ) ਖਾਲੀ ਥਾਂਵਾਂ ਭਰੋ –
1. ਮਨੁੱਖੀ ਜੀਵਨ ਬਹੁਤ …………….. ਹੈ ।
2. ਵਿਦਿਆਰਥੀਆਂ ਵਿੱਚ …………… ਦਾ ਹੁਨਰ ਹੋਣਾ ਚਾਹੀਦਾ ਹੈ ।
3. ਆਈਨਸਟਾਈਨ ਨੇ ਕਿਹਾ ਸੀ ਕਿ …………… ਗਿਆਨ ਨਾਲੋਂ ਵਧੇਰੇ ਮਹੱਤਵਪੂਰਨ ਹੈ ।
4. ਆਈਨਸਟਾਈਨ ਨੇ …………… ਪੁਰਸਕਾਰ ਜਿੱਤਿਆ ਸੀ।
5. ਹਰੇਕ ਵਿਅਕਤੀ ਵਿੱਚ …………. ਦਾ ਹੁਨਰ ਹੋਣਾ ਚਾਹੀਦਾ ਹੈ ।
ਉੱਤਰ-1. ਜਟਿਲ, 2. ਆਮ ਸਮਝ, 3. ਕਲਪਨਾ, 4. ਨੋਬਲ, 5. ਆਮ ਸਮਝ ।
(ੲ) ਸਹੀ/ਗ਼ਲਤ ਚੁਣੋ –
1. ਹਰੇਕ ਵਿਦਿਆਰਥੀ ਨੂੰ ਆਮ ਸਮਝ ਦੇ ਹੁਨਰ ਦਾ ਪ੍ਰਯੋਗ ਕਰਨਾ ਚਾਹੀਦਾ ਹੈ l
2. ਔਖੇ ਵੇਲੇ ਸਿਆਣਪ ਕੰਮ ਆਉਂਦੀ ਹੈ ।
3. ਰਾਜੇ ਦੇ ਚਾਰ ਪੁੱਤਰ ਸਨ ।
4. ਲਗਾਤਾਰ ਤੁਰਨ ਨਾਲ ਹੀ ਮੰਜ਼ਿਲ ਉੱਤੇ ਪਹੁੰਚਿਆ ਜਾ ਸਕਦਾ ਹੈ।
5. ਸਾਨੂੰ ਆਪਣੀ ਮਰਜ਼ੀ ਅਨੁਸਾਰ ਕਿੱਤਾ ਚੁਣਨਾ ਚਾਹੀਦਾ ਹੈ ।
ਉੱਤਰ-1. ਸਹੀ, 2. ਸਹੀ, 3. ਗ਼ਲਤ, 4. ਸਹੀ, 5. ਸਹੀ ।
(II) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਜੀਵਨ ਨਿਰਵਾਹ ਲਈ ਵਿਅਕਤੀ ਨੂੰ ਕੀ ਕਰਨਾ ਪੈਂਦਾ ਹੈ ?
ਉੱਤਰ-ਜੀਵਨ ਨਿਰਵਾਹ ਲਈ ਵਿਅਕਤੀ ਨੂੰ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਹੈ ।
ਪ੍ਰਸ਼ਨ 2. ਸਾਨੂੰ ਕਿਹੋ ਜਿਹਾ ਕੰਮ ਕਰਨਾ ਚਾਹੀਦਾ ਹੈ ?
ਉੱਤਰ-ਉਹ ਕੰਮ ਜਿਸ ਨਾਲ ਸਾਨੂੰ ਪੈਸਾ ਮਿਲੇ ਅਤੇ ਜਿਸ ਨੂੰ ਕਰਕੇ ਸਾਨੂੰ ਖ਼ੁਸ਼ੀ ਅਤੇ ਚਾਅ ਮਿਲੇ ।
ਪ੍ਰਸ਼ਨ 3, ਕੀ ਕੋਈ ਕੰਮ ਛੋਟਾ ਵੱਡਾ ਹੁੰਦਾ ਹੈ ?
ਉੱਤਰ-ਜੀ ਨਹੀਂ, ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ।
ਪ੍ਰਸ਼ਨ 4. ਕਿੱਤਾ ਚੁਣਦੇ ਸਮੇਂ ਸਾਨੂੰ ਕਿਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-ਕਿੱਤਾ ਚੁਣਦੇ ਸਮੇਂ ਸਾਨੂੰ ਆਪਣੀ ਪਸੰਦ ਅਤੇ ਵੱਡਿਆਂ ਦੇ ਤਜ਼ਰਬੇ ਦਾ ਧਿਆਨ ਰੱਖਣਾ ਚਾਹੀਦਾ ਹੈ ।
ਪ੍ਰਸ਼ਨ 5. ਰਾਜੇ ਨੇ ਆਪਣੇ ਪੁੱਤਰਾਂ ਨੂੰ ਪਰਖਣ ਦਾ ਫ਼ੈਸਲਾ ਕਿਉਂ ਕੀਤਾ ?
ਉੱਤਰ-ਕਿਉਂਕਿ ਰਾਜਾ ਆਪਣਾ ਉੱਤਰਾਧਿਕਾਰੀ ਚੁਣਨਾ ਚਾਹੁੰਦਾ ਸੀ ।
ਪ੍ਰਸ਼ਨ 6. ਰਾਜੇ ਨੇ ਆਪਣੇ ਤੀਜੇ ਪੁੱਤਰ ਨੂੰ ਉੱਤਰਾਧਿਕਾਰੀ ਕਿਉਂ ਚੁਣਿਆ ?
ਉੱਤਰ-ਕਿਉਂਕਿ ਰਾਜੇ ਦੇ ਤੀਜੇ ਪੁੱਤਰ ਨੇ ਸਹੀ ਸਮੇਂ ਉੱਤੇ ਸਹੀ ਫ਼ੈਸਲਾ ਲਿਆ ਸੀ ।
ਪ੍ਰਸ਼ਨ 7. ਰਾਜੇ ਦੇ ਤੀਜੇ ਪੁੱਤਰ ਨੇ 100 ਰੁਪਏ ਦਾ ਕੀ ਕੀਤਾ ?
ਉੱਤਰ-ਉਸਨੇ 100 ਰੁਪਏ ਦੀਆਂ ਸੁਗੰਧੀਆਂ ਖਰੀਦੀਆਂ ਅਤੇ ਸਾਰੇ ਮਹਿਲ ਵਿੱਚ ਸੁਗੰਧੀ ਭਰ ਦਿੱਤੀ । ਇਸ ਨਾਲ ਸਾਰਾ ਮਹਿਲ ਖ਼ੁਸ਼ਬੂ ਨਾਲ ਭਰ ਗਿਆ ।
ਪ੍ਰਸ਼ਨ 8. ਅਸੀਂ ਆਪਣੀ ਸਖ਼ਸੀਅਤ ਨੂੰ ਕਿਸ ਤਰ੍ਹਾਂ ਮਹਿਕਾ ਸਕਦਾ ਹਾਂ ?
ਉੱਤਰ-ਅਸੀਂ ਆਪਣੀ ਸਖ਼ਸੀਅਤ ਨੂੰ ਚੰਗੇ ਗੁਣਾਂ ਨਾਲ ਮਹਿਕਾ ਸਕਦੇ ਹਾਂ ।
ਪ੍ਰਸ਼ਨ 9. ਚੰਗੇ ਗੁਣ ਆਉਣ ਨਾਲ ਕੀ ਹੋਵੇਗਾ ?
ਉੱਤਰ-ਚੰਗੇ ਗੁਣ ਆਉਣ ਨਾਲ ਸਾਡੇ ਮਨਾਂ ਵਿੱਚ ਬੁਰੇ ਵਿਚਾਰ ਨਹੀਂ ਆਉਣਗੇ ਅਤੇ ਸਾਡੀ ਸਖ਼ਸ਼ੀਅਤ ਵੀ ਵਧੀਆ ਹੋ ਜਾਵੇਗੀ ।
ਪ੍ਰਸ਼ਨ 10. ਮਨੁੱਖੀ ਜੀਵਨ ਕਿਹੋ ਜਿਹਾ ਹੈ ?
ਉੱਤਰ-ਮਨੁੱਖੀ ਜੀਵਨ ਬਹੁਤ ਜਟਿਲ ਅਤੇ ਚੁਨੌਤੀਆਂ ਨਾਲ ਭਰਪੂਰ ਹੈ ।
ਪ੍ਰਸ਼ਨ 11. ਅਲਬਰਟ ਆਈਨਸਟਾਈਨ ਕੌਣ ਸੀ ?
ਉੱਤਰ—ਉਹ ਇੱਕ ਪ੍ਰਸਿੱਧ ਭੌਤਿਕ ਵਿਗਿਆਨੀ ਸੀ ਜਿਸ ਨੇ ਨੋਬਲ ਪੁਰਸਕਾਰ ਜਿੱਤਿਆ ਸੀ ।
ਪ੍ਰਸ਼ਨ 12. ਆਈਨਸਟਾਈਨ ਨੇ ਕਲਪਨਾ ਬਾਰੇ ਕੀ ਕਿਹਾ ਸੀ ?
ਉੱਤਰ-ਆਈਨਸਟਾਈਨ ਨੇ ਕਿਹਾ ਸੀ ਕਿ ਕਲਪਨਾ ਗਿਆਨ ਨਾਲੋਂ ਵਧੇਰੇ ਮਹੱਤਵਪੂਰਨ ਹੁੰਦੀ ਹੈ ।
ਪ੍ਰਸ਼ਨ 13. ਇਸ ਪਾਠ ਦਾ ਮੂਲ ਉਦੇਸ਼ ਕੀ ਹੈ ?
ਉੱਤਰ-ਇਸ ਪਾਠ ਦਾ ਮੂਲ ਉਦੇਸ਼ ਹੈ ਕਿ ਵਿਦਿਆਰਥੀਆਂ ਵਿੱਚ ਆਮ ਸੂਝ ਦਾ ਹੁਨਰ ਪੈਦਾ ਕਰਨਾ ਚਾਹੀਦਾ ਹੈ ।
ਪ੍ਰਸ਼ਨ 14. ਆਮ ਸੂਝ ਦਾ ਕੀ ਮਹੱਤਵ ਹੈ ?
ਉੱਤਰ-ਆਮ ਸੂਝ ਨਾਲ ਅਸੀਂ ਆਪਣੀਆਂ ਛੋਟੀਆਂ-ਵੱਡੀਆਂ ਸਮੱਸਿਆਵਾਂ ਅਸਾਨੀ ਨਾਲ ਹੱਲ ਕਰ ਸਕਦੇ ਹਾਂ ।
(III) ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਸਾਨੂੰ ਕਿਹੜਾ ਕਿੱਤਾ ਚੁਣਨਾ ਚਾਹੀਦਾ ਹੈ ?
ਉੱਤਰ-ਹਰੇਕ ਵਿਅਕਤੀ ਨੂੰ ਜੀਵਨ ਜੀਣ ਅਤੇ ਜੀਵਨ ਨਿਰਵਾਹ ਲਈ ਕਿਸੇ ਨਾ ਕਿਸੇ ਕੰਮ ਨੂੰ ਕਰਨਾ ਪੈਂਦਾ ਹੈ । ਇਸ ਲਈ ਉਸਨੂੰ ਕੋਈ ਨਾ ਕੋਈ ਕਿੱਤਾ ਅਪਨਾਉਣਾ ਪੈਂਦਾ ਹੈ । ਪਰ ਕਿੱਤਾ ਅਪਨਾਉਣ ਸਮੇਂ ਕੁੱਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ।ਕਿੱਤਾ ਜੇਕਰ ਸਾਡੀ ਪਸੰਦ ਦਾ ਹੋਵੇਗਾ ਤਾਂ ਵਧੀਆ ਹੋਵੇਗਾ । ਨਾਲ ਹੀ ਜੇ ਉਸ ਕਿੱਤੇ ਵਿੱਚ ਪੈਸੇ ਵਧੀਆ ਮਿਲਦੇ ਹਨ ਅਤੇ ਉਸ ਵਿੱਚ ਸਾਨੂੰ ਖ਼ੁਸ਼ੀ ਵੀ ਮਿਲਦੀ ਹੈ ਤਾਂ ਉਸ ਵਰਗਾ ਕੋਈ ਅਨੰਦ ਨਹੀਂ ਹੈ । ਇਸ ਤਰ੍ਹਾਂ ਜੇਕਰ ਅਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਅਸੀਂ ਵਧੀਆ ਕਿੱਤਾ ਚੁਣ ਕੇ ਵਧੀਆ ਜੀਵਨ ਬਤੀਤ ਕਰ ਸਕਾਂਗੇ ।
ਪ੍ਰਸ਼ਨ 2. ਕਿੱਤਾ ਚੁਣਨ ਵਿੱਚ ਸਾਡੀ ਮਦਦ ਕੌਣ ਕਰ ਸਕਦਾ ਹੈ ?
ਉੱਤਰ—ਇਹ ਕਿਹਾ ਜਾਂਦਾ ਹੈ ਕਿ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਬਲਕਿ ਵਿਅਕਤੀ ਦੀ ਸੋਚ ਛੋਟੀ ਜਾਂ ਵੱਡੀ ਹੁੰਦੀ ਹੈ । ਸਾਡਾ ਕਿਸੇ ਕੰਮ ਨੂੰ ਵੇਖਣ ਦਾ ਨਜ਼ਰੀਆ ਸਕਾਰਾਤਮਕ ਹੋਣਾ ਚਾਹੀਦਾ ਹੈ । ਇਸ ਨਾਲ ਅਸੀਂ ਅਸਾਨੀ ਨਾਲ ਕਿੱਤਾ ਚੁਣ ਸਕਾਂਗੇ । ਇਸ ਲਈ ਆਪਣੇ ਮਾਤਾ ਪਿਤਾ ਤੋਂ ਸਲਾਹ ਲੈ ਸਕਦੇ ਹਾਂ । ਆਪਣੇ ਅਧਿਆਪਕਾਂ ਜਾਂ ਸਕੂਲ ਕੌਂਸਲਰ ਨਾਲ ਗੱਲਬਾਤ ਕਰ ਸਕਦੇ ਹਾਂ । ਅਸੀ ਇੰਟਰਨੈੱਟ ਜਾਂ ਅਖ਼ਬਾਰਾਂ, ਟੀ.ਵੀ. ਦੀ ਮਦਦ ਨਾਲ ਵੀ ਸਹੀ ਨਿਰਣਾ ਲੈ ਸਕਦੇ ਹਾਂ । ਇਸ ਨਾਲ ਸਾਡਾ ਸਮਾਂ ਵੀ ਖ਼ਰਾਬ ਨਹੀਂ ਹੋਵੇਗਾ ਅਤੇ ਵਧੀਆ ਕਿੱਤਾ ਵੀ ਚੁਣਿਆ ਜਾਵੇਗਾ ।
ਪ੍ਰਸ਼ਨ 3. ਵਿਅਕਤੀ ਵਿਚ ਫ਼ੈਸਲੇ ਲੈਣ ਦਾ ਹੁਨਰ ਕਿਉਂ ਹੋਣਾ ਚਾਹੀਦਾ ਹੈ ?
ਉੱਤਰ—ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵਿਅਕਤੀ ਵਿੱਚ ਫ਼ੈਸਲੇ ਲੈਣ ਦਾ ਹੁਨਰ ਹੋਣਾ ਚਾਹੀਦਾ ਹੈ । ਜੇਕਰ ਵਿਅਕਤੀ ਸਹੀ ਸਮੇਂ ਉੱਤੇ ਸਹੀ ਫ਼ੈਸਲੇ ਲਵੇਗਾ ਤਾਂ ਉਹ ਜੀਵਨ ਵਿੱਚ ਹਮੇਸ਼ਾ ਤਰੱਕੀ ਕਰਦਾ ਰਹੇਗਾ । ਪਰ ਜੇਕਰ ਸਹੀਂ ਸਮੇਂ ਉੱਤੇ ਗ਼ਲਤ ਫ਼ੈਸਲਾ ਲਿਆ ਗਿਆ ਤਾਂ ਜ਼ਿੰਦਗੀ ਬਰਬਾਦ ਵੀ ਹੋ ਸਕਦੀ ਹੈ । ਇਸ ਲਈ ਵਿਅਕਤੀ ਆਪਣੇ ਵੱਡਿਆਂ ਦੀ ਮਦਦ ਲੈ ਸਕਦਾ ਹੈ ਅਤੇ ਕੌਂਸਲਰਾਂ ਨਾਲ ਗੱਲ ਕਰਕੇ ਆਪਣੇ ਇਸ ਹੁਨਰ ਨੂੰ ਨਿਖਾਰ ਵੀ ਸਕਦਾ ਹੈ । ਇਸ ਨਾਲ ਉਸ ਦਾ ਹੁਨਰ ਨਿਖਰਦਾ ਜਾਵੇਗਾ ਅਤੇ ਤਰੱਕੀ ਵੀ ਹੁੰਦੀ ਰਹੇਗੀ ।
ਪ੍ਰਸ਼ਨ 4. ਆਮ ਸੂਝ ਜਾਂ ਸਿਆਣਪ ਦਾ ਜੀਵਨ ਵਿੱਚ ਕੀ ਮਹੱਤਵ ਹੈ ?
ਉੱਤਰ—ਹਰੇਕ ਵਿਅਕਤੀ ਨੂੰ ਜੀਵਨ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਜੇਕਰ ਕੋਈ ਸਮੱਸਿਆ ਸਾਡੇ ਸਾਹਮਣੇ ਆ ਜਾਵੇ ਤਾਂ ਉਸ ਸਮੇਂ ਸਾਡੀ ਆਮ ਸੂਝ ਜਾਂ ਸਿਆਣਪ ਹੀ ਕੰਮ ਆਉਂਦੀ ਹੈ । ਇਸਦਾ ਕਾਰਨ ਇਹ ਹੈ ਕਿ ਕਈ ਵਾਰੀ ਵਿਵਹਾਰਿਕ ਜੀਵਨ ਵਿੱਚ ਸਾਨੂੰ ਦਿਲ ਦੀ ਨਾ ਸੁਣ ਕੇ ਸਿਆਣਪ ਨਾਲ ਫ਼ੈਸਲੇ ਲੈਣੇ ਪੈਂਦੇ ਹਨ ਜੋ ਸਾਰਿਆਂ ਲਈ ਲਾਭਦਾਇਕ ਹੁੰਦੇ ਹਨ। ਬਹੁਤ ਵਾਰੀ ਅਸੀਂ ਆਪਣੀ ਕਲਪਨਾ ਅਤੇ ਆਮ ਸਮਝ ਦਾ ਸਹਾਰਾ ਲੈ ਕੇ ਵੱਡੀ ਤੋਂ ਵੱਡੀ ਸਮੱਸਿਆ ਵੀ ਹੱਲ ਕਰ ਲੈਂਦੇ ਹਾਂ । ਇਸ ਲਈ ਹਰੇਕ ਮਨੁੱਖ ਵਿੱਚ ਆਮ ਸੂਝ ਹੋਣੀ ਚਾਹੀਦੀ ਹੈ ਅਤੇ ਉਸਨੂੰ ਪ੍ਰਯੋਗ ਕਰਨ ਦਾ ਹੁਨਰ ਵੀ ਹੋਣਾ ਚਾਹੀਦਾ ਹੈ ।
(IV) ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ—ਇਸ ਪਾਠ ਵਿੱਚ ਫ਼ੈਸਲਾ ਲੈਣ ਦੇ ਹੁਨਰ ਬਾਰੇ ਦਿੱਤੀ ਰਾਜੇ ਦੀ ਕਹਾਣੀ ਦਾ ਵਰਣਨ ਕਰੋ ।
ਉੱਤਰ-ਇੱਕ ਵਾਰੀ ਇੱਕ ਰਾਜੇ ਦੇ ਤਿੰਨ ਪੁੱਤਰ ਸਨ ਅਤੇ ਰਾਜਾ ਉਹਨਾਂ ਤਿੰਨਾਂ ਵਿੱਚੋਂ ਆਪਣਾ ਉੱਤਰਾਧਿਕਾਰੀ ਚੁਣਨਾ ਚਾਹੁੰਦਾ ਸੀ । ਇਸ ਲਈ ਉਸਨੇ ਉਹਨਾਂ ਨੂੰ ਪਰਖਣ ਅਤੇ ਉਹਨਾਂ ਦੇ ਫ਼ੈਸਲਾ ਲੈਣ ਦੇ ਹੁਨਰ ਨੂੰ ਪਰਖਣ ਦਾ ਫ਼ੈਸਲਾ ਕੀਤਾ ਰਾਜੇ ਨੇ ਆਪਣੇ ਤਿੰਨਾਂ ਪੁੱਤਰਾਂ ਨੂੰ 100-100 ਰੁਪਏ ਦਿੱਤੇ ਅਤੇ ਕਿਹਾ ਕਿ ਇਸ 100 ਰੁਪਏ ਨਾਲ ਤੁਸੀਂ ਆਪਣੇ ਮਹਿਲ ਨੂੰ ਇੱਕ ਦਿਨ ਵਿੱਚ ਚੰਗੀ ਤਰ੍ਹਾਂ ਭਰ ਦੇਣਾ ਹੈ । ਸਭ ਤੋਂ ਪਹਿਲਾਂ ਵੱਡੇ ਪੁੱਤਰ ਨੇ ਸੋਚਿਆ ਕਿ ਉਹ 100 ਰੁਪਏ ਵਿੱਚ ਮਹਿਲ ਨੂੰ ਕਿਸ ਤਰ੍ਹਾਂ ਭਰ ਸਕਦਾ ਹੈ । ਜਦੋਂ ਉਸ ਨੂੰ ਕੁਝ ਵੀ ਨਹੀਂ ਸੁੱਝਾ ਤਾਂ ਉਸਨੇ 100 ਰੁਪਏ ਆਪਣੇ ਪਿਤਾ ਨੂੰ ਵਾਪਸ ਕਰ ਦਿੱਤੇ । ਇਸ ਤੋਂ ਬਾਅਦ ਦੂਜੇ ਪੁੱਤਰ ਨੇ ਸੋਚਿਆ ਕਿ 100 ਰੁਪਏ ਵਿੱਚ ਤਾਂ ਕੂੜਾ ਕਰਕਟ ਹੀ ਖਰੀਦਿਆ ਜਾ ਸਕਦਾ ਹੈ । ਇਸ ਲਈ ਉਸ ਨੇ ਕੂੜਾ ਕਰਕਟ ਖਰੀਦ ਕੇ ਮਹਿਲ ਭਰ ਦਿੱਤਾ । ਰਾਜੇ ਨੂੰ ਬਹੁਤ ਗੁੱਸਾ ਆਇਆ ਅਤੇ ਉਸਨੇ ਦੂਜੇ ਪੁੱਤਰ ਨੂੰ ਮਹਿਲ ਦੀ ਸਫ਼ਾਈ ਦਾ ਕੰਮ ਦੇ ਦਿੱਤਾ ।
ਫਿਰ ਵਾਰੀ ਆਈ ਤੀਜੇ ਪੁੱਤਰ ਦੀ । ਉਸਨੇ 100 ਰੁਪਏ ਨਾਲ ਬਹੁਤ ਸਾਰੀਆਂ ਸੁਗੰਧੀਆ (ਸੈਂਟ) ਖਰੀਦੀਆ ਅਤੇ ਉਹਨਾਂ ਦੀ ਖ਼ੁਸ਼ਬੂ ਨਾਲ ਮਹਿਲ ਨੂੰ ਭਰ ਦਿੱਤਾ । ਇਸ ਤਰ੍ਹਾਂ 100 ਰੁਪਏ ਵਿੱਚ ਮਹਿਲ ਖ਼ੁਸ਼ਬੂ ਨਾਲ ਭਰ ਗਿਆ । ਰਾਜੇ ਨੇ ਉਸਦੇ ਸਹੀ ਫ਼ੈਸਲੇ ਦਾ ਸਨਮਾਨ ਕਰਦੇ ਹੋਏ ਉਸ ਨੂੰ ਇਨਾਮ ਦਿੱਤਾ । ਇਸ ਤਰ੍ਹਾਂ ਵਿਅਕਤੀ ਵਿੱਚ ਸਹੀ ਸਮੇਂ ਉੱਤੇ ਸਹੀ ਫ਼ੈਸਲੇ ਲੈਣ ਦਾ ਹੁਨਰ ਹੋਣਾ ਚਾਹੀਦਾ ਦਿੱਤਾ। 200 ਰੁਪਏ ਨਾਲ ਬਹੁਤ ਸਾਰੀ ਦਾ ਹੈ ।