PSEB Solutions for Class 10 Social Science Economics Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)
PSEB Solutions for Class 10 Social Science Economics Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)
PSEB Solutions for Class 10 Social Science Economics Source Based Questions and Answers
1. ਰਾਸ਼ਟਰੀ ਆਮਦਨ ਦਾ ਅਨੁਮਾਨ ਲਗਾਉਂਦੇ ਸਮੇਂ ਵਸਤਾਂ ਅਤੇ ਸੇਵਾਵਾਂ ਨੂੰ ਉਹਨਾਂ ਦੀਆਂ ਕੀਮਤਾਂ ਨਾਲ ਗੁਣਾ ਕੀਤਾ ਜਾਂਦਾ ਹੈ । ਜੇਕਰ ਰਾਸ਼ਟਰੀ ਉਤਪਾਦ ਦੀ ਮਾਤਰਾ ਨੂੰ ਚਾਲੂ ਕੀਮਤਾਂ ਨਾਲ ਗੁਣਾ ਕੀਤਾ ਜਾਂਦਾ ਹੈ ਤਾਂ ਉਸਨੂੰ ਚਾਲੂ ਕੀਮਤਾਂ ਤੇ ਰਾਸ਼ਟਰੀ ਆਮਦਨ ਜਾਂ ਮੌਰਿਕ ਆਮਦਨ ਕਿਹਾ ਜਾਂਦਾ ਹੈ । ਇਸਦੇ ਉਲਟ ਜੇਕਰ ਰਾਸ਼ਟਰੀ ਉਤਪਾਦ ਦੀ ਮਾਤਰਾ ਨੂੰ ਕਿਸੇ ਹੋਰ ਵਰੇ (ਜਿਵੇਂ ਆਧਾਰ ਸਾਲ ਦੀਆਂ ਕੀਮਤਾਂ ਨਾਲ ਗੁਣਾ ਕੀਤਾ ਜਾਵੇ ਤਾਂ ਜੋ ਫਲ ਪ੍ਰਾਪਤ ਹੋਵੇਗਾ ਉਸਨੂੰ ਸਥਿਰ ਕੀਮਤਾਂ ਤੇ ਰਾਸ਼ਟਰੀ ਆਮਦਨ ਜਾਂ ਅਸਲ ਰਾਸ਼ਟਰੀ ਆਮਦਨ (National Income at Constant Prices or Real National Income) ਕਿਹਾ ਜਾਂਦਾ ਹੈ । ਕੀਮਤਾਂ ਵਿੱਚ ਅਕਸਰ ਪਰਿਵਰਤਨ ਹੁੰਦਾ ਰਹਿੰਦਾ ਹੈ, ਜਿਸਦੇ ਸਿੱਟੇ ਵਜੋਂ ਵਸਤੂਆਂ ਅਤੇ ਸੇਵਾਵਾਂ ਦੀ ਮਾਤਰਾ ਵਿੱਚ ਬਿਨਾਂ ਕੋਈ ਪਰਿਵਰਤਨ ਹੋਇਆਂ ਰਾਸ਼ਟਰੀ ਆਮਦਨ ਵੱਧ ਜਾਂ ਘੱਟ ਹੋ ਸਕਦੀ ਹੈ । ਇੱਕ ਦੇਸ਼ ਦੀ ਅਸਲ ਆਰਥਿਕ ਤਰੱਕੀ ਦਾ ਅਨੁਮਾਨ ਲਗਾਉਣ ਲਈ ਵੱਖ-ਵੱਖ ਵਰਿਆਂ ਦੀ ਰਾਸ਼ਟਰੀ ਆਮਦਨ ਇੱਕ ਖਾਸ ਸਾਲ ਦੀਆਂ ਕੀਮਤਾਂ ਤੇ ਮਾਪੀ ਜਾਣੀ ਚਾਹੀਦੀ ਹੈ । ਕੀਮਤਾਂ ਸਥਿਰ ਰਹਿਣ ਕਰਕੇ ਅਸਲ ਆਮਦਨ ਵਿੱਚ ਹੋਣ ਵਾਲੇ ਪਰਿਵਰਤਨ ਸਿਰਫ ਵਸਤਾਂ ਅਤੇ ਸੇਵਾਵਾਂ ਵਿੱਚ ਹੋਣ ਵਾਲੇ ਪਰਿਵਰਤਨਾਂ ਕਾਰਣ ਹੀ ਹੋਣਗੇ ।
ਪ੍ਰਸ਼ਨ-
(a) ਰਾਸ਼ਟਰੀ ਆਮਦਨ ਤੋਂ ਕੀ ਭਾਵ ਹੈ ?
(b) ਸਕਲ ਰਾਸ਼ਟਰੀ ਆਮਦਨ ਅਤੇ ਸ਼ੁੱਧ ਰਾਸ਼ਟਰੀ ਆਮਦਨ ਵਿਚ ਕੀ ਅੰਤਰ ਹੈ ?
ਉੱਤਰ-
(a) ਰਾਸ਼ਟਰੀ ਆਮਦਨ ਇਕ ਦੇਸ਼ ਦੇ ਸਾਧਾਰਨ ਨਿਵਾਸੀਆਂ ਦੀ ਇਕ ਸਾਲ ਵਿਚ ਮਜ਼ਦੂਰੀ, ਵਿਆਜ, ਲਗਾਨ ਅਤੇ
ਲਾਭ ਦੇ ਤੌਰ ‘ਤੇ ਸਾਧਨ ਆਮਦਨ ਹੈ । ਇਹ ਘਰੇਲੂ ਸਾਧਨ ਆਮਦਨ ਅਤੇ ਵਿਦੇਸ਼ਾਂ ਤੋਂ ਅਰਜਿਤ ਸ਼ੁੱਧ ਸਾਧਨ ਆਮਦਨ ਦਾ ਜੋੜ ਹੈ ।
(b) ਇਕ ਦੇਸ਼ ਦੀ ਰਾਸ਼ਟਰੀ ਆਮਦਨ ਵਿਚ ਜੇਕਰ ਘਿਸਾਵਟ ਖ਼ਰਚ ਸ਼ਾਮਿਲ ਰਹਿੰਦਾ ਹੈ ਤਾਂ ਉਸਨੂੰ ਕੁੱਲ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ ਜਦਕਿ ਇਸਦੇ ਉਲਟ ਜੇਕਰ ਰਾਸ਼ਟਰੀ ਆਮਦਨ ਵਿਚ ਘਿਸਾਵਟ ਖ਼ਰਚ ਨੂੰ ਘਟਾ ਦਿੱਤਾ ਜਾਂਦਾ ਹੈ ਤਾਂ ਉਸਨੂੰ ਸ਼ੁੱਧ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ । ਅਰਥਾਤ, ਰਾਸ਼ਟਰੀ ਆਮਦਨ + ਘਿਸਾਵਟ ਖ਼ਰਚ = ਕੁੱਲ ਰਾਸ਼ਟਰੀ ਆਮਦਨ
ਰਾਸ਼ਟਰੀ ਆਮਦਨ – ਘਿਸਾਵਟ ਖ਼ਰਚ = ਸ਼ੁੱਧ ਰਾਸ਼ਟਰੀ ਆਮਦਨ
‘ਕੁੱਲ’ ਸ਼ਬਦ ਦੀ ਵਰਤੋਂ ਸ਼ੁੱਧ ਸ਼ਬਦ ਦੀ ਤੁਲਨਾ ਵਿਚ ਵਿਸਤ੍ਰਿਤ ਅਰਥਾਂ ਵਿਚ ਕੀਤੀ ਜਾਂਦੀ ਹੈ ।
2. ਉਪਭੋਗ ਸ਼ਬਦ ਦਾ ਪ੍ਰਯੋਗ ਦੋ ਅਰਥਾਂ ਵਿੱਚ ਕੀਤਾ ਜਾਂਦਾ ਹੈ । ਇੱਕ ਕਿਰਿਆ ਦੇ ਰੂਪ ਵਿੱਚ ਅਤੇ ਦੂਜਾ ਖ਼ਰਚ ਦੇ ਰੂਪ ਵਿੱਚ । ਕਿਰਿਆ ਰੂਪ ਵਿੱਚ ਉਪਭੋਗ ਉਹ ਕਿਰਿਆ ਹੈ ਜਿਸ ਰਾਹੀਂ ਮਨੁੱਖ ਦੀਆਂ ਲੋੜਾਂ ਨੂੰ ਪ੍ਰਤੱਖ ਸੰਤੁਸ਼ਟੀ ਹੁੰਦੀ ਹੈ, ਜਿਵੇਂ ਪਿਆਸ ਬੁਝਾਉਣ ਲਈ ਪਾਣੀ ਦਾ ਪ੍ਰਯੋਗ ਕਰਨਾ, ਅਤੇ ਭੁੱਖ ਮਿਟਾਉਣ ਲਈ ਰੋਟੀ ਦਾ ਪ੍ਰਯੋਗ ਕਰਨਾ ਆਦਿ । ਇਸ ਲਈ ਉਪਭੋਗ ਉਹ ਕਿਰਿਆ ਹੈ ਜਿਸ ਰਾਹੀਂ ਕੋਈ ਮਨੁੱਖ ਆਪਣੀਆਂ ਲੋੜਾਂ ਦੀ ਸੰਤੁਸ਼ਟੀ ਲਈ ਕਿਸੇ ਵਸਤੂ ਦੀ ਉਪਯੋਗਤਾ ਕਰਦਾ ਹੈ । ਖ਼ਰਚ ਦੇ ਰੂਪ ਵਿੱਚ ਉਪਭੋਗ ਤੋਂ ਭਾਵ ਉਸ ਕੁੱਲ ਖ਼ਰਚ ਤੋਂ ਹੈ ਜੋ ਉਪਭੋਗ ਵਸਤਾਂ ਤੇ ਕੀਤਾ ਜਾਂਦਾ ਹੈ ।
ਰਾਸ਼ਟਰੀ ਆਮਦਨ ਵਿੱਚ ਲੋਕ ਆਪਣੀਆਂ ਲੋੜਾਂ ਦੀ ਪ੍ਰਤੱਖ ਸੰਤੁਸ਼ਟੀ ਲਈ ਵਸਤਾਂ ਅਤੇ ਸੇਵਾਵਾਂ ਨੂੰ ਖਰੀਦਣ ਲਈ ਜੋ ਮੁਦਰਾ ਰਾਸ਼ੀ ਖ਼ਰਚ ਕਰਦੇ ਹਨ, ਉਸਨੂੰ ਉਪਭੋਗ ਜਾਂ ਕੁੱਲ ਉਪਭੋਗ ਖ਼ਰਚ ਕਹਿੰਦੇ ਹਨ ।
ਪ੍ਰਸ਼ਨ-
(a) ‘ਉਪਭੋਗ ਕਿਸਨੂੰ ਕਹਿੰਦੇ ਹਨ ? ਇਸਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਿਹੜੇ ਹਨ ?
(b) ਉਪਭੋਗ ਵਿਰਤੀ ਕੀ ਹੈ ? ਇਹ ਕਿੰਨੀ ਕਿਸਮ ਦੀ ਹੁੰਦੀ ਹੈ ?
ਉੱਤਰ-
(a) ਉਪਭੋਗ ਤੋਂ ਭਾਵ ਕਿਸੇ ਅਰਥ-ਵਿਵਸਥਾ ਵਿਚ ਇਕ ਸਾਲ ਦੇ ਸਮੇਂ ਵਿਚ ਉਪਭੋਗ ਕੀਤੇ ਜਾਣ ਵਾਲੇ ਕੁੱਲ ਖ਼ਰਚ
ਤੋਂ ਲਿਆ ਜਾਂਦਾ ਹੈ ।
ਉਪਭੋਗ ‘ਤੇ ਕਈ ਤੱਤਾਂ ਜਿਵੇਂ ਵਸਤੂ ਦੀ ਕੀਮਤ, ਆਮਦਨ, ਫ਼ੈਸ਼ਨ ਆਦਿ ਦਾ ਪ੍ਰਭਾਵ ਪੈਂਦਾ ਹੈ । ਪਰ ਉਪਭੋਗ ‘ਤੇ ਸਭ ਤੋਂ ਜ਼ਿਆਦਾ ਪ੍ਰਭਾਵ ਆਮਦਨ ਦਾ ਪੈਂਦਾ ਹੈ | ਆਮ ਤੌਰ ‘ਤੇ ਆਮਦਨ ਦੇ ਵਧਣ ਨਾਲ ਉਪਭੋਗ ਵੱਧਦਾ ਹੈ ਪਰ ਉਪਭੋਗ ਵਿਚ ਹੋਣ ਵਾਲਾ ਵਾਧਾ ਆਮਦਨ ਵਿਚ ਹੋਣ ਵਾਲੇ ਵਾਧੇ ਦੀ ਤੁਲਨਾ ਵਿਚ ਘੱਟ ਹੁੰਦਾ ਹੈ ।
(b) ਆਮਦਨ ਦੇ ਵੱਖ-ਵੱਖ ਪੱਧਰਾਂ ‘ਤੇ ਉਪਭੋਗ ਦੀਆਂ ਵੱਖ-ਵੱਖ ਮਾਤਰਾਵਾਂ ਨੂੰ ਪ੍ਰਗਟ ਕਰਨ ਵਾਲੀ ਅਨੁਸੂਚੀ ਨੂੰ ਉਪਭੋਗ ਪ੍ਰਵਿਰਤੀ ਕਿਹਾ ਜਾ ਸਕਦਾ ਹੈ ।
(i) ਔਸਤ ਉਪਭੋਗ ਪ੍ਰਵਿਰਤੀ (Average Propensity to Consume) – ਕੁੱਲ ਖ਼ਰਚੇ ਅਤੇ ਕੁੱਲ ਆਮਦਨ ਦੇ ਅਨੁਪਾਤ ਨੂੰ ਔਸਤ ਉਪਭੋਗ ਪਵਿਰਤੀ ਕਿਹਾ ਜਾਂਦਾ ਹੈ । ਇਸ ਤੋਂ ਪਤਾ ਚਲਦਾ ਹੈ ਕਿ ਲੋਕ ਆਪਣੀ ਕੁੱਲ ਆਮਦਨ ਦਾ ਕਿੰਨਾ ਹਿੱਸਾ ਉਪਭੋਗ ‘ਤੇ ਖ਼ਰਚ ਕਰਨਗੇ ਅਤੇ ਕਿੰਨਾ ਹਿੱਸਾ ਬਚਾਉਣਗੇ । ਇਸਨੂੰ ਗਿਆਤ ਕਰਨ ਲਈ ਉਪਭੋਗ ਨੂੰ ਆਮਦਨ ਨਾਲ ਵੰਡ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ ਅਰਥਾਤ-
(ii) ਸੀਮਾਂਤ ਉਪਭੋਗ ਪ੍ਰਵਿਰਤੀ (Marginal Propensity to Consume) – ਆਮਦਨ ਵਿਚ ਹੋਣ ਵਾਲੇ ਪਰਿਵਰਤਨ ਦੇ ਸਿੱਟੇ ਵਜੋਂ ਉਪਭੋਗ ਵਿਚ ਹੋਣ ਵਾਲੇ ਪਰਿਵਰਤਨ ਦੇ ਅਨੁਪਾਤ ਨੂੰ ਸੀਮਾਂਤ ਉਪਭੋਗ ਪ੍ਰਵਿਰਤੀ ਕਹਿੰਦੇ ਹਨ ।
3. ਸਰਵਜਕ ਵਿੱਤ (Public Finance) ਸ਼ਬਦ ਦੋ ਸ਼ਬਦਾਂ ਨਾਲ ਮਿਲ ਕੇ ਬਣਿਆ ਹੈ । ਸਰਵਜਨਕ + ਵਿੱਤ ( ਸਰਵਜਨਕ ਸ਼ਬਦ ਦਾ ਅਰਥ ਹੈ ਜਨਤਾ ਦਾ ਸਮੁਹ ਜਿਸਦੀ ਪ੍ਰਤੀਨਿਧਤਾ ਸਰਕਾਰ ਕਰਦੀ ਹੈ ਅਤੇ ਵਿੱਤ ਦਾ ਅਰਥ ਹੈ ਮੌਰਿਕ ਸਾਧਨ । ਇਸ ਲਈ ਸਰਵਜਨਕ ਵਿੱਤ ਤੋਂ ਭਾਵ ਕਿਸੇ ਦੇਸ਼ ਦੀ ਸਰਕਾਰ ਦੀ ਵਿੱਤੀ ਸਾਧਨਾਂ ਭਾਵ ਆਮਦਨ ਅਤੇ ਖ਼ਰਚ ਤੋਂ ਹੈ । ਅਰਥ-ਸ਼ਾਸਤਰ ਦੇ ਜਿਸ ਭਾਗ ਵਿੱਚ ਸਰਕਾਰ ਦੀ ਆਮਦਨ ਅਤੇ ਖ਼ਰਚ ਸੰਬੰਧੀ ਸਮੱਸਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ, ਉਸਨੂੰ ਸਰਵਜਨਕ ਵਿੱਤ (Public Finance) ਕਿਹਾ ਜਾਂਦਾ ਹੈ । ਇਸ ਲਈ ਸਰਵਜਨਕ ਵਿੱਤ ਸਰਕਾਰੀ ਸੰਸਥਾਵਾਂ ਜਿਵੇਂ ਕੇਂਦਰੀ, ਰਾਜ ਅਤੇ ਸਥਾਨਿਕ ਸਰਕਾਰਾਂ ਦੇ ਮਸਲਿਆਂ ਦਾ ਅਧਿਐਨ ਹੈ । ਸਰਵਜਨਕ ਵਿੱਤ ਵਿੱਚ ਸਰਕਾਰ ਦੀ ਆਮਦਨ ਭਾਵ ਕਰ, ਵਿਆਜ, ਲਾਭ ਆਦਿ ਆਉਂਦੇ ਹਨ | ਸਰਵਜਨਕ ਖ਼ਰਚ ਜਿਵੇਂ ਸੁਰੱਖਿਆ, ਪ੍ਰਸ਼ਾਸਨ, ਸਿੱਖਿਆ, ਸਿਹਤ, ਉਦਯੋਗ, ਖੇਤੀਬਾੜੀ ਆਦਿ ਉੱਤੇ ਕੀਤੇ ਜਾਂਦੇ ਹਨ । ਇਸ ਦੇ ਨਾਲ ਹੀ ਸਰਵਜਨਕ ਕਰਜ਼ਿਆਂ ਦਾ ਅਧਿਐਨ ਵੀ ਕੀਤਾ ਜਾਂਦਾ ਹੈ ।
ਸਮੇਂ ਦੇ ਨਾਲ-ਨਾਲ ਹਰੇਕ ਦੇਸ਼ ਦੀ ਸਰਕਾਰ ਰਾਹੀਂ ਕੀਤੀਆਂ ਜਾਣ ਵਾਲੀਆਂ ਆਰਥਿਕ ਕਿਰਿਆਵਾਂ ਵਿੱਚ ਵੀ ਬਹੁਤ ਵਾਧਾ ਹੋਇਆ ਹੈ । ਇਸ ਦੇ ਨਾਲ ਹੀ ਸਰਵਜਨਕ ਵਿੱਤ ਦਾ ਖੇਤਰ ਵੀ ਬਹੁਤ ਵੱਧ ਗਿਆ ਹੈ । ਇਸ ਦੇ ਹੇਠਾਂ ਸਿਰਫ ਸਰਕਾਰ ਦੀ ਆਮਦਨ, ਖ਼ਰਚ ਦਾ ਹੀ ਅਧਿਐਨ ਨਹੀਂ ਕੀਤਾ ਜਾਂਦਾ ਬਲਕਿ ਵਿਸ਼ੇਸ਼ ਆਰਥਿਕ, ਉਦੇਸ਼ਾਂ ਜਿਵੇਂ ਪੂਰਨ ਰੁਜ਼ਗਾਰ, ਆਰਥਿਕ-ਵਿਕਾਸ, ਆਮਦਨ ਅਤੇ ਧਨ ਦਾ ਸਮਾਨ ਵਿਤਰਣ, ਕੀਮਤ-ਸਥਿਰਤਾ ਆਦਿ ਸੰਬੰਧੀ ਸਰਕਾਰ ਦੀਆਂ ਸਾਰੀਆਂ ਆਰਥਿਕ ਕਿਰਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ ।
ਪ੍ਰਸ਼ਨ-
a) ਸਰਕਾਰ ਦੀ ਆਮਦਨ ਦੇ ਮੁੱਖ ਸਾਧਨ ਕਿਹੜੇ ਹਨ ?
(b) ਸਰਵਜਨਕ ਵਿੱਤ ਦੇ ਮੁੱਖ ਉਦੇਸ਼ਾਂ ਦਾ ਵਰਣਨ ਕਰੋ ।
ਉੱਤਰ-
(a) ਸਰਕਾਰ ਦੀ ਆਮਦਨ ਦੇ ਮੁੱਖ ਸਾਧਨ ਕਰ (tax) ਹਨ ਜੋ ਦੋ ਪ੍ਰਕਾਰ ਦੇ ਹੁੰਦੇ ਹਨ :
(i) ਪ੍ਰਤੱਖ ਕਰ,
(ii) ਅਪ੍ਰਤੱਖ ਕਰ ।
(i) ਪ੍ਰਤੱਖ ਕਰ (Direct Taxes) – ਪ੍ਰਤੱਖ ਕਰ ਉਹ ਕਰ ਹੈ ਜੋ ਉਸ ਹੀ ਵਿਅਕਤੀ ਰਾਹੀਂ ਦਿੱਤਾ ਜਾਂਦਾ ਹੈ ਜਿਸ ਉੱਪਰ ਇਹ ਕਾਨੂੰਨੀ ਤੌਰ ‘ਤੇ ਲਗਾਇਆ ਜਾਂਦਾ ਹੈ । ਉਦਾਹਰਣ ਵਜੋਂ, ਆਮਦਨ ਕਰ, ਉਪਹਾਰ ਕਰ, ਨਿਗਮ ਕਰ, ਸੰਪਤੀ ਕਰ, ਆਦਿ ਪ੍ਰਤੱਖ ਕਰ ਹਨ ।
(ii) ਅਪ੍ਰਤੱਖ ਕਰ (Indirect Taxes) – ਅਪ੍ਰਤੱਖ ਕਰ ਉਹ ਕਰ ਹਨ, ਜਿਨ੍ਹਾਂ ਨੂੰ ਸਰਕਾਰ ਨੂੰ ਇਕ ਵਿਅਕਤੀ ਦਿੰਦਾ ਹੈ ਅਤੇ ਇਨ੍ਹਾਂ ਦਾ ਭਾਰ ਦੂਜੇ ਵਿਅਕਤੀ ਨੂੰ ਚੁੱਕਣਾ ਪੈਂਦਾ ਹੈ | ਅਪ੍ਰਤੱਖ ਕਰ ਦੀ ਪਰਿਭਾਸ਼ਾ ਉਨ੍ਹਾਂ ਕਰਾਂ ਦੇ ਰੂਪ ਵਿਚ ਕੀਤੀ ਜਾਂਦੀ ਹੈ ਜੋ ਵਸਤੂਆਂ ਅਤੇ ਸੇਵਾਵਾਂ ‘ਤੇ ਲਾਏ ਜਾਂਦੇ ਹਨ, ਇਸ ਲਈ ਲੋਕਾਂ । ‘ਤੇ ਇਹ ਅਖ ਤੌਰ ‘ਤੇ ਲਾਏ ਜਾਂਦੇ ਹਨ । ਵਿਕਰੀ, ਕਰ, ਉਤਪਾਦਨ ਕਰ, ਮਨੋਰੰਜਨ ਕਰ, ਆਯਾਤ ਨਿਰਯਾਤ ਕਰ ਅਪ੍ਰਤੱਖ ਕਰ ਦੇ ਉਦਾਹਰਨ ਹਨ ।
(b) ਸਰਵਜਨਕ ਵਿੱਤ ਦੇ ਮੁੱਖ ਉਦੇਸ਼ ਹੇਠ ਲਿਖੇ ਹਨ-
(i) ਆਮਦਨ ਅਤੇ ਸੰਪੱਤੀ ਦੀ ਪੁਨਰ ਵੰਡ (Redistribution of Income and Wealth) – ਸਰਵਜਨਕ
ਵਿੱਤ ਨਾਲ ਸਰਕਾਰ ਕਰਾਧਾਨ ਅਤੇ ਆਰਥਿਕ ਸਹਾਇਤਾ ਨਾਲ ਆਮਦਨ ਅਤੇ ਸੰਪੱਤੀ ਦੀ ਵੰਡ ਵਿੱਚ ਸੁਧਾਰ ਲਿਆਉਣ ਲਈ ਯਤਨ ਕਰਦੀ ਰਹਿੰਦੀ ਹੈ । ਸੰਪੱਤੀ ਅਤੇ ਆਮਦਨ ਦੀ ਸਮਾਨ ਵੰਡ ਸਮਾਜਿਕ ਨਿਆਂ ਦੀ ਪ੍ਰਤੀਕ ਹੈ ਜੋ ਕਿ ਭਾਰਤ ਵਰਗੇ ਕਿਸੇ ਵੀ ਕਲਿਆਣਕਾਰੀ ਰਾਜ ਦਾ ਮੁੱਖ ਉਦੇਸ਼ ਹੁੰਦਾ ਹੈ ।
(ii) ਸਾਧਨਾਂ ਦੀ ਪੁਨਰ ਵੰਡ (Reallocation of Resources) – ਨਿੱਜੀ, ਉੱਦਮੀ ਹਮੇਸ਼ਾਂ ਇਹੀ ਆਸ ਕਰਦੇ ਹਨ ਕਿ ਸਾਧਨਾਂ ਦੀ ਵੰਡ ਉਤਪਾਦ ਦੇ ਉਨ੍ਹਾਂ ਖੇਤਰਾਂ ਵਿਚ ਕੀਤੀ ਜਾਵੇ ਜਿੱਥੇ ਉੱਚੇ ਲਾਭ ਪ੍ਰਾਪਤ ਹੋਣ ਦੀ ਆਸ ਹੋਵੇ । ਪਰ ਇਹ ਵੀ ਸੰਭਵ ਹੈ ਕਿ ਉਤਪਾਦਨ ਦੇ ਕੁੱਝ ਖੇਤਰਾਂ (ਜਿਵੇਂ ਸ਼ਰਾਬ ਦਾ ਉਤਪਾਦਨ ਦੁਆਰਾ ਸਮਾਜਿਕ ਕਲਿਆਣ ਵਿਚ ਕੋਈ ਵਾਧਾ ਨਾ ਹੋਵੇ । ਆਪਣੀ ਬਜਟ ਸੰਬੰਧੀ ਨੀਤੀ ਦੁਆਰਾ ਦੇਸ਼ ਦੀ ਸਰਕਾਰ ਸਾਧਨਾਂ ਦੀ ਵੰਡ ਇਸ ਤਰ੍ਹਾਂ ਕਰਦੀ ਹੈ ਜਿਸ ਨਾਲ ਵੱਧ ਤੋਂ ਵੱਧ ਲਾਭ ਅਤੇ ਸਮਾਜਿਕ ਕਲਿਆਣ ਦੇ ਵਿਚਾਲੇ ਸੰਤੁਲਨ ਕਾਇਮ ਕੀਤਾ ਜਾ ਸਕੇ । ਉਨ੍ਹਾਂ ਵਸਤੂਆਂ (ਜਿਵੇਂ ਸ਼ਰਾਬ, ਸਿਗਰੇਟ) ਦੇ ਉਤਪਾਦਨ ‘ਤੇ ਭਾਰੀ ਕਰ ਲਾ ਕੇ ਉਨ੍ਹਾਂ ਦੇ ਉਤਪਾਦਨ ਨੂੰ ਨਿਰ-ਉਤਸ਼ਾਹਿਤ ਕੀਤਾ ਜਾ ਸਕਦਾ ਹੈ । ਇਸਦੇ ਉਲਟ ਸਮਾਜਿਕ ਉਪਯੋਗਤਾ ਵਾਲੀਆਂ ਵਸਤੂਆਂ (ਜਿਵੇਂ ‘ਖਾਦੀ’) ਦੇ ਉਤਪਾਦਨ ਨੂੰ ਆਰਥਿਕ ਸਹਾਇਤਾ
ਦੇ ਕੇ ਉਤਸ਼ਾਹਿਤ ਕੀਤਾ ਜਾਂਦਾ ਹੈ ।
(iii) ਆਰਥਿਕ ਸਥਿਰਤਾ (Economic Stability) – ਬਾਜ਼ਾਰ ਸ਼ਕਤੀਆਂ (ਮੰਗ ਅਤੇ ਪ੍ਰਤੀ ਦੀਆਂ ਸ਼ਕਤੀਆਂ) ਦੀ ਸੁਤੰਤਰ ਕਿਰਿਆਸ਼ੀਲਤਾ ਦੇ ਸਿੱਟੇ ਵਜੋਂ ਵਪਾਰ ਚੱਕਰਾਂ ਦਾ ਸਮੇਂ-ਸਮੇਂ ‘ਤੇ ਆਉਣਾ ਜ਼ਰੂਰੀ ਹੁੰਦਾ ਹੈ । ਅਰਥ-ਵਿਵਸਥਾ ਵਿੱਚ ਤੇਜ਼ੀ ਅਤੇ ਮੰਦੀ ਦੇ ਚੱਕਰ ਚਲਦੇ ਹਨ । ਸਰਕਾਰ ਅਰਥ-ਵਿਵਸਥਾ ਨੂੰ ਇਨ੍ਹਾਂ ਵਪਾਰ ਚੱਕਰਾਂ ਤੋਂ ਮੁਕਤ ਰੱਖਣ ਲਈ ਹਮੇਸ਼ਾਂ ਵਚਨਬੱਧ ਹੁੰਦੀ ਹੈ । ਬਜਟ ਸਰਕਾਰ ਦੇ ਹੱਥ ਵਿਚ ਇਕ ਮਹੱਤਵਪੂਰਨ ਨੀਤੀ ਅਸਤਰ ਹੈ ਜਿਸਦੀ ਵਰਤੋਂ ਦੁਆਰਾ ਉਹ ਅਵਸਫੀਤੀ ਅਤੇ ਮੁਦਰਾ ਸਫੀਤੀ ਦੀਆਂ ਸਥਿਤੀਆਂ ਦਾ ਮੁਕਾਬਲਾ ਕਰਦੀ ਹੈ ।
4. ਹਰੇਕ ਅਲਪਵਿਕਸਿਤ ਦੇਸ਼ ਵਿੱਚ ਉਦਯੋਗਾਂ ਅਤੇ ਖੇਤੀਬਾੜੀ ਦੇ ਵਿਕਾਸ ਲਈ ਅਧਾਰਿਕ ਸੰਰਚਨਾ ਦੀ ਕਾਫੀ ਮਾਤਰਾ ਵਿੱਚ ਉਪਲੱਬਧ ਹੋਣ ਦੀ ਲੋੜ ਹੁੰਦੀ ਹੈ | ਅਧਾਰਿਕ ਸੰਰਚਨਾ ਦੀ ਕਮੀ ਕਾਰਣ ਉਦਯੋਗਾਂ, ਖੇਤੀਬਾੜੀ ਆਦਿ ਖੇਤਰਾਂ ਦੇ ਵਿਕਾਸ ਵਿੱਚ ਰੁਕਾਵਟਾਂ ਪੈਦਾ ਹੋ ਜਾਂਦੀਆਂ ਹਨ ਅਤੇ ਉਹਨਾਂ ਦੀ ਵਿਕਾਸ ਦਰ ਘੱਟ ਜਾਂਦੀ ਹੈ । ਉਦਾਹਰਣ ਵਜੋਂ, ਅਸੀਂ ਹਰ ਰੋਜ਼ ਇਹ ਮਹਿਸੂਸ ਰਕਦੇ ਹਾਂ ਕਿ ਬਿਜਲੀ ਦੀ ਕਮੀ ਹੋਣ ਕਰਕੇ ਉਦਯੋਗਾਂ ਅਤੇ ਖੇਤੀਬਾੜੀ ਨੂੰ ਹਾਨੀ ਉਠਾਉਣੀ ਪੈਂਦੀ ਹੈ । ਇਸੇ ਤਰ੍ਹਾਂ ਹੀ ਜੇਕਰ ਯਾਤਾਯਾਤ ਦੇ ਸਾਧਨ ਘੱਟ ਹੋਣ ਤਾਂ ਉਦਯੋਗਾਂ ਨੂੰ ਕੱਚਾ ਮਾਲ ਨਹੀਂ ਮਿਲ ਸਕੇਗਾ ਅਤੇ ਉਹਨਾਂ ਦਾ ਤਿਆਰ ਮਾਲ ਬਾਜ਼ਾਰ ਤੱਕ ਨਹੀਂ ਪਹੁੰਚ ਸਕੇਗਾ । ਇਸ ਤਰ੍ਹਾਂ ਅਧਾਰਿਕ ਸੰਰਚਨਾ ਦੀ ਘਾਟ ਉਦਯੋਗਾਂ ਅਤੇ ਖੇਤੀਬਾੜੀ ਆਦਿ ਦੇ ਉਤਪਾਦਕ ਖੇਤਰਾਂ ਦੇ ਵਿਕਾਸ ਦੀ ਦਰ ਨੂੰ ਘੱਟ ਕਰ ਦਿੰਦੀ ਹੈ । ਇਸ ਦੇ ਉਲਟ ਅਧਾਰਿਕ ਸੰਰਚਨਾ ਦੀ ਉਚਿਤ ਉਪਲੱਬਧਤਾ ਇਹਨਾਂ ਦੇ ਵਿਕਾਸ ਦੀ ਦਰ ਨੂੰ ਤੇਜ਼ੀ ਨਾਲ ਵਧਾਉਣ ਵਿੱਚ ਸਹਾਇਕ ਹੋ ਸਕਦੀ ਹੈ ।
ਪ੍ਰਸ਼ਨ-
a) ਅਧਾਰਿਕ ਸੰਰਚਨਾ ਤੋਂ ਕੀ ਭਾਵ ਹੈ ?
(b) ਆਰਥਿਕ ਅਧਾਰਿਕ ਸੰਰਚਨਾ ਦਾ ਅਰਥ ਦੱਸੋ । ਮਹੱਤਵਪਰੂਨ ਆਰਥਿਕ ਸੰਰਚਨਾ ਕਿਹੜੀ ਹੈ ?
ਉੱਤਰ-
(a) ਕਿਸੇ ਅਰਥ-ਵਿਵਸਥਾ ਦੇ ਪੂੰਜੀ ਸਟਾਕ ਦੇ ਉਸ ਭਾਗ ਨੂੰ ਜੋ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਨਜ਼ਰੀਏ ਤੋਂ ਜ਼ਰੂਰੀ ਹੁੰਦਾ ਹੈ, ਅਧਾਰਿਕ ਸੰਰਚਨਾ ਕਿਹਾ ਜਾਂਦਾ ਹੈ ।
(b) ਆਰਥਿਕ ਅਧਾਰਿਕ ਸੰਰਚਨਾਂ ਤੋਂ ਭਾਵ ਉਸ ਪੂੰਜੀ ਸਟਾਕ ਤੋਂ ਹੈ ਜੋ ਉਤਪਾਦਨ ਪ੍ਰਣਾਲੀ ਨੂੰ ਪ੍ਰਤੱਖ ਸੇਵਾਵਾਂ ਪ੍ਰਦਾਨ ਕਰਦਾ ਹੈ । ਉਦਾਹਰਣ ਵਜੋਂ ਦੇਸ਼ ਦੀ ਯਾਤਾਯਾਤ ਪ੍ਰਣਾਲੀ, ਰੇਲਵੇ, ਸੜਕਾਂ, ਹਵਾਈ ਸੇਵਾਵਾਂ, ਉਤਪਾਦਨ ਅਤੇ ਵਿਤਰਣ ਪ੍ਰਣਾਲੀ ਦੇ ਇੱਕ ਹਿੱਸੇ ਦੇ ਰੂਪ ਵਿੱਚ ਹੀ ਸੇਵਾਵਾਂ ਪ੍ਰਧਾਨ ਕਰਦੀਆਂ ਹਨ । ਇਸੇ ਤਰ੍ਹਾਂ ਹੀ ਬੈਂਕਿੰਗ ਪ੍ਰਣਾਲੀ, ਮੁਦਰਾ ਅਤੇ ਪੂੰਜੀ ਬਾਜ਼ਾਰ ਦੇ ਹਿੱਸੇ ਦੇ ਰੂਪ ਵਿੱਚ ਉਦਯੋਗਾਂ ਅਤੇ ਖੇਤੀਬਾੜੀ ਨੂੰ ਵਿੱਤ ਪ੍ਰਦਾਨ ਕਰਦੀਆਂ ਹਨ । ਮਹੱਤਵਪੂਰਣ ਆਰਥਿਕ ਸੰਰਚਨਾਵਾਂ ਹੇਠ ਲਿਖੀਆਂ ਹਨ-
- ਯਾਤਾਯਾਤ ਅਤੇ ਸੰਚਾਰ
- ਬਿਜਲੀ ਅਤੇ ਸ਼ਤਕੀ
- ਸਿੰਚਾਈ
- ਬੈਂਕਿੰਗ ਅਤੇ ਦੂਜੀਆਂ ਵਿੱਤੀ ਸੰਸਥਾਵਾਂ ।
5. ਆਧੁਨਿਕ ਯੁਗ ਉਪਭੋਗਤਾਵਾਦ ਦਾ ਯੁਗ ਹੈ । ਉਪਭੋਗਤਾਵਾਂ ਦੇ ਉਪਯੋਗ ਅਤੇ ਸਹੂਲਤਾਂ ਲਈ ਰੋਜ਼ਾਨਾ ਨਵੇਂ-ਨਵੇਂ ਪਦਾਰਥਾਂ ਦੀ ਪੂਰਤੀ ਕੀਤੀ ਜਾ ਰਹੀ ਹੈ । ਨਵੇਂ ਪ੍ਰਕਾਰ ਦੇ ਖਾਦ-ਪਦਾਰਥਾਂ, ਨਵੇਂ ਫੈਸ਼ਨ ਦੇ ਕੱਪੜੇ, ਸਜਾਵਟ ਦਾ ਸਮਾਨ, ਘਰੇਲੂ ਉਪਕਰਨਾਂ, ਯਾਤਾਯਾਤ ਦੇ ਨਵੇਂ ਸਾਧਨਾਂ, ਮਨੋਰੰਜਨ ਦੇ ਨਵੇਂ-ਨਵੇਂ ਯੰਤਰਾਂ ਜਿਵੇਂ-ਰੰਗੀਨ ਟੈਲੀਵਿਜ਼ਨ, ਵੀਡੀਓ ਆਦਿ ਦੀਆਂ ਲਗਾਤਾਰ ਖੋਜਾਂ ਅਤੇ ਉਤਪਾਦਨ ਕੀਤਾ ਜਾ ਰਿਹਾ ਹੈ । ਇਹਨਾਂ ਵਸਤੂਆਂ ਨੂੰ ਉਪਭੋਗਤਾਵਾਂ ਤਕ ਪਹੁੰਚਾਉਣ ਲਈ ਵਿਗਿਆਪਨ ਅਤੇ ਪ੍ਰਚਾਰ ਦਾ ਵੱਡੇ ਪੈਮਾਨੇ ‘ਤੇ ਪ੍ਰਯੋਗ ਕੀਤਾ ਜਾ ਰਿਹਾ ਹੈ । ਅੱਜ ਦਾ ਉਪਭੋਗਤਾ ਆਕਰਸ਼ਕ ਵਿਗਿਆਪਨਾਂ ਅਤੇ ਅਨੇਕਾਂ ਉਤਪਾਦਕਾਂ ਦੇ ਪ੍ਰਚਾਰ ਦੇ ਆਧਾਰ ‘ਤੇ ਆਪਣੇ ਉਪਭੋਗ ਦੀ ਸਮੱਗਰੀ ਦੀ ਚੋਣ ਕਰਦਾ ਹੈ । ਇਸ ਸੰਬੰਧ ਵਿੱਚ ਉਸਦਾ ਕਈ ਢੰਗਾਂ ਨਾਲ ਸ਼ੋਸ਼ਣ ਕੀਤਾ ਜਾਂਦਾ ਹੈ । ਉਪਭੋਗਤਾਵਾਂ ਨੂੰ ਇਸ ਤਰ੍ਹਾਂ ਦੇ ਸ਼ੋਸ਼ਣ ਤੋਂ ਸੰਰਖਣ ਦੇਣ ਲਈ ਉਪਭੋਗਤਾ ਸੰਰਖਣ (Consumer Protection) ਦੀ ਵਿਧੀ ਆਰੰਭ ਕੀਤੀ ਗਈ ਹੈ ।
ਪ੍ਰਸ਼ਨ-
(a) ਉਪਭੋਗਤਾ ਸੰਰਖਣ ਤੋਂ ਕੀ ਭਾਵ ਹੈ ?
(b) ਉਪਭੋਗਤਾ ਦੀ ਸਿੱਖਿਆ ਦਾ ਅਰਥ ਦੱਸੋ ।
ਉੱਤਰ-
(a) ਉਪਭੋਗਤਾ ਸੰਰਖਣ ਦਾ ਭਾਵ ਹੈ ਉਪਭੋਗਤਾ ਵਸਤੂਆਂ ਦੇ ਖਰੀਦਦਾਰਾਂ ਦੀ ਉਤਪਾਦਕਾਂ ਦੇ ਅਨੁਚਿਤ ਵਪਾਰ ਵਿਹਾਰਾਂ ਦੇ ਸਿੱਟੇ ਵਜੋਂ ਹੋਣ ਵਾਲੇ ਸ਼ੋਸ਼ਣ ਤੋਂ ਸੁਰੱਖਿਆ ਕਰਨਾ ।
(b) ਉਪਭੋਗਤਾ ਦੇ ਹਿੱਤਾਂ ਦੀ ਸੁਰੱਖਿਆ ਕਰਨ ਲਈ ਉਹਨਾਂ ਨੂੰ ਇਸ ਬਾਰੇ ਗਿਆਨ ਅਤੇ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ । ਉਸ ਉਦੇਸ਼ ਦੀ ਪੂਰਤੀ ਲਈ ਹਰ ਸਾਲ ਦੇਸ਼ ਵਿੱਚ 15 ਮਾਰਚ ਤੋਂ 21 ਮਾਰਚ ਤੱਕ ਉਪਭੋਗਤਾ ਹਫ਼ਤਾ (Consumer Week) ਮਨਾਇਆ ਜਾਂਦਾ ਹੈ । ਇਹਨਾਂ ਦਿਨਾਂ ਵਿੱਚ ਉਪਭੋਗਤਾਵਾਂ ਵਿੱਚ ਉਹਨਾਂ ਦੇ ਅਧਿਕਾਰਾਂ ਬਾਰੇ ਜਾਗਤੀ ਦੇਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ । ਅਜਿਹੇ ਮੌਕਿਆਂ ‘ਤੇ ਦਰਸ਼ਨੀਆਂ, ਗੋਸ਼ਠੀਆਂ ਤੇ ਨੁੱਕੜ ਸਭਾਵਾਂ ਦਾ ਆਯੋਜਨ ਕੀਤਾ ਜਾਂਦਾ ਹੈ । ਇਹਨਾਂ ਵਿੱਚ ਦੱਸਿਆ ਜਾਂਦਾ ਹੈ ਕਿ ਉਪਭੋਗਤਾ ਨੂੰ ਮਿਲਾਵਟ, ਘੱਟ ਤੋਲਣ ਵਰਗੀਆਂ ਅਨਚਿਤ ਵਪਾਰਕ ਗਤੀਵਿਧੀਆਂ ਬਾਰੇ ਕੀ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਇਸ ਸੰਬੰਧ ਵਿੱਚ ਕਿਹੜੀ-ਕਿਹੜੀ ਕਾਨੂੰਨੀ ਸੁਵਿਧਾ ਹਾਸਿਲ ਹੈ ।
6. ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਮੰਨਿਆ ਜਾਂਦਾ ਹੈ ਕਿਉਂਕਿ ਭਾਰਤ ਵਿੱਚ ਅੱਜ ਵੀ 68 ਪ੍ਰਤੀਸ਼ਤ ਜਨਸੰਖਿਆ ਖੇਤੀ ਖੇਤਰ ਵਿੱਚੋਂ ਰੋਜ਼ਗਾਰ ਪ੍ਰਾਪਤ ਕਰ ਰਹੀ ਹੈ । ਆਜ਼ਾਦੀ ਪਿੱਛੋਂ ਭਾਰਤਵਾਸੀਆਂ ਨੂੰ ਅੰਗ੍ਰੇਜ਼ਾਂ ਕੋਲੋਂ ਪਿਛੜੀ ਹੋਈ ਖੇਤੀ ਅਰਥ-ਵਿਵਸਥਾ ਹੀ ਵਿਰਾਸਤ ਵਿੱਚ ਮਿਲੀ ਸੀ । ਮਹਾਤਮਾ ਗਾਂਧੀ ਵੀ ਖੇਤੀ ਨੂੰ ‘‘ਭਾਰਤ ਦੀ ਆਤਮਾ” ਮੰਨਦੇ ਸਨ । ਨਹਿਰੂ ਜੀ ਨੇ ਵੀ ਇਸ ਲਈ ਕਿਹਾ ਸੀ ‘‘ਖੇਤੀ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦੇਣ ਦੀ ਲੋੜ ਹੈ ।” ਡਾ. ਵੀ.ਕੇ. ਆਰ. ਵੀ. ਰਾਓ ਨੇ ਖੇਤੀ ਦੇ ਮਹੱਤਵ ਉੱਤੇ ਰੋਸ਼ਨੀ ਪਾਉਂਦੇ ਹੋਏ ਕਿਹਾ ਸੀ, “ਜੇਕਰ ਪੰਜ ਸਾਲਾ ਯੋਜਨਾਵਾਂ ਦੇ ਅਧੀਨ ਵਿਕਾਸ ਦੇ ਵਿਸ਼ਾਲ ਪਹਾੜ ਨੂੰ ਲੰਘਣਾ ਹੈ ਤਾਂ ਖੇਤੀ ਲਈ ਨਿਰਧਾਰਿਤ ਟੀਚਿਆਂ ਨੂੰ ਪੂਰਾ ਕਰਨਾ ਜ਼ਰੂਰੀ ਹੈ ।’ ਪ੍ਰਸਿੱਧ ਭਾਰਤੀ ਵਿਦਵਾਨ ਦਾਂਤੇਵਾਲਾ ਦੇ ਅਨੁਸਾਰ, “ਭਾਰਤੀ ਅਰਥ-ਵਿਵਸਥਾ ਦੇ ਆਰਥਿਕ ਵਿਕਾਸ ਵਿੱਚ ਖੇਤੀ ਖੇਤਰ ਦੀ ਸਫ਼ਲਤਾ ਦੇਸ਼ ਨੂੰ ਆਰਥਿਕ ਉੱਨਤੀ ਦੇ ਮਾਰਗ ‘ਤੇ ਲੈ ਜਾਂਦੀ ਹੈ।”
ਪ੍ਰਸ਼ਨ-
a) ਖੇਤੀ ਤੋਂ ਕੀ ਭਾਵ ਹੈ ?
(b) ਭਾਰਤੀ ਅਰਥ-ਵਿਵਸਥਾ ਵਿਚ ਖੇਤੀ ਦੇ ਮਹੱਤਵ ਦਾ ਵਰਣਨ ਕਰੋ ।
ਉੱਤਰ-
(a) ਅੰਗ੍ਰੇਜ਼ੀ ਭਾਸ਼ਾ ਦਾ ‘ਐਗਰੀਕਲਚਰ” ਸ਼ਬਦ ਲੈਟਿਨ ਭਾਸ਼ਾ ਦੇ ਦੋ ਸ਼ਬਦਾਂ ਐਗਰੀ (Agri) ਖੇਤ (Fields) ਅਤੇ
ਕਲਚਰ (Culture) ਖੇਤੀ ਤੋਂ ਲਿਆ ਗਿਆ ਹੈ । ਦੂਜੇ ਸ਼ਬਦਾਂ ਵਿੱਚ, ‘‘ਇਕ ਖੇਤ ਵਿੱਚ ਪਸ਼ੂਆਂ ਅਤੇ ਫਸਲਾਂ ਦੇ ਉਤਪਾਦਨ ਸੰਬੰਧੀ ਕਲਾ ਜਾਂ ਵਿਗਿਆਨ ਨੂੰ ਖੇਤੀ ਕਹਿੰਦੇ ਹਨ । ਅਰਥ-ਸ਼ਾਸਤਰ ਵਿੱਚ ਇਸ ਸ਼ਬਦ ਦੀ ਵਰਤੋਂ ਖੇਤੀ ਦੀ ਕਿਰਿਆ ਨਾਲ ਸੰਬੰਧਤ ਹਰੇਕ ਵਿਸ਼ੇ ਵਿਚ ਕੀਤੀ ਜਾਂਦੀ ਹੈ। ਖੇਤੀ ਦਾ ਮੁੱਖ ਉਦੇਸ਼ ਜ਼ਰੂਰੀ ਪਦਾਰਥਾਂ ਜਿਵੇਂ ਅਨਾਜ, ਦੁੱਧ, ਸਬਜ਼ੀਆਂ, ਦਾਲਾਂ ਅਤੇ ਉਦਯੋਗਾਂ ਲਈ ਕੱਚੇ ਮਾਲ ਦਾ ਉਤਪਾਦਨ ਕਰਨਾ ਹੈ ।”
(b) ਭਾਰਤੀ ਅਰਥ-ਵਿਵਸਥਾ ਵਿਚ ਖੇਤੀ ਦਾ ਮਹੱਤਵ ਹੇਠ ਲਿਖਿਆ ਹੈ-
(1) ਰਾਸ਼ਟਰੀ ਆਮਦਨ (National Income) – ਭਾਰਤ ਦੀ ਰਾਸ਼ਟਰੀ ਆਮਦਨ ਦਾ ਲਗਭਗ ਇੱਕ-ਚੌਥਾਈ | ਭਾਗ ਖੇਤੀ, ਜੰਗਲ ਆਦਿ ਮੁੱਢਲੀਆਂ ਕਿਰਿਆਵਾਂ ਤੋਂ ਪ੍ਰਾਪਤ ਹੁੰਦਾ ਹੈ | ਯੋਜਨਾ ਕਾਲ ਵਿਚ ਰਾਸ਼ਟਰੀ ਆਮਦਨ ਵਿਚ ਖੇਤੀ ਖੇਤਰ ਦਾ ਯੋਗਦਾਨ ਵੱਖ-ਵੱਖ ਸਾਲਾਂ ਵਿੱਚ 14.2% ਤੋਂ 51% ਤਕ ਰਿਹਾ ਹੈ ।
(2) ਖੇਤੀ ਅਤੇ ਰੋਜ਼ਗਾਰ (Agriculture and Employment) – ਭਾਰਤ ਵਿਚ ਖੇਤੀ ਰੋਜ਼ਗਾਰ ਦਾ ਮੁੱਖ ਸਾਧਨ ਹੈ । ਭਾਰਤ ਵਿਚ 70% ਤੋਂ ਵੀ ਜ਼ਿਆਦਾ ਕਾਰਜਸ਼ੀਲ ਜਨਸੰਖਿਆ ਖੇਤੀ ਖੇਤਰ ਵਿਚ ਲੱਗੀ ਹੋਈ ਹੈ । ਭਾਰਤ ਵਿਚ ਲਗਪਗ ਦੋ-ਤਿਹਾਈ ਜਨਸੰਖਿਆ ਖੇਤੀ ਖੇਤਰ ‘ਤੇ ਨਿਰਭਰ ਰਹਿੰਦੀ ਹੈ ।
(3) ਖੇਤੀ ਅਤੇ ਉਦਯੋਗ (Agriculture and Industry) – ਖੇਤੀ ਖੇਤਰ ਦੁਆਰਾ ਕਈ ਉਦਯੋਗਾਂ ਨੂੰ ਕੱਚਾ ਮਾਲ ਜਿਵੇਂ ਕਪਾਹ, ਜੂਟ, ਗੰਨਾਂ, ਤਿਲਹਨ ਆਦਿ ਪ੍ਰਾਪਤ ਹੁੰਦੇ ਹਨ । ਖੇਤੀ ਦੇ ਵਿਕਾਸ ਦੇ ਕਾਰਨ ਲੋਕਾਂ ਦੀ ਆਮਦਨ ਵਿਚ ਵਾਧਾ ਹੁੰਦਾ ਹੈ ਇਸ ਲਈ ਉਹ ਉਦਯੋਗਾਂ ਦੁਆਰਾ ਨਿਰਮਿਤ ਵਸਤੂਆਂ ਦੀ ਜ਼ਿਆਦਾ ਮੰਗ ਕਰਦੇ ਹਨ । ਇਸਦੇ ਸਿੱਟੇ ਵਜੋਂ ਉਦਯੋਗਾਂ ਦੇ ਬਾਜ਼ਾਰ ਦਾ ਵਿਸਥਾਰ ਹੁੰਦਾ ਹੈ ।
(4) ਆਵਾਜਾਈ (Transport-ਆਵਾਜਾਈ ਦੇ ਸਾਧਨਾਂ ਜਿਵੇਂ ਰੇਲਾਂ, ਮੋਟਰਾਂ, ਬੈਲਗੱਡੀਆਂ ਦੀ ਆਮਦਨ ਦਾ ਇਕ ਮੁੱਖ ਸਾਧਨ ਅਨਾਜ ਅਤੇ ਹੋਰ ਖੇਤੀ ਪਦਾਰਥਾਂ ਨੂੰ ਇਕ ਸਥਾਨ ਤੋਂ ਦੂਜੇ ਸਥਾਨ ‘ਤੇ ਲਿਆਉਣਾ ਲੈ ਜਾਣਾ ਹੈ ।
(5) ਸਰਕਾਰ ਦੀ ਆਮਦਨ (Government Income) – ਰਾਜ ਸਰਕਾਰਾਂ ਆਪਣੀ ਆਮਦਨ ਦਾ ਕਾਫੀ ਭਾਗ ਮਾਲਗੁਜ਼ਾਰੀ ਤੋਂ ਪ੍ਰਾਪਤ ਕਰਦੀਆਂ ਹਨ | ਮਾਲਗੁਜ਼ਾਰੀ ਰਾਜ ਸਰਕਾਰਾਂ ਦੀ ਆਮਦਨ ਦਾ ਮੁੱਢਲਾ ਸਾਧਨ ਹੈ ।
7. ਹਰੀ ਕ੍ਰਾਂਤੀ ਸ਼ਬਦ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ-ਹਰੀ + ਕ੍ਰਾਂਤੀ । ਹਰੀ ਸ਼ਬਦ ਦਾ ਅਰਥ ਹੈ ਹਰਿਆਲੀ । ਕ੍ਰਾਂਤੀ ਸ਼ਬਦ ਦਾ ਅਰਥ ਹੈ ਬਹੁਤ ਤੇਜ਼ੀ ਨਾਲ ਹੋਣ ਵਾਲਾ ਪਰਿਵਰਤਨ ਕਿ ਸਾਰੇ ਉਸਨੂੰ ਹੈਰਾਨੀ ਨਾਲ ਦੇਖਦੇ ਰਹਿ ਜਾਣ । ਇਸ ਸ਼ਬਦ ਦਾ ਪ੍ਰਯੋਗ ਖੇਤੀ ਦੇ ਉਤਪਾਦਨ ਵਿੱਚ ਹੋਣ ਵਾਲੀ ਉੱਨਤੀ ਲਈ ਕੀਤਾ ਗਿਆ ਹੈ । ਭਾਰਤ ਵਿੱਚ ਯੋਜਨਾਵਾਂ ਦੀ ਅਵਧੀ ਦੌਰਾਨ ਅਪਣਾਏ ਗਏ ਖੇਤੀ ਸੁਧਾਰਾਂ ਦੇ ਕਾਰਣ 1967-68 ਵਿੱਚ ਅਨਾਜ ਦੇ ਉਤਪਾਦਨ ਵਿੱਚ 1966-67 ਦੀ ਤੁਲਨਾ ਵਿੱਚ ਲਗਪਗ 25% ਵਾਧਾ ਹੋਇਆ । ਕਿਸੇ ਇੱਕ ਸਾਲ ਵਿੱਚ ਅਨਾਜ ਉਤਪਾਦਨ ਵਿੱਚ ਇੰਨਾ ਵਾਧਾ ਹੋਣਾ ਇੱਕ ਕ੍ਰਾਂਤੀ ਦੇ ਸਮਾਨ ਸੀ । ਇਸ ਕਾਰਣ ਅਰਥ-ਸ਼ਾਸਤਰੀਆਂ ਨੇ ਅਨਾਜ ਦੇ ਉਤਪਾਦਨ ਵਿੱਚ ਹੋਣ ਵਾਲੇ ਇਸ ਵਾਧੇ ਨੂੰ ਹਰੀ ਕ੍ਰਾਂਤੀ ਦਾ ਨਾਮ ਦੇ ਦਿੱਤਾ ਹੈ ।
ਪ੍ਰਸ਼ਨ-
(a) ਹਰੀ ਕ੍ਰਾਂਤੀ ਦੇ ਪ੍ਰਭਾਵ ਦੱਸੋ ।
(b) ਹਰੀ ਕ੍ਰਾਂਤੀ ਕੀ ਹੈ ? ਇਸ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
(a) ਹਰੀ ਕ੍ਰਾਂਤੀ ਦੇ ਪ੍ਰਭਾਵ ਹੇਠ ਲਿਖੇ ਹਨ-
(i) ਉਤਪਾਦਨ ਵਿਚ ਵਾਧਾ (Increase in Production) – ਹਰੀ ਕ੍ਰਾਂਤੀ ਦੇ ਸਿੱਟੇ ਵਜੋਂ 1967-68 ਅਤੇ ‘ ਉਸਦੇ ਬਾਅਦ ਦੇ ਸਾਲਾਂ ਵਿਚ ਫ਼ਸਲਾਂ ਦੇ ਉਤਪਾਦਨ ਵਿਚ ਬਹੁਤ ਤੇਜ਼ ਗਤੀ ਨਾਲ ਵਾਧਾ ਹੋਇਆ ਹੈ । 1967-68 ਦੇ ਸਾਲ ਜਿਸਨੂੰ ਹਰੀ ਕ੍ਰਾਂਤੀ ਦਾ ਸਾਲ ਕਿਹਾ ਜਾਂਦਾ ਹੈ, ਵਿਚ ਅਨਾਜ ਦਾ ਉਤਪਾਦਨ ਵਧ ਕੇ 950 ਲੱਖ ਟਨ ਹੋ ਗਿਆ ।
(ii) ਪੂੰਜੀਵਾਦੀ ਖੇਤੀ (Captalistic Farming) – ਹਰੀ ਕ੍ਰਾਂਤੀ ਦਾ ਲਾਭ ਚੁੱਕਣ ਲਈ ਧਨ ਦੀ ਬਹੁਤ ਜ਼ਿਆਦਾ ਲੋੜ ਹੈ । ਇੰਨਾ ਧਨ ਸਿਰਫ ਉਹ ਹੀ ਖਰਚ ਕਰ ਸਕਦੇ ਹਨ ਜਿਨ੍ਹਾਂ ਦੇ ਕੋਲ ਘੱਟ ਤੋਂ ਘੱਟ 10 ਹੈਕਟੇਅਰ ਤੋਂ ਜ਼ਿਆਦਾ ਭੂਮੀ ਹੋਵੇ । ਇਸ ਲਈ ਹਰੀ ਕ੍ਰਾਂਤੀ ਦੇ ਸਿੱਟੇ ਵਜੋਂ ਦੇਸ਼ ਵਿਚ ਪੂੰਜੀਵਾਦੀ ਖੇਤੀ ਨੂੰ ਉਤਸ਼ਾਹ ਮਿਲਿਆ ਹੈ ।
(iii) ਕਿਸਾਨਾਂ ਦੀ ਖੁਸ਼ਹਾਲੀ (Prosperity of the Farmers) – ਹਰੀ ਕ੍ਰਾਂਤੀ ਦੇ ਸਿੱਟੇ ਵਜੋਂ ਕਿਸਾਨਾਂ ਦੀ ਅਵਸਥਾ ਵਿਚ ਕਾਫੀ ਸੁਧਾਰ ਹੋਇਆ ਹੈ । ਉਨ੍ਹਾਂ ਦਾ ਜੀਵਨ ਪੱਧਰ ਪਹਿਲਾਂ ਨਾਲੋਂ ਬਹੁਤ ਉੱਚਾ ਹੋ ਗਿਆ ਹੈ । ਖੇਤੀ ਦਾ ਕਿੱਤਾ ਇਕ ਲਾਭਦਾਇਕ ਕਿੱਤਾ ਮੰਨਿਆ ਜਾਣ ਲੱਗਿਆ ਹੈ | ਕਈ ਵਪਾਰੀ ਇਸ ਪਾਸੇ ਆਕਰਸ਼ਿਤ ਹੋਣ ਲੱਗੇ ਹਨ । ਦੇਸ਼ ਵਿਚ ਉਪਭੋਗਤਾ ਵਸਤੂਆਂ ਦੀ ਮੰਗ ਵਿਚ ਵਾਧਾ ਹੋਇਆ ਹੈ । ਜ਼ਰੂਰਤ ਦੀਆਂ ਉੱਚ ਕੋਟੀ ਦੀਆਂ ਵਸਤੂਆਂ ਅਤੇ ਵਿਲਾਸਤਾ ਦੇ ਪਦਾਰਥਾਂ ਦੀ ਮੰਗ ਵੱਧ ਗਈ ਹੈ । ਇਸਦਾ ਉਦਯੋਗਿਕ ਵਿਕਾਸ ‘ਤੇ ਵੀ ਉੱਚਿਤ ਪ੍ਰਭਾਵ ਪਿਆ ਹੈ ।
(iv) ਖਾਧ-ਅਨਾਜ ਦੇ ਆਯਾਤ ਵਿਚ ਕਮੀ Reduction in Imports of Food Grains) – ਹਰੀ ਕ੍ਰਾਂਤੀ ਦੇ ਸਿੱਟੇ ਵਜੋਂ ਭਾਰਤ ਵਿਚ ਖਾਧ-ਅਨਾਜ ਦੇ ਆਯਾਤ ਪਹਿਲਾਂ ਨਾਲੋਂ ਘੱਟ ਹੋਣ ਲੱਗੇ ਹਨ ।
(b) “ਹਰੀ ਕ੍ਰਾਂਤੀ ਤੋਂ ਭਾਵ ਖੇਤੀ ਉਤਪਾਦਨ ਵਿਸ਼ੇਸ਼ ਕਰਕੇ ਕਣਕ, ਚਾਵਲ ਦੇ ਉਤਪਾਦਨ ਵਿੱਚ ਹੋਣ ਵਾਲੇ ਉਸ ਭਾਰੀ ਵਾਧੇ ਤੋਂ ਹੈ ਜੋ ਖੇਤੀ ਵਿੱਚ ਵਧੇਰੇ ਉਪਜ ਵਾਲੇ ਬੀਜਾਂ ਦੇ ਪ੍ਰਯੋਗ ਦੀਆਂ ਨਵੀਆਂ ਤਕਨੀਕਾਂ ਨੂੰ ਅਪਣਾਉਣ ਕਾਰਣ ਸੰਭਵ ਹੋਇਆ ਹੈ ।”
ਹਰੀ ਕ੍ਰਾਂਤੀ ਦੀਆਂ ਵਿਸ਼ੇਸ਼ਤਾਵਾਂ-
- ਭਾਰਤ ਵਿੱਚ 1968 ਦਾ ਸਾਲ ਹਰੀ ਕ੍ਰਾਂਤੀ ਦੀ ਸ਼ੁਰੂਆਤ ਦਾ ਸਾਲ ਸੀ ।
- ਇਸ ਵਿੱਚ ਪੰਤੀ ਖੇਤੀ ਯੂਨੀਵਰਸਿਟੀ, ਪੰਤਨਗਰ ਨੇ ਨਵੀਆਂ ਕਿਸਮਾਂ ਦੇ ਬੀਜਾਂ ਰਾਹੀਂ ਇੱਕ ਸ਼ਲਾਘਾਯੋਗ ਸਹਿਯੋਗ ਦਿੱਤਾ ।
- ਹਰੀ ਕ੍ਰਾਂਤੀ ਲਿਆਉਣ ਵਿੱਚ ਭਾਰਤੀ ਖੇਤੀ ਅਨੁਸੰਧਾਨ ਸੰਸਥਾ (I.A.R.I.) ਨਵੀਂ ਦਿੱਲੀ ਦਾ ਵੀ ਸਹਿਯੋਗ | ਪ੍ਰਸ਼ੰਸਾਯੋਗ ਹੈ ।
- ਭਾਰਤ ਵਿੱਚ ਇਸ ਕ੍ਰਾਂਤੀ ਨੂੰ ਲਿਆਉਣ ਦਾ ਸਿਹਰਾ ਡਾ. ਨੋਰਮਾਨ ਵਰਗ ਅਤੇ ਡਾ. ਐਮ. ਐਨ. ਸਵਾਮੀਨਾਥਨ ਦੇ ਸਿਰ ਹੈ ।
8. ਭਾਰਤ ਜਿਹੇ ਅਲਪਵਿਕਸਿਤ ਦੇਸ਼ਾਂ ਦੀ ਆਰਥਿਕ ਪ੍ਰਗਤੀ ਲਈ ਉਦਯੋਗੀਕਰਣ ਇੱਕ ਮਹੱਤਵਪੂਰਣ ਸਥਾਨ ਰੱਖਦਾ ਹੈ । ਉਦਯੋਗਾਂ ਦੇ ਵਿਕਾਸ ਰਾਹੀਂ ਹੀ ਆਮਦਨ, ਉਤਪਾਦਨ ਅਤੇ ਰੁਜ਼ਗਾਰ ਦੀ ਮਾਤਰਾ ਨੂੰ ਵਧਾ ਕੇ ਭਾਰਤੀ ਅਰਥ-ਵਿਵਸਥਾ ਦੀ ਵਿਕਾਸ ਦਰ (Rate of Growth) ਵਿੱਚ ਵਾਧਾ ਕੀਤਾ ਜਾ ਸਕਦਾ ਹੈ । ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਉਦਯੋਗਾਂ ਦਾ ਬਹੁਤ ਹੀ ਘੱਟ ਵਿਕਾਸ ਹੋਇਆ ਸੀ, ਪਰ ਆਜ਼ਾਦੀ ਤੋਂ ਪਿੱਛੋਂ ਸਰਕਾਰ ਨੇ ਦੇਸ਼ ਦੇ ਉਦਯੋਗਿਕ ਵਿਕਾਸ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ । ਇਸ ਦੇ ਫਲਸਰੂਪ ਦੇਸ਼ ਵਿੱਚ ਕਈ ਨਵੇਂ ਉਦਯੋਗ ਸਥਾਪਿਤ ਕੀਤੇ ਗਏ ਅਤੇ ਪੁਰਾਣੇ ਉਦਯੋਗਾਂ ਦੀ ਉਤਪਾਦਨ ਸ਼ਕਤੀ ਅਤੇ ਕੁਸ਼ਲਤਾ ਨੂੰ ਵੀ ਵਧਾਇਆ ਗਿਆ । ਭਾਰਤੀ ਪੰਜ ਸਾਲਾ ਯੋਜਨਾਵਾਂ ਵਿੱਚ ਵੀ ਉਦਯੋਗਾਂ ਦੇ ਵਿਕਾਸ ਨੂੰ ਕਾਫ਼ੀ ਮਹੱਤਵ ਦਿੱਤਾ ਗਿਆ ਹੈ ।
ਪ੍ਰਸ਼ਨ-
(a) ਉਦਯੋਗਿਕ ਵਿਕਾਸ ਦਾ ਮਹੱਤਵ ਸਪੱਸ਼ਟ ਕਰੋ ।
(b) ਉਦਯੋਗ ਕਿਸ ਤਰ੍ਹਾਂ ਸੰਤੁਲਿਤ ਅਰਥ-ਵਿਵਸਥਾ ਦੇ ਨਿਰਮਾਣ ਵਿਚ ਸਹਾਇਕ ਹੈ ?
ਉੱਤਰ
(a)
- ਰੁਜ਼ਗਾਰ (Employment) – ਉਦਯੋਗੀਕਰਣ ਨਾਲ ਨਵੇਂ-ਨਵੇਂ ਉਦਯੋਗ ਲਗਦੇ ਹਨ, ਜਿਸਦੇ ਸਿੱਟੇ ਵਜੋਂ ਦੇਸ਼ ਦੇ ਲੱਖਾਂ ਬੇਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ ਮਿਲਣ ਲਗਦਾ ਹੈ ਇਸ ਨਾਲ ਬੇਰੁਜ਼ਗਾਰੀ ਘੱਟ ਹੁੰਦੀ ‘ ਹੈ ।
- ਆਤਮ-ਨਿਰਭਰਤਾ (Self-dependence) – ਉਦਯੋਗਾਂ ਦਾ ਵਿਕਾਸ ਹੋਣ ਨਾਲ ਜ਼ਰੂਰੀ ਵਸਤੂਆਂ ਦੇਸ਼ ਵਿੱਚ ਹੀ ਉਤਪੰਨ ਹੋਣ ਲਗਦੀਆਂ ਹਨ । ਇਸ ਨਾਲ ਵਿਦੇਸ਼ਾਂ ਉੱਤੇ ਨਿਰਭਰਤਾ ਘੱਟ ਜਾਂਦੀ ਹੈ ਅਤੇ ਦੇਸ਼ ਕਈ ਵਸਤੂਆਂ ਲਈ ਆਤਮ-ਨਿਰਭਰ ਹੋ ਜਾਂਦਾ ਹੈ ।
- ਰਾਸ਼ਟਰੀ ਆਮਦਨ ਵਿੱਚ ਵਾਧਾ (Increase in National Income) – ਭਾਰਤ ਵਿੱਚ ਉਦਯੋਗੀਕਰਣ ਨਾਲ ਕੁਦਰਤੀ ਸਾਧਨਾਂ ਦਾ ਵਧੇਰੇ ਅਤੇ ਉੱਚਿਤ ਪ੍ਰਯੋਗ ਹੋਵੇਗਾ । ਇਸ ਨਾਲ ਕੁੱਲ ਉਤਪਾਦਨ ਰੁਜ਼ਗਾਰ, ਰਾਸ਼ਟਰੀ ਆਮਦਨ ਅਤੇ ਪ੍ਰਤੀ ਵਿਅਕਤੀ ਆਮਦਨ ਵਿੱਚ ਵਾਧਾ ਹੋਵੇਗਾ ।
- ਦੇਸ਼ ਦੀ ਸੁਰੱਖਿਆ ਲਈ ਜ਼ਰੂਰੀ (Essential for National Defence) – ਉਦਯੋਗੀਕਰਣ ਨਾਲ ਦੇਸ਼ ਵਿੱਚ ਲੋਹਾ, ਇਸਪਾਤ, ਹਵਾਈ ਜਹਾਜ਼ ਅਤੇ ਸੁਰੱਖਿਆ ਸੰਬੰਧੀ ਕਈ ਉਦਯੋਗਾਂ ਦੀ ਸਥਾਪਨਾ ਹੋ ਜਾਵੇਗੀ । ਇਨ੍ਹਾਂ ਉਦਯੋਗਾਂ ਦਾ ਦੇਸ਼ ਦੀ ਸੁਰੱਖਿਆ ਲਈ ਬਹੁਤ ਮਹੱਤਵ ਹੈ ਕਿਉਂਕਿ ਇਹਨਾਂ ਉਦਯੋਗਾਂ ਰਾਹੀਂ ਯੁੱਧ ਦਾ ਸਮਾਨ ਤਿਆਰ ਕੀਤਾ ਜਾਂਦਾ ਹੈ ।
- ਭੂਮੀ ਉੱਤੇ ਜਨਸੰਖਿਆ ਦੇ ਦਬਾਅ ਵਿੱਚ ਕਮੀ (Less Pressure of Population on Land) – ਭਾਰਤ ਦੀ 70% ਜਨਸੰਖਿਆ ਖੇਤੀ ‘ਤੇ ਨਿਰਭਰ ਕਰਦੀ ਹੈ । ਇਸਦੇ ਸਿਟੇ ਵਜੋਂ ਭਾਰਤੀ ਖੇਤੀ ਬਹੁਤ ਪਛੜੀ ਹੋਈ ਹੈ । ਉਦਯੋਗਾਂ ਦੇ ਵਿਕਾਸ ਨਾਲ ਖੇਤੀ ਤੋਂ ਜਨਸੰਖਿਆ ਦਾ ਦਬਾਅ ਘੱਟ ਹੋ ਜਾਵੇਗਾ । ਇਸ ਨਾਲ ਖੇਤੀ ਜੋਤਾਂ ਦਾ ਆਕਾਰ ਵਧੇਗਾ ਅਤੇ ਖੇਤੀ ਦਾ ਵਿਕਾਸ ਹੋਵੇਗਾ ।
(b) ਭਾਰਤ ਦੀ ਅਰਥ-ਵਿਵਸਥਾ ਅਸੰਤੁਲਿਤ ਹੈ ਕਿਉਂਕਿ ਦੇਸ਼ ਦੀ ਜ਼ਿਆਦਾਤਰ ਜਨਸੰਖਿਆ ਅਤੇ ਪੂੰਜੀ ਖੇਤੀਬਾੜੀ ਵਿਚ ਲੱਗੀ ਹੋਈ ਹੈ । ਖੇਤੀਬਾੜੀ ਵਿਚ ਅਨਿਸ਼ਚਿਤਤਾ ਹੈ । ਉਦਯੋਗੀਕਰਨ ਨਾਲ ਅਰਥ-ਵਿਵਸਥਾ ਸੰਤੁਲਿਤ ਹੋਵੇਗੀ ਅਤੇ ਖੇਤੀਬਾੜੀ ਦੀ ਅਨਿਸ਼ਚਿਤਤਾ ਘੱਟ ਹੋ ਜਾਵੇਗੀ ।
9. “ਕੁਟੀਰ ਉਦਯੋਗ ਉਹ ਉਦਯੋਗ ਹੈ ਜੋ ਪੂਰਣ ਰੂਪ ਨਾਲ ਜਾਂ ਆਂਸ਼ਿਕ ਰੂਪ ਨਾਲ ਪਰਿਵਾਰ ਦੇ ਮੈਂਬਰਾਂ ਦੀ ਸਹਾਇਤਾ ਨਾਲ ਇੱਕ ਪੂਰਣਕਾਲੀਨ ਜਾਂ ਅੰਸ਼ਕਾਲੀਨ ਕਿੱਤੇ ਦੇ ਰੂਪ ਵਿੱਚ ਚਲਾਇਆ ਜਾ ਸਕਦਾ ਹੈ ।” ਇਸ ਤਰ੍ਹਾਂ ਦੇ ਕਾਰੋਬਾਰ ਬਹੁਤਾ ਕਰਕੇ ਕਾਰੀਗਰ ਆਪਣੇ ਘਰਾਂ ਵਿੱਚ ਹੀ ਚਲਾਉਂਦੇ ਹਨ । ਮਸ਼ੀਨਾਂ ਦਾ ਪ੍ਰਯੋਗ ਬਹੁਤ ਘੱਟ ਕੀਤਾ ਜਾਂਦਾ ਹੈ । ਇਹ ਉਦਯੋਗ ਆਮ ਤੌਰ ‘ਤੇ ਸਥਾਨਕ ਲੋੜਾਂ ਨੂੰ ਪੂਰਾ ਕਰਦੇ ਹਨ । ਇਹਨਾਂ ਉਦਯੋਗਾਂ ਨੂੰ ਪਰਿਵਾਰ ਦੇ ਮੈਂਬਰ ਹੀ ਚਲਾਉਂਦੇ ਹਨ । ਮਜ਼ਦੂਰੀ ‘ਤੇ ਲਗਾਏ ਗਏ ਕਿਰਤੀਆਂ ਦਾ ਪ੍ਰਯੋਗ ਬਹੁਤ ਘੱਟ ਹੁੰਦਾ ਹੈ । ਇਹਨਾਂ ਵਿੱਚ ਪੂੰਜੀ ਬਹੁਤ ਘੱਟ ਲਗਦੀ ਹੈ । ਪਿੰਡਾਂ ਵਿੱਚ ਸਥਿਤ ਉਦਯੋਗਾਂ ਨੂੰ ਪੇਂਡੂ ਉਦਯੋਗ ਵੀ ਕਿਹਾ ਜਾਂਦਾ ਹੈ ।
ਪ੍ਰਸ਼ਨ-
(a) ਕੁਰ ਅਤੇ ਲਘੂ (ਛੋਟੇ ਉਦਯੋਗਾਂ ਵਿਚ ਕੀ ਅੰਤਰ ਹੈ ?
(b) ਕੁਟੀਰ ਉਦਯੋਗਾਂ ਦੀਆਂ ਸਮੱਸਿਆਵਾਂ ਕੀ ਹੁੰਦੀਆਂ ਹਨ ?
ਉੱਤਰ-
(a)
- ਕੁਟੀਰ ਉਦਯੋਗ ਜ਼ਿਆਦਾਤਰ ਪਿੰਡਾਂ ਵਿੱਚ ਹੁੰਦੇ ਹਨ ਜਦਕਿ ਛੋਟੇ ਉਦਯੋਗ ਜ਼ਿਆਦਾਤਰ ਸ਼ਹਿਰਾਂ ਵਿੱਚ ਹੁੰਦੇ ਹਨ ।
- ਕੁੱਟੀਰ ਉਦਯੋਗ ਆਮ ਤੌਰ ‘ਤੇ ਸਥਾਨਕ ਮੰਗ ਦੀ ਪੂਰਤੀ ਕਰਦੇ ਹਨ, ਜਦੋਂਕਿ ਲਘੂ ਉਦਯੋਗ ਸ਼ਹਿਰੀ ਅਤੇ ਅਰਧ-ਸ਼ਹਿਰੀ ਖੇਤਰਾਂ ਲਈ ਮਾਲ ਪੈਦਾ ਕਰਦੇ ਹਨ । ਇਸ ਤਰ੍ਹਾਂ ਉਤਪਾਦਨ ਦਾ ਬਾਜ਼ਾਰ ਵਿਸਤ੍ਰਿਤ ਹੁੰਦਾ ਹੈ ।
- ਕੁਟੀਰ ਉਦਯੋਗਾਂ ਵਿੱਚ ਪਰਿਵਾਰ ਦੇ ਮੈਂਬਰ ਹੀ ਕੰਮ ਕਰ ਲੈਂਦੇ ਹਨ, ਪਰੰਤੂ ਲਘੂ ਉਦਯੋਗਾਂ ਵਿੱਚ ਭਾੜੇ ਦੇ ਮਜ਼ਦੂਰਾਂ ਤੋਂ ਕੰਮ ਲਿਆ ਜਾਂਦਾ ਹੈ ।
- ਕੁਟੀਰ ਉਦਯੋਗਾਂ ਵਿੱਚ ਆਮ ਔਜ਼ਾਰਾਂ ਨਾਲ ਉਤਪਾਦਨ ਹੁੰਦਾ ਹੈ ਅਤੇ ਪੂੰਜੀ ਬਹੁਤ ਘੱਟ ਲਗਦੀ ਹੈ
ਜਦੋਂਕਿ ਲਘੂ ਉਦਯੋਗ ਸ਼ਕਤੀ ਨਾਲ ਚਲਦੇ ਹਨ ਅਤੇ ਨਿਯੋਜਿਤ ਪੂੰਜੀ ਵੀ ਵੱਧ ਖਰਚ ਹੁੰਦੀ ਹੈ । - ਕੁਟੀਰ ਉਦਯੋਗਾਂ ਵਿੱਚ ਪਰੰਪਰਾਗਤ ਵਸਤੂਆਂ ਜਿਵੇਂ ਖਾਦੀ, ਚਟਾਈ, ਜੁੱਤੇ ਆਦਿ ਹੀ ਬਣਾਏ ਜਾਂਦੇ ਹਨ
ਜਦੋਂਕਿ ਛੋਟੇ ਉਦਯੋਗਾਂ ਵਿੱਚ ਕਈ ਆਧੁਨਿਕ ਵਸਤੂਆਂ ਜਿਵੇਂ ਰੇਡੀਓ, ਟੈਲੀਵਿਜ਼ਨ ਅਤੇ ਇਲੈਕਟਰੌਨਿਕ | ਸਮਾਨ ਆਦਿ ਦਾ ਉਤਪਾਦਨ ਕੀਤਾ ਜਾਂਦਾ ਹੈ ।
(b)
(i) ਕੱਚੇ ਮਾਲ ਅਤੇ ਸ਼ਕਤੀ ਦੀ ਸਮੱਸਿਆ (Problem of Raw Material and Power) – ਕੁਟੀਰ ਅਤੇ ਲਘੂ ਉਦਯੋਗਾਂ ਨੂੰ ਕੱਚਾ ਮਾਲ ਉੱਚਿਤ ਮਾਤਰਾ ਵਿੱਚ ਨਹੀਂ ਮਿਲਦਾ । ਜੇ ਮਿਲਦਾ ਹੈ ਤਾਂ ਉਸਦੀ ਕਿਸਮ ਬਹੁਤ ਘਟੀਆ ਹੁੰਦੀ ਹੈ ਅਤੇ ਉਸਦਾ ਮੁੱਲ ਵੀ ਬਹੁਤ ਜ਼ਿਆਦਾ ਦੇਣਾ ਪੈਂਦਾ ਹੈ । ਇਸ ਨਾਲ ਉਤਪਾਦਨ ਲਾਗਤ ਵੱਧ ਜਾਂਦੀ ਹੈ । ਇਹਨਾਂ ਉਦਯੋਗਾਂ ਨੂੰ ਬਿਜਲੀ ਅਤੇ ਕੋਲੇ ਦੀ ਵੀ ਕਮੀ ਰਹਿੰਦੀ ਹੈ ।
(ii) ਵਿੱਤ ਦੀ ਸਮੱਸਿਆ (Problem of Finance) – ਭਾਰਤ ਵਿੱਚ ਇਹਨਾਂ ਉਦਯੋਗਾਂ ਨੂੰ ਕਰਜ਼ਾ ਉੱਚਿਤ ਮਾਤਰਾ ਵਿੱਚ ਨਹੀਂ ਮਿਲਦਾ । ਇਸ ਲਈ ਇਹਨਾਂ ਨੂੰ ਵਿੱਤ ਦੇ ਲਈ ਸ਼ਾਹੂਕਾਰਾਂ ‘ਤੇ ਨਿਰਭਰ ਰਹਿਣਾ ਪੈਂਦਾ ਹੈ ਜੋ ਕਿ ਵਿਆਜ ਦੀ ਉੱਚੀ ਦਰ ਲੈਂਦੇ ਹਨ ।
(iii) ਵਿਕਰੀ ਸੰਬੰਧੀ ਕਠਿਨਾਈਆਂ (Problems of Marketing-ਇਹਨਾਂ ਉੱਦਮੀਆਂ ਨੂੰ ਆਪਣਾ ਮਾਲ ਉੱਚਿਤ ਮੁੱਲ ਅਤੇ ਮਾਤਰਾ ਵਿੱਚ ਵੇਚਣ ਲਈ ਕਾਫੀ ਕਠਿਨਾਈਆਂ ਚੁੱਕਣੀਆਂ ਪੈਂਦੀਆਂ ਹਨ ਜਿਵੇਂ-ਇਨ੍ਹਾਂ ਉਦਯੋਗਾਂ ਰਾਹੀਂ ਉਤਪਾਦਿਤ ਵਸਤੂਆਂ ਦੀ ਬਾਹਰਲੀ ਦਿਖਾਵਟ ਚੰਗੀ ਨਹੀਂ ਹੁੰਦੀ ।
(iv) ਉਤਪਾਦਨ ਦੇ ਪੁਰਾਣੇ ਤਰੀਕੇ (Old Methods of Production) – ਇਹਨਾਂ ਉਦਯੋਗਾਂ ਵਿੱਚ ਵਧੇਰੇ ਕਰਕੇ ਉਤਪਾਦਨ ਦੇ ਪੁਰਾਣੇ ਢੰਗ ਹੀ ਅਪਣਾਏ ਜਾਂਦੇ ਹਨ । ਪੁਰਾਣੇ ਔਜ਼ਾਰ ਜਿਵੇਂ ਤੇਲ ਕੱਢਣ ਦੀਆਂ ਘਾਣੀਆਂ ਜਾਂ ਕੱਪੜਾ ਬੁਨਣ ਦੇ ਲਈ ਹੱਥਕਰਘਾ ਹੀ ਪ੍ਰਯੋਗ ਵਿੱਚ ਲਿਆਇਆ ਜਾਂਦਾ ਹੈ । ਇਸਦੇ ਸਿੱਟੇ ਵਜੋਂ ਉਤਪਾਦਨ ਦੀ ਮਾਤਰਾ ਵਿੱਚ ਕਮੀ ਹੁੰਦੀ ਹੈ ਅਤੇ ਵਸਤੂਆਂ ਘਟੀਆ ਕਿਸਮਾਂ ਦੀਆਂ ਤਿਆਰ ਹੁੰਦੀਆਂ ਹਨ । ਇਹਨਾਂ ਦੀ ਬਾਜ਼ਾਰ ਵਿੱਚ ਮੰਗ ਘੱਟ ਹੋ ਜਾਂਦੀ ਹੈ ।
10. ਭਾਰਤ ਦੇ ਆਰਥਿਕ ਵਿਕਾਸ ਵਿੱਚ ਵੱਡੇ ਪੈਮਾਨੇ ਦੇ ਉਦਯੋਗਾਂ ਦਾ ਬਹੁਤ ਮਹੱਤਵ ਹੈ । ਉਦਯੋਗਾਂ ਵਿੱਚ ਨਿਵੇਸ਼ ਕੀਤੀ ਗਈ ਸਥਾਈ ਪੂੰਜੀ ਦਾ ਵੱਡਾ ਹਿੱਸਾ ਵੱਡੇ ਉਦਯੋਗਾਂ ਵਿੱਚ ਹੀ ਨਿਵੇਸ਼ ਕੀਤਾ ਗਿਆ ਹੈ । ਦੇਸ਼ ਦੇ ਉਦਯੋਗਿਕ ਉਤਪਾਦਨ ਦਾ ਵੱਡਾ ਹਿੱਸਾ ਵੀ ਇਹਨਾਂ ਉਦਯੋਗਾਂ ਤੋਂ ਹੀ ਪ੍ਰਾਪਤ ਹੁੰਦਾ ਹੈ ।
ਪ੍ਰਸ਼ਨ-
(a) ਵੱਡੇ ਉਦਯੋਗਾਂ ਦਾ ਵਰਗੀਕਰਨ ਕਰੋ ।
(b) ਵੱਡੇ ਉਦਯੋਗਾਂ ਦਾ ਦੇਸ਼ ਦੇ ਉਦਯੋਗੀਕਰਨ ਵਿਚ ਮਹੱਤਵ ਦੱਸੋ ।
ਉੱਤਰ
(a)
- ਮੁੱਢਲੇ ਉਦਯੋਗ (Basic Industries) – ਮੁੱਢਲੇ ਉਦਯੋਗ ਉਹ ਉਦਯੋਗ ਹਨ ਜੋ ਖੇਤੀ ਅਤੇ ਉਦਯੋਗਾਂ ਨੂੰ ਲੋੜੀਂਦਾ ਇਨਪੁਟ ਪ੍ਰਦਾਨ ਕਰਦੇ ਹਨ । ਇਹਨਾਂ ਦੇ ਉਦਾਹਰਣ ਹਨ : ਇਸਪਾਤ, ਲੋਹਾ, ਕੋਲਾ, ਰਸਾਇਣਿਕ ਖਾਦ ਅਤੇ ਬਿਜਲੀ ।
- ਪੂੰਜੀਗਤ ਵਸਤੂ ਉਦਯੋਗ (Capital Goods Industries) – ਪੂੰਜੀਗਤ ਵਸਤੂ ਉਦਯੋਗ ਉਹ ਉਦਯੋਗ ਹਨ ਜੋ ਖੇਤੀ ਅਤੇ ਉਦਯੋਗਾਂ ਲਈ ਮਸ਼ੀਨਰੀ ਅਤੇ ਯੰਤਰਾਂ ਦਾ ਉਤਪਾਦਨ ਕਰਦੇ ਹਨ । ਇਹਨਾਂ ਵਿੱਚ ਮਸ਼ੀਨਰੀ, ਮਸ਼ੀਨੀ ਔਜ਼ਾਰ, ਫੈਕਟਰ, ਟਰੱਕ ਆਦਿ ਸ਼ਾਮਿਲ ਕੀਤੇ ਜਾਂਦੇ ਹਨ ।
- ਮੱਧਵਰਤੀ ਵਸਤੂ ਉਦਯੋਗ (Intermediate Goods Industries) – ਮੱਧਵਰਤੀ ਵਸਤੂ ਉਦਯੋਗ ਉਹ ਉਦਯੋਗ ਹਨ ਜੋ ਉਹਨਾਂ ਵਸਤੂਆਂ ਦਾ ਉਤਪਾਦਨ ਕਰਦੇ ਹਨ ਜਿਨ੍ਹਾਂ ਦਾ ਹੋਰਨਾਂ ਵਸਤਾਂ ਦੇ ਉਤਪਾਦਨ ਲਈ ਪ੍ਰਯੋਗ ਕੀਤਾ ਜਾਂਦਾ ਹੈ, ਜਿਵੇਂ ਟਾਇਰ, ਮੋਬਿਲ ਆਇਲ ਆਦਿ ।
- ਉਪਭੋਗਤਾ ਵਸਤੂ ਉਦਯੋਗ (Consumer Goods Industries) – ਉਪਭੋਗਤਾ ਵਸਤੂ ਉਦਯੋਗ ਉਹ ਉਦਯੋਗ ਹਨ ਜੋ ਉਪਭੋਗਤਾ ਵਸਤਾਂ ਦਾ ਉਤਪਾਦਨ ਕਰਦੇ ਹਨ । ਇਹਨਾਂ ਵਿੱਚ ਸ਼ਾਮਲ ਹਨ-ਖੰਡ, ਕੱਪੜਾ, ਕਾਗਜ਼ ਉਦਯੋਗ ਆਦਿ ।
(b)
- ਪੂੰਜੀਗਤ ਅਤੇ ਮੁੱਢਲੀਆਂ ਵਸਤਾਂ ਦਾ ਉਤਪਾਦਨ Production of Capitalistic and Basic Goods) – ਦੇਸ਼ ਦੇ ਉਦਯੋਗੀਕਰਨ ਲਈ ਪੂੰਜੀਗਤ ਵਸਤਾਂ ਜਿਵੇਂ ਮਸ਼ੀਨਾਂ, ਯੰਤਰਾਂ ਅਤੇ ਮੁੱਢਲੀਆਂ ਵਸਤਾਂ ਜਿਵੇਂ ‘ ਇਸਪਾਤ, ਲੋਹਾ, ਰਸਾਇਣਿਕ ਪਦਾਰਥਾਂ ਆਦਿ ਦਾ ਬਹੁਤ ਜ਼ਿਆਦਾ ਮਹੱਤਵ ਹੈ । ਇਹਨਾਂ ਪੂੰਜੀਗਤ ਅਤੇ ਮੁੱਢਲੀਆਂ ਵਸਤਾਂ ਦਾ ਉਤਪਾਦਨ ਵੱਡੇ ਉਦਯੋਗਾਂ ਰਾਹੀਂ ਹੀ ਸੰਭਵ ਹੈ ।
- ਆਰਥਿਕ ਅਧਾਰਿਕ ਸੰਰਚਨਾ (Economic Infrastructure) – ਉਦਯੋਗੀਕਰਨ ਦੇ ਲਈ ਆਰਥਿਕ
ਅਧਾਰਿਕ ਸੰਰਚਨਾ ਭਾਵ ਆਵਾਜਾਈ ਦੇ ਸਾਧਨ, ਬਿਜਲੀ, ਸੰਚਾਰ ਦੀ ਵਿਵਸਥਾ ਆਦਿ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ । ਆਵਾਜਾਈ ਦੇ ਸਾਧਨਾਂ ਜਿਵੇਂ ਰੇਲਵੇ ਦੇ ਇੰਜਣਾਂ ਅਤੇ ਡੱਬਿਆਂ, ਟਰੱਕਾਂ, ਮੋਟਰਾਂ, ਜਹਾਜ਼ਾਂ ਆਦਿ ਦਾ ਉਤਪਾਦਨ ਵੱਡੇ ਪੈਮਾਨੇ ਦੇ ਉਦਯੋਗਾਂ ਦੁਆਰਾ ਹੀ ਕੀਤਾ ਜਾ ਸਕਦਾ ਹੈ । - ਖੋਜ ਅਤੇ ਉੱਚੀ ਤਕਨੀਕ (Research and High Techniques) – ਕਿਸੇ ਦੇਸ਼ ਦੇ ਉਦਯੋਗੀਕਰਨ ਲਈ ਖੋਜ ਅਤੇ ਉੱਚੀ ਤਕਨੀਕ ਦਾ ਬਹੁਤ ਮਹੱਤਵ ਹੈ । ਇਹਨਾਂ ਲਈ ਬਹੁਤ ਜ਼ਿਆਦਾ ਮਾਤਰਾ ਵਿੱਚ ਧਨ ਅਤੇ ਯੋਗ ਖੋਜੀਆਂ ਦੀ ਲੋੜ ਹੁੰਦੀ ਹੈ । ਵੱਡੇ ਪੈਮਾਨੇ ਦੇ ਉਦਯੋਗ ਹੀ ਖੋਜ ਅਤੇ ਯੋਗ ਖੋਜੀਆਂ ਲਈ ਜ਼ਰੂਰੀ ਲੋੜੀਂਦੇ ਧਨ ਦਾ ਪ੍ਰਬੰਧ ਕਰ ਸਕਦੇ ਹਨ ।
- ਉਤਪਾਦਕਤਾ ਵਿੱਚ ਵਾਧਾ (Increase in Productivity) – ਵੱਡੇ ਪੈਮਾਨੇ ਦੇ ਉਦਯੋਗਾਂ ਵਿੱਚ ਨਿਵੇਸ਼ ਬਹੁਤ ਵੱਡੀ ਮਾਤਰਾ ਵਿੱਚ ਹੋਣ ਦੇ ਕਾਰਣ ਪ੍ਰਤੀ ਇਕਾਈ ਪੂੰਜੀ ਬਹੁਤ ਜ਼ਿਆਦਾ ਹੁੰਦੀ ਹੈ । ਇਸ ਨਾਲ ਪ੍ਰਤੀ ਇਕਾਈ ਉਤਪਾਦਕਤਾ ਵਿੱਚ ਭਾਰੀ ਵਾਧਾ ਹੁੰਦਾ ਹੈ ।