PBN 10th Maths

PSEB Solutions for Class 10 Maths Chapter 10 ਚੱਕਰ Exercise 10.1

PSEB Solutions for Class 10 Maths Chapter 10 ਚੱਕਰ Exercise 10.1

PSEB 10th Class Maths Solutions Chapter 10 ਚੱਕਰ Ex 10.1

ਪ੍ਰਸ਼ਨ 1.
ਚੱਕਰ ਦੀਆਂ ਕਿੰਨੀਆਂ ਸਪਰਸ਼ ਰੇਖਾਵਾਂ ਹੋ ਸਕਦੀਆਂ ਹਨ ।
ਹੱਲ:
ਕਿਉਂਕਿ ਚੱਕਰ ਦੇ ਕਿਸੇ ਬਿੰਦੂ ‘ਤੇ ਇੱਕ ਅਤੇ ਕੇਵਲ ਇੱਕ ਹੀ ਸਪਰਸ਼ ਰੇਖਾ ਹੁੰਦੀ ਹੈ । ਪਰ ਚੱਕਰ ਇਕ ਅਨੰਤ ਬਿੰਦੂਆਂ ਦਾ ਸਮੂਹ ਹੁੰਦਾ ਹੈ ਇਸ ਲਈ ਅਸੀਂ ਚੱਕਰ ਦੀਆਂ ਅਨੰਤ ਸਪਰਸ਼ ਰੇਖਾਵਾਂ ਖਿੱਚ ਸਕਦੇ ਹਾਂ ।

ਪ੍ਰਸ਼ਨ 2.
ਖਾਲੀ ਸਥਾਨਾਂ ਨੂੰ ਭਰੋ :
(i) ਕਿਸੇ ਚੱਕਰ ਦੀ ਸਪਰਸ਼ ਰੇਖਾ ਉਸਨੂੰ ________________ ਬਿੰਦੂਆਂ ‘ਤੇ ਕੱਟਦੀ ਹੈ ।
(ii) ਚੱਕਰ ਨੂੰ ਦੋ ਬਿੰਦੂਆਂ ‘ਤੇ ਕੱਟਣ ਵਾਲੀ ਰੇਖਾ ਨੂੰ _________ ਕਹਿੰਦੇ ਹਨ ।
(iii) ਇੱਕ ਚੱਕਰ ਦੀਆਂ _________ ਸਮਾਂਤਰ ਸਪਰਸ਼ ਰੇਖਾਵਾਂ ਹੋ ਸਕਦੀਆਂ ਹਨ।
(iv) ਚੱਕਰ ਅਤੇ ਉਸਦੀ ਸਪਰਸ਼ ਰੇਖਾ ਦੇ ਸਾਂਝੇ ਬਿੰਦੂ ਨੂੰ _________ ਕਹਿੰਦੇ ਹਨ ।
ਹੱਲ:
(i) ਕਿਸੇ ਚੱਕਰ ਦੀ ਸਪਰਸ਼ ਰੇਖਾ ਉਸਨੂੰ ਇਕ ਬਿੰਦੂ ‘ਤੇ ਕੱਟਦੀ ਹੈ ।
(ii) ਚੱਕਰ ਨੂੰ ਦੋ ਬਿੰਦੂਆਂ ‘ਤੇ ਕੱਟਣ ਵਾਲੀ ਰੇਖਾ ਨੂੰ ਛੇਦਕ ਰੇਖਾ ਕਹਿੰਦੇ ਹਨ ।
(iii) ਇੱਕ ਚੱਕਰ ਦੀਆਂ ਦੋ ਸਮਾਂਤਰ ਸਪਰਸ਼ ਰੇਖਾਵਾਂ ਹੋ ਸਕਦੀਆਂ ਹਨ ।
(iv) ਚੱਕਰ ਅਤੇ ਉਸਦੀ ਸਪਰਸ਼ ਰੇਖਾ ਦੇ ਸਾਂਝੇ ਬਿੰਦੂ ਨੂੰ ਸਪਰਸ਼ ਬਿੰਦੂ ਕਹਿੰਦੇ ਹਨ !

ਪ੍ਰਸ਼ਨ 3.
5cm ਅਰਧ ਵਿਆਸ ਵਾਲੇ ਇੱਕ ਚੱਕਰ ਦੇ ਬਿੰਦੂ ? ‘ਤੇ ਸਪਰਸ਼ ਰੇਖਾ PQ ਕੇਂਦਰ O ਤੋਂ ਜਾਣ ਵਾਲੀ ਇੱਕ ਰੇਖਾ ਨੂੰ ਬਿੰਦੂ Q’ ਤੇ ਇਸ ਤਰ੍ਹਾਂ ਮਿਲਦੀ ਹੈ ਕਿ OQ = 12 cm, PQ ਦੀ ਲੰਬਾਈ ਹੈ :
(A) 12 cm
(B) 13 cm
(C) 8.5 cm
(D) 119 cm
ਹੱਲ:
ਦਿਤੀ ਗਈ ਸੂਚਨਾ ਅਨੁਸਾਰ ਅਸੀਂ ਚਿੱਤਰ ਬਣਾਉਂਦੇ ਹਾਂ :


OP = 5 cm ਅਤੇ OQ = 12 cm
∵ PQ ਇੱਕ ਸਪਰਸ਼ ਰੇਖਾ ਹੈ ਅਤੇ OP ਅਰਧ ਵਿਆਸ ਹੈ ,
∴ ∠OPQ = 90°
ਹੁਣ, ਸਮਕੋਣ △OPQ ਵਿਚ ਪਾਈਥਾਗੋਰਸ ਮੇਯ ਅਨੁਸਾਰ,
OQ2 = OP2 + QP2
(12)2 = (5)2 + OP2
QP2 = (12)2 – (5)2
= 144 – 25 = 119
QP = 119 cm
∴ ਵਿਕਲਪ (D) ਸਹੀ ਹੈ।

ਪ੍ਰਸ਼ਨ 4.
ਇੱਕ ਚੱਕਰ ਖਿੱਚੋ ਅਤੇ ਇੱਕ ਦਿੱਤੀ ਗਈ ਰੇਖਾ ਦੇ । ਸਮਾਂਤਰ ਦੋ ਅਜਿਹੀਆਂ ਰੇਖਾਵਾਂ ਖਿੱਚੋ ਕਿ ਉਨ੍ਹਾਂ ਵਿੱਚੋਂ ਇੱਕ ਸਪਰਸ਼ ਰੇਖਾ ਹੋਵੇ ਅਤੇ ਦੂਸਰੀ ਚੱਕਰ ਦੀ ਛੇਦਕ ਰੇਖਾ ਹੋਵੇ ।
ਹੱਲ:
ਦਿੱਤੀ ਗਈ ਸੂਚਨਾ ਅਨੁਸਾਰ ਅਸੀਂ ਇੱਕ ਚਿੱਤਰ ਬਣਾਉਂਦੇ ਹਾਂ ਜਿਸਦਾ ਕੇਂਦਰ O ਅਤੇ l ਦਿੱਤੀ ਹੋਈ ਰੇਖਾ ਹੋਵੇ।
PSEB 10th Class Maths Solutions Chapter 10 ਚੱਕਰ Ex 10.1 2
ਹੁਣ, ਅ ਅਤੇ n ਦੋ ਅਜਿਹੀਆਂ ਰੇਖਾਵਾਂ ਹਨ ਜੋ ਰੇਖਾ l ਦੇ ਇਸ ਤਰ੍ਹਾਂ ਸਮਾਂਤਰ ਹਨ ਕਿ m ਸਪੱਰਸ਼ ਰੇਖਾ ਵੀ ਹੈ ਅਤੇ l ਦੇ ਸਮਾਂਤਰ ਵੀ ਹੈ ਅਤੇ n ਚੱਕਰ ਦੀ ਛੇਦਰ ਰੇਖਾ ਵੀ ਹੈ ਅਤੇ l ਦੇ ਸਮਾਂਤਰ ਵੀ ਹੈ ।

The Complete Educational Website

Leave a Reply

Your email address will not be published. Required fields are marked *