ਲਾਨ ਟੈਨਿਸ (Lawn Tennis) Game Rules – PSEB 10th Class Physical Education
ਲਾਨ ਟੈਨਿਸ (Lawn Tennis) Game Rules – PSEB 10th Class Physical Education
ਲਾਨ ਟੈਨਿਸ (Lawn Tennis) Game Rules – PSEB 10th Class Physical Education
ਯਾਦ ਰੇਖ ਵਾਲੀ ਗੱਲਾਂ (Points to Remember)
- ਲੱਨ ਟੈਨਿਸ ਦੇ ਕੋਰਟ ਦੀ ਲੰਬਾਈ = 78 ਫੁੱਟ (23.77 ਮੀਟਰ)
- ਕੋਰਟ ਦੀ ਚੌੜਾਈ = 27 ਫੁੱਟ (8.23 ਮੀਟਰ)
- ਜਾਲ ਦੀ ਉੱਚਾਈ = 3 ਫੁੱਟ (1.07 ਮੀਟਰ)
- ਜਾਲ ਵਿਚ ਤਾਰ ਦਾ ਵਿਆਸ =1/4 ਇੰਚ 2 ਸੈਂ.ਮੀ.
- ਖੰਭਿਆਂ ਦਾ ਵਿਆਸ = 6 ਇੰਚ 15 ਸੈਂ.ਮੀ.
- ਖੰਭਿਆਂ ਦੀ ਕੇਂਦਰ ਤੋਂ ਦੂਰੀ = 3 ਫੁੱਟ (ਜਾਂ 0.90m)
- ਲੱਨ ਟੈਨਿਸ ਗੇਂਦ ਦਾ ਭਾਰ = 2 ਔਸ
- ਲੱਨ ਟੈਨਿਸ ਗੇਂਦ ਦਾ ਵਿਆਸ = 21/2 ਇੰਚ 121/2 ਸੈਂ.ਮੀ.
- ਗੇਂਦ ਦਾ ਉਛਾਲ 100 ਫੁੱਟ ਤੋਂ ਸੁੱਟਣ ਮਗਰੋਂ = 53 ਇੰਚ
- ਲੱਨ ਟੈਨਿਸ ਖੇਡ ਲਈ ਮਰਦਾਂ ਦੀ ਸੈਂਟਾਂ ਦੀ ਗਿਣਤੀ = 5
- ਲੱਨ ਟੈਨਿਸ ਖੇਡ ਲਈ ਇਸਤਰੀਆਂ ਦੇ ਸੈਂਟਾਂ ਦੀ ਗਿਣਤੀ = 3
- ਲੱਨ ਟੈਨਿਸ ਗੇਂਦ ਦਾ ਰੰਗ = ਸਫੈਦ ਜਾਂ ਪੀਲਾ
HISTORY OF LAWN TENNIS
ਪ੍ਰਸ਼ਨ 1.
ਲੱਨ ਟੈਨਿਸ ਦਾ ਇਤਿਹਾਸ ਅਤੇ ਨਿਯਮ ਲਿਖੋ ।
ਉੱਤਰ-
ਲੱਨ ਟੈਨਿਸ ਸੰਸਾਰ ਦੀ ਇਕ ਪ੍ਰਸਿੱਧ ਖੇਡ ਬਣ ਚੁੱਕੀ ਹੈ । ਇਸਦਾ ਟੂਰਨਾਮੈਂਟ ਕਰਵਾਉਣ ਦੇ ਲਈ ਬਹੁਤ ਪੈਸਾ ਖਰਚ ਕਰਨਾ ਪੈਂਦਾ ਸੀ । ਲਾਂਨ ਟੈਨਿਸ ਦੀ ਉਤਪੱਤੀ ਦੇ ਬਾਰੇ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਲੱਨ ਟੈਨਿਸ 12ਵੀਂ ਸ਼ਤਾਬਦੀ ਵਿਚ ਫਰਾਂਸ ਵਿਚ ਪਹਿਲੀ ਵਾਰ ਘਾਹ ਦੇ ਮੈਦਾਨ ਵਿਚ ਖੇਡਿਆ ਗਿਆ | ਪਹਿਲੇ ਪਹਿਲ ਖਿਡਾਰੀ ਹੱਥ ਦੁਆਰਾ ਇਹ ਖੇਡ ਖੇਡਿਆ ਕਰਦੇ ਸਨ । ਸ਼ੁਰੂ ਵਿਚ ਖੇਡ ਕੁਝ ਸਾਧਨਾਂ ਦੁਆਰਾ ਖੇਡੀ ਜਾਂਦੀ ਸੀ । ਪਰ ਬਾਅਦ ਵਿਚ ਇਹ ਖੇਡ ਹਾਈ ਜੈਨੇਟਰੀ ਦੀ ਪਸੰਦ ਬਣ ਗਿਆ । ਉਸਦੇ ਬਾਅਦ ਲਾਨਟੈਨਿਸ ਮੱਧਮ ਵਰਗ ਦੇ ਲੋਕਾਂ ਦੀ ਪਸੰਦ ਬਣ ਗਿਆ | ਅਸਲ ਵਿਚ ਇਸ ਖੇਡ ਦੇ ਵਿਕਾਸ ਦਾ ਸਿਹਰਾ ਮੇਜਰ ਡਬਲਯੂ. ਸੀ. ਵਿੰਗ ਲੀਫਡ ਨੂੰ ਜਾਂਦਾ ਹੈ । ਉਸਨੇ 19ਵੀਂ ਸ਼ਤਾਬਦੀ ਵਿਚ ਇਸ ਖੇਡ ਨੂੰ ਇੰਗਲੈਂਡ ਵਿਚ ਸ਼ੁਰੂ ਕੀਤਾ ਅਤੇ ਸਪੇਨ ਦੇ ਲਿਮਿੰਗਟਨ ਵਿਚ 1872 ਵਿਚ ਪਹਿਲਾ ਲੱਨ ਟੈਨਿਸ ਕਲੱਬ ਬਣਾਇਆ ਗਿਆ | ਪਹਿਲੀ ਵਿੰਬਲਡਨ ਚੈਂਪੀਅਨਸ਼ਿਪ 1877 ਵਿਚ ਪੁਰਸ਼ਾਂ ਦੇ ਲਈ 1884 ਵਿਚ ਵਿੰਬਲਡਨ ਚੈਂਪੀਅਨਸ਼ਿਪ ਮਹਿਲਾਵਾਂ ਦੇ ਲਈ ਕਰਵਾਈ ਗਈ । ਉਲੰਪਿਕ ਖੇਡਾਂ ਵਿਚ ਲਾਂਨ ਟੈਨਿਸ 1924 ਤੱਕ ਉਲੰਪਿਕ ਦਾ ਭਾਗ ਰਹੀ ਅਤੇ ਦੁਬਾਰਾ 1988 ਸਿਉਲ ਉਲੰਪਿਕ ਵਿਚ ਸ਼ਾਮਲ ਕੀਤਾ ਗਿਆ । ਹੁਣ ਇਹ ਖੇਡ ਭਾਰਤ ਸਮੇਤ ਬਹੁਤ ਦੇਸ਼ਾਂ ਵਿਚ ਖੇਡੀ ਜਾਂਦੀ ਹੈ ।
ਸਾਂਨ ਟੈਨਿਸ ਦੇ ਨਵੇਂ ਸਾਧਾਰਣ ਨਿਯਮ
- ਲੱਨ ਟੈਨਿਸ ਦੇ ਕੋਰਟ ਦੀ ਲੰਬਾਈ 78 ਫੁੱਟ (23.77 ਮੀਟਰ) ਅਤੇ ਚੌੜਾਈ 27 ਫੁੱਟ (8.23 ਮੀਟਰ) ਹੁੰਦੀ ਹੈ ।
- ਜਾਲ ਦੀ ਉਚਾਈ 3 ਫੁੱਟ (9.91 ਮੀਟਰ) ਅਤੇ ਉਸ ਵਿਚ ਯੋਗ ਜਾਂ ਤਾਰ ਦਾ ਜ਼ਿਆਦਾ ਤੋਂ ਜ਼ਿਆਦਾ ਵਿਆਸ 1/3 ਇੰਚ (0.8 ਸੈਂਟੀਮੀਟਰ ਹੋਣਾ ਚਾਹੀਦਾ ਹੈ ।
- ਖੰਭਿਆਂ ਦਾ ਵਿਆਸ 6 ਇੰਚ (15 ਸੈਂਟੀਮੀਟਰ ਅਤੇ ਹਰੇਕ ਪਾਸੇ ਕੋਰਟ ਦੇ ਬਾਹਰ ਖੰਭੇ ਦੇ ਕੇਂਦਰ ਦੀ ਦੂਰੀ 3 ਫੁੱਟ (0.91 ਮੀਟਰ ਹੁੰਦੀ ਹੈ ।
- ਲੱਨ ਟੈਨਿਸ ਗੇਂਦ ਦਾ ਵਿਆਸ 2” ਇੰਚ (6.34 ਸੈਂਟੀਮੀਟਰ ਹੁੰਦਾ ਹੈ ਅਤੇ ਇਸ ਦਾ ਭਾਰ 2 ਐੱਸ ਜਾਂ (56.7 ਗ੍ਰਾਮ) ਜਦੋਂ ਗੇਂਦ ਨੂੰ 100 ਇੰਚ (20.54 ਮੀਟਰ) ਦੀ ਉੱਚਾਈ ਤੋਂ ਸੁੱਟਿਆ ਜਾਵੇ, ਤਾਂ ਉਸ ਦੀ ਉਛਾਲ 53 ਇੰਚ (1.35 ਮੀਟਰ) ਹੋਵੇ ।
- ਲੱਨ ਟੈਨਿਸ ਖੇਡ ਵਿਚ ਜ਼ਿਆਦਾ ਤੋਂ ਜ਼ਿਆਦਾ ਸੈਂਟਾਂ ਦੀ ਸੰਖਿਆ ਮਰਦਾਂ ਲਈ 5 | ਅਤੇ ਇਸਤਰੀਆਂ ਲਈ 3 ਹੁੰਦੀ ਹੈ ।
ਪ੍ਰਸ਼ਨ 2.
ਲੱਨ ਟੈਨਿਸ ਖੇਡ ਦੇ ਮੈਦਾਨ, ਜਾਲ, ਗੋਦ, ਖਿਡਾਰੀ ਦੀ ਸਥਿਤੀ ਅਤੇ ਸਰਵਿਸ ਬਾਰੇ ਲਿਖੋ ।
ਉੱਤਰ-
ਲੱਨ ਟੈਨਿਸ ਕੋਰਟ ਆਇਤਾਕਾਰ ਹੋਵੇਗਾ । ਇਹ 78 ਫੁੱਟ (23.77 ਮੀਟਰ ਲੰਮਾ ਅਤੇ 27 ਫੁੱਟ (8.23 ਮੀਟਰ) ਚੌੜਾ ਹੋਣਾ ਚਾਹੀਦਾ ਹੈ । ਇਹ ਦਰਮਿਆਨ ਵਿਚ ਲੋਹੇ ਜਾਂ ਧਾਤ ਦੀ ਤਾਰ ਨਾਲ ਲਟਕੇ ਜਾਲ ਨਾਲ ਵੰਡਿਆ ਹੋਣਾ ਚਾਹੀਦਾ ਹੈ । ਇਸ ਰੱਸੀ ਜਾਂ ਤਾਰ ਦਾ ਵਿਆਸ 1/3 ਇੰਚ (0.8 ਸੈਂਟੀਮੀਟਰ) ਹੋਣਾ ਚਾਹੀਦਾ ਹੈ ਜਿਸ ਦੇ ਸਿਰੇ ਬਰਾਬਰ ਲੱਗੇ ਹੋਏ ਖੰਭਿਆਂ ਦੇ ਉੱਪਰਲੇ ਸਿਰਿਆਂ ਤੋਂ ਗੁਜ਼ਾਰਨੀ ਚਾਹੀਦੀ ਹੈ । ਇਹ ਖੰਭੇ 3 ਫੁੱਟ 6 (1.07 ਮੀ:) ਉੱਚੇ ਹੋਣੇ ਚਾਹੀਦੇ ਹਨ ਅਤੇ ਇਹ 6 ਇੰਚ 15 ਸੈਂਟੀਮੀਟਰ ਦੇ ਚੌਰਸ ਜਾਂ 6 ਇੰਚ (15 ਸੈਂਟੀਮੀਟਰ ਵਿਆਸ ਦੇ ਹੋਣੇ ਚਾਹੀਦੇ ਹਨ । ਇਨ੍ਹਾਂ ਦਾ ਮੱਧ ਬੋਰਡ ਦੋਵੇਂ ਪਾਸੇ 3 ਫੁੱਟ 0.914 ਮੀਟਰ) ਬਾਹਰ ਵੱਲ ਹੋਣਾ ਚਾਹੀਦਾ ਹੈ ।
ਜਾਲ ਪੂਰੀ ਤਰ੍ਹਾਂ ਤਣਿਆ ਹੋਇਆ ਹੋਣਾ ਚਾਹੀਦਾ ਹੈ ਤਾਂ ਕਿ ਇਹ ਦੋਵੇਂ ਪਾਸਿਆਂ ਦੀ ਜਗਾ ਨੂੰ ਢੱਕ ਲਵੇ ਅਤੇ ਇਸ ਦੇ ਛੇਕ ਇੰਨੇ ਬਰੀਕ ਹੋਣ ਕਿ ਉਨ੍ਹਾਂ ਵਿਚ ਗੇਂਦ ਨਾ ਲੰਘ ਸਕੇ । ਜਾਲ ਦੀ ਉੱਚਾਈ ਦਰਮਿਆਨ ਵਿਚ 3 ਫੁੱਟ 0.914 ਮੀਟਰ) ਹੋਵੇਗੀ ਅਤੇ ਇਹ ਇਕ ਸਟਰੈਪ ਨਾਲ ਹੇਠਾਂ ਕਸ ਕੇ ਬੰਨਿਆ ਹੋਵੇਗਾ, ਜਿਹੜਾ ਸਫੈਦ ਰੰਗ ਦਾ ਅਤੇ 2 ਇੰਚ (5 ਸੈਂਟੀਮੀਟਰ ਤੋਂ ਵੱਧ ਚੌੜਾ ਨਹੀਂ ਹੋਵੇਗਾ । ਧਾਤੁ ਦੀ ਤਾਰ ਅਤੇ ਜਾਲ ਦੇ ਉੱਪਰਲੇ ਸਿਰੇ ਨੂੰ ਇਕ ਬੈਂਡ ਢੱਕ ਕੇ ਰੱਖੇਗਾ, ਜਿਹੜਾ ਕਿ ਹਰ ਪਾਸੇ 2 ਇੰਚ (5 ਸੈਂਟੀਮੀਟਰ ਤੋਂ ਘੱਟ ਅਤੇ 2” ਇੰਚ (6.3 ਸੈਂਟੀਮੀਟਰ) ਤੋਂ ਵੱਧ ਡੂੰਘਾ ਨਹੀਂ ਹੋਵੇਗਾ । ਇਹ ਸਫੈਦ ਰੰਗ ਦਾ ਹੋਣਾ ਚਾਹੀਦਾ ਹੈ । ਨੈੱਟ ਸਟਰੈਪ, ਬੈਂਡ ਜਾਂ ਸਿੰਗਲ ਸਟਿਕਸ ’ਤੇ ਕੋਈ ਇਸ਼ਤਿਹਾਰ ਨਹੀਂ ਲੱਗਾ ਹੋਣਾ ਚਾਹੀਦਾ ।
ਕੋਰਟ ਦੇ ਸਿਰਿਆਂ ਅਤੇ ਪਾਸਿਆਂ ਨੂੰ ਘੇਰਨ ਵਾਲੀਆਂ ਲਾਈਨਾਂ ਬੇਸ ਲਾਈਨਾਂ ਅਤੇ ਸਾਈਡ ਲਾਈਨਾਂ ਅਖਵਾਉਣਗੀਆਂ । ਜਾਲ ਦੇ ਹਰੇਕ ਪਾਸੇ 0.21 ਫੁੱਟ (6.00 ਸੈਂਟੀਮੀਟਰ) ਦੀ ਦੂਰੀ ਅਤੇ ਇਸ ਦੇ ਸਮਾਂਤਰ ਸਰਵਿਸ ਲਾਈਨਾਂ ਖਿੱਚੀਆਂ ਜਾਣਗੀਆਂ । ਜਾਲ ਦੇ ਹਰੇਕ ਪਾਸੇ ਸਰਵਿਸ ਲਾਈਨ ਅਤੇ ਸਾਈਡ ਲਾਈਨ ਵਿਚਕਾਰਲੀ ਜਗ੍ਹਾ ਨੂੰ ਸੈਂਟਰ ਸਰਵਿਸ ਲਾਈਨ ਦੁਆਰਾ ਦੋ ਹਿੱਸਿਆਂ ਵਿਚ ਵੰਡੇਗੀ, ਜਿਸ ਨੂੰ ਸਰਵਿਸ ਕੋਰਟ ਕਹਿੰਦੇ ਹਨ । ਇਹ ਲਾਈਨ 2 ਇੰਚ (5 ਸੈਂਟੀਮੀਟਰ) ਚੌੜੀ ਹੋਵੇਗੀ ਅਤੇ ਸਾਈਡ ਲਾਈਨਾਂ ਦੇ ਮੱਧ ਵਿਚਕਾਰ ਅਤੇ ਇਸ ਦੇ ਸਮਾਂਤਰ ਹੋਵੇਗੀ ।
ਹਰੇਕ ਬੇਸ ਲਾਈਨ ਸੈਂਟਰ ਸਰਵਿਸ ਲਾਈਨ ਦੁਆਰਾ ਕੱਟੀ ਜਾਵੇਗੀ, ਜਿਹੜੀ 4 ਇੰਚ (10 ਸੈਂਟੀਮੀਟਰ ਲੰਮੀ ਅਤੇ 2 ਇੰਚ (5 ਸੈਂਟੀਮੀਟਰ ਚੌੜੀ ਹੋਵੇਗੀ, ਨੂੰ ਸੈਂਟਰ ਮਾਰਕ ਕਿਹਾ ਜਾਂਦਾ ਹੈ । ਇਹ ਮਾਰਕ ਕੋਰਟ ਦੇ ਵਿਚ ਬੇਸ ਲਾਈਨਾਂ ਨਾਲ ਸਮਕੋਣ ‘ਤੇ ਇਸ ਨਾਲ ਲੱਗਿਆ ਹੋਵੇਗਾ । ਹੋਰ ਸਾਰੀਆਂ ਲਾਈਨਾਂ ਬੇਸ ਲਾਈਨਾਂ ਨੂੰ ਛੱਡ ਕੇ 1 ਇੰਚ (2.5 ਸੈਂਟੀਮੀਟਰ ਤੋਂ ਘੱਟ ਨਹੀਂ ਅਤੇ 2 ਇੰਚ (5 ਸੈਂਟੀਮੀਟਰ ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆਂ । ਬੇਸ ਲਾਈਨ 4 ਇੰਚ (10 ਸੈਂਟੀਮੀਟਰ) ਚੌੜੀ ਹੋ ਸਕਦੀ ਹੈ ਅਤੇ ਸਾਰੀਆਂ ਪੈਮਾਇਸ਼ਾਂ ਲਾਈਨਾਂ ਦੇ ਬਾਹਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ ।
ਕੋਰਟ ਦੀਆਂ ਸਥਾਈ ਚੀਜ਼ਾਂ ਵਿਚ ਨਾ ਸਿਰਫ ਜਾਲ, ਖੰਭੇ, ਸਿੰਗਲ, ਸਟਿੱਕਾਂ, ਧਾਗਾ, ਧਾਤ ਦੀ ਤਾਰ, ਸਟਰੈਪ ਅਤੇ ਬੈਕ ਸ਼ਾਮਲ ਹੋਣਗੇ, ਸਗੋਂ ਬੈਕ ਅਤੇ ਸਾਈਟ ਸਟਾਪ ਸਥਿਤ, ਹਿਲਾਣੇ ਜਾਂ ਸਿੰਗਲ ਸਟਿੱਕਾਂ, ਸੀਟਾਂ ਤੋਂ ਕੋਰਟ ਦੁਆਲੇ ਦੀਆਂ ਕੁਰਸੀਆਂ ਵੀ ਸ਼ਾਮਲ ਹੋਣਗੀਆਂ । ਹੋਰ ਸਾਰੀਆਂ ਕੋਰਟ, ਅੰਪਾਇਰ, ਜਾਲ ਰੱਸੀ, ਫੁੱਟ-ਫਾਸਟ, ਜੱਜਾਂ, ਲਾਈਨਜ਼ਮੈਨ, ਬਾਲ ਬੁਆਏਜ਼ ਦੁਆਲੇ ਲੱਗੀਆਂ ਚੀਜ਼ਾਂ ਆਪਣੀ ਠੀਕ ਜਗ੍ਹਾ ‘ਤੇ ਹੋਣਗੀਆਂ ।
ਚਾਹੀਦਾ ਹੈ । ਜਦੋਂ ਗੇਂਦ ਨੂੰ ਇਕ ਕੰਕਰੀਟ ਦੇ ਬੇਸ ਤੇ 100 ਇੰਚ (254 ਸੈਂ: ਮੀ:) ਉੱਚਾਈ ਤੋਂ ਸੁੱਟਿਆ ਜਾਵੇ, ਤਾਂ ਇਸ ਦੀ ਉਛਾਲ 53 ਇੰਚ (175 ਸੈਂ: ਮੀ:) ਤੋਂ ਵੱਧ ਅਤੇ 58 ਇੰਚ ਤੋਂ ਘੱਟ ਹੋਣੀ ਚਾਹੀਦੀ ਹੈ । ਗੇਂਦ ਦਾ ਭਾਰ 18 ਪੰਡ ਭਾਰ ਨਾਲ ਅੱਗੇ ਵੱਲ ਨੂੰ ਵਿਗਾੜ 20 ਇੰਚ (.56 ਸੈਂ: ਮੀ:) ਤੋਂ ਵੱਧ ਅਤੇ 29 ਇੰਚ (7.74 ਸੈਂਟੀਮੀਟਰ ਤੋਂ ਘੱਟ ਹੋਣਾ ਚਾਹੀਦਾ ਹੈ ਅਤੇ ਮੋੜਵਾਂ ਵਿਗੜ ਇਸੇ ਭਾਰ ਤੇ 350 ਇੰਚ ਤੋਂ ਵੱਧ ਅਤੇ 425 ਇੰਚ ਤੋਂ ਘੱਟ ਹੋਣਾ ਚਾਹੀਦਾ ਹੈ । ਇਹ ਦੋਵੇਂ ਵਿਗਾੜਾਂ ਦੇ ਅੰਗ ਗੇਂਦ ਦੇ ਗਿਰਦ ਤਿੰਨ ਅਕਸ਼ਾਂ ਦੀਆਂ ਤਿੰਨ ਨਿੱਜੀ ਪਤਾਂ ਦੀ ਔਸਤ ਹੋਵੇਗੀ ਅਤੇ ਕੋਈ ਵੀ ਦੋ ਨਿੱਜੀ ਪਤਾਂ ਵਿਚ .031 ਇੰਚ (.80 ਸੈ: ਮੀ:) ਤੋਂ ਵੱਧ ਫ਼ਰਕ ਨਹੀਂ ਹੋਵੇਗਾ ।
ਖਿਡਾਰੀ (Players) – ਖਿਡਾਰੀ ਜਾਲ ਦੀ ਵਿਰੋਧੀ ਸਾਈਡਾਂ ‘ਤੇ ਖੜ੍ਹਾ ਹੋਵੇਗਾ । ਉਹ ਖਿਡਾਰੀ ਜਿਹੜਾ ਪਹਿਲਾਂ ਗੇਂਦ ਕਰਦਾ ਹੈ, ਉਸ ਨੂੰ ਸਰਵਰ (Server) ਕਿਹਾ ਜਾਵੇਗਾ ਅਤੇ ਦੂਸਰੇ ਨੂੰ ਰਿਸੀਵਰ (Receiver) । ਪਾਸਿਆਂ ਦੀ ਚੋਣ ਅਤੇ ਸਰਵਰ ਜਾਂ ਰਿਸੀਵਰ ਬਣਨ ਦੀ ਚੋਣ ਦਾ ਫੈਸਲਾ ਟਾਸ (Toss) ਨਾਲ ਕੀਤਾ ਜਾਂਦਾ ਹੈ । ਟਾਸ ਜਿੱਤਣ ਵਾਲਾ ਖਿਡਾਰੀ ਪਾਸੇ ਦੀ ਚੋਣ ਆਪ ਕਰ ਸਕਦਾ ਹੈ ਜਾਂ ਆਪਣੇ ਵਿਰੋਧੀ ਨੂੰ ਅਜਿਹਾ ਕਰਨ ਲਈ ਕਹਿ ਸਕਦਾ ਹੈ । ਜੇਕਰ ਇਕ ਖਿਡਾਰੀ ਪਾਸਾ ਚੁਣਦਾ ਹੈ, ਤਾਂ ਦੂਜਾ ਖਿਡਾਰੀ ਸਰਵਰ ਜਾਂ ਰਿਸੀਵਰ ਬਣਨ ਦਾ ਅਧਿਕਾਰ ਚੁਣਦਾ ਹੈ ।
ਸਰਵਿਸ (Service) – ਸਰਵਿਸ ਹੇਠ ਲਿਖੇ ਢੰਗ ਨਾਲ ਕੀਤੀ ਜਾਵੇਗੀ ਸਰਵਿਸ ਸ਼ੁਰੂ ਕਰਨ ਤੋਂ ਪਹਿਲਾਂ ਸਰਵਰ ਆਪਣੇ ਦੋਵੇਂ ਪੈਰ ਪਿੱਛੇ ਵੱਲ ਟਿਕਾ ਕੇ ਖੜਾ ਹੋਵੇਗਾ (ਬੇਸ ਲਾਈਨ ਨਾਲੋਂ ਚਾਲ ਤੋਂ ਦੂਰ ਇਹ ਸਥਾਨ ਸੈਂਟਰ ਮਾਰਕ ਅਤੇ ਸੈਂਟਰ ਲਾਈਨ ਦੀ ਕਲਪਿਤ ਸੋਧ ਵਿਚ ਹੋਵੇਗਾ । ਫਿਰ ਸਰਵਰ ਹੱਥ ਨਾਲ ਗੱਦ ਨੂੰ ਹਵਾ ਵਿਚ ਕਿਸੇ ਵੀ ਦਿਸ਼ਾ ਵਿਚ ਉਛਾਲੇਗਾ ਅਤੇ ਇਸ ਦੇ ਜ਼ਮੀਨ ‘ਤੇ ਡਿੱਗਣ ਤੋਂ ਪਹਿਲਾਂ ਆਪਣੇ ਰੈਕਟ ਨਾਲ ਮਾਰੇਗਾ ਅਤੇ ਗੇਂਦ ਅਤੇ ਰੈਕਟ ਨਾਲ ਡਿਲੀਵਰੀ ਪੂਰੀ ਹੋਈ ਮੰਨੀ ਜਾਵੇਗੀ । ਖਿਡਾਰੀ ਆਪਣੇ ਇਕ ਬਾਜ਼ ਨਾਲ ਰੈਕਟ ਨੂੰ ਬਚਾਅ ਲਈ ਪ੍ਰਯੋਗ ਕਰ ਸਕਦਾ ਹੈ ।
ਸਰਵਰ ਸਰਵਿਸ ਡਿਲੀਵਰ ਹੋਣ ਤਕ-
(i) ਤੁਰ ਕੇ ਜਾਂ ਦੌੜ ਕੇ ਆਪਣੀ ਪੋਜੀਸ਼ਨ ਨਹੀਂ ਬਦਲੇਗਾ ।
(ii) ਆਪਣੇ ਕਿਸੇ ਪੈਰ ਨਾਲ ਕੋਈ ਖੇਤਰ ਨਹੀਂ ਛੂਹੇਗਾ, ਸਿਵਾਏ ਉਸ ਖੇਤਰ ਦੇ ਜਿਹੜਾ ਬੇਸ ਲਾਈਨ ਦੇ ਪਿੱਛੇ ਸੈਂਟਰ ਮਾਰਕ ਅਤੇ ਸਾਈਡ ਲਾਈਨ ਦੇ ਕਲਪਿਤ ਵਾਧੇ ਦੇ ਵਿਚ ਹੋਵੇ ।
(i) ਸਰਵਿਸ ਦੇਣ ਲੱਗੇ ਸਰਵਰ ਵਾਰੀ-ਵਾਰੀ ਸੱਜੇ ਅਤੇ ਖੱਬੇ ਕੋਰਟਾਂ ਵਿਚ ਖੜ੍ਹਾ ਹੋਵੇਗਾ ਅਤੇ ਸ਼ੁਰੂ ਇਹ ਸੱਜੇ ਪਾਸੇ ਤੋਂ ਕਰੇਗਾ । ਜੇਕਰ ਕੋਰਟ ਦੇ ਗ਼ਲਤ ਅੱਧ ਵਿਚੋਂ ਸਰਵਿਸ ਹੁੰਦੀ ਹੈ ਅਤੇ ਇਸ ਦਾ ਪਤਾ ਨਹੀਂ ਚਲਦਾ, ਤਾਂ ਇਸ ਗ਼ਲਤ ਸਰਵਿਸ ਜਾਂ ਸਰਵਿਸ ਵਜੋਂ ਹੋਈ ਸਾਰੀ ਖੇਡ ਕਾਇਮ ਰਹੇਗੀ, ਪਰ ਪਤਾ ਚੱਲਣ ‘ਤੇ ਸਥਿਤੀ ਦੀ ਗਲਤੀ ਨੂੰ ਠੀਕ ਕਰਨਾ ਹੋਵੇਗਾ ।
(ii) ਸਰਵਿਸ ਕੀਤਾ ਗੇਂਦ ਜਾਲ ਨੂੰ ਪਾਰ ਕਰਕੇ ਸਰਵਿਸ ਕੋਰਟ ਵਿਚ ਰਿਸੀਵਰ ਦੇ ਰਿਟਰਨ ਕਰਨ ਤੋਂ ਪਹਿਲਾਂ ਜ਼ਮੀਨ ਨਾਲ ਟਕਰਾਉਣਾ ਚਾਹੀਦਾ ਹੈ, ਜਿਹੜਾ ਕਿ ਡਾਇਗਨਲ ਰੂਪ ਵਿਚ ਸਾਹਮਣੇ ਹੁੰਦਾ ਹੈ ਜੋ ਕੋਰਟ ਦੀ ਕਿਸੇ ਹੋਰ ਲਾਈਨ ਨਾਲ ਟਕਰਾਏ ਤਾਂ ਸਰਵਿਸ ਮੰਨੀ ਨਹੀਂ ਜਾਏਗੀ ।
ਪ੍ਰਸ਼ਨ 3.
ਟੈਨਿਸ ਦੇ ਕੋਈ ਦਸ ਨਿਯਮ ਲਿਖੋ ।
ਉੱਤਰ-
ਟੈਨਿਸ ਦੇ ਸਾਧਾਰਨ ਨਿਯਮ
(1) ਟੈਨਿਸ ਖਿਡਾਰੀ ਉਸ ਸਮੇਂ ਤਕ ਸਰਵਿਸ ਨਹੀਂ ਕਰੇਗਾ, ਜਦੋਂ ਤਕ ਸਰਵਿਸ ਨੂੰ ਖੇਡਣ ਵਾਲਾ ਖਿਡਾਰੀ ਜਾਂ ਰਿਸੀਵਰ ਤਿਆਰ ਨਾ ਹੋਵੇ । ਜੇਕਰ ਰਿਸੀਵਰ ਸਰਵਿਸ ਰਿਟਰਨ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਤਿਆਰ ਸਮਝਿਆ ਜਾਵੇਗਾ ।
(2) ਜੇਕਰ ਸਰਵਿਸ ਕੀਤਾ ਹੋਇਆ ਗੇਂਦ ਜਾਲ, ਸਟਰੈਪ ਜਾਂ ਬੈਡ ਨੂੰ ਸਪਰਸ਼ ਕਰਦਾ ਹੈ ਅਤੇ ਰਿਸੀਵਰ ਜਿਹੜੀ ਚੀਜ਼ ਉਸ ਨੇ ਪਾਣੀ ਜਾਂ ਚੁੱਕੀ ਨੂੰ ਸਪਰਸ਼ ਕਰਦਾ ਹੈ ਤਾਂ ਸਰਵਿਸ ਲੈਟ ਹੁੰਦੀ ਹੈ । ਜੇਕਰ ਇਹ ਸਰਵਿਸ ਜਾਂ ਫਾਲਟ ਡਿਲੀਵਰ ਹੋ ਜਾਵੇ ਜਦੋਂ ਕਿ ਰਿਸੀਵਰ ਤਿਆਰ ਬਾਲ ਖੇਡਣ ਨੂੰ ਹੋਵੇ ਤਾਂ ਸਰਵਿਸ ਲੇਟ ਹੋਵੇਗੀ ।
(3) ਪਹਿਲੀ ਗੇਮ ਤੋਂ ਬਾਅਦ ਰਿਸੀਵਰ ਸਰਵ ਬਣੇਗਾ ਅਤੇ ਸਰਵਿਸ ਰਿਸੀਵਰ ਅਤੇ ਹਰ ਗੇਮ ਤੋਂ ਬਾਅਦ ਇਸ ਤਰ੍ਹਾਂ ਦੀ ਬਦਲੀ ਹੁੰਦੀ ਰਹੇਗੀ ।
(4) ਜੇਕਰ ਸਰਵਿਸ ਕੀਤਾ ਗੇਂਦ ਲੇਟ ਨਹੀਂ ਅਤੇ ਇਹ ਜ਼ਮੀਨ ਨੂੰ ਲੱਗਣ ਤੋਂ ਪਹਿਲਾਂ ਰਿਸੀਵਰ ਨੂੰ ਜਾਂ ਉਸ ਦੀ ਡਰੈਸ ਜਾਂ ਕੋਰਟ ਨੂੰ ਸਪਰਸ਼ ਕਰ ਲਵੇ, ਤਾਂ ਸਰਵਰ ਪੁਆਇੰਟ ਜਿੱਤ ਜਾਂਦਾ ਹੈ ।
(5) ਜੇਕਰ ਖਿਡਾਰੀ ਜਾਣ-ਬੁੱਝ ਕੇ ਜਾਂ ਅਚਨਚੇਤ ਕੋਈ ਅਜਿਹਾ ਕੰਮ ਕਰਦਾ ਹੈ, ਜਿਹੜਾ ਅੰਪਾਇਰ ਦੀ ਨਜ਼ਰ ਵਿਚ ਉਸ ਦੇ ਵਿਰੋਧੀ ਖਿਡਾਰੀ ਨੂੰ ਸ਼ਾਟ ਲਗਾਉਣ ਵਿਚ ਰੁਕਾਵਟ ਪਹੁੰਚਾਉਂਦਾ ਹੈ ਤਾਂ ਅੰਪਾਇਰ ਪਹਿਲੀ ਹਾਲਤ ਵਿਚ ਵਿਰੋਧੀ ਖਿਡਾਰੀ ਨੂੰ ਇਕ ਪੁਆਇੰਟ ਦੇ ਦੇਵੇਗਾ ਅਤੇ ਦੂਜੀ ਹਾਲਤ ਵਿਚ ਉਸ ਪੁਆਇੰਟ ਨੂੰ ਦੁਬਾਰਾ ਖੇਡਣ ਲਈ ਆਖੇਗਾ ।
(6) ਜੇਕਰ ਖੇਡ ਵਿਚ ਗੇਂਦ ਕਿਸੇ ਸਤਾਈ ਕੋਰਟ, ਜਿਵੇਂ ਜਾਲ, ਖੰਭੇ, ਸਿੰਗਲਜ਼, ਧਾਗਾ ਜਾਂ ਧਾਤ ਦੀ ਤਾਰ, ਸਟੈਪ ਜਾਂ ਬੈਡ ਛੱਡ ਕੇ ਜ਼ਮੀਨ ਨੂੰ ਲੱਗ ਕੇ ਸਪਰਸ਼ ਕਰਦੀ ਹੈ ਤਾਂ ਖਿਡਾਰੀ ਜਿਸ ਨੇ ਚੋਟ ਕੀਤੀ ਹੁੰਦੀ ਹੈ, ਪੁਆਇੰਟ ਜਿੱਤ ਲੈਂਦਾ ਹੈ । ਜੇਕਰ ਇਹ ਪਹਿਲਾਂ ਜ਼ਮੀਨ ਨੂੰ ਸਪਰਸ਼ ਕਰਦੀ ਹੈ ਤਾਂ ਵਿਰੋਧੀ ਪੁਆਇੰਟ ਜਿੱਤ ਲੈਂਦਾ ਹੈ ।
(7) ਜੇਕਰ ਇਕ ਖਿਡਾਰੀ ਪਹਿਲਾਂ ਪੁਆਇੰਟ ਜਿੱਤਾ ਲੈਂਦਾ ਹੈ, ਤਾਂ ਉਸ ਦਾ ਸਕੋਰ 15 ਹੋ ਜਾਂਦਾ ਹੈ । ਦੂਜਾ ਪੁਆਇੰਟ ਜਿੱਤਣ ‘ਤੇ 30 ਅਤੇ ਤੀਸਰਾ ਪੁਆਇੰਟ ਜਿੱਤਣ ‘ਤੇ 40 ਹੋਵੇਗਾ ਅਤੇ ਇਸ ਤਰ੍ਹਾਂ ਉਹ ਖਿਡਾਰੀ ਜਿਸ ਨੇ 40 ਸਕੋਰ ਕਰ ਲਿਆ ਹੋਵੇਗਾ, ਉਸ ਸੈਂਟ ਦੀ ਗੇਮ ਜਿੱਤ ਲਵੇਗਾ, ਪਰ ਜੇਕਰ ਦੋਵੇਂ ਖਿਡਾਰੀ ਤਿੰਨ-ਤਿੰਨ ਪੁਆਇੰਟ ਬਣਾ ਲੈਣ, ਤਾਂ ਸਕੋਰ ਡਿਉਜ਼ ਅਖਵਾਉਂਦਾ ਹੈ ਅਤੇ ਅਗਲਾ ਪੁਆਇੰਟ ਬਣਨ ‘ਤੇ ਉਸ ਖਿਡਾਰੀ ਲਈ ਲਾਭ ਸਕੋਰ ਅਖਵਾਉਂਦਾ ਹੈ । ਜੇਕਰ ਉਹ ਖਿਡਾਰੀ ਅਗਲਾ ਪੁਆਇੰਟ ਜਿੱਤ ਲਵੇ ਤਾਂ ਉਹ ਗੇਮ ਜਿੱਤ ਜਾਂਦਾ ਹੈ । ਜੇਕਰ ਅਗਲਾ ਪੁਆਇੰਟ ਵਿਰੋਧੀ ਜਿੱਤ ਜਾਵੇ ਤਾਂ ਸਕੋਰ ਫਿਰ ਡਿਉਜ਼ ਅਖਵਾਉਂਦਾ ਹੈ ਅਤੇ ਇਸੇ ਤਰ੍ਹਾਂ ਜਦੋਂ ਤਕ ਕਿ ਇਕ ਖਿਡਾਰੀ ਡਿਉਜ਼ ਹੋਣ ਤੋਂ ਬਾਅਦ ਦੋ ਪੁਆਇੰਟ ਲਗਾਤਾਰ ਨਹੀਂ ਜਿੱਤਦਾ, ਗੇਮ ਚਲਦੀ ਰਹਿੰਦੀ ਹੈ ।
(8) ਜਦੋਂ ਖਿਡਾਰੀ ਪਹਿਲੀਆਂ ਛੇ ਗੇਮਾਂ ਜਿੱਤ ਲੈਂਦਾ ਹੈ, ਉਹ ਸੈਂਟ ਜਿੱਤ ਜਾਂਦਾ ਹੈ, | ਪਰ ਵਿਰੋਧੀ ਨਾਲੋਂ ਦੋ ਗੇਮਾਂ ਦੀ ਲੀਡ ਕਰ ਰਿਹਾ ਹੋਵੇ । ਜਦੋਂ ਤਕ ਇਹ ਸੀਮਾ ਹਾਸਲ ਨਹੀਂ ਹੁੰਦੀ ਸੈਂਟ ਦੀਆਂ ਗੇਮਾਂ ਚਲਦੀਆਂ ਰਹਿੰਦੀਆਂ ਹਨ । | : ਖਿਡਾਰੀ ਹਰੇਕ ਸੈਂਟ ਦੀ ਬਦਲਵੀਂ ਗੇਮ ਅਤੇ ਪਹਿਲੀ ਤੇ ਤੀਜੀ ਗੇਮ ਦੇ ਬਾਅਦ ਸਿਰੇ ਬਦਲ ਲੈਣਗੇ । ਉਹ ਹਰ ਸੈਂਟ ਦੇ ਅਖ਼ੀਰ ਵੀ ਸਿਰੇ ਬਦਲਣਗੇ ਬਸ਼ਰਤੇ ਕਿ ਸੈੱਟਾਂ ਵਿਚ ਗੇਮਾਂ ਦੀ ਸੰਖਿਆ ਬਰਾਬਰ ਨਹੀਂ ਹੁੰਦੀ ਹੈ । ਉਸ ਦਸ਼ਾ ਵਿਚ ਅਗਲੇ ਸੈੱਟ ਦੀ ਪਹਿਲੀ ਗੇਮ ਦੇ ਅੰਤ ਤੇ ਸਿਰੇ ਬਦਲੇ ਜਾਣਗੇ ।
(9) ਇਕ ਮੈਚ ਵਿਚ ਸੈੱਟਾਂ ਦੀ ਵੱਧ ਤੋਂ ਵੱਧ ਸੰਖਿਆ ਮਰਦਾਂ ਲਈ 5 ਅਤੇ ਔਰਤਾਂ ਲਈ 3 ਹੁੰਦੀ ਹੈ ।
(10) ਖੇਡ ਪਹਿਲੀ ਸਰਵਿਸ ਤੋਂ ਸ਼ੁਰੂ ਹੋ ਕੇ ਮੈਚ ਦੇ ਅੰਤ ਤਕ ਲਗਾਤਾਰ ਜਾਰੀ ਰਹੇਗੀ । ਬਸ਼ਰਤੇ ਕਿ ਤੀਸਰੇ ਸੈੱਟ ਤੋਂ ਬਾਅਦ ਜਦੋਂ ਔਰਤਾਂ ਭਾਗ ਲੈਂਦੀਆਂ ਹੋਣ ਤਾਂ ਦੂਜੇ ਸੈੱਟ ਤੋਂ ਬਾਅਦ ਕੋਈ ਖਿਡਾਰੀ ਆਰਾਮ ਕਰ ਸਕਦਾ ਹੈ, ਪਰ ਇਸ ਦੀ ਮਿਆਦ ਹੈ 10 ਜਾਂ ਮਿੰਟ 15 ॥ ਜੇਕਰ ਹਾਲਾਤ ਅਨੁਸਾਰ ਜ਼ਰੂਰੀ ਹੋਵੇ ਤਾਂ ਅੰਪਾਇਰ ਖੇਡ ਨੂੰ ਉਸ ਸਮੇਂ ਤਕ ਮੁਲਤਵੀ ਕਰ ਸਕਦਾ ਹੈ, ਜਿੰਨਾ ਚਿਰ ਉਹ ਠੀਕ ਸਮਝੇ ।
(11) ਜੇਕਰ ਖੇਡ ਮੁਲਤਵੀ ਕਰ ਦਿੱਤੀ ਜਾਵੇ ਅਤੇ ਦੂਸਰੇ ਕਿਸੇ ਦਿਨ ਸ਼ੁਰੂ ਨਾ ਹੋਣੀ ਹੋਵੇ ਤਾਂ ਤੀਸਰੇ ਸੈੱਟ ਦੇ ਮਗਰੋਂ ਜਦੋਂ ਔਰਤਾਂ ਭਾਗ ਲੈਂਦੀਆਂ ਹੋਣ ਤਾਂ ਦੂਜੇ ਸੈੱਟ ਮਗਰੋਂ ਵਿਸ਼ਰਾਮ ਕੀਤਾ ਜਾ ਸਕਦਾ ਹੈ । ਜੇਕਰ ਖੇਡ ਕਿਸੇ ਹੋਰ ਦਿਨ ਲਈ ਮੁਲਤਵੀ ਕਰ ਦਿੱਤੀ ਜਾਵੇ, ਤਾਂ ਅਧੂਰੇ ਸੈਂਟ ਦਾ ਪੂਰਾ ਕਰਨਾ ਇਕ ਸੈੱਟ ਗਿਣਿਆ ਜਾਵੇਗਾ । ਇਨ੍ਹਾਂ ਵਿਵਸਥਾਵਾਂ ਦੀ ਪੂਰੀ ਤਰ੍ਹਾਂ ਵਿਆਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਖੇਡ ਨੂੰ ਕਦੇ ਵੀ ਮੁਲਤਵੀ, ਲੇਟ ਜਾਂ ਰੁਕਾਵਟ ਵਾਲਾ ਨਹੀਂ ਹੋਣ ਦੇਣਾ ਚਾਹੀਦਾ, ਜਿਸ ਨਾਲ ਇਕ ਖਿਡਾਰੀ ਨੂੰ ਆਪਣੀ ਸ਼ਕਤੀ ਨੂੰ ਮੁੜ ਪ੍ਰਾਪਤ ਕਰਨ ਦਾ ਮੌਕਾ ਮਿਲੇ ।
(12) ਅੰਪਾਇਰ ਅਜਿਹੇ ਵਿਘਨਾਂ ਦਾ ਇਕੋ-ਇਕ ਜੱਜ ਹੋਵੇਗਾ ਅਤੇ ਦੋਸ਼ੀ ਨੂੰ ਚਿਤਾਵਨੀ ਦੇ ਕੇ ਉਸ ਨੂੰ ਆਯੋਗ ਘੋਸ਼ਿਤ ਕਰ ਸਕਦਾ ਹੈ ।
(13) ਸਿਰੇ ਬਦਲਣ ਲਈ ਪਹਿਲੀ ਗੇਮ ਖ਼ਤਮ ਹੋਣ ਤੋਂ ਬਾਅਦ ਉਸ ਵੇਲੇ ਤਕ ਵੱਧ ਤੋਂ ਵੱਧ ਇਕ ਮਿੰਟ ਦਾ ਸਮਾਂ ਲੱਗਣਾ ਚਾਹੀਦਾ ਹੈ, ਜਦੋਂ ਖਿਡਾਰੀ ਅਗਲੀ ਗੇਮ ਖੇਡਣ ਲਈ ਤਿਆਰ ਹੋ ਜਾਣ ।
ਪ੍ਰਸ਼ਨ 4.
ਟੈਨਿਸ ਖੇਡ ਵਿਚ ਡਬਲ ਗੇਮ ਕੀ ਹੁੰਦੀ ਹੈ ? ਉਸ ਦੇ ਨਿਯਮ ਲਿਖੋ ।
ਉੱਤਰ-
ਡਬਲਜ਼ ਗੇਮ
(THE DOUBLES GAME)
ਕੋਰਟ (The Court) – ਡਬਲਜ਼ ਗੇਮ ਲਈ ਕੋਰਟ 36 ਫੁੱਟ (10.97 ਮੀ:) ਚੌੜਾ ਹੋਣਾ ਚਾਹੀਦਾ ਹੈ ਅਰਥਾਤ ਸਿੰਗਲਜ਼ ਗੇਮ ਨਾਲੋਂ ਹਰ ਪਾਸੇ 4 1/2 ਫੁੱਟ (1.47 ਮੀ:) ਵੱਧ ਹੋਣਾ ਚਾਹੀਦਾ ਹੈ । ਜਿਹੜੇ ਭਾਗ ਸਿੰਗਲਜ਼ ਸਾਈਡ ਲਾਈਨਾਂ ਤੇ ਦੋ ਸਰਵਿਸ ਲਾਈਨਾਂ ਦੇ | ਵਿਚਕਾਰ ਹੁੰਦੇ ਹਨ, ਉਨ੍ਹਾਂ ਨੂੰ ਸਾਈਡ ਸਰਵਿਸ ਲਾਈਨ ਆਖਦੇ ਹਨ । ਦੂਸਰੀਆਂ ਗੱਲਾਂ ਵਿਚ ਇਹ ਕੋਰਟ ਸਿੰਗਲਜ਼ ਗੇਮ ਦੇ ਕੋਰਟ ਨਾਲ ਮਿਲਦਾ ਹੈ, ਪਰ ਜੇਕਰ ਚਾਹੇ ਤਾਂ ਸਿੰਗਲਜ਼ | ਸਾਈਡ ਲਾਈਨਾਂ ਦੇ ਬੇਸ ਅਤੇ ਸਰਵਿਸ ਲਾਈਨਾਂ ਦੇ ਭਾਗਾਂ ਨੂੰ ਛੱਡਿਆ ਜਾ ਸਕਦਾ ਹੈ ।
ਸਾਧਾਰਨ ਨਿਯਮ (GENERAL RULES)
1. ਹਰੇਕ ਸੈਂਟ ਦੇ ਸ਼ੁਰੂ ਹੋਣ ‘ਤੇ ਸਰਵਿਸ ਦੇ ਕੂਮ ਦਾ ਫੈਸਲਾ ਹੇਠ ਲਿਖੇ ਅਨੁਸਾਰ ਕੀਤਾ ਜਾਵੇਗਾ
- ਜਿਹੜੇ ਜੋੜੇ ਨੇ ਪਹਿਲੇ ਸੈੱਟ ਵਿਚ ਸਰਵਿਸ ਕਰਨੀ ਹੁੰਦੀ ਹੈ ਉਹ ਫੈਸਲਾ ਕਰਦੇ ਹਨ ਕਿ ਜਿਹੜਾ ਪਾਰਟਨਰ ਸਰਵਿਸ ਕਰੇਗਾ ਅਤੇ ਦੂਜੀ ਗੇਮ ਲਈ ਵਿਰੋਧੀ ਜੋੜਾ ਇਸ ਗੱਲ ਬਾਰੇ ਫੈਸਲਾ ਕਰੇਗਾ ।
- ਉਸ ਖਿਡਾਰੀ ਦਾ ਪਾਰਟਨਰ ਜਿਸ ਨੇ ਪਹਿਲੀ ਗੇਮ ਵਿਚ ਸਰਵਿਸ ਕੀਤੀ ਹੈ ਉਹ | ਤੀਸਰੀ ਗੇਮ ਵਿਚ ਸਰਵਿਸ ਕਰੇਗਾ ਅਤੇ ਖਿਡਾਰੀ ਦਾ ਪਾਰਟਨਰ ਜਿਸ ਨੇ ਦੂਸਰੀ ਗੇਮ ਵਿਚ ਸਰਵਿਸ ਕੀਤੀ ਹੈ, ਉਹ ਚੌਥੀ ਗੇਮ ਵਿਚ ਸਰਵਿਸ ਕਰੇਗਾ ਅਤੇ ਇਸ ਤਰ੍ਹਾਂ ਸੈੱਟ ਦੀਆਂ ਬਾਕੀ ਗੇਮਾਂ ਵਿਚ ਹੋਵੇਗਾ ।
2. ਸਰਵਿਸ ਹਾਸਲ ਕਰਨ ਦਾ ਕੂਮ ਹਰੇਕ ਸੈਂਟ ਦੇ ਸ਼ੁਰੂ ਵਿਚ ਹੇਠ ਲਿਖੇ ਅਨੁਸਾਰ ਨਿਸਚਿਤ ਕੀਤਾ ਜਾਵੇਗਾ:
- ਜਿਹੜੇ ਜੋੜੇ ਨੇ ਪਹਿਲੀ ਗੇਮ ਵਿੱਚ ਸਰਵਿਸ ਪ੍ਰਾਪਤ ਕਰਨੀ ਹੁੰਦੀ ਹੈ, ਉਹ ਇਸ | ਗੱਲ ਦਾ ਫੈਸਲਾ ਕਰੇਗਾ ਕਿ ਪਾਰਟਨਰ ਪਹਿਲੀ ਸਰਵਿਸ ਪ੍ਰਾਪਤ ਕਰੇ ਅਤੇ ਉਹ ਪਾਰਟਨਰ ਸਾਰੇ ਸੈੱਟ ਵਿਚ ਹਰੇਕ ਵਿਖਮ ਗੇਮ ਵਿਚ ਸਰਵਿਸ ਪ੍ਰਾਪਤ ਕਰੇਗਾ ।
- ਇਸੇ ਤਰ੍ਹਾਂ ਵਿਰੋਧੀ ਜੋੜਾ ਇਹ ਨਿਸ਼ਚਾ ਕਰੇਗਾ ਕਿ ਦੂਜੀ ਗੇਮ ਵਿਚ ਜਿਹੜਾ ਪਾਰਟਨਰ ਸਰਵਿਸ ਪ੍ਰਾਪਤ ਕਰੇਗਾ ਅਤੇ ਉਹ ਪਾਰਟਨਰ ਉਸ ਸੈਂਟ ਦੀ ਹਰੇਕ ਸਮ ਗੇਮ ਵਿਚ ਸਰਵਿਸ ਪ੍ਰਾਪਤ ਕਰੇਗਾ | ਪਾਰਟਨਰ ਵਾਰੀ-ਵਾਰੀ ਹਰ ਗੇਮ ਸਰਵਿਸ ਪ੍ਰਾਪਤ ਕਰਨਗੇ ।
3. ਜੇਕਰ ਕੋਈ ਪਾਰਟਨਰ ਆਪਣੀ ਵਾਰੀ ਤੋਂ ਬਗੈਰ ਸਰਵਿਸ ਕਰਦਾ ਹੈ, ਤਾਂ ਉਹ ਪਾਰਟਨਰ ਜਿਸ ਨੂੰ ਸਰਵਿਸ ਕਰਨੀ ਚਾਹੀਦੀ ਸੀ, ਆਪ ਸਰਵਿਸ ਕਰੇਗਾ ਜਦੋਂ ਕਿ ਗ਼ਲਤੀ ਦਾ ਪਤਾ ਨਾ ਲੱਗ ਜਾਵੇ | ਪਰ ਇਸ ਗੱਲ ਦਾ ਪਤਾ ਲੱਗਣ ਤੋਂ ਪਹਿਲਾਂ ਸਕੋਰ ਕੀਤੇ ਗਏ ਪੁਆਇੰਟ ਗਿਣੇ ਜਾਣਗੇ । ਜੇਕਰ ਅਜਿਹਾ ਪਤਾ ਲੱਗਣ ਤੋਂ ਪਹਿਲਾਂ ਗੇਮ ਖ਼ਤਮ ਹੋ ਜਾਵੇ ਤਾਂ ਸਰਵਿਸ ਦਾ ਕੂਮ ਬਦਲਿਆ ਰਹਿੰਦਾ ਹੈ ।
4. ਜੇਕਰ ਗੇਮ ਦੌਰਾਨ ਸਰਵਿਸ ਕਰਨ ਦਾ ਕੂਮ ਰਿਸੀਵਰ ਦੁਆਰਾ ਬਦਲਿਆ ਜਾਂਦਾ ਹੈ। ਤਾਂ ਇਹ ਗੇਮ ਦੀ ਸਮਾਪਤੀ ਤਕ ਅਜਿਹਾ ਰਹਿੰਦਾ ਹੈ । ਜਿਸ ਵਿਚ ਇਸ ਦਾ ਪਤਾ ਲੱਗਿਆ ਹੈ, ਪਰ ਪਾਰਟਨਰ ਸੈੱਟ ਦੀ ਅਗਲੀ ਗੇਮ ਵਿਚ ਆਪਣੇ ਵਾਸਤਵਿਕ ਕੂਮ ਨੂੰ ਦੁਬਾਰਾ ਸ਼ੁਰੂ ਕਰਨਗੇ, ਜਿਸ ਵਿਚ ਸਰਵਿਸ ਰਿਸੀਵਰ ਹਨ ।
5. ਗੇਂਦ ਵਾਰੀ-ਵਾਰੀ ਵਿਰੋਧੀ ਜੋੜੇ ਦੇ ਇਕ ਜਾਂ ਦੂਜੇ ਖਿਡਾਰੀ ਦੁਆਰਾ ਮਾਰਿਆ ਜਾਣਾ ਚਾਹੀਦਾ ਹੈ । ਜੇਕਰ ਖਿਡਾਰੀ ਖੇਡ ਵਿਚ ਗੇਂਦ ਨੂੰ ਆਪਣੇ ਰੈਕਟ ਨਾਲ ਉੱਪਰ ਦਿੱਤੇ ਨਿਯਮਾਂ : ਦੇ ਵਿਰੁੱਧ ਸਪਰਸ਼ ਕਰਦਾ ਹੈ, ਤਾਂ ਉਸ ਦਾ ਵਿਰੋਧੀ ਪੁਆਇੰਟ ਜਿੱਤ ਲੈਂਦਾ ਹੈ ।