PSEB Solutions for Class 9 Science Chapter 14 ਕੁਦਰਤੀ ਸੰਸਾਧਨ
PSEB Solutions for Class 9 Science Chapter 14 ਕੁਦਰਤੀ ਸੰਸਾਧਨ
PSEB 9th Class Science Solutions Chapter 14 ਕੁਦਰਤੀ ਸੰਸਾਧਨ
→ ਧਰਤੀ ਹੀ ਇਕ ਅਜਿਹਾ ਗ੍ਰਹਿ ਹੈ ਜਿਸ ‘ਤੇ ਜੀਵਨ ਹੈ ।
→ ਜੀਵਨ ਲਈ ਆਲਾ-ਦੁਆਲਾ, ਤਾਪ, ਪਾਣੀ ਅਤੇ ਭੋਜਨ ਦੀ ਜ਼ਰੂਰਤ ਹੁੰਦੀ ਹੈ ।
→ ਜੀਵਾਂ ਲਈ ਸੂਰਜੀ ਊਰਜਾ ਅਤੇ ਧਰਤੀ ਤੇ ਮੌਜੂਦ ਸੰਸਾਧਨ ਜ਼ਰੂਰੀ ਹਨ ।
→ ਧਰਤੀ ਦੇ ਸਾਧਨ ਹਨ ਭੂਮੀ, ਜਲ ਅਤੇ ਹਵਾ ।
→ ਧਰਤੀ ਦਾ ਸਭ ਤੋਂ ਬਾਹਰੀ ਭਾਗ ਸਥਲ ਮੰਡਲ ਹੈ ਅਤੇ ਲਗਪਗਾਂ 75% ਭਾਗ ਪਾਣੀ ਹੈ ।
→ ਸਜੀਵ ਜੀਵ ਮੰਡਲ ਦੇ ਜੈਵਿਕ ਘਟਕ ਹਨ ਅਤੇ ਹਵਾ, ਪਾਣੀ ਅਤੇ ਮਿੱਟੀ ਅਜੈਵਿਕ (ਨਿਰਜੀਵ) ਘਟਕ ਹਨ |
→ ਸਾਡਾ ਜੀਵਨ ਹਵਾ ਦੇ ਘਟਕਾਂ ਦਾ ਪਰਿਣਾਮ ਹੈ ।
→ ਚੰਦਰਮਾ ਦੀ ਸਤ੍ਹਾ ਤੇ ਵਾਯੂਮੰਡਲ ਨਹੀਂ ਹੈ ਅਤੇ ਉਸਦਾ ਤਾਪਮਾਨ -190°C ਤੋਂ -110°C ਦੇ ਵਿੱਚਕਾਰ ਹੁੰਦਾ ਹੈ ।
→ ਗਰਮ ਹੋਣ ਤੇ ਹਵਾ ਵਿੱਚ ਸੰਵਹਿਨ ਧਾਰਾਵਾਂ ਪੈਦਾ ਹੁੰਦੀਆਂ ਹਨ ।
→ ਪਾਣੀ ਦੀ ਤੁਲਨਾ ਵਿੱਚ ਧਰਤੀ ਜਲਦੀ ਗਰਮ ਹੁੰਦੀ ਹੈ, ਇਸ ਲਈ ਧਰਤੀ ਉੱਪਰ ਹਵਾ ਵੀ ਤੇਜ਼ੀ ਨਾਲ ਗਰਮ ਹੁੰਦੀ ਹੈ ।
→ ਦਿਨ ਦੇ ਸਮੇਂ ਹਵਾ ਦੀ ਦਿਸ਼ਾ ਸਮੁੰਦਰ ਤੋਂ ਧਰਤੀ ਵੱਲ ਅਤੇ ਰਾਤ ਸਮੇਂ ਧਰਤੀ ਤੋਂ ਸਮੁੰਦਰ ਵੱਲ ਹੁੰਦੀ ਹੈ ।
→ ਹਵਾ ਨੂੰ ਧਰਤੀ ਦੀ ਘੁੰਮਣ ਗਤੀ ਅਤੇ ਪਰਬਤ ਲੜੀਆਂ ਵੀ ਪ੍ਰਭਾਵਿਤ ਕਰਦੀਆਂ ਹਨ ।
→ ਵਰਖਾ ਦੀ ਕਿਸਮ ਪਵਨਾਂ ਦੇ ਪੈਟਰਨ ਤੇ ਨਿਰਭਰ ਕਰਦੀ ਹੈ ।
→ ਭਾਰਤ ਵਿੱਚ ਵਰਖਾ ਦੱਖਣ-ਪੱਛਮ ਜਾਂ ਉੱਤਰ-ਪੂਰਬੀ ਮਾਨਸੂਨ ਦੇ ਕਾਰਨ ਹੁੰਦੀ ਹੈ ।
→ ਹਵਾ ਦੇ ਗੁਣ ਸਾਰੇ ਜੀਵਾਂ ਨੂੰ ਪ੍ਰਭਾਵਿਤ ਕਰਦੇ ਹਨ ।
→ ਬਾਲਣ ਦੇ ਜਲਣ ਤੇ ਦੁਸ਼ਿਤ ਗੈਸਾਂ ਪੈਦਾ ਹੁੰਦੀਆਂ ਹਨ ਜੋ ਵਰਖਾ ਦੇ ਪਾਣੀ ਵਿੱਚ ਮਿਲ ਕੇ ਅਮਲੀ ਵਰਖਾ ਪੈਦਾ ਕਰਦੀਆਂ ਹਨ ।
→ ਨਿਲੰਬਤ ਕਣ ਅਣਜਲੇ ਕਾਰਬਨ ਕਣ ਜਾਂ ਪਦਾਰਥ ਹੋ ਸਕਦੇ ਹਨ ਜਿਸ ਨੂੰ ਹਾਈਡਰੋਕਾਰਬਨ ਕਹਿੰਦੇ ਹਨ ।
→ ਦੂਸ਼ਿਤ ਹਵਾ ਵਿੱਚ ਸਾਹ ਲੈਣ ਨਾਲ ਕੈਂਸਰ, ਦਿਲ ਦੇ ਰੋਗ ਜਾਂ ਐਲਰਜੀ ਵਰਗੀਆਂ ਬਿਮਾਰੀਆਂ ਦੀ ਸੰਭਾਵਨਾ ਵੱਧ ਜਾਂਦੀ ਹੈ ।
→ ਧਰਤੀ ਦੀ ਸਤ੍ਹਾ ਤੇ ਮਿਲਣ ਵਾਲਾ ਵਧੇਰੇ ਪਾਣੀ ਸਮੁੰਦਰਾਂ ਅਤੇ ਮਹਾਂਸਾਗਰਾਂ ਵਿੱਚ ਹੈ ।
→ ਸ਼ੁੱਧ ਪਾਣੀ ਬਰਫ਼ ਦੇ ਰੂਪ ਵਿੱਚ ਦੋਨਾਂ ਧਰੁਵਾਂ ਅਤੇ ਬਰਫ਼ ਦੇ ਪਹਾੜਾਂ ਤੇ ਮਿਲਦਾ ਹੈ । ਭੂਮੀਗਤ ਜਲ, ਨਦੀਆਂਝੀਲਾਂ, ਤਲਾਬਾਂ ਦਾ ਪਾਣੀ ਵੀ ਅਲੂਣਾ ਹੁੰਦਾ ਹੈ ।
→ ਸਾਰੇ ਜੀਵਤ ਪਾਣੀਆਂ ਦੇ ਜੀਵਨ ਲਈ ਮਿੱਠੇ ਪਾਣੀ ਦੀ ਲੋੜ ਹੁੰਦੀ ਹੈ ।
→ ਜੀਵਨ ਦੀ ਵਿਵਿਧਤਾ ਨੂੰ ਮਿੱਟੀ ਪ੍ਰਭਾਵਿਤ ਕਰਦੀ ਹੈ । ਮਿੱਟੀ ਵਿੱਚ ਮਿਲਣ ਵਾਲੇ ਖਣਿਜ, ਜੀਵਾਂ ਨੂੰ ਵੱਖ-ਵੱਖ ਪ੍ਰਕਾਰ ਨਾਲ ਸਹਾਇਤਾ ਪ੍ਰਦਾਨ ਕਰਦੇ ਹਨ ।
→ ਸੂਰਜ, ਪਾਣੀ, ਹਵਾ ਅਤੇ ਜੀਵ-ਜੰਤੂ ਮਿੱਟੀ ਦੀ ਰਚਨਾ ਵਿੱਚ ਸਹਾਇਕ ਹਨ ।
→ ਮਿੱਟੀ ਦੇ ਪ੍ਰਕਾਰ ਦਾ ਨਿਰਣਾ ਉਸ ਵਿੱਚ ਮਿਲਣ ਵਾਲੇ ਕਣਾਂ ਦੇ ਔਸਤ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ ।
→ ਮਿੱਟੀ ਦੇ ਗੁਣ ਹਿਉਮਸ ਮਿਲੜ ਦੀ ਮਾਤਰਾ ਅਤੇ ਉਸ ਵਿੱਚ ਸੂਖ਼ਮ ਜੀਵਾਂ ਦੇ ਆਧਾਰ ਤੇ ਜਾਂਚੇ ਜਾਂਦੇ ਹਨ ।
→ ਵਿਸ਼ੇਸ਼ ਪੱਥਰਾਂ ਤੋਂ ਬਣੀ ਮਿੱਟੀ ਉਸ ਵਿੱਚ ਮੌਜੂਦ ਖਣਿਜ ਪੋਸ਼ਕ ਤੱਤਾਂ ਨੂੰ ਪ੍ਰਗਟ ਕਰਦੇ ਹਨ ।
→ ਖ਼ਤਮ ਹੋਣ ਵਾਲੇ ਜਾਂ ਸੀਮਿਤ ਕੁਦਰਤੀ ਸਾਧਨ (Exhaustible Resources)-ਉਹ ਸਾਧਨ ਜਿਹੜੇ ਮਨੁੱਖੀ ਕਿਰਿਆਵਾਂ ਦੁਆਰਾ ਸਮਾਪਤ ਹੋ ਰਹੇ ਹਨ, ਉਨ੍ਹਾਂ ਨੂੰ ਖ਼ਤਮ ਹੋਣ ਵਾਲੇ ਜਾਂ ਸੀਮਿਤ ਕੁਦਰਤੀ ਸਾਧਨ ਆਖਦੇ ਹਨ, ਜਿਵੇਂ ਕੋਲਾ, ਪੈਟਰੋਲੀਅਮ ਤੇ ਕੁਦਰਤੀ ਗੈਸ ਆਦਿ ।
→ ਖ਼ਤਮ ਨਾ ਹੋਣ ਵਾਲੇ ਜਾਂ ਅਸੀਮ ਕੁਦਰਤੀ ਸਾਧਨ (Inexhaustible Resources)-ਉਹ ਸਾਧਨ ਜਿਹੜੇ ਮਨੁੱਖੀ ਕਿਰਿਆਵਾਂ ਦੁਆਰਾ ਖ਼ਤਮ ਨਹੀਂ ਹੋ ਰਹੇ, ਉਨ੍ਹਾਂ ਨੂੰ ਖ਼ਤਮ ਨਾ ਹੋਣ ਵਾਲੇ ਜਾਂ ਅਸੀਮ ਕੁਦਰਤੀ ਸਾਧਨ ਆਖਦੇ ਹਨ , ਜਿਵੇਂ-ਹਵਾ, ਸੂਰਜ ਦੀ ਰੌਸ਼ਨੀ ਤੇ ਪਾਣੀ ਆਦਿ ।
→ ਨਵਿਆਉਣਯੋਗ ਸਾਧਨ (Renewable Resources)-ਅਜਿਹੇ ਕੁਦਰਤੀ ਸਾਧਨ ਜਿਨ੍ਹਾਂ ਦਾ ਪ੍ਰਕਿਰਤੀ ਵਿੱਚ ਪੁਨਰ-ਚੱਕਰਣ (Recycling) ਹੋ ਸਕੇ, ਨਵਿਆਉਣਯੋਗ ਸਾਧਨ ਅਖਵਾਉਂਦੇ ਹਨ, ਜਿਵੇਂ ਕਿ-ਪਾਣੀ, ਹਵਾ, ਮਿੱਟੀ ਆਦਿ ।
→ ਨਾ-ਨਵਿਆਉਣਯੋਗ ਸਾਧਨ (Non-renewable Resources)-ਉਹ ਕੁਦਰਤੀ ਸਾਧਨ ਜਿਨ੍ਹਾਂ ਦਾ ਪ੍ਰਕਿਰਤੀ ਵਿੱਚ ਪੁਨਰ ਚੱਕਰਣ ਨਾ ਹੋ ਸਕੇ ਅਤੇ ਜਿਨ੍ਹਾਂ ਨੂੰ ਖ਼ਤਮ ਹੋ ਜਾਣ ਉਪਰੰਤ ਮੁੜ ਪ੍ਰਾਪਤ ਨਾ ਕੀਤਾ ਜਾ ਸਕੇ, ਨਾ-ਨਵਿਆਉਣ ਯੋਗ ਕੁਦਰਤੀ ਸਾਧਨ ਅਖਵਾਉਂਦੇ ਹਨ , ਜਿਵੇਂ ਕਿ-ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਆਦਿ ।
→ ਭੂਮੀਗਤ ਪਾਣੀ (Underground water)-ਜਿਹੜਾ ਪਾਣੀ ਧਰਤੀ ਦੇ ਹੇਠਾਂ ਹੈ, ਉਸਨੂੰ ਭੂਮੀਗਤ ਪਾਣੀ ਆਖਦੇ ਹਨ ।
→ ਪੇਪੜੀ (Crust)-ਧਰਤੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਧਰਤੀ ਦੀ ਪੇਪੜੀ ਕਹਿੰਦੇ ਹਨ ।
→ ਖਣਿਜ ਸੰਸਾਧਨ (Mineral Resources)-ਧਰਤੀ ਹੇਠੋਂ ਪ੍ਰਾਪਤ ਹੋਣ ਵਾਲੀਆਂ ਧਾਤਾਂ ਅਤੇ ਹੋਰ ਖਣਿਜਾਂ ਨੂੰ ਖਣਿਜ ਪਦਾਰਥ ਆਖਦੇ ਹਨ ।
→ ਵਾਯੂਮੰਡਲ (Atmosphere)-ਧਰਤੀ ਦੇ ਚਾਰੋਂ ਪਾਸੇ ਆਲੇ-ਦੁਆਲੇ ਹਵਾ ਦਾ ਘੇਰਾ ਹੈ ਜਿਸ ਨੂੰ ਵਾਯੂਮੰਡਲ ਕਹਿੰਦੇ ਹਨ ।
→ ਪ੍ਰਦੂਸ਼ਣ Pollution)-ਮਿੱਟੀ ਦੇ ਕਣ, ਧੂੰਆਂ ਅਤੇ ਹਾਨੀਕਾਰਕ ਗੈਸਾਂ ਦੇ ਅਣਇੱਛਤ ਰੂਪ ਵਿੱਚ ਹਵਾ ਵਿੱਚ ਮਿਲਣ ਨੂੰ ਪ੍ਰਦੂਸ਼ਣ ਆਖਦੇ ਹਨ ।
→ ਅਮਲੀ ਵਰਖਾ (Acid rain)-ਪ੍ਰਦੂਸ਼ਿਤ ਹਵਾ ਜਿਸ ਵਿੱਚ ਅਮਲੀ ਆਕਸਾਈਡਾਂ ਤੋਂ ਉਤਪਾਦਿਤ ਅਮਲ ਮੌਜੂਦ ਹੁੰਦੇ ਹਨ ਤੇ ਵਰਖਾ ਹੋਣ ਤੇ ਪਾਣੀ ਵਿੱਚ ਘੁਲ ਕੇ ਧਰਤੀ ਤੇ ਡਿੱਗਦੇ ਹਨ, ਇਸ ਨੂੰ ਅਮਲੀ ਵਰਖਾ ਕਹਿੰਦੇ ਹਨ ।
→ ਧੂੰਆਂ (Smoke)-ਇਹ ਬਾਲਣ ਦੇ ਪੂਰੀ ਤਰ੍ਹਾਂ ਨਾ ਜਲਣ ਕਾਰਨ ਪ੍ਰਾਪਤ ਹੋਈ ਕਾਰਬਨ, ਸੁਆਹ ਅਤੇ ਤੇਲ ਦੇ ਕਣਾਂ ਤੋਂ ਬਣਦਾ ਹੈ ।
→ ਧੁੰਦ (Fog)-ਇਹ ਇਕ ਕੁਦਰਤੀ ਕਿਰਿਆ ਹੈ, ਜਿਸ ਵਿੱਚ ਬਹੁਤ ਛੋਟੇ ਜਲ ਕਣ ਹਵਾ ਵਿੱਚ ਨਿਲੰਬਿਤ ਅਵਸਥਾ ਵਿੱਚ ਮੌਜੂਦ ਰਹਿੰਦੇ ਹਨ ।
→ ਐਰੋਸਾਲ (Aerosols)-ਹਵਾ ਵਿੱਚ ਮੌਜੂਦ ਵਾਂ ਦੇ ਬਾਰੀਕ ਕਣਾਂ ਨੂੰ ਐਰੋਸਾਲ ਕਹਿੰਦੇ ਹਨ ।
→ ਕਣੀ ਪਦਾਰਥ (Particulates)-ਹਵਾ ਵਿੱਚ ਮੌਜੂਦ ਨਿਲੰਬਿਤ ਠੋਸ ਜਾਂ ਦ੍ਰਵ ਪਦਾਰਥਾਂ ਦੇ ਇਕੱਠ ਨੂੰ ਕਣੀ ਪਦਾਰਥ ਕਹਿੰਦੇ ਹਨ ।
→ ਫਲਾਈ ਐਸ਼ (Fly ash)-ਪਥਰਾਟ ਬਾਲਣ ਦੇ ਜਲਣ ਕਾਰਨ ਪੈਦਾ ਗੈਸਾਂ ਦੇ ਨਾਲ ਰਾਖ ਦੇ ਛੋਟੇ-ਛੋਟੇ ਕਣਾਂ ਨੂੰ ਫਲਾਈ ਐਸ਼ ਕਹਿੰਦੇ ਹਨ ।
→ ਸ੍ਰੀਨ ਹਾਊਸ ਪ੍ਰਭਾਵ (Green home effect)-ਧਰਤੀ ਤੋਂ ਪਰਾਵਰਤਿਤ ਤਾਪ ਦੀਆਂ ਵਿਕਿਰਣਾਂ ਕਾਰਬਨ ਡਾਈਆਕਸਾਈਡ ਸੋਖ ਲੈਂਦੀ ਆਂ ਹਨ ਜਿਸ ਦੇ ਨਤੀਜੇ ਵਜੋਂ ਵਾਯੂਮੰਡਲ ਗਰਮ ਹੋ ਜਾਂਦਾ ਹੈ ਤੇ ਇਸਦਾ ਤਾਪਮਾਨ | ਵੱਧ ਜਾਂਦਾ ਹੈ, ਇਸ ਪ੍ਰਕਿਰਿਆ ਨੂੰ ਗੀਨ ਹਾਊਸ ਪ੍ਰਭਾਵ ਕਿਹਾ ਜਾਂਦਾ ਹੈ ।
→ ਮਿੱਟੀ (Soil)-ਧਰਤੀ ਦੀ ਉੱਪਰੀ ਸਤਾ ਨੂੰ ਮਿੱਟੀ ਕਹਿੰਦੇ ਹਨ ਜੋ ਚੱਟਾਨਾਂ ਦੇ ਸੂਖ਼ਮ ਕਣਾਂ, ਮੜ੍ਹ, ਹਵਾ ਅਤੇ ਜਲ ਤੋਂ ਮਿਲ ਕੇ ਬਣਦੀ ਹੈ ।
→ ਭੋਂ-ਖੋਰ (Soil erosion)-ਮਿੱਟੀ ਦੀ ਉੱਪਰੀ ਉਪਜਾਊ ਪਰਤ ਦੇ ਆਪਣੇ ਸਥਾਨ ਤੋਂ ਹਟ ਜਾਣ ਨੂੰ ਭੋਂ-ਖੋਰ ਕਹਿੰਦੇ ਹਨ ।
→ ਮਿੱਟੀ ਪ੍ਰਦੂਸ਼ਣ (Soil pollution)-ਰਸਾਇਣਿਕ ਖਾਦਾਂ ਅਤੇ ਬੇਕਾਰ ਪਦਾਰਥਾਂ ਦੇ ਮਿੱਟੀ ਵਿੱਚ ਮਿਲ ਜਾਣ ਨੂੰ ਮਿੱਟੀ ਪ੍ਰਦੂਸ਼ਣ ਕਹਿੰਦੇ ਹਨ ।
→ ਹਾਈਡ੍ਰੋਕਾਰਬਨ (Hydrocarbon)-ਕਾਰਬਨ ਅਤੇ ਹਾਈਡੋਜਨ ਤੋਂ ਬਣੇ ਕਾਰਬਨਿਕ ਯੋਗਿਕਾਂ ਨੂੰ ਹਾਈਡ੍ਰੋਕਾਰਬਨ ਕਹਿੰਦੇ ਹਨ ।
PSEB 9th Class Science Important Questions Chapter 14 ਕੁਦਰਤੀ ਸੰਸਾਧਨ
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਭੋਂ-ਖੋਰ ਦੇ ਮੁੱਖ ਕਾਰਨ ਕੀ-ਕੀ ਹਨ ?
ਉੱਤਰ-
ਭੋਂ-ਖੋਰ ਦੇ ਮੁੱਖ ਕਾਰਨ-
- ਜੰਗਲਾਂ ਦੀ ਕਟਾਈ – ਤੋਂ-ਖੋਰ ਦੇ ਮੁੱਖ ਕਾਰਨਾਂ ਵਿੱਚੋਂ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਇਕ ਮੁੱਖ ਕਾਰਨ ਹੈਂ । ਰੁੱਖਾਂ ਦੀਆਂ ਜੜਾਂ ਮਿੱਟੀ ਨੂੰ ਬੰਨ੍ਹਣ ਦਾ ਕੰਮ ਕਰਦੀਆਂ ਹਨ । ਇਸ ਨਾਲ ਮਿੱਟੀ ਆਪਣੇ ਸਥਾਨ ਤੋਂ ਅੱਗੇ ਨਹੀਂ ਵਹਿੰਦੀ ।ਇਸ ਤਰ੍ਹਾਂ ਮਿੱਟੀ ਨਮ ਰਹਿੰਦੀ ਹੈ । ਜੰਗਲਾਂ ਦੀ ਕਟਾਈ ਨਾਲ ਹੜਾਂ ਦਾ ਆਉਣਾ ਵੱਧ ਗਿਆ ਹੈ ਜਿਸ ਕਾਰਨ ਤੋਂ ਖੋਰ ਹੁੰਦਾ ਹੈ ।
- ਬੇਕਾਬੂ ਪਸ਼ੂਆਂ ਨੂੰ ਚਰਾਣਾ – ਪਸ਼ੂਆਂ ਨੂੰ ਪਹਾੜਾਂ ਦੀਆਂ ਢਲਾਨਾਂ ਤੇ ਬੇਕਾਬੂ ਰੂਪ ਵਿੱਚ ਚਰਾਇਆ ਜਾਂਦਾ ਹੈ । ਇਸ ਨਾਲ ਮਿੱਟੀ ਨੰਗੀ ਹੋ ਜਾਂਦੀ ਹੈ ਅਤੇ ਵਰਖਾ ਜਾਂ ਹਨ੍ਹੇਰੀ ਆਉਣ ਤੇ ਮਿੱਟੀ ਆਪਣਾ ਸਥਾਨ ਛੱਡ ਦਿੰਦੀ ਹੈ । ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਕਸ਼ਮੀਰ ਵਿੱਚ ਇਸੇ ਤਰ੍ਹਾਂ ਤੋਂ ਖੋਰ ਹੁੰਦਾ ਹੈ ।
- ਖੇਤੀ ਦੇ ਗੈਰ-ਵਿਗਿਆਨਕ ਢੰਗ – ਕਈ ਵਾਰ ਕਿਸਾਨ ਖੇਤੀ ਵਿੱਚ ਇੱਕੋ ਹੀ ਫਸਲ ਵਾਰ-ਵਾਰ ਉਗਾਉਂਦੇ ਹਨ ਜੋ ਉਸ ਫਸਲ ਦੀ ਉਪਜ ਦੇ ਲਈ ਹਾਨੀਕਾਰਕ ਤਾਂ ਹੈ ਹੀ ਪਰ ਨਾਲ ਹੀ ਇਸ ਮਿੱਟੀ ਵਿੱਚ ਮਲ਼ੜ ਘੱਟ ਜਾਂਦਾ ਹੈ । ਗ਼ਲਤ ਢੰਗ ਨਾਲ ਜੁਤਾਈ, ਸਿੰਚਾਈ, ਘੱਟ ਰਸਾਇਣਿਕ ਖਾਦਾਂ ਦੀ ਵਰਤੋਂ ਆਦਿ ਤੋਂ ਖੋਰ ਨੂੰ ਵਧਾਉਂਦੇ ਹਨ ।
- ਹੜ੍ਹ ਅਤੇ ਹਨ੍ਹੇਰੀਆਂ – ਨਦੀਆਂ ਤੇ ਬੰਨ੍ਹ ਨਾ ਬਣੇ ਹੋਣ ਕਾਰਨ ਉਹਨਾਂ ਵਿੱਚ ਹੜ੍ਹ ਆ ਜਾਂਦਾ ਹੈ ਜਿਸ ਨਾਲ ਉਪਜਾਊ ਮਿੱਟੀ ਰੁੜ ਜਾਂਦੀ ਹੈ । ਭੂਮੀ ਤੇ ਘਾਹ ਅਤੇ ਝਾੜੀਆਂ ਦੀ ਕਮੀ ਤੋਂ ਵੀ ਮਿੱਟੀ ਹਨ੍ਹੇਰੀਆਂ ਦੁਆਰਾ ਆਪਣੇ ਸਥਾਨ ਤੋਂ ਹਟ ਜਾਂਦੀ ਹੈ, ਜਿਸ ਨਾਲ ਤੋਂ ਖੋਰ ਹੋ ਜਾਂਦਾ ਹੈ ।
- ਵਣਾਂ ਵਿੱਚ ਅੱਗ ਲੱਗਣਾ – ਕਈ ਕਾਰਨਾਂ ਕਰਕੇ ਵਣਾਂ ਨੂੰ ਅੱਗ ਲਗ ਜਾਂਦੀ ਹੈ । ਪੇੜ-ਪੌਦੇ ਅਤੇ ਘਾਹ ਨਸ਼ਟ ਹੋ ਜਾਣ ਕਾਰਨ ਮਿੱਟੀ ਨੰਗੀ ਹੋ ਜਾਂਦੀ ਹੈ ਜੋ ਤੇਜ਼ ਹਵਾਵਾਂ ਨਾਲ ਉੱਡ ਜਾਂਦੀ ਹੈ ।
ਪ੍ਰਸ਼ਨ 2.
ਮਿੱਟੀ ਦੀ ਸੰਰਚਨਾ ਕਿਹੜੇ ਮੂਲ ਤੱਤਾਂ ਤੋਂ ਹੋਈ ਹੈ ? ਸੰਖੇਪ ਟਿੱਪਣੀ ਕਰੋ ।
ਉੱਤਰ-
ਭਿੰਨ ਪ੍ਰਕਾਰ ਦੀ ਮਿੱਟੀ ਦੀ ਸੰਰਚਨਾ ਭਿੰਨ ਪ੍ਰਕਾਰ ਦੀ ਹੁੰਦੀ ਹੈ ਪਰ ਉਹਨਾਂ ਦੇ ਮੂਲ ਤੱਤ ਸਮਾਨ ਹੀ ਹੁੰਦੇ ਹਨ । ਇਹ ਹੇਠ ਲਿਖੇ ਹੁੰਦੇ ਹਨ-
(i) ਖਣਿਜ ਕਣ – ਮਿੱਟੀ ਵਿੱਚ ਬਜਰੀ, ਰੇਤ ਅਤੇ ਚੀਨੀ ਮਿੱਟੀ ਦੇ ਕਣ ਮੌਜੂਦ ਹੁੰਦੇ ਹਨ । ਇਹ ਮਿੱਟੀ ਨੂੰ ਗਠਨ ਅਤੇ ਬਣਾਵਟ ਪ੍ਰਦਾਨ ਕਰਦੇ ਹਨ । ਮਿੱਟੀ ਵਿੱਚ ਕਣਾਂ ਦਾ ਆਕਾਰ ਉਸ ਨੂੰ ਭਿੰਨ ਪ੍ਰਕਾਰ ਦੇ ਗੁਣ ਪ੍ਰਦਾਨ ਕਰਦਾ ਹੈ ।
(ii) ਅਕਾਰਬਨਿਕ ਪਦਾਰਥ – ਮਿੱਟੀ ਵਿੱਚ ਕਈ ਪ੍ਰਕਾਰ ਦੇ ਅਕਾਰਬਨਿਕ ਪਦਾਰਥ ਹੁੰਦੇ ਹਨ, ਜਿਵੇਂ-ਪੋਟਾਸ਼ੀਅਮ, ਸੋਡੀਅਮ, ਮੈਗਨੀਸ਼ੀਅਮ, ਲੋਹਾ, ਨਾਈਟੇਟ, ਸਲਫੇਟ, ਕਾਰਬੋਨੇਟ ਆਦਿ । ਜਿਹੜੀਆਂ ਚੱਟਾਨਾਂ ਤੋਂ ਮਿੱਟੀ ਮੂਲ ਰੂਪ ਵਿੱਚ ਬਣਦੀ ਹੈ ਇਹ ਅਕਾਰਬਨਿਕ ਪਦਾਰਥ ਇਸ ਵਿੱਚ ਮਿਲ ਜਾਂਦੇ ਹਨ ।
(iii) ਕਾਰਬਨਿਕ ਪਦਾਰਥ – ਪੌਦਿਆਂ ਅਤੇ ਜੀਵ-ਜੰਤੂਆਂ ਦੀਆਂ ਕਿਰਿਆਵਾਂ ਨਾਲ ਅਨੇਕ ਕਾਰਬਨਿਕ ਪਦਾਰਥ ਮਿੱਟੀ ਵਿੱਚ ਮਿਲ ਜਾਂਦੇ ਹਨ । ਉਹਨਾਂ ਦੇ ਮਰਨ, ਨਸ਼ਟ ਹੋਣ ਅਤੇ ਗਲਣ ਨਾਲ ਕਾਰਬਨਿਕ ਪਦਾਰਥ ਵੱਧਦੇ ਰਹਿੰਦੇ ਹਨ । ਜੀਵਜੰਤੂਆਂ ਦੀ ਉਤਸਰਜਨ ਕਿਰਿਆ ਨਾਲ ਵੀ ਅਜਿਹੇ ਪਦਾਰਥ ਮਿੱਟੀ ਵਿੱਚ ਮਿਲਦੇ ਰਹਿੰਦੇ ਹਨ । ਇਹਨਾਂ ਤੋਂ ਮਲ੍ਹੜ ਬਣਦਾ ਹੈ ਜੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਹਨ । ਇਹਨਾਂ ਤੋਂ ਮਿੱਟੀ ਵਿੱਚ ਸੂਖ਼ਮ ਜੀਵਾਂ ਨੂੰ ਪੈਦਾ ਹੋਣ ਅਤੇ ਵੱਧਣ ਵਿੱਚ ਸਹਾਇਤਾ ਮਿਲਦੀ ਹੈ ।
(iv) ਸੂਖ਼ਮਜੀਵੀ ਅਤੇ ਹੋਰ ਪ੍ਰਾਣੀਆਂ ਦੀਆਂ ਉਤਸਰਜਨ ਕਿਰਿਆਵਾਂ – ਕਈ ਪ੍ਰਕਾਰ ਦੇ ਬਹੁਤ ਛੋਟੇ ਜੀਵ ਮਿੱਟੀ ਵਿੱਚ ਰਹਿੰਦੇ ਹਨ । ਬੈਕਟੀਰੀਆ, ਉੱਲੀਆਂ, ਕਾਈ ਆਦਿ ਮਿੱਟੀ ਤੋਂ ਜੀਵਨ ਪ੍ਰਾਪਤ ਕਰਦੇ ਹਨ । ਕੀੜੀਆਂ, ਸਿਉਂਕ, ਟਿੱਡੇ, ਗੰਡੋਏ ਆਦਿ ਮਿੱਟੀ ਵਿੱਚ ਰਹਿੰਦੇ ਹਨ । ਚੂਹੇ, ਖ਼ਰਗੋਸ਼ ਆਦਿ ਵੀ ਮਿੱਟੀ ਵਿੱਚ ਆਪਣਾ ਘਰ ਬਣਾਉਂਦੇ ਹਨ । ਇਹਨਾਂ ਦੀ ਉਤਸਰਜਿਤ ਗੰਦਗੀ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ । ਇਸ ਨਾਲ ਮਿੱਟੀ ਵਿੱਚ ਨਾਈਟ੍ਰੋਜਨ ਦੀ ਮਾਤਰਾ ਵੱਧ ਜਾਂਦੀ ਹੈ ।
(v) ਪਾਣੀ – ਲਗਪਗ ਸਾਰੇ ਪ੍ਰਕਾਰ ਦੀ ਮਿੱਟੀ ਵਿੱਚ ਪਾਣੀ ਹੁੰਦਾ ਹੈ । ਇਹ ਪਾਣੀ ਅਣੂਆਂ ਦੇ ਵਿੱਚ ਮੌਜੂਦ ਹੁੰਦਾ ਹੈ । ਇਹ ਪੇੜ-ਪੌਦਿਆਂ ਦੇ ਪੋਸ਼ਣ ਲਈ ਜ਼ਰੂਰੀ ਹੈ । ਮਿੱਟੀ ਦਾ ਇਹ ਗੁਣ ਹੈ ਕਿ ਇਹ ਪਾਣੀ ਨੂੰ ਸੋਖਿਤ ਕਰੇ ।
(vi) ਹਵਾ – ਮਿੱਟੀ ਦੇ ਕਣਾਂ ਵਿੱਚ ਹਵਾ ਮੌਜੂਦ ਹੁੰਦੀ ਹੈ । ਇਹ ਪੇੜ-ਪੌਦੇ ਅਤੇ ਹੋਰ ਜੀਵ-ਜੰਤੂਆਂ ਦੇ ਸੁਵਾਸ ਲਈ ਉਪਯੋਗੀ ਹੁੰਦੀ ਹੈ । ਹਰ ਮਿੱਟੀ ਦੀ ਕਿਸਮ ਵਿੱਚ ਹਵਾ ਨੂੰ ਰੋਕਣ ਦੀ ਸਮਰੱਥਾ ਵੱਖ-ਵੱਖ ਹੁੰਦੀ ਹੈ ।
ਪ੍ਰਸ਼ਨ 3.
ਮਿੱਟੀ ਦੀ ਸੁਰੱਖਿਆ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ?
ਉੱਤਰ-
ਭੋਂ-ਖੋਰ ਦੇ ਕਾਰਨ ਭੂਮੀ ਦੀ ਉੱਪਰੀ ਸਤਹਿ ਤੋਂ ਉਪਜਾਊ ਮਿੱਟੀ ਹਟ ਜਾਂਦੀ ਹੈ ਜਿਸ ਕਾਰਨ ਇਸ ਦੀ ਉਪਜਾਊ ਸ਼ਕਤੀ ਖ਼ਤਮ ਹੋ ਜਾਂਦੀ ਹੈ । ਹਵਾ ਅਤੇ ਪਾਣੀ ਦੇ ਵੇਗ ਤੇ ਕਾਬੂ ਪਾ ਕੇ ਮਿੱਟੀ ਨੂੰ ਬਚਾਇਆ ਜਾ ਸਕਦਾ ਹੈ । ਇਸ ਨਾਲ ਮਿੱਟੀ ਨੂੰ ਲਗਾਤਾਰ ਹੋਣ ਵਾਲੀ ਹਾਨੀ ਨਹੀਂ ਸਹਿਣੀ ਪੈਂਦੀ । ਮਿੱਟੀ ਦੀ ਸੁਰੱਖਿਆ ਹੇਠ ਲਿਖੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ-
(i) ਪੇੜ-ਪੌਦੇ ਅਤੇ ਘਾਹ ਲਗਾ ਕੇ – ਪਹਾੜੀ ਢਲਾਨਾਂ ਤੇ ਵੱਧ ਮਾਤਰਾ ਵਿੱਚ ਪੇੜ-ਪੌਦੇ, ਝਾੜੀਆਂ ਅਤੇ ਘਾਹ ਲਗਾ ਕੇ ਮਿੱਟੀ ਦੇ ਬਹਾਵ ਨੂੰ ਰੋਕਿਆ ਜਾ ਸਕਦਾ ਹੈ । ਮਿੱਟੀ ਨੂੰ ਜੜ੍ਹਾਂ ਬੰਨ੍ਹ ਲੈਂਦੀਆਂ ਹਨ । ਪਾਣੀ ਅਤੇ ਹਵਾ ਦੇ ਕਾਰਨ ਮਿੱਟੀ ਆਪਣੇ ਸਥਾਨ ਤੋਂ ਦੂਰ ਨਹੀਂ ਹਟਾਈ ਜਾ ਸਕਦੀ । ਸਾਡੇ ਦੇਸ਼ ਵਿੱਚ ਵਣ-ਮਹਾਂਉਤਸਵ ਦੇ ਅੰਤਰਗਤ ਨਵੇਂ ਪੇੜ-ਪੌਦੇ ਇਸੇ ਲਈ ਲਗਾਏ ਜਾਂਦੇ ਹਨ | ਪੇੜਾਂ ਨੂੰ ਕੱਟਣ ਤੋਂ ਬਚਾਉਣ ਲਈ ‘ਚਿਪਕੋ ਅੰਦੋਲਨ’ ਵੀ ਚਲਾਇਆ ਗਿਆ ਹੈ ।
(ii) ਸੀੜੀਦਾਰ ਖੇਤੀ – ਪਹਾੜੀ ਖੇਤਰਾਂ ਵਿੱਚ ਢਲਾਨਾਂ ਦੀ ਮਿੱਟੀ ਨੂੰ ਹੇਠਾਂ ਵਲ ਵਹਿ ਜਾਣ ਤੋਂ ਰੋਕਣ ਲਈ ਸੀੜੀਦਾਰ ਖੇਤੀ ਕੀਤੀ ਜਾਂਦੀ ਹੈ । ਵਰਖਾ ਦਾ ਪਾਣੀ ਢਲਾਣਾਂ ਤੇ ਬਹੁਤ ਤੇਜ਼ੀ ਨਾਲ ਹੇਠਾਂ ਵਲ ਵਹਿੰਦਾ ਹੈ ਅਤੇ ਆਪਣੇ ਨਾਲ ਉਪਜਾਊ ਮਿੱਟੀ ਨੂੰ ਵਹਾ ਕੇ ਲੈ ਜਾਂਦਾ ਹੈ । ਮਿੱਟੀ ਦੇ ਇਸ ਬਹਾਅ ਨੂੰ ਰੋਕਣ ਲਈ ਢਲਾਣ ਦੇ ਨਾਲ-ਨਾਲ ਪੌੜੀਆਂ ਬਣਾ ਦਿੱਤੀਆਂ ਜਾਂਦੀਆਂ ਹਨ ਜਿਸ ਨਾਲ ਪਾਣੀ ਦਾ ਬਹਾਅ ਕਮਜ਼ੋਰ ਹੋ ਜਾਂਦਾ ਹੈ ਅਤੇ ਢਲਾਣ ਤੋਂ ਬਹੁਤ ਘੱਟ ਮਿੱਟੀ ਵਹਿ ਕੇ ਹੇਠਾਂ ਵਲ ਜਾਂਦੀ ਹੈ ।
(iii) ਬੰਨ੍ਹ ਅਤੇ ਕਿਨਾਰੇ ਬਣਾਉਣ ਨਾਲ – ਹਰ ਸਾਲ ਮਾਨਸੂਨ ਆਉਣ ਤੇ ਨਦੀਆਂ ਦੇ ਕਿਨਾਰਿਆਂ ਦੀ ਮਿੱਟੀ ਵਹਿ ਜਾਂਦੀ ਹੈ । ਜੇ ਨਦੀਆਂ ਦੇ ਉਹ ਕਿਨਾਰੇ ਚੰਗੀ ਤਰ੍ਹਾਂ ਬਣਾ ਦਿੱਤੇ ਜਾਣ ਤਾਂ ਪਾਣੀ ਬੇਸ਼ਕ ਵੇਗ ਨਾਲ ਟਕਰਾਏ ਪਰ ਮਿੱਟੀ ਬਹਿਣ ਤੋਂ ਬਚ ਜਾਵੇਗੀ । ਇਸ ਤਰ੍ਹਾਂ ਬੰਨ੍ਹ ਬਣਾ ਕੇ ਹੜਾਂ ‘ਤੇ ਕਾਬੂ ਕੀਤਾ ਜਾ ਸਕਦਾ ਹੈ ।
ਨਦੀਆਂ ਦੇ ਕਿਨਾਰਿਆਂ ਤੇ ਚੱਟਾਨਾਂ ਅਤੇ ਵੱਡੇ-ਵੱਡੇ ਪੱਥਰ ਲਗਾ ਕੇ ਮਿੱਟੀ ਨੂੰ ਬਹਿਣ ਤੋਂ ਰੋਕਿਆ ਜਾਣਾ ਚਾਹੀਦਾ ਹੈ ।
(iv) ਵਧੇਰੇ ਚਰਾਉਣ ਤੇ ਰੋਕ ਲਗਾ ਕੇ – ਪਸ਼ੂਆਂ ਲਈ ਚਾਰਾਗਾਹ ਬਣਾ ਦੇਣੇ ਚਾਹੀਦੇ ਹਨ ਤਾਂਕਿ ਉਹ ਪਹਾੜਾਂ ਦੀਆਂ ਢਲਾਣਾਂ ਤੇ ਨਾ ਚਰ ਸਕਣ । ਉਹਨਾਂ ਦੁਆਰਾ ਵਧੇਰੇ ਚਰਣ ਕਾਰਨ ਮਿੱਟੀ ਘਾਹ ਰਹਿਤ ਹੋ ਜਾਂਦੀ ਹੈ ਜੋ ਤੇਜ਼ ਵਰਖ਼ਾ ਅਤੇ ਹਨੇਰੀ ਨਾਲ ਉੱਡ ਜਾਂਦੀ ਹੈ ।
(v) ਖਾਦਾਂ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਨਾਲ – ਮਿੱਟੀ ਵਿੱਚ ਖਾਦਾਂ ਅਤੇ ਰਸਾਇਣਿਕ ਖਾਦਾਂ ਦੀ ਠੀਕ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤਾਂਕਿ ਫ਼ਸਲਾਂ ਦੀ ਉਪਜ ਵੱਧ ਸਕੇ ਅਤੇ ਭੂਮੀ ਦੀ ਉਪਜਾਊ ਸ਼ਕਤੀ ਵੀ ਵਧੇ । ਬਨਸਪਤੀਆਂ ਦੀ ਵਧੇਰੇ ਮਾਤਰਾ ਨਾਲ ਮਿੱਟੀ ਦਾ ਬਚਾਅ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 4.
ਹਵਾ ਪ੍ਰਦੂਸ਼ਣ ਦੇ ਵੱਖ-ਵੱਖ ਕਾਰਨਾਂ ਨੂੰ ਲਿਖੋ । ਹਵਾ ਪ੍ਰਦੂਸ਼ਣ ਨੂੰ ਰੋਕਣ ਵਿੱਚ ਸਾਡਾ ਕੀ ਯੋਗਦਾਨ ਹੋ ਸਕਦਾ ਹੈ ?
ਉੱਤਰ-
ਹਵਾ ਦੇ ਭੌਤਿਕ, ਰਸਾਇਣਿਕ ਜਾਂ ਜੈਵਿਕ ਗੁਣਾਂ ਵਿੱਚ ਅਣਚਾਹੇ ਪਰਿਵਰਤਨਾਂ ਦੇ ਕਾਰਨ ਹਵਾ ਦਾ ਪ੍ਰਦੂਸ਼ਣ ਹੁੰਦਾ ਹੈ । ਹਵਾ ਪ੍ਰਦੂਸ਼ਣ ਕੱਚੇ ਪਦਾਰਥਾਂ, ਉਦਯੋਗਿਕ ਕਿਰਿਆਵਾਂ, ਆਵਾਸ ਸਥਾਨਾਂ ਆਦਿ ਨੂੰ ਪ੍ਰਭਾਵਿਤ ਕਰਦਾ ਹੈ । ਹਵਾ ਦਾ ਪ੍ਰਦੂਸ਼ਣ ਕੁਦਰਤੀ ਕਿਰਿਆਵਾਂ ਜਾਂ ਮਨੁੱਖੀ ਕਿਰਿਆਵਾਂ ਦੇ ਕਾਰਨ ਹੁੰਦਾ ਹੈ ।
ਹਵਾ ਪ੍ਰਦੂਸ਼ਣ ਜਵਾਲਾਮੁਖੀ ਵਿਸਫੋਟ ਦੌਰਾਨ ਬਾਹਰ ਨਿਕਲੇ ਲਾਵਾ ਦੇ ਨਾਲ ਵੱਖ-ਵੱਖ ਗੈਸਾਂ ਅਤੇ ਕਣੀ ਪਦਾਰਥਾਂ ਦੀ ਹਨੇਰੀ ਅਤੇ ਉੱਡਦੀ ਹੋਈ ਧੂੜ, ਧੂੰਆਂ ਅਤੇ ਕੋਹਰਾ ਆਦਿ ਦੇ ਕਾਰਨ ਹੁੰਦਾ ਹੈ ।
ਇਸ ਤੋਂ ਇਲਾਵਾ ਦਲਦਲ ਤੋਂ ਪੈਦਾ ਮੀਥੇਨ ਗੈਸ, ਪੇੜ-ਪੌਦਿਆਂ ਅਤੇ ਜੀਵ-ਜੰਤੂਆਂ ਦੇ ਅਵਸ਼ੇਸ਼ਾਂ ਦੇ ਅਪਘਟਨ ਨਾਲ ਹੀ ਹਵਾ ਪ੍ਰਦੂਸ਼ਣ ਹੁੰਦਾ ਹੈ । ਪ੍ਰਦੁਸ਼ਣ ਦਾ ਮੁੱਖ ਕਾਰਨ ਵੱਖ-ਵੱਖ ਸੋਤਾਂ-ਕੋਲਾ ਅਤੇ ਹੋਰ ਬਾਲਣ ਦੇ ਜਲਣ ਨਾਲ, ਰੇਲ ਇੰਜ਼ਨ, ਵਾਹਨ ਅਤੇ ਹਵਾਈ ਜਹਾਜ਼ ਆਦਿ ਤੋਂ ਪੈਦਾ ਧੂੰਆਂ ਕਾਲਿਖ, ਕਾਰਬਨ-ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਹੈ ।ਉਦਯੋਗਾਂ ਦੇ ਕਾਰਨ ਕੁਝ ਮੁੱਖ ਸਥਾਨਾਂ ਤੇ ਕਲੋਰੀਨ, ਨਾਈਟ੍ਰੋਜਨ ਦੇ ਆਕਸਾਈਡ, ਅਮੋਨੀਆ, ਬੈਨਜੀਨ, ਸਲਫਰ ਦੇ ਆਕਸਾਈਡ ਆਦਿ ਗੈਸਾਂ ਵੀ ਹਵਾ ਦਾ ਪ੍ਰਦੂਸ਼ਣ ਕਰਦੀਆਂ ਹਨ ।
ਉਦਯੋਗ ਧੰਦਿਆਂ ਅਤੇ ਕਾਰਖ਼ਾਨਿਆਂ ਦੀਆਂ ਚਿਮਨੀਆਂ ਵਿੱਚੋਂ ਲਗਾਤਾਰ ਧੂੰਆਂ ਨਿਕਲਦਾ ਹੈ । ਤਾਪ ਉਰਜਾ ਸੰਯੰਤਰਾਂ ਤੋਂ ਫਲਾਈ ਐਸ਼ ਨਿਕਲਦੀ ਹੈ । ਤੰਬਾਕੂ ਦੀ ਵਰਤੋਂ ਕਰਨ ਵਾਲੇ ਕਿਸੇ ਦੀ ਵੀ ਪਰਵਾਹ ਨਾ ਕਰਦੇ ਹੋਏ ਧੂੰਆਂ ਉਡਾਉਂਦੇ ਰਹਿੰਦੇ ਹਨ । ਲੰਬਿਤ ਕਣੀ ਪੁੰਜ (SPM), ਕਲੋਰੋਫਲੋਰੋ ਕਾਰਬਨ (CFCs), ਨਾਈਟ੍ਰੋਜਨ ਦੇ ਆਕਸਾਈਡ, ਓਜ਼ੋਨ ਅਤੇ ਲੈਡ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ । ਇਹਨਾਂ ਨਾਲ ਸਿਹਤ ਸੰਬੰਧੀ ਕਈ ਕਠਿਨਾਈਆਂ ਪੈਦਾ ਹੁੰਦੀਆਂ ਹਨ ।
ਹਵਾ ਪ੍ਰਦੂਸ਼ਣ ਤੇ ਕਈ ਵਿਧੀਆਂ ਨਾਲ ਕਾਬੂ ਪਾਇਆ ਜਾ ਸਕਦਾ ਹੈ-
- ਪੇੜ-ਪੌਦਿਆਂ ਨੂੰ ਵੱਧ ਮਾਤਰਾ ਵਿੱਚ ਉਗਾਉਣਾ ਚਾਹੀਦਾ ਹੈ ।
- ਉਦਯੋਗ ਧੰਦਿਆਂ ਨੂੰ ਸ਼ਹਿਰੀ ਖੇਤਰ ਤੋਂ ਦੂਰ ਸਥਾਪਿਤ ਕਰਨਾ ਚਾਹੀਦਾ ਹੈ ।
- ਕਾਰਖ਼ਾਨਿਆਂ ਦੀਆਂ ਚਿਮਣੀਆਂ ਬਹੁਤ ਉੱਚੀਆਂ ਹੋਣੀਆਂ ਚਾਹੀਦੀਆਂ ਹਨ ।
- ਵਾਹਨਾਂ ਵਿੱਚ ਸੀਸਾ ਰਹਿਤ ਪੈਟਰੋਲ ਵਰਤਣਾ ਚਾਹੀਦਾ ਹੈ ।
- ਧੂੰਆਂ ਰਹਿਤ ਊਰਜਾ ਦੇ ਸ੍ਰੋਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
- ਧੂੰਆਂ ਛੱਡਣ ਵਾਲੇ ਵਾਹਨਾਂ ‘ਤੇ ਰੋਕ ਲਗਾ ਦੇਣੀ ਚਾਹੀਦੀ ਹੈ ।
ਪ੍ਰਸ਼ਨ 5.
ਜੈਵ-ਰਸਾਇਣ ਚੱਕਰ ਕੀ ਹੁੰਦਾ ਹੈ ?
ਉੱਤਰ-
ਜੈਵ-ਰਸਾਇਣ ਚੱਕਰ (Biochemical Cycle) – ਪੌਦੇ ਪ੍ਰਕਾਸ਼ ਸੰਸ਼ਲੇਸ਼ਨ ਦੀ ਪ੍ਰਕਿਰਿਆ ਦੁਆਰਾ CO2 ਨੂੰ ਵਾਯੂ-ਮੰਡਲ ਤੋਂ ਪ੍ਰਾਪਤ ਕਰਦੇ ਹਨ ਅਤੇ ਪੌਦੇ ਦੁਆਰਾ ਮਿੱਟੀ ਵਿੱਚੋਂ ਪਾਣੀ ਦੇ ਨਾਲ ਖਣਿਜ ਪਾਪਤ ਕਰਦੇ ਹਨ । ਇਸ ਕਿਰਿਆ ਵਿੱਚ C, N, 0, S, P ਅਤੇ ਪਾਣੀ ਆਦਿ ਭਾਗ ਲੈਂਦੇ ਹਨ । ਇਹ ਪਦਾਰਥ ਜਾਂ ਤੱਤ ਪਰਿਸਥਿਤਿਕ ਤੰਤਰ ਦੇ ਉਤਪਾਦਨ ਪੱਧਰ ਵਿੱਚ ਪ੍ਰਵੇਸ਼ ਕਰਨ ਦੇ ਬਾਅਦ ਦੁਸਰੇ ਪੱਧਰ ‘ਤੇ ਸਥਾਨਾਂਤਰਿਤ ਕਰ ਦਿੱਤੇ ਜਾਂਦੇ ਹਨ । ਇਹਨਾਂ ਦਾ ਸਥਾਨਾਂਤਰਨ ਅਤੇ ਪਰਿਵਹਿਣ ਮਿੱਟੀ, ਹਵਾ, ਪਾਣੀ ਅਤੇ ਜੈਵ-ਜੀਵਾਂ ਦੁਆਰਾ ਹੁੰਦਾ ਹੈ । ਇਹਨਾਂ ਰਸਾਇਣਾਂ ਦਾ ਪਰਿਸਥਿਤਿਕ ਤੰਤਰ ਜਾਂ ਜੀਵ-ਮੰਡਲ ਵਿੱਚ ਮੁੜ ਪ੍ਰਵੇਸ਼ ਕਰਨਾ ਜੈਵ-ਰਸਾਇਣ ਚੱਕਰ ਕਹਾਉਂਦਾ ਹੈ । ਉਰਜਾ ਦੀ ਤਰ੍ਹਾਂ ਇਹ ਰਸਾਇਣ ਵੀ ਨਸ਼ਟ ਨਹੀਂ ਹੁੰਦੇ । ਪੌਦੇ ਅਤੇ ਜੰਤੂਆਂ ਦੇ ਮ੍ਰਿਤਕ ਸਰੀਰਾਂ ਨੂੰ ਅਪਘਟਨਾਂ ਦੁਆਰਾ ਅਪਘਟਿਤ ਕੀਤੇ ਜਾਣ ਤੇ ਇਹ ਪਦਾਰਥ ਫਿਰ ਤੋਂ ਪੋਸ਼ਣ ਭੰਡਾਰ ਤੋਂ ਮੁਕਤ ਕਰ ਦਿੱਤੇ ਜਾਂਦੇ ਹਨ । ਇਹਨਾਂ ਨੂੰ ਮੁੜ ਪੌਦਿਆਂ ਦੁਆਰਾ ਸੋਖਿਤ ਕੀਤਾ ਜਾਂਦਾ ਹੈ । ਇਹਨਾਂ ਪਦਾਰਥਾਂ ਦੇ ਪੁਨਰ-ਚੱਕਰਣ ਵਿੱਚ ਅਪਘਟਕਾਂ ਦੀ ਮੁੱਖ ਭੂਮਿਕਾ ਹੈ ।
ਪ੍ਰਸ਼ਨ 6.
ਕੁਦਰਤ ਵਿੱਚ ਜਲ-ਚੱਕਰ ਨੂੰ ਸਪੱਸ਼ਟ ਕਰੋ ।
ਉੱਤਰ-
ਕੁਦਰਤ ਵਿੱਚ ਜਲ-ਚੱਕਰ (Water Cycle in nature)-
(i) ਸੂਰਜ ਦੀ ਗਰਮੀ ਨਾਲ ਨਦੀਆਂ, ਝੀਲਾਂ, ਸਮੁੰਦਰਾਂ ਦੇ ਪਾਣੀ ਦਾ ਵਾਸ਼ਪਣ ਹੁੰਦਾ ਰਹਿੰਦਾ ਹੈ ਅਤੇ ਇਹ ਪਾਣੀ ਵਾਸ਼ਪ ਵਿੱਚ ਬਦਲਦਾ ਰਹਿੰਦਾ ਹੈ ।
(ii) ਜਲ-ਵਾਸ਼ਪ ਹਲਕੇ ਹੋਣ ਕਾਰਨ ਹਵਾ ਵਿੱਚ ਉੱਪਰ ਉੱਡ ਜਾਂਦੇ ਹਨ । ਹਵਾ ਦੁਆਰਾ ਜਲ-ਵਾਸ਼ਪ ਨੂੰ ਪਰਬਤਾਂ ਵੱਲ ਲੈ ਜਾਇਆ ਜਾਂਦਾ ਹੈ । ਪਹਾੜਾਂ ਨਾਲ ਟਕਰਾਉਣ ਤੋਂ ਬਾਅਦ ਇਹ ਹੋਰ ਉੱਪਰ ਜਾਂਦੇ ਹਨ । ਇਸ ਨਾਲ ਜਲ-ਵਾਸ਼ਪ ਬੱਦਲਾਂ ਦਾ ਰੂਪ ਲੈ ਲੈਂਦੇ ਹਨ ।
(iii) ਜਦੋਂ ਬੱਦਲਾਂ ਦੇ ਜਲ-ਵਾਸ਼ਪ ਠੰਡੇ ਹੁੰਦੇ ਹਨ ਤਾਂ ਉਹ ਫਿਰ ਪਾਣੀ ਦੇ ਰੂਪ ਵਿੱਚ ਵਾਪਿਸ ਆ ਜਾਂਦੇ ਹਨ ਅਤੇ ਵਰਖ਼ਾ ਹੋਣ ਲੱਗਦੀ ਹੈ ।
(iv) ਧਰਤੀ ਦੀ ਸਤਹਿ ‘ਤੇ ਡਿਗਣ ਵਾਲਾ ਵਰਖਾ ਦਾ ਕੁੱਝ ਪਾਣੀ ਮਿੱਟੀ ਵਿੱਚ ਰਿਸ ਕੇ ਹੇਠਾਂ ਚਲਿਆ ਜਾਂਦਾ ਹੈ । ਆਖ਼ਿਰ ਵਿੱਚ ਇਹ ਪਾਣੀ ਕਿਸੇ ਕਠੋਰ ਚੱਟਾਨ ਦੁਆਰਾ ਰੋਕ ਲਿਆ ਜਾਂਦਾ ਹੈ ਅਤੇ ਉੱਥੇ ਇਕੱਠਾ ਹੋ ਜਾਂਦਾ ਹੈ । ਇਹੀ ਭੂਮੀਗਤ ਪਾਣੀ ਅਸੀਂ ਖੂਹ ਪੁੱਟ ਕੇ ਪ੍ਰਾਪਤ ਕਰਦੇ ਹਾਂ ।
(v) ਨਦੀਆਂ ਅਤੇ ਸਮੁੰਦਰਾਂ ਦੇ ਪਾਣੀ ਦਾ ਵਾਸ਼ਪਣ ਹੁੰਦਾ ਹੈ ਅਤੇ ਬਾਅਦ ਵਿੱਚ ਫਿਰ ਨਦੀਆਂ, ਸਮੁੰਦਰਾਂ ਵਿੱਚ ਪਹੁੰਚ ਜਾਂਦਾ ਹੈ । ਇਹੀ ਜਲ ਚੱਕਰ ਕਹਾਉਂਦਾ ਹੈ ।
ਪ੍ਰਸ਼ਨ 7.
ਕੁਦਰਤ ਵਿੱਚ ਨਾਈਟ੍ਰੋਜਨ ਚੱਕਰ ਕਿਸ ਤਰ੍ਹਾਂ ਚੱਲਦਾ ਹੈ, ਵਿਸਤਾਰ ਨਾਲ ਲਿਖੋ ।
ਉੱਤਰ-
ਨਾਈਟ੍ਰੋਜਨ ਚੱਕਰ (Nitrogen Cycle) – ਵਾਯੂ-ਮੰਡਲ ਵਿੱਚ ਨਾਈਟ੍ਰੋਜਨ ਲਗਪਗ 78% ਹੁੰਦੀ ਹੈ ਜੋ ਆਪਣੇ
ਆਣਇਕ ਰੂਪ N2 ਵਿੱਚੋਂ ਮਿਲਦੀ ਹੈ । ਜਲ-ਭੰਡਾਰਾਂ ਵਿੱਚ ਵੀ ਨਾਈਟ੍ਰੋਜਨ ਹੁੰਦੀ ਹੈ । ਇਸ ਤੋਂ ਇਲਾਵਾ ਜੈਵ-ਜੀਵਾਂ ਦੇ ਟਿਸ਼ੂਆਂ, ਪ੍ਰੋਟੀਨਾਂ, ਅਮੀਨੋ ਅਮਲਾਂ ਅਤੇ ਨਿਊਕਲੀ ਅਮਲਾਂ ਦਾ ਇਕ ਘਟਕ ਨਾਈਟ੍ਰੋਜਨ ਹੁੰਦੀ ਹੈ । ਨਾਈਟ੍ਰੋਜਨ ਦੀ ਵਰਤੋਂ ਨਾ ਤਾਂ ਪੌਦੇ ਅਤੇ ਨਾ ਹੀ ਜੰਤੁ ਇਸਦੇ ਤੱਤ ਰੂਪ ਵਿੱਚ ਕਰ ਸਕਦੇ ਹਨ । ਇਸ ਦੀ ਵਰਤੋਂ ਲਈ ਇਸ ਨੂੰ ਨਾਈਟਰੇਟ ਦੇ ਰੂਪ ਵਿੱਚ ਬਦਲਣਾ ਪੈਂਦਾ ਹੈ । ਕੁਝ ਵਿਸ਼ੇਸ਼ ਜੀਵਾਣੁ ਵਾਯੂ-ਮੰਡਲ ਦੀ ਨਾਈਟਰੋਜਨ ਨੂੰ ਸਥਿਰੀਕਰਣ ਜਾਂ ਸਵਾਂਗੀਕਰਨ ਦੁਆਰਾ ਨਾਈਟਰੇਟ ਜਾਂ ਨਾਈਟਰਾਈਟ ਵਿੱਚ ਪਰਿਵਰਤਿਤ ਕਰ ਦਿੰਦੇ ਹਨ ।
ਨਾਈਟ੍ਰੋਜਨ ਦਾ ਸਥਿਰੀਕਰਣ – ਕੁਝ ਵਿਸ਼ੇਸ਼ ਜੀਵਾਣੂ ਹੀ ਨਾਈਟ੍ਰੋਜਨ ਨੂੰ ਨਾਈਟਰੇਟ ਵਿੱਚ ਬਦਲ ਸਕਦੇ ਹਨ ਪਰੰਤੂ ਨੀਲੀ ਹਰੀ ਕਾਈ ਵੀ ਨਾਈਟ੍ਰੋਜਨ ਦੇ ਸਥਿਰੀਕਰਣ ਕਰਨ ਵਿੱਚ ਸਮਰੱਥ ਹੁੰਦੀ ਹੈ । ਨਾਈਟ੍ਰੋਜਨ ਦੇ ਸਥਿਰੀਕਰਣ ਕਰਨ ਵਾਲੇ ਜੀਵਾਣੂ ਫ਼ਲੀਦਾਰ ਫਸਲ ਦੇ ਪੌਦਿਆਂ ਦੀਆਂ ਜੜ੍ਹਾਂ ਦੀਆਂ ਗੱਠਾਂ ਵਿੱਚ ਮਿਲਦੇ ਹਨ । ਜੀਵਾਣੂਆਂ ਅਤੇ ਕਾਈਆਂ ਦੁਆਰਾ ਨਾਈਟ੍ਰੋਜਨ ਦਾ ਸਥਿਰੀਕਰਣ ਨਾਈਟਰੇਟਸ ਜਾਂ ਨਾਈਟਰਾਈਟਸ ਦੇ ਰੂਪ ਵਿੱਚ ਹੁੰਦਾ ਹੈ ਜਿਸਦਾ ਫਿਰ ਸੂਖ਼ਮਜੀਵਾਂ ਦੁਆਰਾ ਅਮੋਨੀਕਰਣ ਕੀਤਾ ਜਾਂਦਾ ਹੈ ।
ਮਿੱਟੀ ਵਿੱਚ ਮੌਜੂਦ ਨਾਈਟ੍ਰੇਟ ਪੌਦਿਆਂ ਦੁਆਰਾ ਸੋਖ਼ਤ ਕਰ ਲਏ ਜਾਂਦੇ ਹਨ । ਅਮੋਨੀਆ ਦੇ ਯੌਗਿਕਾਂ ਨੂੰ ਨਾਈਵੇਟ ਵਿੱਚ ਬਦਲਿਆ ਜਾਂਦਾ ਹੈ, ਜਿਹਨਾਂ ਵਿੱਚ NO2 ਹੁੰਦੀ ਹੈ । ਇਹ ਯੌਗਿਕ ਘੁਲਣਸ਼ੀਲ ਹੁੰਦੇ ਹਨ । ਇਸ ਤਰ੍ਹਾਂ ਨਾਈਟਰੋਬੈਕਟਰ ਜੀਵਾਣੂ ਇਹਨਾਂ ਨਾਈਟਰਾਈਟ ਨੂੰ ਨਾਈਟ੍ਰੇਟ ਵਿੱਚ ਬਦਲਦੇ ਹਨ ਜਿਨ੍ਹਾਂ ਨੂੰ ਪੌਦਿਆਂ ਦੀਆਂ ਜੜ੍ਹਾਂ ਸੋਖਿਤ ਕਰ ਲੈਂਦੀਆਂ ਹਨ ।
ਇਕ ਹੋਰ ਪ੍ਰਕਾਰ ਦੇ ਸੂਖ਼ਮਜੀਵ ਨਾਈਟ੍ਰੇਟਸ ਅਤੇ ਨਾਈਟਰਾਈਟਸ ਨੂੰ ਅਪਘਟਿਤ ਕਰਕੇ ਨਾਈਟ੍ਰੋਜਨ ਨੂੰ ਮੁਕਤ ਕਰਦੇ ਹਨ | ਸੂਖ਼ਮਜੀਵ ਡੀਨਾਈਟਰੀਕਰਨ ਪ੍ਰਕਿਰਿਆ ਦੁਆਰਾ ਪੌਦਿਆਂ ਅਤੇ ਜੰਤੂਆਂ ਦੇ ਮ੍ਰਿਤਕ ਸਰੀਰਾਂ ਨੂੰ ਅਪਘਟਿਤ ਕਰਕੇ ਨਾਈਟ੍ਰੋਜਨ ਦੇ ਰੂਪ ਵਿੱਚ ਮੁਕਤ ਕਰਦੇ ਹਨ, ਜੋ ਵਾਯੂ-ਮੰਡਲ ਵਿੱਚ ਫਿਰ ਮਿਲ ਜਾਂਦੀ ਹੈ । ਇਸ ਪ੍ਰਕਾਰ ਨਾਈਟ੍ਰੋਜਨ ਚੱਕਰ ਚਲਦਾ ਰਹਿੰਦਾ ਹੈ ।
ਪ੍ਰਸ਼ਨ 8.
ਕੁਦਰਤ ਵਿੱਚ ਆਕਸੀਜਨ ਚੱਕਰ ਦਾ ਵਿਵਰਣ ਲਿਖੋ ।
ਉੱਤਰ-
ਕੁਦਰਤ ਵਿੱਚ ਆਕਸੀਜਨ ਚੱਕਰ (Oxygen Cycle in nature) – ਵਾਯੂ-ਮੰਡਲ ਦੇ ਗੈਸੀ ਘਟਕਾਂ ਵਿੱਚ ਆਕਸੀਜਨ ਦੀ ਲਗਪਗ 21% ਮਾਤਰਾ ਹੈ । ਜਲ ਭੰਡਾਰਾਂ ਵਿੱਚ ਆਕਸੀਜਨ ਪਾਣੀ ਵਿੱਚ ਘੁਲੀ ਹੋਈ ਸਥਿਤੀ ਵਿੱਚ ਹੁੰਦੀ ਹੈ, ਜਿਸ ਤੇ ਹੀ ਜਲੀ ਜੀਵ ਜੀਵਤ ਰਹਿੰਦੇ ਹਨ । ਜੀਵ-ਮੰਡਲ ਦੇ ਸਾਰੇ ਜੀਵ, ਪੌਦੇ, ਜੰਤੂ ਅਤੇ ਅਪਘਟਕ ਸਾਹ ਲਈ ਵਾਯੂ-ਮੰਡਲ ਵਿੱਚੋਂ ਆਕਸੀਜਨ ਦੀ ਵਰਤੋਂ ਕਰਦੇ ਹਨ ਅਤੇ ਇਸ ਕਿਰਿਆ ਵਿੱਚ CO2 ਮੁਕਤ ਹੁੰਦੀ ਹੈ । ਕੋਲਾ, ਲੱਕੜੀ ਤੇ ਹੋਰ ਬਾਲਣਾਂ ਦੇ ਜਲਣ ਵਿੱਚ ਆਕਸੀਜਨ ਵਰਤੀ ਜਾਂਦੀ ਹੈ । ਇਹਨਾਂ ਸਾਰੀਆਂ ਕਿਰਿਆਵਾਂ ਵਿੱਚ ਵਾਯੂ-ਮੰਡਲ ਦੀ ਆਕਸੀਜਨ ਲਗਾਤਾਰ CO2 ਵਿੱਚ ਪਰਿਵਰਤਿਤ ਹੁੰਦੀ ਰਹਿੰਦੀ ਹੈ ।
ਆਕਸੀਜਨ ਦੀ ਲਗਾਤਾਰ ਸਾਹ ਲੈਣ ਵਿੱਚ ਵਰਤੋਂ CO ਦੀ ਮਾਤਰਾ ਵਧਾਉਂਦੀ ਹੈ ਪਰੰਤੂ ਹਰੇ ਪੌਦੇ ਦਿਨ ਵਿੱਚ
ਪ੍ਰਕਾਸ਼-ਸੰਸ਼ਲੇਸ਼ਣ ਦੁਆਰਾ ਵਾਯੂ-ਮੰਡਲ ਦੀ CO2 ਨੂੰ ਭੋਜਨ ਤਿਆਰ ਕਰਨ ਲਈ ਵਰਤਦੇ ਹਨ ਅਤੇ ਆਕਸੀਜਨ ਨੂੰ ਮੁਕਤ ਕਰਦੇ ਹਨ । ਇਸ ਪ੍ਰਕਾਰ ਆਕਸੀਜਨ ਦੀ ਮਾਤਰਾ ਘੱਟ ਨਹੀਂ ਹੁੰਦੀ ਅਤੇ CO2 ਦੀ ਮਾਤਰਾ ਵਿੱਚ ਵਾਧਾ ਨਹੀਂ ਹੁੰਦਾ । ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਦਾ ਸੰਤੁਲਨ ਬਣਾਈ ਰੱਖਣ ਵਿੱਚ ਅਤੇ ਇਹਨਾਂ ਦੋਨਾਂ ਚੱਕਰਾਂ ਵਿੱਚ ਜੀਵ ਮੁੱਖ ਭੂਮਿਕਾ ਨਿਭਾਉਂਦੇ ਹਨ ।
ਪ੍ਰਸ਼ਨ 9.
ਜੀਵ ਮੰਡਲ ਵਿੱਚ ਕਾਰਬਨ ਚੱਕਰ ਕਿਵੇਂ ਪੂਰਾ ਹੁੰਦਾ ਹੈ ? ਵਿਵਰਣ ਦਿਉ ।
ਉੱਤਰ-
ਜੀਵ ਮੰਡਲ ਵਿੱਚ ਕਾਰਬਨ ਚੱਕਰ (Carbon Cycle) – ਜੀਵ ਮੰਡਲ ਦੇ ਸਾਰੇ ਪ੍ਰਾਣੀਆਂ ਦਾ ਮੂਲ ਘਟਕ ਕਾਰਬਨ ਹੈ ਜੋ ਕਾਰਬੋਹਾਈਡੇਟ, ਵਸਾ, ਪ੍ਰੋਟੀਨ ਅਤੇ ਨਿਉਕਲੀ ਅਮਲ ਦੇ ਰੂਪ ਵਿੱਚ ਹੁੰਦਾ ਹੈ । ਗੈਸੀ ਰੂਪ ਵਿੱਚ ਕਾਰਬਨ ਦਾ ਭੰਡਾਰ ਵਾਯੂਮੰਡਲ ਹੈ । ਕਾਰਬਨ ਹਵਾ ਵਿੱਚ ਕਾਰਬਨ-ਡਾਈਆਕਸਾਈਡ ਦੇ ਰੂਪ ਵਿੱਚ ਪ੍ਰਾਪਤ ਹੁੰਦੀ ਹੈ ਜੋ ਲਗਪਗ 0.03 ਤੋਂ 0.04% ਹੈ । ਕਾਰਬਨ ਦਾ ਸਥਾਨਾਂਤਰਨ ਆਹਾਰ ਲੜੀ ਦੇ ਮਾਧਿਅਮ ਰਾਹੀਂ ਹੁੰਦਾ ਹੈ । ਵਾਯੂਮੰਡਲ ਦੀ ਕਾਰਬਨਡਾਈਆਕਸਾਈਡ ਨੂੰ ਹਰੇ ਪੌਦੇ ਪ੍ਰਕਾਸ਼-ਸੰਸ਼ਲੇਸ਼ਣ ਦੁਆਰਾ ਕਾਰਬੋਹਾਈਡੇਂਟਸ ਦੇ ਰੂਪ ਵਿੱਚ ਇਕੱਠਾ ਕਰਦੇ ਹਨ । ਪੋਸ਼ਣ ਰੀਤ ਨਾਲ ਇਹ ਸ਼ਾਕਾਹਾਰੀ ਜੰਤੂਆਂ ਦੁਆਰਾ ਮਾਸਾਹਾਰੀ ਜੰਤੂਆਂ ਵਿੱਚ ਖਾਧ ਪਦਾਰਥਾਂ ਦੇ ਰੂਪ ਵਿੱਚ ਬਦਲਦਾ ਰਹਿੰਦਾ ਹੈ ।
ਜੰਤੂਆਂ ਦੇ ਅਪਘਟਕਾਂ ਦੁਆਰਾ ਇਹ ਫਿਰ ਵਾਯੂਮੰਡਲ ਅਤੇ ਜਲ ਭੰਡਾਰਾਂ ਵਿੱਚ ਵਾਪਿਸ ਚਲਾ ਜਾਂਦਾ ਹੈ । ਵਾਯੂ-ਮੰਡਲ ਅਤੇ ਜਲ ਭੰਡਾਰਾਂ ਦੇ ਵਿੱਚਕਾਰ CO2 ਦੀ ਆਵਾਜਾਈ ਲਗਾਤਾਰ ਹੁੰਦੀ ਰਹਿੰਦੀ ਹੈ । ਜਵਾਲਾਮੁਖੀ ਪਰਬਤਾਂ ਤੋਂ ਵੀ ਵਾਯੂ-ਮੰਡਲ ਵਿੱਚ ਕਾਰਬਨ-ਡਾਈਆਕਸਾਈਡ ਮੁਕਤ ਹੁੰਦੀ ਰਹਿੰਦੀ ਹੈ ।
ਵੱਖ-ਵੱਖ ਪ੍ਰਕਾਰ ਦੇ ਪਦਾਰਥਾਂ ਦੇ ਗਲਣ, ਸੜਣ ਅਤੇ ਜਲਣ ਨਾਲ ਕਾਰਬਨ-ਡਾਈਆਕਸਾਈਡ ਵਾਯੂ-ਮੰਡਲ ਵਿੱਚ ਮਿਲਦੀ ਰਹਿੰਦੀ ਹੈ । ਕਾਰਬਨਿਕ ਯੋਗਿਕਾਂ ਤੋਂ ਅਨੇਕ ਪ੍ਰਕਾਰ ਦੇ ਪਦਾਰਥ ਪ੍ਰਾਪਤ ਹੁੰਦੇ ਹਨ ਜਿਹਨਾਂ ਦੇ ਜਲਣ ਤੇ CO ਪੈਦਾ ਹੁੰਦੀ ਹੈ ਜਿਵੇਂ ਪੈਟਰੋਲੀਅਮ ਆਦਿ । ਬਨਸਪਤੀ ਕਾਰਬਨਿਕ ਯੌਗਿਕਾਂ ਤੋਂ ਕੋਲਾ ਵੀ ਪ੍ਰਾਪਤ ਹੁੰਦਾ ਹੈ ਜੋ ਜਲ ਦੇ ਕਾਰਬਨ ਨੂੰ CO2 ਦੇ ਰੂਪ ਵਿੱਚ ਬਦਲ ਦਿੰਦਾ ਹੈ । ਇਸ ਪ੍ਰਕਾਰ ਲਗਾਤਾਰ CO2 ਦੀ ਮਾਤਰਾ ਵੱਧਦੀ ਰਹਿੰਦੀ ਹੈ ਜਿਸਦੀ ਵਰਤੋਂ ਹਰੇ ਪੌਦੇ ਅਤੇ ਸਾਗਰ ਕਰਦੇ ਹਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਓਜ਼ੋਨ ਪਰਤ ਤੇ ਸੰਖੇਪ ਨੋਟ ਲਿਖੋ ।
ਉੱਤਰ-
ਓਜ਼ੋਨ ਪਰਤ (Ozone Layer)-ਵਾਯੂ-ਮੰਡਲ ਦੇ ਮੱਧ ਮੰਡਲ ਵਿੱਚ ਓਜ਼ੋਨ ਪਰਤ ਹੁੰਦੀ ਹੈ, ਜਿਸ ਵਿੱਚ ਮੁੱਖ ਤੌਰ ‘ਤੇ ਓਜ਼ੋਨ (O3 ) ਹੁੰਦੀ ਹੈ । ਧਰਤੀ ਤੋਂ 16km ਦੀ ਉੱਚਾਈ ਤੇ ਸੂਰਜੀ ਕਿਰਣਾਂ ਉੱਥੇ ਮੌਜੂਦ ਆਕਸੀਜਨ (O2 ) ਨੂੰ ਓਜ਼ੋਨ (O3 ) ਵਿੱਚ ਪਰਿਵਰਤਿਤ ਕਰ ਦਿੰਦੀਆਂ ਹਨ । 23km ਦੀ ਉੱਚਾਈ ਤਕ ਓਜ਼ੋਨ ਦੀ ਘਣਤਾ ਵਧੇਰੇ ਹੈ ।
ਪ੍ਰਸ਼ਨ 2.
ਓਜ਼ੋਨ ਪਰਤ ਦਾ ਮਹੱਤਵ ਕੀ ਹੈ ?
ਉੱਤਰ-
ਧਰਤੀ ਦੇ ਲਗਪਗ 16 ਕਿਲੋਮੀਟਰ ਦੀ ਉੱਚਾਈ ਤੇ ਓਜ਼ੋਨ ਦੀ ਇਕ ਪਰਤ ਸ਼ੁਰੂ ਹੁੰਦੀ ਹੈ ਜੋ ਸਾਰੇ ਜੀਵਾਂ ਦੇ ਲਈ ਬਹੁਤ ਮਹੱਤਵਪੂਰਨ ਹੈ । ਇਹ ਪਰਤ ਸੂਰਜ ਤੋਂ ਆ ਰਹੀਆਂ ਹਾਨੀਕਾਰਕ ਪਰਾਬੈਂਗਣੀ ਵਿਕਿਰਣਾਂ (UV rays) ਨੂੰ ਸੋਖ ਲੈਂਦੀ ਹੈ ਜਿਸ ਨਾਲ ਪਰਾਬੈਂਗਨੀ ਵਿਕਿਰਣਾਂ ਧਰਤੀ ਤੇ ਨਹੀਂ ਪੁੱਜ ਸਕਦੀਆਂ । ਪਰਾਬੈਂਗਣੀ ਵਿਕਿਰਣਾਂ ਦੀ ਤਰੰਗ ਲੰਬਾਈ ਘੱਟ ਹੁੰਦੀ ਹੈ ਅਤੇ ਇਹ ਸਾਡੇ ਸਰੀਰ ਅੰਦਰ ਬਹੁਤ ਗਹਿਰਾਈ ਤਕ ਪ੍ਰਵੇਸ਼ ਕਰ ਸਕਦੀਆਂ ਹਨ ਜੋ ਜੈਵ ਸਰੀਰ ਦੇ ਵੱਖ-ਵੱਖ ਟਿਸ਼ੂਆਂ ਨੂੰ ਨਸ਼ਟ ਕਰ ਸਕਦੀ ਹੈ ਅਤੇ ਚਮੜੀ ਦੇ ਕੈਂਸਰ ਦਾ ਕਾਰਨ ਵੀ ਬਣ ਸਕਦੀ ਹੈ । ਓਜ਼ੋਨ ਪਰਤ ਪਰਾਬੈਂਗਣੀ ਵਿਕਿਰਣਾਂ ਦੇ ਬੁਰੇ ਪ੍ਰਭਾਵ ਤੋਂ ਮਨੁੱਖ ਨੂੰ ਬਚਾਉਂਦੀ ਹੈ । ਇਸ ਪਰਤ ਦੀ ਸਭ ਤੋਂ ਵੱਧ ਸੰਘਣਤਾ 23km ਉੱਪਰ ਹੈ ।
ਪ੍ਰਸ਼ਨ 3.
ਹਵਾ ਪ੍ਰਦੂਸ਼ਣ ਕੀ ਹੈ ? ਕੁਝ ਹਵਾ ਪ੍ਰਦੂਸ਼ਕਾਂ ਦੇ ਨਾਮ ਦੱਸੋ ।
ਉੱਤਰ-
ਹਵਾ ਪ੍ਰਦੂਸ਼ਣ (Air Pollution) – ਧੂੜ ਕਣ, ਧੂੰਆਂ ਅਤੇ ਕਾਰਬਨ ਮੋਨੋਆਕਸਾਈਡ, ਸਲਫ਼ਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਦੀ ਮੌਜੂਦਗੀ ਦੁਆਰਾ ਹਵਾ ਦੇ ਗੰਦਾ ਹੋਣ ਨੂੰ ਹਵਾ ਦਾ ਪ੍ਰਦੂਸ਼ਣ ਕਿਹਾ ਜਾਂਦਾ ਹੈ ।
ਹਵਾ ਦੇ ਪ੍ਰਦੂਸ਼ਕ – ਕੁੱਝ ਮੁੱਖ ਹਵਾ ਦੇ ਪ੍ਰਦੂਸ਼ਕ ਹਨ-ਕਾਰਬਨ ਮੋਨੋਆਕਸਾਈਡ, ਕਾਰਬਨ-ਡਾਈਆਕਸਾਈਡ ਦੀ ਵਧੇਰੇ ਮਾਤਰਾ, ਸਲਫਰ-ਡਾਈਆਕਸਾਈਡ, ਨਾਈਟ੍ਰੋਜਨ-ਡਾਈਆਕਸਾਈਡ, ਓਜ਼ੋਨ, ਧੂੜ ਕਣ ਅਤੇ ਧੁੰਆਂ ਆਦਿ ।
ਪ੍ਰਸ਼ਨ 4.
ਪੌਦੇ ਵਾਯੂਮੰਡਲ ਦੇ ਤਾਪ ਨੂੰ ਕਿਸ ਤਰ੍ਹਾਂ ਘੱਟ ਕਰਦੇ ਹਨ ?
ਉੱਤਰ-
ਪੌਦੇ ਆਪਣੀ ਸਤਹਿ ਤੋਂ ਲਗਾਤਾਰ ਵਾਸ਼ਪ ਉਤਸਰਜਨ ਨਾਲ ਜਲ ਵਾਸ਼ਪਿਤ ਕਰਦੇ ਹਨ । ਇਸ ਪ੍ਰਕਿਰਿਆ ਨਾਲ ਨਿਕਲਦੇ ਜਲ-ਵਾਸ਼ਪ ਵਾਯੂਮੰਡਲ ਵਿੱਚ ਆ ਜਾਂਦੇ ਹਨ । ਇਹ ਜਲਵਾਸ਼ਪ ਆਪਣੇ ਵਾਸ਼ਪੀਕਰਨ ਲਈ ਤਾਪ ਊਰਜਾ ਵਾਯੂਮੰਡਲ ਤੋਂ ਲੈਂਦੇ ਹਨ । ਇਸ ਕਿਰਿਆ ਨਾਲ ਵਾਯੂਮੰਡਲ ਦਾ ਤਾਪ ਘੱਟ ਹੋਣ ਲੱਗਦਾ ਹੈ ।
ਪ੍ਰਸ਼ਨ 5.
ਕਲੋਰੋਫਲੋਰੋ ਕਾਰਬਨ (CFC) ਕਿਸ ਪ੍ਰਕਾਰ ਓਜ਼ੋਨ ਪਰਤ ਨੂੰ ਹਾਨੀ ਪਹੁੰਚਾਉਂਦੇ ਹਨ ?
ਉੱਤਰ-
ਕਲੋਰੋਫਲੋਰੋ ਕਾਰਬਨ (CFC) ਵਾਤਾਨੁਕੂਲਨ ਅਤੇ ਸ਼ੀਤਲਨ ਯੰਤਰਾਂ ਵਿੱਚ ਵਰਤੇ ਜਾਂਦੇ ਹਨ । ਜਦੋਂ ਇਹ ਸਮਤਾਪ ਮੰਡਲ ਵਿੱਚ ਚਲੇ ਜਾਂਦੇ ਹਨ, ਤਾਂ ਵਿਸਰਿਤ ਹੋ ਕੇ ਪਰਾਬੈਂਗਨੀ ਕਿਰਨਾਂ ਦੇ ਪ੍ਰਭਾਵ ਨਾਲ ਵਿਖੰਡਿਤ ਹੋ ਜਾਂਦੇ ਹਨ ਅਤੇ ਫਿਰ ਓਜ਼ੋਨ ਪਰਤ ਨੂੰ ਹਾਨੀ ਪਹੁੰਚਾਉਂਦੇ ਹਨ । ਓਜ਼ੋਨ ਪਰਤ ਹੀ ਸੂਰਜ ਦੀਆਂ ਹਾਨੀਕਾਰਕ ਪਰਾਬੈਂਗਣੀ ਕਿਰਨਾਂ ਤੋਂ ਧਰਤੀ ਦੀ ਰੱਖਿਆ ਕਰਦੀ ਹੈ ।
ਪ੍ਰਸ਼ਨ 6.
ਸਮੋਗ (Smog) ਕਿਸ ਤਰ੍ਹਾਂ ਬਣਦਾ ਹੈ ? ਇਸ ਤੋਂ ਕੀ ਹਾਨੀ ਹੁੰਦੀ ਹੈ ?
ਉੱਤਰ-
ਸਮੋਗ (Smog) – ਸਮੋਗ ਹਵਾ ਵਿੱਚ ਨਾਈਟਰੋਜਨ ਦੇ ਆਕਸਾਈਡਾਂ ਦੇ ਕਾਰਨ ਛਾ ਜਾਂਦਾ ਹੈ । ਇਹ ਅਮਲੀ ਵਰਖਾ ਦਾ ਕਾਰਨ ਵੀ ਬਣਦਾ ਹੈ । ਇਹ ਪਥਰਾਟ ਬਾਲਣ ਦੇ ਜਲਨ ਤੇ ਪੈਦਾ ਹੁੰਦਾ ਹੈ । ਇਸ ਨਾਲ ਸਾਹ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ । ਬੱਚੇ ਇਸ ਤੋਂ ਵਧੇਰੇ ਪ੍ਰਭਾਵਿਤ ਹੁੰਦੇ ਹਨ ।
ਪ੍ਰਸ਼ਨ 7.
ਨਾਈਟਰੋਜਨ ਦੇ ਜੈਵਿਕ ਸਥਿਰੀਕਰਨ ਵਿੱਚ ਪੌਦਿਆਂ ਦੀਆਂ ਜੜਾਂ ਵਿੱਚਲੀਆਂ ਗ੍ਰੰਥੀਆਂ ਦੀ ਕੀ ਭੂਮਿਕਾ ਹੈ ?
ਉੱਤਰ-
ਚਨਾ, ਮਟਰ, ਸੇਮ ਵਰਗੇ ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਵਿੱਚ ਗੰਥੀਆਂ ਹੁੰਦੀਆਂ ਹਨ । ਇਹਨਾਂ ਗ੍ਰੰਥੀਆਂ ਵਿੱਚ ਨਾਈਟਰੋਜਨ ਸਥਿਰੀਕਾਰਕ ਜੀਵਾਣੂ ਮੌਜੂਦ ਰਹਿੰਦੇ ਹਨ । ਇਹ ਵਾਯੁਮੰਡਲੀ ਨਾਈਟਰੋਜਨ ਦਾ ਸਥਿਰੀਕਰਨ ਕਰ ਸਕਦੇ ਹਨ ।
ਪ੍ਰਸ਼ਨ 8.
ਮਿੱਟੀ ਵਿੱਚ ਮੱਲ੍ਹੜ ਦੀ ਉਪਯੋਗਿਤਾ ਲਿਖੋ ।
ਉੱਤਰ-
ਮਿੱਟੀ ਵਿੱਚ ਮੱਲ੍ਹੜ ਦੀ ਉਪਯੋਗਿਤਾ-
- ਮਿੱਟੀ ਦੇ ਕਣਾਂ ਨੂੰ ਆਪਸ ਵਿੱਚ ਜੋੜ ਕੇ ਉਹਨਾਂ ਦੇ ਸੁਭਾਅ ਵਿੱਚ ਸੁਧਾਰ ਕਰਦਾ ਹੈ ।
- ਕਾਰਬਨਿਕ ਪਦਾਰਥਾਂ ਦੀ ਮਾਤਰਾ ਵਧਾ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦਾ ਹੈ ।
- ਵਰਖਾ ਦੇ ਕਾਰਨ ਖਣਿਜਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਦਾ ਹੈ ।
- ਰੇਤਲੀ ਮਿੱਟੀ ਦੀ ਸੰਰਚਨਾ ਵਿੱਚ ਪਰਿਵਰਤਨ ਕਰਕੇ ਉਸ ਨੂੰ ਉਪਜਾਊ ਬਣਾਉਂਦਾ ਹੈ ।
- ਮਿੱਟੀ ਵਿੱਚ ਪਾਣੀ ਨੂੰ ਸੁਰੱਖਿਅਤ ਕਰਦਾ ਹੈ ।
- ਕੀੜਿਆਂ, ਗੰਡੋਇਆਂ, ਸੂਖ਼ਮ ਜੀਵਾਂ ਆਦਿ ਨੂੰ ਭੋਜਨ ਪ੍ਰਦਾਨ ਕਰਦਾ ਹੈ ।
ਪ੍ਰਸ਼ਨ 9.
ਰਸਾਇਣਿਕ ਖਾਦਾਂ ਦੀ ਵਧੇਰੇ ਵਰਤੋਂ ਦੀਆਂ ਕੀ ਹਾਨੀਆਂ ਹਨ ?
ਉੱਤਰ-
ਰਸਾਇਣਿਕ ਖਾਦਾਂ ਮਿੱਟੀ ਅਤੇ ਪਾਣੀ ਦੇ ਪ੍ਰਦੂਸ਼ਣ ਨੂੰ ਵਧਾਉਂਦੀਆਂ ਹਨ । ਇਸ ਪ੍ਰਦੂਸ਼ਣ ਨਾਲ ਮਿੱਟੀ ਵਿੱਚ ਮਿਲਣ ਵਾਲੇ ਲਾਭਦਾਇਕ ਜੀਵ ਅਤੇ ਜਲ ਵਿੱਚ ਮਿਲਣ ਵਾਲੀਆਂ ਮੱਛੀਆਂ ਪ੍ਰਭਾਵਿਤ ਹੁੰਦੀਆਂ ਹਨ । ਰਸਾਇਣਿਕ ਖਾਦਾਂ ਦੇ ਕਾਰਨ ਕਾਈਆਂ (Algee) ਦੀ ਵਾਧਾ ਦਰ ਵੱਧ ਜਾਂਦੀ ਹੈ ਅਤੇ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ ਜਿਸ ਨਾਲ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਭਾਰੀ ਹਾਨੀ ਹੁੰਦੀ ਹੈ । ਇਹ ਪਾਣੀ ਪੀਣ ਯੋਗ ਨਹੀਂ ਰਹਿੰਦਾ ।
ਪ੍ਰਸ਼ਨ 10.
ਜੰਗਲਾਂ ਦੇ ਕੱਟਣ ਦੀ ਕੀ ਹਾਨੀ ਹੁੰਦੀ ਹੈ ?
ਉੱਤਰ
ਜੇ ਰੁੱਖਾਂ ਦੇ ਕੱਟਣ ਦੀ ਦਰ ਉਹਨਾਂ ਦੇ ਵਾਧੇ ਦੀ ਦਰ ਤੋਂ ਵਧੇਰੇ ਹੋਵੇ, ਤਾਂ ਰੁੱਖਾਂ ਦੀ ਗਿਣਤੀ ਹੌਲੀ-ਹੌਲੀ ਘੱਟ ਹੋ ਜਾਂਦੀ ਹੈ । ਰੁੱਖ ਵਾਸ਼ਪਣ ਦੀ ਕਿਰਿਆ ਰਾਹੀਂ ਵੱਡੀ ਮਾਤਰਾ ਵਿੱਚ ਪਾਣੀ ਮੁਕਤ ਕਰਦੇ ਹਨ । ਇਸ ਨਾਲ ਵਰਖਾ ਵਾਲੇ ਬੱਦਲ ਸੌਖਿਆਂ ਹੀ ਬਣ ਜਾਂਦੇ ਹਨ । ਜਦੋਂ ਜੰਗਲ ਘੱਟ ਹੋ ਜਾਂਦੇ ਹਨ, ਤਾਂ ਉਸ ਖੇਤਰ ਵਿੱਚ ਵਰਖ਼ਾ ਘੱਟ ਹੁੰਦੀ ਹੈ । ਇਸ ਨਾਲ ਰੁੱਖ ਘੱਟ ਗਿਣਤੀ ਵਿੱਚ ਉੱਗ ਸਕਣਗੇ । ਇਸ ਪ੍ਰਕਾਰ ਇਕ ਦੁਸ਼ਚੱਕਰ ਸ਼ੁਰੂ ਹੋ ਜਾਂਦਾ ਹੈ ਅਤੇ ਅਜਿਹਾ ਖੇਤਰ ਰੇਗਿਸਥਾਨ ਵੀ ਬਣ ਸਕਦਾ ਹੈ । ਰੁੱਖਾਂ ਦੇ ਬਹੁਤ ਜ਼ਿਆਦਾ ਮਾਤਰਾ ਵਿੱਚ ਕੱਟਣ ਨਾਲ ਜੈਵ ਪਦਾਰਥਾਂ ਨਾਲ ਭਰਪੂਰ ਮਿੱਟੀ ਦੀ ਸਭ ਤੋਂ ਉੱਪਰੀ ਪਰਤ ਵਰਖਾ ਦੇ ਪਾਣੀ ਨਾਲ ਵਹਿ ਕੇ ਲੁਪਤ ਹੋਣ ਲੱਗਦੀ ਹੈ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
ਪ੍ਰਸ਼ਨ 1.
ਧਰਤੀ ਦੀ ਸਭ ਤੋਂ ਬਾਹਰੀ ਪਰਤ ਨੂੰ ਕੀ ਕਹਿੰਦੇ ਹਨ ?
ਉੱਤਰ-
ਸਥਲਮੰਡਲ ।
ਪ੍ਰਸ਼ਨ 2.
ਜੀਵ ਮੰਡਲ ਕੀ ਹੈ ?
ਉੱਤਰ-
ਜੀਵਨ ਨੂੰ ਸਹਾਰਾ ਦੇਣ ਵਾਲੀ ਧਰਤੀ ਦਾ ਅਜਿਹਾ ਘੇਰਾ ਜਿੱਥੇ ਵਾਯੂਮੰਡਲ, ਸਥਲਮੰਡਲ ਅਤੇ ਜਲਮੰਡਲ ਇਕ-ਦੂਸਰੇ ਨਾਲ ਮਿਲ ਕੇ ਜੀਵਨ ਨੂੰ ਸੰਭਵ ਬਣਾਉਂਦੇ ਹਨ । ਉਸ ਨੂੰ ਜੀਵ ਮੰਡਲ ਕਹਿੰਦੇ ਹਨ ।
ਪ੍ਰਸ਼ਨ 3.
ਜੀਵ ਮੰਡਲ ਦੇ ਜੈਵ ਘਟਕ ਕਿਹੜੇ ਹਨ ?
ਉੱਤਰ-
ਸਾਰੇ ਸਜੀਵ ।
ਪ੍ਰਸ਼ਨ 4.
ਜੀਵ ਮੰਡਲ ਦੇ ਅਜੈਵ ਘਟਕ ਕਿਹੜੇ ਹਨ ?
ਉੱਤਰ-
ਹਵਾ, ਪਾਣੀ ਅਤੇ ਮਿੱਟੀ ।
ਪ੍ਰਸ਼ਨ 5.
ਹਵਾ ਕਿਹੜੀਆਂ ਗੈਸਾਂ ਦਾ ਮਿਸ਼ਰਣ ਹੈ ?
ਉੱਤਰ-
ਨਾਈਟਰੋਜਨ, ਆਕਸੀਜਨ, ਕਾਰਬਨ-ਡਾਈਆਕਸਾਈਡ ਅਤੇ ਜਲ-ਵਾਸ਼ਪ ।
ਪ੍ਰਸ਼ਨ 6.
ਸ਼ੁੱਧ ਰੂਪ ਵਿੱਚ ਪਾਣੀ ਕਿੱਥੇ ਮੌਜੂਦ ਹੈ ?
ਉੱਤਰ-
ਧਰੁਵਾਂ ਤੇ ਬਰਫ਼ ਦੇ ਰੂਪ ਵਿੱਚ, ਭੂਮੀਗਤ ਪਾਣੀ, ਨਦੀਆਂ, ਝੀਲਾਂ, ਤਾਲਾਬਾਂ ਦੇ ਰੂਪ ਵਿੱਚ ।
ਪ੍ਰਸ਼ਨ 7.
ਧਰਤੀ ਦੀ ਸਭ ਤੋਂ ਬਾਹਰੀ ਪਰਤ ਨੂੰ ਕੀ ਕਹਿੰਦੇ ਹਨ ?
ਉੱਤਰ-
ਪੇਪੜੀ ।
ਪ੍ਰਸ਼ਨ 8.
ਪੇਪੜੀ ਵਿੱਚ ਮੌਜੂਦ ਖਣਿਜ ਕਿਸ ਕਾਰਜ ਵਿੱਚ ਸਹਾਇਕ ਹੁੰਦੇ ਹਨ ?
ਉੱਤਰ-
ਜੀਵਾਂ ਦੇ ਪਾਲਣ ਪੋਸ਼ਣ ਵਿੱਚ ।
ਪ੍ਰਸ਼ਨ 9.
ਮਿੱਟੀ ਕੀ ਹੈ ?
ਉੱਤਰ-
ਚੱਟਾਨਾਂ ਦੇ ਟੁੱਟਣ ਦੇ ਬਾਅਦ ਅੰਤ ਵਿੱਚ ਬਚੇ ਮਹੀਣ ਕਣ ਮਿੱਟੀ ਕਹਾਉਂਦੇ ਹਨ ।
ਪ੍ਰਸ਼ਨ 10.
ਕਿਹੜੇ ਪੌਦੇ ਮਿੱਟੀ ਬਣਾਉਣ ਵਿੱਚ ਸਹਾਇਕ ਹੁੰਦੇ ਹਨ ?
ਉੱਤਰ-
ਲਾਈਕੇਨ, ਮਾਂਸ ਅਤੇ ਹੋਰ ਛੋਟੇ-ਵੱਡੇ ਪੇੜ-ਪੌਦੇ ।
ਪ੍ਰਸ਼ਨ 11.
ਮੱਲੜ ਕਿਸ ਨੂੰ ਕਹਿੰਦੇ ਹਨ ?
ਉੱਤਰ-
ਮਿੱਟੀ ਵਿੱਚ ਗਲੇ-ਸੜੇ ਜੀਵਾਂ ਦੇ ਅੰਸ਼ ਨੂੰ ਮੱਲ੍ਹੜ ਕਹਿੰਦੇ ਹਨ ।
ਪ੍ਰਸ਼ਨ 12.
ਮਿੱਟੀ ਦੇ ਗੁਣ ਕਿਸ-ਕਿਸ ਕਾਰਨ ਹੁੰਦੇ ਹਨ ?
ਉੱਤਰ-
ਮੱਲੜ ਦੀ ਮਾਤਰਾ ਅਤੇ ਸੂਖ਼ਮ ਜੀਵਾਂ ਦੇ ਕਾਰਨ ।
ਪ੍ਰਸ਼ਨ 13.
ਮਿੱਟੀ ਦੇ ਪੋਸ਼ਕ ਤੱਤ ਕਿਸ ’ਤੇ ਨਿਰਭਰ ਕਰਦੇ ਹਨ ?
ਉੱਤਰ-
ਉਹਨਾਂ ਚੱਟਾਨਾਂ ‘ਤੇ ਜਿਨ੍ਹਾਂ ਤੋਂ ਟੁੱਟ ਕੇ ਮਿੱਟੀ ਬਣੀ ਹੈ ।
ਪ੍ਰਸ਼ਨ 14.
ਵਾਯੂਮੰਡਲ ਵਿੱਚ ਨਾਈਟਰੋਜਨ ਕਿੰਨੇ ਪ੍ਰਤੀਸ਼ਤ ਹੈ ?
ਉੱਤਰ-
78% (ਲਗਪਗ) ।
ਪ੍ਰਸ਼ਨ 15.
ਨਾਈਟਰੋਜਨ ਦਾ ਉਪਯੋਗ ਜੀਵਨ ਦੇ ਲਈ ਕਿਸ ਰੂਪ ਵਿੱਚ ਹੈ ?
ਉੱਤਰ-
ਪ੍ਰੋਟੀਨ, ਨਿਊਕਲੀ ਅਮਲ, DNA, RNA ਅਤੇ ਵਿਟਾਮਿਨ ਦੇ ਰੂਪ ਵਿੱਚ ।
ਪ੍ਰਸ਼ਨ 16.
ਨਾਈਟਰੋਜਨ ਨੂੰ ਸਥਿਰ ਕਰਨ ਵਾਲੇ ਬੈਕਟੀਰੀਆ ਕਿੱਥੇ ਹੁੰਦੇ ਹਨ ?
ਉੱਤਰ-
ਫਲੀਦਾਰ ਪੌਦਿਆਂ ਦੀਆਂ ਜੜਾਂ ਦੀਆਂ ਜੜ੍ਹ ਰੀਥੀਕਾਵਾਂ ਵਿੱਚ ।
ਪ੍ਰਸ਼ਨ 17.
ਵਾਯੂਮੰਡਲ ਵਿੱਚ ਕਿੰਨੇ ਪ੍ਰਤੀਸ਼ਤ ਆਕਸੀਜਨ ਗੈਸ ਹੈ ?
ਉੱਤਰ-
21% (ਲਗਪਗ) ।
ਪ੍ਰਸ਼ਨ 18.
ਆਕਸੀਜਨ ਦਾ ਉਪਯੋਗ ਕਿਹੜੀਆਂ ਤਿੰਨ ਪ੍ਰਕਿਰਿਆਵਾਂ ਵਿੱਚ ਹੁੰਦਾ ਹੈ ?
ਉੱਤਰ-
ਸਾਹ ਕਿਰਿਆ, ਦਹਿਣ ਅਤੇ ਨਾਈਟਰੋਜਨ ਆਕਸਾਈਡ ਦੇ ਨਿਰਮਾਣ ਵਿੱਚ ।
Science Guide for Class 9 PSEB ਕੁਦਰਤੀ ਸੰਸਾਧਨ InText Questions and Answers
ਪਾਠ-ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ
ਪ੍ਰਸ਼ਨ 1.
ਸ਼ੁਕਰ ਅਤੇ ਮੰਗਲ ਗ੍ਰਹਿਆਂ ਦੇ ਵਾਯੂਮੰਡਲ ਨਾਲੋਂ ਸਾਡਾ ਵਾਯੂਮੰਡਲ ਕਿਵੇਂ ਭਿੰਨ ਹੈ ?
ਉੱਤਰ-
ਸ਼ੁਕਰ ਅਤੇ ਮੰਗਲ ਗ੍ਰਹਿਆਂ ਦੇ ਵਾਯੂਮੰਡਲ ਵਿੱਚ ਕਾਰਬਨ-ਡਾਈਆਕਸਾਈਡ ਦੀ ਮਾਤਰਾ ਲਗਪਗ 95 ਤੋਂ 97% ਹੈ ਜਦੋਂ ਕਿ ਧਰਤੀ ਦੇ ਵਾਯੂਮੰਡਲ ਵਿੱਚ ਇਹ 0.04% ਹੈ । ਇਸ ਵਿੱਚ ਨਾਈਟ੍ਰੋਜਨ ਅਤੇ ਆਕਸੀਜਨ ਗੈਸਾਂ ਦੀ ਮਾਤਰਾ ਵਧੇਰੇ ਹੈ ।
ਪ੍ਰਸ਼ਨ 2.
ਵਾਯੂਮੰਡਲ ਇੱਕ ਕੰਬਲ ਦੀ ਤਰਾਂ ਕਿਵੇਂ ਕਾਰਜ ਕਰਦਾ ਹੈ ?
ਉੱਤਰ-
ਜਿਸ ਪ੍ਰਕਾਰ ਇਕ ਵਿਅਕਤੀ ਕੰਬਲ ਨੂੰ ਆਪਣੇ ਉੱਪਰ ਪੂਰੀ ਤਰ੍ਹਾਂ ਲਪੇਟ ਕੇ ਅੰਦਰ ਅਤੇ ਬਾਹਰ ਦੋ ਵੱਖ-ਵੱਖ ਵਾਤਾਵਰਨ ਬਣਾ ਲੈਂਦਾ ਹੈ ਉਸੀ ਤਰ੍ਹਾਂ ਧਰਤੀ ਦੇ ਚਾਰੋਂ ਪਾਸੋਂ ਫੈਲਿਆਂ ਵਾਯੂਮੰਡਲ ਵੀ ਇਸ ਨੂੰ ਦੋ ਪੱਧਰਾਂ ਤੇ ਵੰਡ ਦਿੰਦਾ ਹੈ । ਸੂਰਜ ਵਲੋਂ ਆਉਣ ਵਾਲੀਆਂ ਹਾਨੀਕਾਰਕ ਵਿਕਿਰਣਾਂ ਨੂੰ ਧਰਤੀ ਦੀ ਸਤ੍ਹਾ ਤੇ ਆਉਣ ਤੋਂ ਰੋਕਦੀ ਹੈ ਅਤੇ ਧਰਤੀ ਦੀ ਸਤ੍ਹਾ ਤੋਂ ਗੈਸਾਂ ਨੂੰ ਖਲਾਅ ਅੰਤਰਿਕਸ਼ ਵਿੱਚ ਜਾਣ ਤੋਂ ਰੋਕਦਾ ਹੈ ।
ਪ੍ਰਸ਼ਨ 3.
ਹਵਾ ਪ੍ਰਵਾਹ (ਪੌਣ) ਦੇ ਕੀ ਕਾਰਨ ਹਨ ?
ਉੱਤਰ-
ਸੂਰਜ ਦੀਆਂ ਕਿਰਣਾਂ ਦਿਨ ਭਰ ਧਰਤੀ ਅਤੇ ਸਮੁੰਦਰ ਤਲ ਨੂੰ ਗਰਮ ਕਰਦੀਆਂ ਹਨ । ਧਰਤੀ ਜਲਦੀ ਗਰਮ ਹੋ ਜਾਂਦੀ ਹੈ ਅਤੇ ਪਾਣੀ ਦੇਰ ਨਾਲ । ਇਸ ਲਈ ਪਾਣੀ ਦੀ ਤੁਲਨਾ ਵਿੱਚ ਧਰਤੀ ਦੇ ਉੱਪਰਲੀ ਹਵਾ ਵੀ ਤੇਜ਼ੀ ਨਾਲ ਗਰਮ ਹੋ ਕੇ ਉੱਪਰ ਉੱਠਦੀ ਹੈ ਤੇ ਇਸ ਖਾਲੀਪਣ ਨੂੰ ਭਰਨ ਲਈ ਸਮੁੰਦਰ ਵਲੋਂ ਹਵਾ ਧਰਤੀ ਵੱਲ ਵਹਿਣ ਲੱਗਦੀ ਹੈ । ਰਾਤ ਦੇ ਸਮੇਂ ਧਰਤੀ ਅਤੇ ਸਮੁੰਦਰ ਦੋਵੇਂ ਠੰਡੇ ਹੋਣ ਲੱਗਦੇ ਹਨ ਪਰ ਧਰਤੀ ਜਲਦੀ ਠੰਡੀ ਹੋ ਜਾਂਦੀ ਹੈ ਅਤੇ ਪਾਣੀ ਹੌਲੀ-ਹੌਲੀ ਠੰਡਾ ਹੁੰਦਾ ਹੈ । ਇਸ ਲਈ ਪਾਣੀ ਦੇ ਉੱਪਰਲੀ ਹਵਾ, ਧਰਤੀ ਦੇ ਉੱਪਰਲੀ ਹਵਾ ਤੋਂ ਵੱਧ ਗਰਮ ਹੁੰਦੀ ਹੈ । ਤਦ ਧਰਤੀ ਵਲੋਂ ਸਮੁੰਦਰ ਵਲ ਹਵਾ ਵਹਿਣ ਲੱਗਦੀ ਹੈ ।
ਪ੍ਰਸ਼ਨ 4.
ਬੱਦਲਾਂ ਦਾ ਨਿਰਮਾਣ ਕਿਵੇਂ ਹੁੰਦਾ ਹੈ ?
ਉੱਤਰ-
ਸੂਰਜ ਦੀ ਗਰਮੀ ਨਾਲ ਜਲੀ ਭਾਗਾਂ ਤੋਂ ਵਾਸ਼ਪ ਕਿਰਿਆ ਹੁੰਦੀ ਹੈ ਅਤੇ ਪਾਣੀ ਵਾਸ਼ਪ ਬਣ ਕੇ ਹਵਾ ਵਿੱਚ ਚਲਿਆ ਜਾਂਦਾ ਹੈ । ਜਲ-ਵਾਸ਼ਪ ਦੀ ਕੁੱਝ ਮਾਤਰਾ ਵੱਖ-ਵੱਖ ਜੈਵਿਕ ਕਿਰਿਆਵਾਂ ਤੋਂ ਵਾਯੂਮੰਡਲ ਵਿੱਚ ਚਲੀ ਜਾਂਦੀ ਹੈ ਅਤੇ ਹਵਾ ਨੂੰ ਗਰਮ ਕਰਦੀ ਹੈ । ਇਹ ਆਪਣੇ ਨਾਲ ਜਲ-ਵਾਸ਼ਪਾਂ ਨੂੰ ਲੈ ਕੇ ਉੱਪਰ ਵੱਲ ਨੂੰ ਉੱਠਦੀ ਹੈ । ਜਲ-ਵਾਸ਼ਪ ਉੱਪਰ ਜਾ ਕੇ ਠੰਡੇ ਹੋ ਜਾਂਦੇ ਹਨ ਅਤੇ ਹਵਾ ਵਿੱਚ ਮੌਜੂਦ ਜਲ-ਵਾਸ਼ਪ ਛੋਟੀਆਂ-ਛੋਟੀਆਂ ਪਾਣੀ ਦੀਆਂ ਬੂੰਦਾਂ ਵਿੱਚ ਸੰਘਣਿਤ ਹੋ ਜਾਂਦੇ ਹਨ । ਜੇ ਕੁੱਝ ਕਣ ਨਾਭਿਕ ਦੀ ਤਰ੍ਹਾਂ ਕਾਰਜ ਕਰਨ ਤਾਂ ਬੂੰਦਾਂ ਉਹਨਾਂ ਦੇ ਚਾਰੋਂ ਪਾਸੇ ਜੰਮ ਜਾਂਦੀਆਂ ਹਨ । ਆਮ ਕਰਕੇ ਹਵਾ ਵਿੱਚ ਮੌਜੂਦ ਧੂੜਕਣ ਅਤੇ ਹੋਰ ਨਿਲੰਬਿਤ ਕਣ ਇਸ ਕਿਰਿਆ ਨੂੰ ਪੂਰਾ ਕਰਦੇ ਹਨ । ਇਸ ਤੋਂ ਬੱਦਲ ਬਣਦੇ ਹਨ । ਉਹਨਾਂ ਤੋਂ ਪਾਣੀ ਦੀਆਂ ਬੂੰਦਾਂ ਸੰਘਣਿਤ ਹੋਣ ਕਾਰਨ ਵੱਡੀਆਂ ਅਤੇ ਭਾਰੀਆਂ ਹੋ ਕੇ ਵਰਖਾ ਦੇ ਰੂਪ ਵਿੱਚ ਹੇਠਾਂ ਡਿੱਗ ਜਾਂਦੀਆਂ ਹਨ ।
ਪ੍ਰਸ਼ਨ 5.
ਮਨੁੱਖ ਦੀਆਂ ਤਿੰਨ ਕਿਰਿਆਵਾਂ ਦਾ ਵਰਣਨ ਕਰੋ ਜਿਹੜੀਆਂ ਹਵਾ ਪ੍ਰਦੂਸ਼ਣ ਵਿੱਚ ਸਹਾਇਕ ਹਨ ।
ਉੱਤਰ-
- ਪਥਰਾਟ ਬਾਲਣ ਪਦਾਰਥਾਂ ਦਾ ਊਰਜਾ ਪ੍ਰਾਪਤੀ ਲਈ ਹਵਾ ਵਿੱਚ ਜਲਣਾ ।
- ਰੁੱਖਾਂ ਦੀ ਅੰਧਾ-ਧੁੰਦ ਕਟਾਈ ।
- ਉਦਯੋਗਾਂ ਦੀ ਵਧੇਰੇ ਸਥਾਪਨਾ ।
ਪ੍ਰਸ਼ਨ 6.
ਜੀਵਾਂ ਨੂੰ ਪਾਣੀ ਦੀ ਜ਼ਰੂਰਤ ਕਿਉਂ ਹੁੰਦੀ ਹੈ ?
ਉੱਤਰ-
ਸਾਰੇ ਜੀਵਾਂ ਵਿੱਚ ਕੋਸ਼ਿਕਾਵਾਂ ਹੁੰਦੀਆਂ ਹਨ । ਕੋਸ਼ਿਕਾਵਾਂ ਜੀਵ ਵ ਤੋਂ ਬਣਦੀਆਂ ਹਨ ਜਿਸ ਵਿੱਚ ਲਗਪਗ 90% ਪਾਣੀ ਹੁੰਦਾ ਹੈ । ਕੋਸ਼ਿਕਾਵਾਂ ਦੀ ਸਾਰੀ ਕਿਰਿਆਸ਼ੀਲਤਾ ਪਾਣੀ ਦੇ ਮਾਧਿਅਮ ਨਾਲ ਹੀ ਹੁੰਦੀ ਹੈ । ਪਾਣੀ ਦੀ ਗੈਰ-ਮੌਜੂਦਗੀ ਵਿੱਚ ਇਹ ਜੀਵਤ ਨਹੀਂ ਰਹਿ ਸਕਦੀਆਂ । ਇਸ ਲਈ ਜੀਵਾਂ ਨੂੰ ਪਾਣੀ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 7.
ਜਿਸ ਪਿੰਡ/ਕਸਬੇ/ਸ਼ਹਿਰ ਵਿੱਚ ਤੁਸੀਂ ਰਹਿੰਦੇ ਹੋ ਉੱਥੇ ਉਪਲੱਬਧ ਸ਼ੁੱਧ ਪਾਣੀ ਦਾ ਮੁੱਖ ਸਰੋਤ ਕਿਹੜਾ ਹੈ ?
ਉੱਤਰ-
ਸਾਡੇ ਸ਼ਹਿਰ ਵਿੱਚ ਮਿੱਠੇ ਪਾਣੀ ਦਾ ਸੋਤ ਭੁਮੀ ਹੇਠਲਾ ਪਾਣੀ ਹੈ ਜਿਸ ਨੂੰ ਭੂਮੀ ਵਿੱਚੋਂ ਕੱਢ ਕੇ ਟੈਂਕਾਂ ਵਿੱਚ ਸਟੋਰ ਕੀਤਾ ਜਾਂਦਾ ਹੈ ਅਤੇ ਸ਼ਹਿਰ ਵਿੱਚ ਵੰਡਿਆ ਜਾਂਦਾ ਹੈ ।
ਪ੍ਰਸ਼ਨ 8.
ਕੀ ਤੁਸੀਂ ਕਿਸੇ ਕਿਰਿਆ ਦੇ ਬਾਰੇ ਵਿੱਚ ਜਾਣਦੇ ਹੋ ਜਿਹੜਾ ਇਸ ਪਾਣੀ ਦੇ ਸਰੋਤ ਨੂੰ ਪ੍ਰਦੂਸ਼ਿਤ ਕਰਦਾ ਹੈ ?
ਉੱਤਰ-
ਸਾਡੇ ਸ਼ਹਿਰ ਵਿੱਚ ਕਈ ਉਦਯੋਗ-ਧੰਦੇ ਹਨ, ਜਿਹਨਾਂ ਵਿੱਚ ਰੰਗਾਂ ਅਤੇ ਰਸਾਇਣਿਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ । ਰੰਗ ਅਤੇ ਰਸਾਇਣਿਕ ਪਦਾਰਥ ਪਾਣੀ ਵਿੱਚ ਘੁਲਦੇ ਹਨ ਅਤੇ ਹੌਲੀ-ਹੌਲੀ ਮਿੱਟੀ ਵਿੱਚ ਸੋਖਿਤ ਹੁੰਦੇ ਰਹਿੰਦੇ ਹਨ । ਹੁਣ ਤੱਕ ਕਈ ਖੇਤਰਾਂ ਵਿੱਚ ਇਸ ਤਰ੍ਹਾਂ ਭੂਮੀਗਤ ਪਾਣੀ ਪ੍ਰਦੂਸ਼ਿਤ ਕੀਤਾ ਜਾ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਦਯੋਗ-ਧੰਦੇ ਬਹੁਤ ਵੱਡਾ ਸੰਕਟ ਖੜ੍ਹਾ ਕਰ ਦੇਣਗੇ । ਪਾਣੀ ਵਿੱਚ ਘੁਲਿਆ ਹੋਇਆ ਪਾਰਾ, ਆਰਸੈਨਿਕ, ਸੀਸਾ ਵਰਗੇ ਹਾਨੀਕਾਰਕ ਤੱਤ ਕਈ ਖ਼ਤਰਨਾਕ ਰੋਗਾਂ ਦੇ ਕਾਰਨ ਬਣ ਜਾਣਗੇ ।
ਪ੍ਰਸ਼ਨ 9.
ਮਿੱਟੀ ਦਾ ਨਿਰਮਾਣ ਕਿਸ ਤਰ੍ਹਾਂ ਹੁੰਦਾ ਹੈ ?
ਉੱਤਰ-
ਮਿੱਟੀ ਚੱਟਾਨਾਂ ਦੇ ਟੁੱਟਣ-ਫੁੱਟਣ ਨਾਲ ਬਣਦੀ ਹੈ । ਹਜ਼ਾਰਾਂ-ਲੱਖਾਂ ਸਾਲਾਂ ਦੇ ਲੰਬੇ ਸਮੇਂ ਵਿੱਚ ਧਰਤੀ ਦੀ ਸੜਾ ਜਾਂ ਉਸਦੇ ਨੇੜੇ ਮਿਲਣ ਵਾਲੇ ਪੱਥਰ ਵੱਖ-ਵੱਖ ਪ੍ਰਕਾਰ ਦੇ ਭੌਤਿਕ, ਰਸਾਇਣਿਕ ਅਤੇ ਕੁੱਝ ਜੈਵਿਕ ਪ੍ਰਕਿਰਿਆਵਾਂ ਦੁਆਰਾ ਟੁੱਟ ਜਾਂਦੇ ਹਨ । ਟੁੱਟਣ ਤੋਂ ਬਾਅਦ ਸਭ ਤੋਂ ਅੰਤ ਵਿੱਚ ਬਚਿਆ ਬਾਰੀਕ ਕਣ ਮਿੱਟੀ ਹੈ । ਸੂਰਜ, ਪਾਣੀ, ਹਵਾ ਅਤੇ ਜੀਵ ਅਜਿਹੇ ਕਾਰਕ ਹਨ ਜੋ ਮਿੱਟੀ ਬਣਾਉਣ ਵਿੱਚ ਸਹਾਇਕ ਹਨ ।
ਪ੍ਰਸ਼ਨ 10.
ਭੋਂ-ਖੋਰ ਕੀ ਹੈ ?
ਉੱਤਰ-
ਭੋਂ-ਖੋਰ (Soil erosion) – ਪਾਣੀ ਅਤੇ ਹਵਾ ਦੇ ਪ੍ਰਕੋਪ ਕਾਰਨ ਕਈ ਵਾਰ ਭੂਮੀ ਦੀ ਉੱਪਰੀ ਸੜਾ ਪਾਣੀ ਦੇ ਨਾਲ ਰੁੜ੍ਹ ਜਾਂਦੀ ਹੈ ਜਾਂ ਹਵਾ ਦੁਆਰਾ ਇਕ ਸਥਾਂਨ ਤੋਂ ਦੂਸਰੇ ਸਥਾਨ ਤੇ ਚਲੀ ਜਾਂਦੀ ਹੈ । ਭੂਮੀ ਦਾ ਇਸ ਪ੍ਰਕਾਰ ਇੱਕ ਸਥਾਨ ਤੋਂ ਦੂਸਰੇ ਸਥਾਨ ਤੇ ਵਹਿ ਜਾਣਾ ਭੋਂ-ਖੋਰ ਕਹਾਉਂਦਾ ਹੈ ।
ਪ੍ਰਸ਼ਨ 11.
ਭੋਂ-ਖੋਰ ਨੂੰ ਰੋਕਣ ਅਤੇ ਘੱਟ ਕਰਨ ਦੇ ਕਿਹੜੇ-ਕਿਹੜੇ ਤਰੀਕੇ ਹਨ ?
ਉੱਤਰ-
ਭੋਂ-ਖੋਰ ਨੂੰ ਰੋਕਣ ਅਤੇ ਘੱਟ ਕਰਨ ਦੇ ਤਰੀਕੇ-ਤੋਂ-ਖੋਰ ਨੂੰ ਰੋਕਣ ਅਤੇ ਘੱਟ ਕਰਨ ਲਈ ਹੇਠ ਲਿਖੇ ਢੰਗ ਅਪਣਾਏ ਜਾ ਸਕਦੇ ਹਨ-
- ਭੂਮੀ ਨੂੰ ਸਮਤਲ ਕਰਨਾ – ਢਲਾਣਦਾਰ ਭੁਮੀ ਤੋਂ ਵਰਖਾ ਦਾ ਪਾਣੀ ਢਾਲ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਵਗਦਾ ਹੈ ਅਤੇ ਤੇਜ਼ ਬਹਾਵ ਦੇ ਕਾਰਨ ਮਿੱਟੀ ਕੱਟ ਕੇ ਵਗਦੇ ਪਾਣੀ ਨਾਲ ਵਹਿ ਜਾਂਦੀ ਹੈ ਜਿਸ ਨਾਲ ਭੋਂ-ਖੋਰ ਹੋ ਜਾਂਦਾ ਹੈ । ਇਸ ਲਈ ਭੂਮੀ ਨੂੰ ਸਮਤਲ ਰੱਖਣਾ ਚਾਹੀਦਾ ਹੈ ।
- ਮਜ਼ਬੂਤ ਵੱਟਾਂ – ਖੇਤਾਂ ਵਿੱਚ ਮਜ਼ਬੂਤ ਵੱਟਾਂ ਬਣਾ ਦੇਣੀਆਂ ਚਾਹੀਦੀਆਂ ਹਨ ਤਾਂਕਿ ਖੇਤਾਂ ਵਿੱਚੋਂ ਪਾਣੀ ਬਾਹਰ ਨਾ ਜਾ ਸਕੇ ਅਤੇ ਮਿੱਟੀ ਦਾ ਕਟਾਵ ਨਾ ਹੋ ਸਕੇ ।
- ਰੇਤਲੀ ਭੂਮੀ ਵਿੱਚ ਜੀਵਾਂਸ਼ ਖਾਦ ਦਾ ਮਿਲਾਉਣਾ – ਰੇਤਲੀ ਭੂਮੀ ਹਲਕੀ ਹੁੰਦੀ ਹੈ ਅਤੇ ਹਲਕੀ ਮਿੱਟੀ ਪਾਣੀ ਦੇ ਨਾਲ ਜਲਦੀ ਰੁੜ੍ਹ ਜਾਂਦੀ ਹੈ । ਇਸ ਲਈ ਰੇਤਲੀ ਭੂਮੀ ਵਿੱਚ ਜੀਵਾਸ਼ ਪਦਾਰਥ ਮਿਲਾਉਣਾ ਚਾਹੀਦਾ ਹੈ ਤਾਂ ਜੋ ਮਿੱਟੀ ਦੇ ਕਣ ਆਪਸ ਵਿੱਚ ਜੁੜੇ ਰਹਿਣ ਅਤੇ ਮਿੱਟੀ ਪਾਣੀ ਦੇ ਨਾਲ ਰੁੜਨ ਤੋਂ ਬਚ ਜਾਂਦੀ ਹੈ ।
- ਬਨਸਪਤੀ ਦਾ ਉਗਣਾ – ਅਜਿਹੀ ਭੂਮੀ ਜਿਸ ਤੇ ਫ਼ਸਲ ਜਾਂ ਪੌਦੇ ਨਹੀਂ ਉਗਾਏ ਜਾਂਦੇ, ਵਰਖਾ ਦੇ ਪਾਣੀ ਨਾਲ ਰੁੜ੍ਹ ਜਾਂਦੀ ਹੈ । ਪੌਦੇ ਉਗਣ ਨਾਲ ਮਿੱਟੀ ਦੇ ਕਣ ਜੜਾਂ ਦੁਆਰਾ ਮਜ਼ਬੂਤੀ ਨਾਲ ਬੰਨ੍ਹੇ ਰਹਿੰਦੇ ਹਨ ਅਤੇ ਸੌਖਿਆਂ ਹੀ ਵਗਦੇ ਪਾਣੀ ਦੇ ਨਾਲ ਅਲੱਗ ਨਹੀਂ ਹੁੰਦੇ । ਇਸ ਤਰ੍ਹਾਂ ਬਨਸਪਤੀ ਉਗਾ ਕੇ ਭੋਂ-ਖੋਰ ਨੂੰ ਰੋਕਿਆ ਜਾ ਸਕਦਾ ਹੈ ।
- ਭੂਮੀ ਦੀ ਢਾਲ ਦੇ ਉਲਟ ਫ਼ਸਲ ਉਗਾਉਣਾ – ਪਹਾੜੀ ਖੇਤਰਾਂ ਵਿੱਚ ਭੂਮੀ ਆਮ ਕਰਕੇ ਢਲਾਣਦਾਰ ਹੁੰਦੀ ਹੈ । ਅਜਿਹੀ ਭੂਮੀ ਵਿੱਚ ਖੇਤ ਦੀ ਜੁਤਾਈ ਢਲਾਣ ਦੀ ਉਲਟ ਦਿਸ਼ਾ ਵਿੱਚ ਕਰਨੀ ਚਾਹੀਦੀ ਹੈ ਅਤੇ ਫ਼ਸਲਾਂ ਦੀਆਂ ਕਤਾਰਾਂ ਵੀ ਢਲਾਣ ਦੀ ਉਲਟ ਦਿਸ਼ਾ ਵਿੱਚ ਬੀਜਣੀਆਂ ਚਾਹੀਦੀਆਂ ਹਨ । ਢਲਾਣਦਾਰ ਭੁਮੀ ਤੇ ਪੱਟੀਆਂ ਬਣਾ ਕੇ ਇਸ ਤਰ੍ਹਾਂ ਖੇਤੀ ਕਰਨੀ ਚਾਹੀਦੀ ਕਿ ਹਰ ਪੱਟੀ ਇਕ-ਦੂਸਰੇ ਦੇ ਉੱਪਰ ਪੌੜੀਨੁਮਾ ਹੋਵੇ ਤਾਂਕਿ ਪਾਣੀ ਤੇਜ਼ੀ ਨਾਲ ਨਾ ਵਹਿ ਸਕੇ ।
- ਹਵਾ ਰੋਕੂ ਪੌਦੇ ਲਗਾ ਕੇ – ਅਜਿਹੀ ਜਗਾ ਜਿੱਥੇ ਭੂਮੀ ਰੇਤਲੀ ਹੋਵੇ ਅਤੇ ਹਵਾ ਤੇਜ਼ ਚੱਲਦੀ ਹੋਵੇ, ਉਹਨਾਂ ਥਾਂਵਾਂ ਤੇ ਖੇਤਾਂ ਦੇ ਚਾਰੋਂ ਪਾਸੇ ਲੰਬੇ ਅਤੇ ਘਣੇ ਪੌਦੇ ਉਗਾਉਣੇ ਚਾਹੀਦੇ ਹਨ ਤਾਂ ਕਿ ਹਵਾ ਦਾ ਤੇਜ਼ ਅਸਰ ਭੂਮੀ ਤੇ ਨਾ ਪਵੇ ਅਤੇ ਮਿੱਟੀ ਦੇ ਕਣ ਹਵਾ ਦੇ ਨਾਲ ਨਾ ਉੱਡ ਜਾਣ ।
ਪ੍ਰਸ਼ਨ 12.
ਜਲ ਚੱਕਰ ਦੇ ਕੂਮ ਵਿੱਚ ਪਾਣੀ ਦੀਆਂ ਕਿਹੜੀਆਂ-ਕਿਹੜੀਆਂ ਅਵਸਥਾਵਾਂ ਮਿਲਦੀਆਂ ਹਨ ?
ਉੱਤਰ-
ਵਾਸ਼ਪ ਅਵਸਥਾ, ਤਰਲ ਅਵਸਥਾ, ਠੋਸ ਅਵਸਥਾ ।
ਪ੍ਰਸ਼ਨ 13.
ਜੈਵਿਕ ਰੂਪ ਵਿੱਚ ਮਹੱਤਵਪੂਰਨ ਦੋ ਯੌਗਿਕਾਂ ਦੇ ਨਾਂ ਦਿਓ ਜਿਨ੍ਹਾਂ ਵਿੱਚ ਆਕਸੀਜਨ ਅਤੇ ਨਾਈਟ੍ਰੋਜਨ ਦੋਵੇਂ ਮਿਲਦੇ ਹਨ ?
ਉੱਤਰ-
- ਪ੍ਰੋਟੀਨ,
- ਨਿਊਕਲਿਕ ਅਮਲ ।
ਪ੍ਰਸ਼ਨ 14.
ਮਨੁੱਖ ਦੀਆਂ ਕੋਈ ਤਿੰਨ ਗਤੀਵਿਧੀਆਂ ਨੂੰ ਪਛਾਣੋ ਜਿਹਨਾਂ ਨਾਲ ਹਵਾ ਵਿੱਚ ਕਾਰਬਨ-ਡਾਈਆਕਸਾਈਡ ਦੀ ਮਾਤਰਾ ਵੱਧਦੀ ਹੈ ?..
ਉੱਤਰ-
- ਉਦਯੋਗ ਧੰਦਿਆਂ ਵਿੱਚ ਕੋਲੇ ਦਾ ਬਾਲਣ ਦੇ ਰੂਪ ਵਿੱਚ ਪ੍ਰਯੋਗ ।
- ਪੈਟਰੋਲ ਅਤੇ ਡੀਜ਼ਲ ਦਾ ਵਾਹਨਾਂ ਵਿੱਚ ਪ੍ਰਯੋਗ ।
- ਬਿਜਲੀ ਉਤਪਾਦਨ ਲਈ ਪਥਰਾਟ ਬਾਲਣ ਦਾ ਪ੍ਰਯੋਗ ।
ਪ੍ਰਸ਼ਨ 15.
ਸ੍ਰੀਨ ਹਾਊਸ ਪ੍ਰਭਾਵ ਕੀ ਹੈ ?
ਉੱਤਰ-
ਸ਼੍ਰੀਨ ਹਾਊਸ ਪ੍ਰਭਾਵ (Green House Effect) – ਸਾਡੇ ਵਾਯੂਮੰਡਲ ਵਿੱਚ ਕਾਰਬਨ-ਡਾਈਆਕਸਾਈਡ ਦੀ ਪ੍ਰਤੀਸ਼ਤ ਮਾਤਰਾ 0.04% ਹੈ ਜੋ ਬਹੁਤ ਜ਼ਰੂਰੀ ਹੈ । ਕਾਰਬਨ-ਡਾਈਆਕਸਾਈਡ ਦੀ ਇਸ ਮਾਤਰਾ ਨੂੰ ਵੱਖ-ਵੱਖ ਕਿਰਿਆਵਾਂ ਦੁਆਰਾ ਬਣਾ ਕੇ ਰੱਖਿਆ ਜਾਂਦਾ ਹੈ ਕਿਉਂਕਿ ਇਸ ਦੀ ਵਰਤੋਂ ਹਰੇ ਪੌਦੇ ਅਤੇ ਮਹਾਂਸਾਗਰ ਵੀ ਕਰਦੇ ਹਨ । ਕਾਰਬਨਡਾਈਆਕਸਾਈਡ ਦੇ ਅਣੂਆਂ ਵਿੱਚ ਧਰਤੀ ਦੀ ਸੜਾ ਤੋਂ ਪਰਾਵਰਤਿਤ ਵਿਕਿਰਣਾਂ ਨੂੰ ਸੋਖਣ ਦੀ ਸਮਰੱਥਾ ਹੁੰਦੀ ਹੈ ਜਿਸ ਨਾਲ ਵਾਯੂਮੰਡਲ ਗਰਮ ਹੋ ਜਾਂਦਾ ਹੈ । ਇਸ ਤਰ੍ਹਾਂ ਸੋਖਿਤ ਵਿਕਿਰਣਾਂ ਕਾਰਨ ਵਾਯੂਮੰਡਲ ਦੇ ਗਰਮ ਹੋਣ ਨੂੰ ਸ੍ਰੀਨ ਹਾਊਸ ਪ੍ਰਭਾਵ ਕਿਹਾ ਜਾਂਦਾ ਹੈ । ਇਸ ਤਰ੍ਹਾਂ ਵਾਯੂਮੰਡਲ ਵਿੱਚ ਕਾਰਬਨ-ਡਾਈਆਕਸਾਈਡ ਦੀ ਵਧੇਰੇ ਮਾਤਰਾ ਵਾਤਾਵਰਨ ਨੂੰ ਪ੍ਰਭਾਵਿਤ ਕਰਦੀ ਹੈ । ਜਲਵਾਸ਼ਪ ਅਤੇ ਓਜ਼ੋਨ ਵਿੱਚ ਵੀ ਤਾਪ ਵਿਕਿਰਣਾਂ ਨੂੰ ਸੋਖਣ ਦੀ ਸ਼ਕਤੀ ਹੁੰਦੀ ਹੈ, ਇਸ ਲਈ ਇਹਨਾਂ ਨੂੰ ਵੀ ਗ੍ਰੀਨ ਹਾਊਸ ਗੈਸਾਂ ਦੇ ਰੂਪ ਵਿੱਚ ਮੰਨਿਆਂ ਜਾਂਦਾ ਹੈ ਕਿਉਂਕਿ CO, ਵਾਯੂਮੰਡਲ ਵਿੱਚ ਇੱਕ ਸਮਾਨ ਰੂਪ ਵਿੱਚ ਵਿਤਰਿਤ ਹੈ, ਇਸ ਲਈ ਸ਼੍ਰੀਨ ਹਾਊਸ ਪ੍ਰਭਾਵ ਨੂੰ ਜਲ-ਵਾਸ਼ਪਾਂ ਅਤੇ ਓਜ਼ੋਨ ਤੋਂ ਵਧੇਰੇ ਪ੍ਰਭਾਵਿਤ ਕਰਦੀ ਹੈ ।
ਪ੍ਰਸ਼ਨ 16.
ਵਾਯੂਮੰਡਲ ਵਿੱਚ ਮਿਲਣ ਵਾਲੇ ਆਕਸੀਜਨ ਦੇ ਰੂਪ ਕਿਹੜੇ-ਕਿਹੜੇ ਹਨ ?
ਉੱਤਰ-
- ਆਕਸੀਜਨ (O2)
- ਓਜ਼ੋਨ (O3)।
PSEB 9th Class Science Guide ਕੁਦਰਤੀ ਸੰਸਾਧਨ Textbook Questions and Answers
ਅਭਿਆਸ ਦੇ ਪ੍ਰਸ਼ਨ
ਪ੍ਰਸ਼ਨ 1.
ਜੀਵਨ ਲਈ ਵਾਯੂਮੰਡਲ ਦੀ ਕਿਉਂ ਜ਼ਰੂਰਤ ਹੁੰਦੀ ਹੈ ?
ਉੱਤਰ-
(i) ਜੀਵਨ ਲਈ ਵਾਯੂਮੰਡਲ ਬਹੁਤ ਜ਼ਰੂਰੀ ਹੈ । ਇਹ ਸਾਡੇ ਜੀਵਨ ਦਾ ਆਧਾਰ ਹੈ । ਹਵਾ ਵਿੱਚ ਨਾਈਟ੍ਰੋਜਨ, ਆਕਸੀਜਨ, ਕਾਰਬਨ-ਡਾਈਆਕਸਾਈਡ ਅਤੇ ਜਲ-ਵਾਸ਼ਪ ਨਾਮਕ ਘਟਕ ਹੁੰਦੇ ਹਨ । ਆਕਸੀਜਨ ਹਰ ਜੰਤੁ ਲਈ ਜ਼ਰੂਰੀ ਹੈ, ਜੋ ਥਲ ਤੇ ਰਹਿੰਦੇ ਹਨ ਤੇ ਇਸ ਨੂੰ ਹਵਾ ਵਿੱਚੋਂ ਪ੍ਰਾਪਤ ਕਰਦੇ ਹਨ । ਜਲੀ ਜੀਵ ਇਸ ਨੂੰ ਪਾਣੀ ਵਿੱਚ ਘੁਲੀ ਹੋਈ ਅਵਸਥਾ ਵਿੱਚ ਪ੍ਰਾਪਤ ਕਰਦੇ ਹਨ । ਯੂਕੈਰਿਯੋਟਿਕ ਸੈੱਲਾਂ ਅਤੇ ਪ੍ਰੋਕੈਰਯੋਟਿਕ ਸੈੱਲਾਂ ਨੂੰ ਗੁਲੂਕੋਜ਼ ਦੇ ਅਣੁ ਤੋੜਨ ਲਈ ਅਤੇ ਉਸ ਤੋਂ ਊਰਜਾ ਪ੍ਰਾਪਤ ਕਰਨ ਲਈ ਆਕਸੀਜਨ ਦੀ ਲੋੜ ਹੁੰਦੀ ਹੈ । ਇਸ ਕਾਰਨ ਕਾਰਬਨ-ਡਾਈਆਕਸਾਈਡ ਗੈਸ ਪੈਦਾ ਹੁੰਦੀ ਹੈ । ਪੇੜ-ਪੌਦੇ ਕਾਰਬਨ-ਡਾਈਆਕਸਾਈਡ ਨੂੰ ਕਾਰਬੋਹਾਈਡੇਟਸ ਵਿੱਚ ਬਦਲਦੇ ਹਨ ਅਤੇ ਆਪਣੇ ਲਈ ਭੋਜਨ ਦੇ ਰੂਪ ਵਿੱਚ ਪ੍ਰਾਪਤ ਕਰਦੇ ਹਨ । ਵਾਯੂ-ਮੰਡਲ ਨੇ ਪੂਰੀ ਧਰਤੀ ਨੂੰ ਇਕ ਕੰਬਲ ਦੀ ਤਰ੍ਹਾਂ ਢੱਕਿਆ ਹੋਇਆ ਹੈ ।
ਹਵਾ ਤਾਪ ਦੀ ਕੁਚਾਲਕ ਹੈ ਇਸ ਲਈ ਧਰਤੀ ਦਾ ਔਸਤ ਤਾਪਮਾਨ ਸਾਰਾ ਸਾਲ ਨਿਯਤ ਰਹਿੰਦਾ ਹੈ । ਇਹ ਦਿਨ ਦੇ ਸਮੇਂ ਤਾਪਮਾਨ ਨੂੰ ਵਧਣ ਤੋਂ ਰੋਕਦਾ ਹੈ ਅਤੇ ਰਾਤ ਦੇ ਸਮੇਂ ਤਾਪਮਾਨ ਨੂੰ ਧਰਤੀ ਤੋਂ ਬਾਹਰੀ ਅੰਤਰਿਕਸ਼ ਵਿੱਚ ਜਾਣ ਦੀ ਦਰ ਨੂੰ ਘੱਟ ਕਰਦਾ ਹੈ । ਵਾਯੂ-ਮੰਡਲ ਵਿੱਚ ਜਲ-ਵਾਸ਼ਪ ਬਣਨ ਅਤੇ ਹਵਾ ਵਹਿਣ ਦੀ ਕਿਰਿਆ ਹੁੰਦੀ ਹੈ ।
ਪ੍ਰਸ਼ਨ 2.
ਜੀਵਨ ਲਈ ਪਾਣੀ ਕਿਉਂ ਜ਼ਰੂਰੀ ਹੈ ?
ਉੱਤਰ-
ਜੀਵਨ ਲਈ ਪਾਣੀ ਦੀ ਜ਼ਰੂਰਤ-
- ਜੀਵਨ ਦੀ ਉਤਪੱਤੀ ਸਭ ਤੋਂ ਪਹਿਲਾਂ ਸਾਗਰ ਦੇ ਜਲ ਵਿੱਚ ਹੋਈ ਸੀ । ਸਾਗਰ ਦੇ ਪਾਣੀ ਵਿੱਚ ਜੀਵਨ ਦੀ ਉਤਪੱਤੀ “ਨੀਲੀ ਹਰੀ ਕਾਈ’’ ਅਤੇ ਸਾਈਨੋਬੈਕਟੀਰੀਆ ਨਾਮਕ ਜੀਵ ਦੇ ਰੂਪ ਵਿੱਚ ਹੋਈ ।
- ਸਾਡੇ ਸਰੀਰ ਵਿੱਚ ਮਿਲਣ ਵਾਲਾ ਪਾਣੀ ਭੋਜਨ ਤੋਂ ਪ੍ਰਾਪਤ ਪੋਸ਼ਕ ਤੱਤਾਂ ਨੂੰ ਘੋਲ ਕੇ ਇਹਨਾਂ ਨੂੰ ਸਰੀਰ ਦੇ ਸਾਰੇ ਅੰਗਾਂ ਤਕ ਪਹੁੰਚਾ ਦਿੰਦਾ ਹੈ ।
- ਪਾਣੀ ਪਸੀਨੇ ਅਤੇ ਵਾਸ਼ਪਣ ਦੀਆਂ ਕਿਰਿਆਵਾਂ ਰਾਹੀਂ ਮਨੁੱਖੀ ਸਰੀਰ ਦੇ ਤਾਪਮਾਨ ਨੂੰ ਕਾਬੂ ਵਿੱਚ ਰੱਖਦਾ ਹੈ ।
- ਪਾਣੀ ਸਾਡੇ ਸਰੀਰ ਦੇ ਫ਼ਾਲਤੂ ਪਦਾਰਥਾਂ (ਮਲ-ਮੂਤਰ) ਦੇ ਉਤਸਰਜਨ ਲਈ ਵਧੀਆ ਮਾਧਿਅਮ ਹੈ ।
- ਨਦੀਆਂ ਅਤੇ ਸਮੁੰਦਰਾਂ ਵਿੱਚ ਕਿਸ਼ਤੀਆਂ ਅਤੇ ਸਮੁੰਦਰੀ ਜਹਾਜ਼ਾਂ ਦੁਆਰਾ ਯਾਤਰੀਆਂ ਅਤੇ ਸਾਮਾਨ ਦਾ ਇਕ ਸਥਾਨ ਤੋਂ ਦੂਸਰੇ ਸਥਾਨ ਤਕ ਪਰਿਵਹਿਣ ਹੁੰਦਾ ਹੈ ।
- ਅਸੀਂ ਪਾਣੀ ਦੀ ਵਧੇਰੇ ਵਰਤੋਂ ਪੀਣ ਲਈ, ਨਹਾਉਣ ਲਈ, ਕੱਪੜੇ ਧੋਣ ਲਈ ਅਤੇ ਖਾਣਾ ਪਕਾਉਣ ਆਦਿ ਲਈ ਕਰਦੇ ਹਾਂ । ਖਾਣਾ ਪਕਾਉਣਾ ਅਤੇ ਪੀਣ ਦਾ ਪਾਣੀ ਕੀਟਾਣੂ ਰਹਿਤ ਹੋਣਾ ਚਾਹੀਦਾ ਹੈ ਤੇ ਸਾਫ਼-ਸੁਥਰਾ ਹੋਣਾ ਚਾਹੀਦਾ ਹੈ ।
- ਪਾਣੀ ਦੀ ਵਰਤੋਂ ਦਵਾਈ ਦੇ ਰੂਪ ਵਿੱਚ ਵੀ ਹੁੰਦੀ ਹੈ ।
- ਉੱਚਾਈ ਤੋਂ ਤੇਜ਼ ਗਤੀ ਨਾਲ ਡਿਗਦੇ ਹੋਏ ਪਾਣੀ ਵਿੱਚ ਉਰਜਾ ਹੁੰਦੀ ਹੈ ਜਿਸਦੀ ਵਰਤੋਂ ਅਸੀਂ ਬਿਜਲੀ ਬਣਾਉਣ ਵਿੱਚ ਕਰਦੇ ਹਾਂ ।
- ਬਹੁਤ ਸਾਰੇ ਜਲੀ-ਜੰਤੂ, ਜਿਵੇਂ : ਡੱਡੂ, ਮੱਛੀ, ਮਗਰਮੱਛ ਆਦਿ ਪਾਣੀ ਵਿੱਚ ਰਹਿੰਦੇ ਹਨ ਅਤੇ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਦੀ ਵਰਤੋਂ ਸਾਹ ਕਿਰਿਆ ਲਈ ਕਰਦੇ ਹਨ ।
- ਬਹੁਤ ਸਾਰੇ ਜਲੀ ਪੌਦੇ ਵੀ ਜਲ ਵਿੱਚ ਮਿਲਦੇ ਹਨ ਅਤੇ ਜਲ ਵਿੱਚ ਘੁਲੀ ਕਾਰਬਨ-ਡਾਈਆਕਸਾਈਡ ਦੀ ਵਰਤੋਂ ਪ੍ਰਕਾਸ਼-ਸੰਸ਼ਲੇਸ਼ਣ ਦੀ ਕਿਰਿਆ ਲਈ ਕਰਦੇ ਹਨ ।
- ਖੇਤੀ ਲਈ ਪਾਣੀ ਬਹੁਤ ਜ਼ਰੂਰੀ ਹੈ । ਪੌਦੇ ਪਾਣੀ ਤੋਂ ਬਿਨਾਂ ਵੱਧ ਨਹੀਂ ਸਕਦੇ ।
- ਜਲ, ਪੇੜ-ਪੌਦਿਆਂ ਵਿੱਚ ਖਣਿਜਾਂ ਅਤੇ ਹੋਰ ਪੋਸ਼ਕ ਤੱਤਾਂ ਦਾ ਪਰਿਵਹਿਣ ਕਰਨ ਲਈ ਇਕ ਮਾਧਿਅਮ ਦਾ ਕੰਮ ਕਰਦਾ ਹੈ ।
- ਜਲ ਪੌਦਿਆਂ ਦੇ ਪੁੰਗਰਨ ਲਈ ਅਤੇ ਪੌਦਿਆਂ ਦੇ ਵਾਧੇ ਵਿੱਚ ਸਹਾਇਕ ਹੈ ।
ਪ੍ਰਸ਼ਨ 3.
ਜੀਵਿਤ ਪਾਣੀ ਮਿੱਟੀ ਤੇ ਕਿਵੇਂ ਨਿਰਭਰ ਹਨ ? ਕੀ ਪਾਣੀ ਵਿੱਚ ਰਹਿਣ ਵਾਲੇ ਜੀਵ ਸਾਧਨ ਦੇ ਰੂਪ ਵਿੱਚ ਮਿੱਟੀ ਤੋਂ ਪੂਰੀ ਤਰ੍ਹਾਂ ਸੁਤੰਤਰ ਹਨ ?
ਉੱਤਰ-
ਜੀਵਿਤ ਪਾਣੀ ਮਿੱਟੀ ਤੇ ਹੀ ਨਿਰਭਰ ਕਰਦਾ ਹੈ । ਮਿੱਟੀ ਵਿੱਚ ਪੈਦਾ ਪੇੜ-ਪੌਦਿਆਂ ਤੋਂ ਆਪਣਾ ਭੋਜਨ ਪ੍ਰਾਪਤ ਕਰਦਾ ਹੈ । ਜੀਵਿਤ ਜੀਉਣ ਲਈ ਸਾਰੇ ਪੋਸ਼ਕ ਤੱਤ ਇਸੇ ਤੋਂ ਪ੍ਰਾਪਤ ਹੁੰਦੇ ਹਨ । ਪੌਦੇ ਤਰ੍ਹਾਂ-ਤਰ੍ਹਾਂ ਦੇ ਖਣਿਜ ਲੂਣਾਂ ਨੂੰ ਮਿੱਟੀ ਤੋਂ ਹੀ ਪ੍ਰਾਪਤ ਕਰਦੇ ਹਨ । ਭੋਜਨ ਦੇ ਤੱਤਾਂ ਦੇ ਰੂਪ ਵਿੱਚ ਪ੍ਰਾਣੀਆਂ ਦੇ ਜੀਵਨ ਦੇ ਆਧਾਰ ਬਣਦੇ ਹਨ ।
ਪਾਣੀ ਵਿੱਚ ਰਹਿਣ ਵਾਲੇ ਜੀਵ ਸੰਪਦਾ ਦੇ ਰੂਪ ਵਿੱਚ ਮਿੱਟੀ ਤੋਂ ਪੂਰੀ ਤਰ੍ਹਾਂ ਸੁਤੰਤਰ ਨਹੀਂ ਹਨ । ਇਹ ਪਾਣੀ ਵਿੱਚ ਉੱਗੇ ਪੌਦਿਆਂ ਨੂੰ ਖਾਂਦੇ ਹਨ ਜਾਂ ਉਹਨਾਂ ਤੇ ਆਧਾਰਿਤ ਹੋਰ ਪਾਣੀਆਂ ਨੂੰ ਖਾ ਕੇ ਜੀਵਿਤ ਰਹਿੰਦੇ ਹਨ ।
ਪ੍ਰਸ਼ਨ 4.
ਤੁਸੀਂ ਟੈਲੀਵਿਜ਼ਨ ਤੇ ਅਖ਼ਬਾਰ ਵਿੱਚ ਮੌਸਮ ਸੰਬੰਧੀ ਰਿਪੋਰਟ ਵੇਖੀ ਹੋਵੇਗੀ ? ਤੁਸੀਂ ਕੀ ਸੋਚਦੇ ਹੋ ਕਿ ਅਸੀਂ ਮੌਸਮ ਦੇ ਪੂਰਵ ਅਨੁਮਾਨ ਵਿੱਚ ਸਮਰਥ ਹਾਂ ?
ਉੱਤਰ-
ਮੌਸਮ ਸੰਬੰਧੀ ਜਾਣਕਾਰੀਆਂ ਲੰਬੀ ਅਤੇ ਡੂੰਘੀ ਵਿਗਿਆਨਕ ਜਾਣਕਾਰੀ ਤੇ ਆਧਾਰਿਤ ਹੁੰਦੀਆਂ ਹਨ । ਦੂਰ ਆਕਾਸ਼ ਵਿੱਚ ਮੌਜੂਦ ਸੈਟੇਲਾਈਟ ਧਰਤੀ ਤੇ ਸਦਾ ਆਪਣੀ ਦ੍ਰਿਸ਼ਟੀ ਜਮਾਈ ਰੱਖਦੇ ਹਨ ਅਤੇ ਵਾਤਾਵਰਨ ਦੀ ਜਾਂਚ ਕਰਨ ਵਿੱਚ ਵਿਗਿਆਨਕਾਂ ਦੀ ਸਹਾਇਤਾ ਕਰਦੇ ਹਨ । ਹਵਾ ਦੇ ਦਬਾਅ, ਫਟਣ ਅਤੇ ਸਮੁੰਦਰ ਵਿੱਚ ਪੈਦਾ ਚੱਕਰਵਾਤਾਂ ਦੀ ਸੂਚਨਾ ਪ੍ਰਦਾਨ ਕਰਦੇ ਹਨ । ਮਾਨਸੂਨ ਆਉਣ ਤੋਂ ਪਹਿਲਾਂ ਹੀ ਇਸਦਾ ਅਨੁਮਾਨ ਹੋ ਜਾਂਦਾ ਹੈ ਕਿ ਕਿਸੇ ਸਾਲ ਵਰਖਾ ਦੀ ਸਥਿਤੀ ਕਿਹੋ ਜਿਹੀ ਹੋਵੇਗੀ । ਇਸ ਨਾਲ ਖੇਤੀ ਸੰਬੰਧੀ ਨਵੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ । ਸਮੁੰਦਰੀ ਤੱਟਾਂ ਤੇ ਰਹਿਣ ਵਾਲਿਆਂ ਨੂੰ ਤਰ੍ਹਾਂ-ਤਰ੍ਹਾਂ ਦੇ ਖ਼ਤਰਿਆਂ ਦੀ ਸੂਚਨਾ ਪਹਿਲਾਂ ਹੀ ਦੇ ਦਿੱਤੀ ਜਾਂਦੀ ਹੈ ।
ਪ੍ਰਸ਼ਨ 5.
ਅਸੀਂ ਜਾਣਦੇ ਹਾਂ ਕਿ ਵਧੇਰੇ ਮਨੁੱਖੀ ਗਤੀਵਿਧੀਆਂ ਹਵਾ, ਪਾਣੀ ਅਤੇ ਮਿੱਟੀ ਦੇ ਪ੍ਰਦੂਸ਼ਣ ਸਤਰ ਨੂੰ ਵਧਾ ਰਹੇ ਹਨ । ਕੀ ਤੁਸੀਂ ਸੋਚਦੇ ਹੋ ਕਿ ਇਹਨਾਂ ਗਤੀਵਿਧੀਆਂ ਨੂੰ ਕੁੱਝ ਖ਼ਾਸ ਖੇਤਰਾਂ ਵਿੱਚ ਸੀਮਿਤ ਕਰ ਦੇਣ ਨਾਲ ਪ੍ਰਦੂਸ਼ਣ ਦੇ ਸਤਰ ਨੂੰ ਘਟਾਉਣ ਵਿੱਚ ਮਦਦ ਮਿਲੇਗੀ ?
ਉੱਤਰ-
ਬਹੁਤ ਸਾਰੀਆਂ ਮਨੁੱਖੀ ਗਤੀਵਿਧੀਆਂ ਹਵਾ, ਪਾਣੀ ਅਤੇ ਮਿੱਟੀ ਦੇ ਪ੍ਰਦੂਸ਼ਣ ਸਤਰ ਨੂੰ ਲਗਾਤਾਰ ਵਧਾ ਰਹੀਆਂ ਹਨ । ਜੇ ਇਹਨਾਂ ਕਿਰਿਆ-ਕਲਾਪਾਂ ਨੂੰ ਕੁੱਝ ਖ਼ਾਸ ਖੇਤਰਾਂ ਵਿੱਚ ਸੀਮਿਤ ਕਰ ਦਿੱਤਾ ਜਾਵੇ, ਤਾਂ ਪ੍ਰਦੂਸ਼ਣ ਦੇ ਪੱਧਰ ਨੂੰ ਕੁੱਝ ਹੱਦ ਤਕ ਕਾਬੂ ਕੀਤਾ ਜਾ ਸਕਦਾ ਹੈ । ਆਮ ਕਰਕੇ ਹਸਪਤਾਲਾਂ ਦੇ ਆਸ-ਪਾਸ ਭਾਰੀ ਵਾਹਨਾਂ ਦੇ ਆਵਾਗਮਨ ਤੇ ਰੋਕ ਲਗਾ ਕੇ ਵਾਤਾਵਰਨ ਨੂੰ ਹਾਨੀਕਾਰਕ ਗੈਸਾਂ ਤੇ ਕਾਬੂ ਪਾਇਆ ਜਾ ਸਕਦਾ ਹੈ । ਪੈਟਰੋਲ ਅਤੇ ਡੀਜ਼ਲ ਦੇ ਸਥਾਨ ਤੇ ਵਾਹਣ ਵਿੱਚ CNG ਦੀ ਵਰਤੋਂ ਕੁੱਝ ਸ਼ਹਿਰਾਂ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਵਧੀਆ ਸਿੱਟੇ ਪ੍ਰਾਪਤ ਹੋ ਰਹੇ ਹਨ । ਖਾਨਾਂ ਦੀ ਖੁਦਾਈ ਰੋਕ ਕੇ ਵਾਯੂਮੰਡਲ ਅਤੇ ਪੇੜ-ਪੌਦਿਆਂ ਦੀ ਰੱਖਿਆ ਕੀਤੀ ਗਈ ਹੈ । ਨਦੀਆਂ ਦੇ ਪਾਣੀ ਦੇ ਸ਼ੁੱਧੀਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ । ਇਹ ਠੀਕ ਹੈ ਕਿ ਸਾਡੇ ਦੇਸ਼ ਵਿੱਚ ਜਨਸੰਖਿਆ ਬਹੁਤ ਜ਼ਿਆਦਾ ਹੈ, ਅਨਪੜ੍ਹਤਾ ਹੈ, ਗ਼ਰੀਬੀ ਹੈ ਪਰ ਫਿਰ ਵੀ ਕੋਸ਼ਿਸ਼ ਕਰਨ ਨਾਲ ਸਕਾਰਾਤਮਕ ਪਰਿਣਾਮ ਜ਼ਰੂਰ ਮਿਲਣਗੇ । ਇਹਨਾਂ ਨਾਲ ਪ੍ਰਦੂਸ਼ਣ ਸਮਾਪਤ ਨਹੀਂ ਹੋਵੇਗਾ ਪਰ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਜ਼ਰੂਰ ਮਿਲੇਗੀ ।
ਪ੍ਰਸ਼ਨ 6.
ਜੰਗਲ, ਹਵਾ, ਮਿੱਟੀ ਅਤੇ ਪਾਣੀ ਦੇ ਸੋਤ ਦੀ ਗੁਣਵੱਤਾ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?
ਉੱਤਰ-
ਜੰਗਲਾਂ ਦੀ ਭੂਮੀ ਅਤੇ ਵਰਖਾ ਵਿੱਚ ਗਹਿਰਾ ਸੰਬੰਧ ਹੈ । ਜੇ ਰੁੱਖਾਂ ਨੂੰ ਕੱਟਣ ਦੀ ਦਰ ਉਹਨਾਂ ਦੇ ਵਾਧੇ ਤੋਂ ਵੱਧ ਹੋ ਜਾਵੇ, ਤਾਂ ਰੁੱਖਾਂ ਦੀ ਗਿਣਤੀ ਘੱਟ ਹੁੰਦੀ ਜਾਂਦੀ ਹੈ ਅਤੇ ਇਹ ਖੇਤਰ ਹੌਲੀ-ਹੌਲੀ ਰੇਗਿਸਥਾਨ ਵੀ ਬਣ ਸਕਦਾ ਹੈ । ਜੰਗਲ ਸਦਾ ਹਵਾ, ਮਿੱਟੀ ਅਤੇ ਜਲੀ ਸਰੋਤਾਂ ਨੂੰ ਸਿੱਧਾ ਪ੍ਰਭਾਵਿਤ ਕਰਦੇ ਹਨ ।
ਰੁੱਖ ਵਾਸ਼ਪਣ ਕਿਰਿਆ ਦੁਆਰਾ ਬਹੁਤ ਮਾਤਰਾ ਵਿੱਚ ਪਾਣੀ ਛੱਡਦੇ ਹਨ । ਇਸ ਮੁਕਤ ਪਾਣੀ ਦੇ ਵਾਸ਼ਪ ਬੱਦਲ ਬਣ ਜਾਂਦੇ ਹਨ ਅਤੇ ਵਰਖਾ ਹੁੰਦੀ ਹੈ । ਜੰਗਲ ਘੱਟ ਹੋ ਜਾਣ ਤੇ ਵਰਖਾ ਵੀ ਘੱਟ ਹੋਵੇਗੀ ਅਤੇ ਉਸ ਖੇਤਰ ਵਿੱਚ ਰੁੱਖ ਉੱਗਣ ਦੀ ਦਰ ਘੱਟ ਹੋ ਜਾਵੇਗੀ ਜਿਸ ਨਾਲ ਵਾਤਾਵਰਣ ਪ੍ਰਭਾਵਿਤ ਹੋਵੇਗਾ ।
ਰੁੱਖਾਂ ਦੇ ਵੱਧ ਮਾਤਰਾ ਵਿੱਚ ਕੱਟਣ ਨਾਲ ਜੈਵਿਕ ਪਦਾਰਥਾਂ ਨਾਲ ਭਰਪੂਰ ਮਿੱਟੀ ਦੀ ਸਭ ਤੋਂ ਉੱਪਰਲੀ ਸੜਾ ਵਰਖਾ ਦੇ ਪਾਣੀ ਦੇ ਨਾਲ ਵਹਿ ਕੇ ਲੁਪਤ ਹੋ ਜਾਵੇਗੀ । ਮਿੱਟੀ ਦੇ ਇਸ ਪ੍ਰਕਾਰ ਤੋਂ ਖੋਰ ਦੇ ਕਾਰਨ ਭੂਮੀ ਦੀ ਉਪਜਾਊ ਸ਼ਕਤੀ ਨਸ਼ਟ ਹੋ ਜਾਂਦੀ ਹੈ । ਵਣ ਜੰਗਲੀ ਜੰਤੂਆਂ ਨੂੰ ਸਹਾਰਾ ਦਿੰਦੇ ਹਨ । ਸਾਨੂੰ ਇਹਨਾਂ ਤੋਂ ਕਈ ਪ੍ਰਕਾਰ ਦੀਆਂ ਜੜੀ-ਬੂਟੀਆਂ ਮਿਲਦੀਆਂ ਹਨ ਅਤੇ ਇਮਾਰਤੀ ਲੱਕੜੀ ਪ੍ਰਾਪਤ ਹੁੰਦੀ ਹੈ । ਕਈ ਉਦਯੋਗਾਂ ਲਈ ਜੰਗਲ ਸਾਨੂੰ ਕੱਚਾ ਮਾਲ ਪ੍ਰਦਾਨ ਕਰਦੇ ਹਨ । ਜੰਗਲਾਂ ਨਾਲ ਜਲ ਸੋਤਾਂ ਦੀ ਗੁਣਵੱਤਾ ਵੱਧਦੀ ਹੈ । ਇਹਨਾਂ ਨਾਲ ਤੋਂ ਖੋਰ ਤੇ ਕਾਬੂ ਹੁੰਦਾ ਹੈ ।
ਜੰਗਲਾਂ ਦੀ ਉਪਯੋਗਤਾ ਨੂੰ ਦੇਖਦੇ ਹੋਏ ਜੰਗਲਾਂ ਨੂੰ ਮੁੜ ਤੋਂ ਪੁਰਾ ਕਰਨਾ ਬਹੁਤ ਜ਼ਰੂਰੀ ਹੈ । ਇਸ ਤੋਂ ਇਲਾਵਾ ਹੋਰ ਪੌਦੇ ਜਿੰਨੇ ਵੱਧ ਉਗਾਏ ਜਾਣਗੇ ਸਾਡਾ ਵਾਤਾਵਰਣ ਉਨਾ ਹੀ ਸਾਫ਼ ਅਤੇ ਸਿਹਤ ਵਿੱਚ ਵਾਧਾ ਕਰਨ ਵਾਲਾ ਹੋਵੇਗਾ | ਪੌਦੇ ਹੀ ਸਾਡੇ ਪ੍ਰਦੂਸ਼ਿਤ ਵਾਤਾਵਰਣ ਨੂੰ ਸਾਫ਼ ਕਰ ਸਕਦੇ ਹਨ । ਹਵਾ, ਮਿੱਟੀ ਅਤੇ ਜਲੀ ਯੋਤ ਜੰਗਲਾਂ ਨਾਲ ਸਿੱਧੇ ਤੌਰ ਤੇ ਸੰਬੰਧਿਤ ਹਨ ।